Friday, 05 June 2026

 

 

ਖ਼ਾਸ ਖਬਰਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ ਹਰਿਆਣਾ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੇ ਪੰਚਕੂਲਾ ਵਿੱਚ ਸੰਭਾਲਿਆ ਅਹੁਦਾ ਗੌਰਵ ਗੌਤਮ ਨੇ ਹਰਿਆਣਾ ਦੇ 23 ਉੱਤਮ ਖਿਡਾਰੀਆਂ ਨੂੰ ਸੀਨੀਅਰ ਅਤੇ ਜੂਨੀਅਰ ਕੋਚਾਂ ਦੇ ਨਿਯੁਕਤੀ ਪੱਤਰ ਸੌਂਪੇ 1 ਕਿਲੋਵਾਟ ਖਪਤਕਾਰਾਂ ਦੇ ਘਰ ਬਿਨਾਂ ਬੈਂਕ ਗਾਰੰਟੀ ਲੱਗੇਗਾ ਸੋਲਰ ਸਿਸਟਮ, ਬਿਜਲੀ ਬਿੱਲ ਹੋਵੇਗਾ ਜ਼ੀਰੋ : ਅਨਿਲ ਵਿਜ ਹਰਿਆਣਾ ਵਿੱਚ ਨਿਯਮਾਂ ਦੇ ਸਰਲੀਕਰਨ ਨਾਲ ਵਧੀ ਕਾਰੋਬਾਰੀ ਸੁਗਮਤਾ ਸੂਬੇ ਦੇ ਸਰਕਾਰੀ ਪੌਲੀਟੈਕਨਿਕ ਸੰਸਥਾਵਾਂ ਵਿੱਚ ਸ਼ੁਰੂ ਹੋਣਗੇ ਨਵੇਂ ਰੁਜ਼ਗਾਰਮੁਖੀ ਕੋਰਸ : ਮਹੀਪਾਲ ਢਾਂਡਾ ਰਾਜ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਲਈ ਚੁੱਕ ਰਹੀ ਹੈ ਕਦਮ : ਆਰਤੀ ਸਿੰਘ ਰਾਓ ਗੁਰੂਗ੍ਰਾਮ ਵਾਸੀਆਂ ਲਈ ਵੱਡੀ ਸੌਗਾਤ ਨਾਂਗਲ ਚੌਧਰੀ ਵਿੱਚ 11.65 ਕਰੋੜ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ : ਆਰਤੀ ਸਿੰਘ ਰਾਓ ਮੁੱਖ ਸਕੱਤਰ ਨੂੰ ਹਰਿਆਣਾ ਰਾਈਟ ਟੂ ਸਰਵਿਸ ਕਮਿਸ਼ਨ ਦੇ ਚੀਫ਼ ਕਮਿਸ਼ਨਰ ਦਾ ਵਾਧੂ ਚਾਰਜ

 

ਬਟਾਲਾ ਪੁਲਿਸ ਨੇ ਸੁਚੇਤ ਅਤੇ ਸਰਗਰਮ ਰਵੱਈਆ ਦਿਖਾਉਦੇ ਹੋਏ ਹਮਲਾ ਹੋਣ ਤੋ ਪਹਿਲਾਂ ਹੀ ਦੋਸ਼ੀਆ ਨੂੰ ਕੀਤਾ ਗ੍ਰਿਫਤਾਰ

ਬਟਾਲਾ ਜਿਲ੍ਹਾ ਵਿੱਚ ਰੈਕੀ ਕਰਕੇ ਫਿਰੋਤੀਆਂ ਮੰਗਣ ਵਾਲੇ ਗੈਂਗਸਟਰ ਸਰਵਨ ਸਿੰਘ ਜੀਵਨ ਫੋਜੀ ਤੇ ਸੁਖਨੂਰ ਸਿੰਘ ਸੂਬਾ ਹਰੂਵਾਲ ਦੇ ਗੈਂਗ ਮੈਂਬਰਾਂ ਨੂੰ ਨਾਜਾਇਜ਼ ਅਸਲਾ ਐਮੀਨੇਸ਼ਨ ਸਮੇਤ ਗ੍ਰਿਫਤਾਰ ਕਰਨ ਵਿੱਚ ਮਿਲੀ ਭਾਰੀ ਸਫਲਤਾ

Crime News Punjab, Punjab Police, Police, Crime News, Batala Police, Batala

Web Admin

Web Admin

5 Dariya News

ਬਟਾਲਾ , 06 Apr 2025

Last updated on: Apr 07, 2025, 16:18 IST

ਸ੍ਰੀ ਸੁਹੇਲ ਕਾਸਿਮ ਮੀਰ, ਐਸ.ਐਸ.ਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਜਿਲ੍ਹਾ ਬਟਾਲਾ ਵਿੱਚ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸਗੁਰਪ੍ਰਤਾਪ ਸਿੰਘ ਸਹੋਤਾ ਐਸ.ਪੀ.ਡੀ ਬਟਾਲਾ ਦੀਆਂ ਹਦਾਇਤਾ ਤੇ ਸ਼੍ਰੀ ਵਿਪਿਨ ਕੁਮਾਰ ਡੀ.ਐਸ.ਪੀ ਫਤਿਹਗੜ੍ਹ ਚੂੜੀਆਂ ਦੀ ਨਿਗਰਾਨੀ ਅਧੀਨ ਐਸ.ਐਚ.ੳ ਘਣੀਏ ਕੇ ਬਾਂਗਰ ਦੀ ਅਗਵਾਈ ਹੇਠ ਥਾਣਾ ਘਣੀਏ ਕੇ ਬਾਂਗਰ ਪੁਲਿਸ ਵੱਲੋਂ ਨਾਕਾਬੰਦੀ ਦੋਰਾਨ ਸੁਖਨੂਰ ਸਿੰਘ ਉਰਫ ਸੂਬਾ ਹਰੂਵਾਲ ਅਤੇ ਸਰਵਨ ਸਿੰਘ ਉਰਫ ਜੀਵਨ ਫੋਜੀ ਦੇ ਗੈਂਗ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਨਜਾਇਜ ਅਸਲਾ ਬਰਾਮਦ ਕਰਨ ਵਿੱਚ ਮਿਲੀ ਸਫਲਤਾ ਮਿਲੀ ਹੈ। 

ਪੁਲਿਸ ਲਾਈਨ ਬਟਾਲਾ ਵਿਖੇ ਐਸ.ਐਸ.ਪੀ ਬਟਾਲਾ ਵੱਲੋ ਮੀਡੀਆ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 02 ਅਪ੍ਰੈਲ 2025 ਦੀ ਰਾਤ ਨੂੰ ਥਾਣਾ ਘਣੀਏ ਕੇ ਬਾਂਗਰ ਦੀ ਪੁਲਿਸ ਪਾਰਟੀ ਨੇ ਦੋਰਾਨੇ ਗਸ਼ਤ ਮੋਟਰ ਸਾਈਕਲ ਸਵਾਰ ਅਭੀ ਮਸੀਹ ਪੁੱਤਰ ਬਲਵਿੰਦਰ ਮਸੀਹ, ਇੰਦਰਾਸ ਮਸੀਹ ਪੁੱਤਰ ਅਮੈਨੂਅਲ ਮਸੀਹ ਵਾਸੀਆਨ ਬਿਸ਼ਨੀਵਾਲ ਨੂੰ ਕਾਬੂ ਕਰਕੇ ਉਹਨਾ ਦੀ ਤਲਾਸ਼ੀ ਕਰਨ ਤੇ ਉਹਨਾ ਪਾਸੋ ਇੱਕ ਮੈਗਜੀਨ ਸਮੇਤ 05 ਰੋਂਦ ਜਿੰਦਾ 30 ਬੋਰ ਬਰਾਮਦ ਹੋਣ ਤੇ ਮੁੱਕਦਮਾ ਦਰਜ ਕਰਕੇ ਤਫਤੀਸ਼ ਕੀਤੀ ਗਈ ।

ਦੋਰਾਨੇ ਪੁੱਛਗਿੱਛ ਇਹਨਾ ਨੇ ਮੰਨਿਆ ਇਹਨਾ ਨਾਲ ਦੋਸ਼ੀਆਨ ਅਭੀ ਮਸੀਹ ਤੇ ਇੰਦਰਾਸ ਮਸੀਹ ਨੇ ਦੱਸਿਆ ਕਿ ਉਹਨਾ ਨਾਲ ਗਗਨਦੀਪ ਪੁੱਤਰ ਨਿੰਮਾ ਮਸੀਹ ਵਾਸੀ ਪਿੰਡ ਮੰਗੀਆਂ, ਅਮਰਪ੍ਰੀਤ ਕੁਮਾਰ ਪੁੱਤਰ ਲੇਟ ਤੁਲਸੀਦਾਸ ਵਾਸੀ ਧਰਮਕੋਟ ਰੰਧਾਵਾ ਅਤੇ ਬਿੰਨੀ ਵਾਸੀ ਮੰਗੀਆਂ ਵੀ ਸ਼ਾਮਲ ਹਨ ਜਿਸਤੇ ਮਿਤੀ 04.04.2025 ਨੂੰ ਗਗਨਦੀਪ, ਅਮਰਪ੍ਰੀਤ ਕੁਮਾਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ।

ਜਦੋ ਦੋਸ਼ੀਆਂ ਪਾਸੋ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਸੁਖਨੂਰ ਸਿੰਘ ਉਰਫ ਸੂਬਾ ਪੁੱਤਰ ਸੁੱਚਾ ਸਿੰਘ ਵਾਸੀ ਹਰੂਵਾਲ ਅਤੇ ਸਰਵਨ ਸਿੰਘ ਉਰਫ ਜੀਵਨ ਫੋਜੀ ਪੁੱਤਰ ਹਰਜਿੰਦਰ ਸਿੰਘ ਵਾਸੀ ਸ਼ਹਿਜਾਦਾ ਕਲ੍ਹਾ ਜੋ ਵਿਦੇਸ਼ਾਂ ਵਿੱਚ ਬੈਠ ਕੇ ਲੋਕਾ ਨੂੰ ਡਾਉਦੇ ਧਮਕਾਉਦੇ ਹਨ ਤੇ ਉਹਨਾ ਫਿਰੋਤੀਆਂ ਮੰਗਦੇ ਹਨ ਦੇ ਕਹਿਣ ਤੇ ਲੋਕਾਂ ਦੀ ਰੈਕੀ ਕਰਦੇ ਤੇ ਜੇਕਰ ਕਿਸੇ ਨੂੰ ਗੋਲੀ ਮਾਰਨੀ ਹੋਵੇ ਤਾਂ ਉਹ ਕਰਨ ਲਈ ਤਿਆਰ ਹਨ ।

ਉਨ੍ਹਾਂ ਅੱਗੇ ਦੱਸਿਆ ਕਿ ਦੋਰਾਨੇ ਪੁੱਛ ਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਉਕਤਾਨ ਦੋਸ਼ੀਆ ਵਲੋ ਜੀਵਨ ਫੋਜੀ ਦੇ ਕਹਿਣ ਪਰ ਦਨੇਸ਼ ਕੁਮਾਰ ਉਰਫ ਬੋਬੀ ਪੁੱਤਰ ਕਿਸ਼ਨ ਕੁਮਾਰ ਵਾਸੀ ਧਰਮਕੋਟ ਰੰਧਾਵਾ ਥਾਣਾ ਡੇਰਾ ਬਾਬਾ ਨਾਨਕ ਦੀ ਰੈਕੀ ਕੀਤੀ ਗਈ ਤੇ ਇਸਦਾ ਗੋਲੀਆ ਮਾਰ ਕੇ ਕਤਲ ਕਰਨਾ ਸੀ। ਇਥੇ ਜਿਕਰਯੋਗ ਗੱਲ ਇਹ ਹੈ ਕਿ ਗੈਗਸਟਰ ਜੀਵਨ ਫੌਜੀ ਵਲੋ ਵਾਰ-ਵਾਰ ਦਨੇਸ਼ ਕੁਮਾਰ ਉਰਫ ਬੋਬੀ ਪਾਸੋ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਸੀ ਤੇ ਇਸ ਤੋ ਪਹਿਲਾ ਵੀ 03 ਵਾਰ ਫਿਰੋਤੀ ਨਾ ਦੇਣ ਕਰਕੇ ਦਿਨੇਸ਼ ਕੁਮਾਰ ਬੋਬੀ ਪਰ ਹਮਲਾ ਕੀਤਾ ਜਾ ਚੁੱਕਾ ਸੀ। 

ਇਹਨਾ ਹਮਲਿਆ ਸਬੰਧੀ ਪਹਿਲਾ ਵੀ ਮੁਕੱਦਮਾ ਨੰਬਰ 89 ਮਿਤੀ 21/07/2023 ਜੁਰਮ 387 ਭ.ਦ 25 ਅਸਲਾ ਐਕਟ ਥਾਣਾ ਡੇਰਾ ਬਾਬਾ ਨਾਨਕ, ਮੁਕੱਦਮਾ ਨਬਰ 41 ਮਿਤੀ 07/05/2024 ਜੁਰਮ 387, 336, 506, 34 ਭ.ਦ 25/27 ਅਸਲਾ ਐਕਟ ਥਾਣਾ ਡੇਰਾ ਬਾਬਾ ਨਾਨਕ, ਮੁਕੱਦਮਾ ਨੰਬਰ 96 ਮਿਤੀ 21/08/2024 ਜੁਰਮ 109, 111, 308(4) ਬੀ, ਐਨ. ਐਸ 25/27 ਅਸਲਾ ਐਕਟ ਥਾਣਾ ਡੇਰਾ ਬਾਬਾ ਨਾਨਕ ਦਰਜ ਕੀਤੇ ਜਾ ਚੁਕੇ ਸਨ ਅਤੇ ਹਰੇਕ ਮੁਕੱਦਮੇ ਵਿਚ ਦੋਸੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਬਟਾਲਾ ਪੁਲਿਸ ਵਲੋ ਸੁਚੇਤ ਅਤੇ ਸਰਗਰਮ ਰਵੱਈਆ (Proactive approach) ਦਿਖਾਉਦੇ ਹੋਏ ਹਮਲਾ ਹੋਣ ਤੋ ਪਹਿਲਾ ਹੀ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਗੈਗਸਟਰਾ ਵਲੋ ਫਿਰੋਤੀ ਲਈ ਕੀਤੇ ਜਾਣ ਵਾਲੇ ਟਾਰਗੇਟਡ ਕਿੰਲਿਗ ਨੂੰ ਹੋਣ ਤੋ ਬਚਾਉਣ ਵਿੱਚ ਕਾਮਯਾਬੀ ਮਿਲੀ ਹੈ। ਇਸ ਵਾਰਦਾਤ ਦੇ ਸਬੰਧ ਵਿੱਚ ਮੁੱਕਦਮਾ ਨੰਬਰ 24 ਮਿਤੀ 03.04.2025 ਜੁਰਮ 25-54-59 ਅਸਲਾ ਐਕਟ, 55, 61(2), 3(5), 111 ਬੀ.ਐਨ.ਐਸ ਥਾਣਾ ਘਣੀਏ ਕੇ ਬਾਂਗਰ ਦਰਜ ਰਜਿਸਟਰ ਕੀਤਾ ਗਿਆ ਤੇ ਹੁਣ ਤੱਕ ਇਹਨਾ ਪਾਸੋ 02 ਪਿਸਟਲ 30 ਬੋਰ, 04 ਮੈਗਜੀਨ, 15 ਜਿੰਦਾ ਰੋਂਦ 30 ਬੋਰ, ਇੱਕ ਮੋਟਰ ਸਾਈਕਲ ਰਾਮਦ ਕੀਤਾ। 

ਗਿਆ ਹੈ ਅਤੇ ਦੋਸ਼ੀਆਨ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ।ਇਨ੍ਹਾਂ ਕੋਲੋਂ ਦੋ ਪਿਸਟਲ 30 ਬੋਰ ਸਮੇਤ 04 ਮੈਗਜੀਨ ਅਤੇ 15 ਰੋਂਦ ਜਿੰਦਾ 30 ਬੋਰ ਅਤੇ ਮੋਟਰ ਸਾਈਕਲ ਬਰਾਮਦ ਹੋਇਆ ਹੈ। ਇੱਕ ਖਾਲੀ ਮੈਗਜ਼ੀਨ (ਅਭੀ ਮਸੀਹ ਪਾਸੋ ਮਿਤੀ 02.04.2025। ਪੰਜ (5) ਜਿੰਦਾ ਰੋਂਦ 30 ਬੋਰ (ਇੰਦਰਾਸ ਮਸੀਹ ਪਾਸੇ ਮਿਤੀ 02.04.2025। 

ਇੱਕ ਮੋਟਰ ਸਾਈਕਲ ਨੰਬਰ ਪੀ.ਬੀ-06-AJ-3749 ਮਾਰਕਾ ਸਪਲੈਂਡਰ ਰੰਗ ਕਾਲਾ (ਅਭੀ ਮਸੀਹ ਤੇ ਇੰਦਰਾਸ ਮਸੀਹ ਪਾਸੋ ਮਿਤੀ 02.04.2025। ਇੱਕ ਪਿਸਟਲ 30 ਬੋਰ ਸਮੇਤ ਮੈਗਜ਼ੀਨ ਅਤੇ 04 ਜਿੰਦਾ ਰੋਂਦ 30 ਬੋਰ (ਗਗਨਦੀਪ ਪਾਸੋ ਮਿਤੀ 06.04.2025। ਇੱਕ ਪਿਸਟਲ 30 ਬੋਰ ਸਮੇਤ ਮੈਗਜੀਨ ਤੇ 06 ਰੋਂਦ ਜਿੰਦਾ 30 ਬੋਰ (ਅਭੀ ਮਸੀਹ ਪਾਸੋ ਮਿਤੀ 06.04.2025 ਬਰਾਮਦ ਕੀਤਾ ਗਿਆ।

 

Tags: Crime News Punjab , Punjab Police , Police , Crime News , Batala Police , Batala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD