ਅੱਜ ਦੇਸ਼ ਭਰ ਵਿੱਚ ਈਦ-ਉਲ-ਫਿਤਰ (ਮਿੱਠੀ ਈਦ) ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਆਪਸੀ ਭਾਈਚਾਰੇ ਦੇ ਪ੍ਰਤੀਕ ਈਦ-ਉਲ-ਫਿਤਰ ਦੇ ਸ਼ੁਭ ਮੌਕੇ 'ਤੇ, ਵਿਧਾਇਕ ਡਾ. ਅਜੇ ਗੁਪਤਾ ਨੇ ਹਾਲ ਬਾਜ਼ਾਰ ਵਿੱਚ ਸਥਿਤ ਮਸਜਿਦ ਖੈਰੂਦੀਨ, ਹੋਟਲ ਰਮਦਾ ਨੇੜੇ ਮਸਜਿਦ ਸਿਕੰਦਰ ਖਾਨ ਅਤੇ ਖਿਡੌਣਾ ਬਾਜ਼ਾਰ ਵਿੱਚ ਮਸਜਿਦ ਗੁਲਬਖ਼ਸ਼ ਦਾ ਦੌਰਾ ਕਰਕੇ ਮੁਸਲਿਮ ਭਾਈਚਾਰੇ ਨਾਲ ਖੁਸ਼ੀ ਸਾਂਝੀ ਕੀਤੀ।
ਆਪਸੀ ਭਾਈਚਾਰੇ ਦੇ ਪ੍ਰਤੀਕ ਈਦ-ਉਲ-ਫਿਤਰ ਦੇ ਸ਼ੁਭ ਮੌਕੇ 'ਤੇ, ਵਿਧਾਇਕ ਡਾ: ਗੁਪਤਾ ਨੇ ਸਾਰਿਆਂ ਨੂੰ ਈਦ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਈਦ ਦਾ ਤਿਉਹਾਰ ਸਾਡੇ ਸਮਾਜ ਵਿੱਚ ਉਮੀਦ, ਸਦਭਾਵਨਾ ਅਤੇ ਦਿਆਲਤਾ ਦੀ ਭਾਵਨਾ ਨੂੰ ਵਧਾਉਦਾਂ ਹੈ। ਤੁਹਾਨੂੰ ਆਪਣੇ ਸਾਰੇ ਯਤਨਾਂ ਵਿੱਚ ਖੁਸ਼ੀ ਅਤੇ ਸਫਲਤਾ ਮਿਲੇ।
ਵਿਧਾਇਕ ਡਾ: ਗੁਪਤਾ ਨੇ ਖੁਰਸ਼ੀਦ ਅਹਿਮਦ, ਮੌਲਾਨਾ ਹਾਮਿਦ ਹੁਸੈਨ, ਸ਼ਾਹਿਦ ਅਹਿਮਦ ਨਾਲ ਵੀ ਮੁਲਾਕਾਤ ਕੀਤੀ ਅਤੇ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਸਥਿਤ ਇਨ੍ਹਾਂ ਤਿੰਨਾਂ ਮਸਜਿਦਾਂ ਵਿੱਚ ਆਏ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ। ਇਸ ਮੌਕੇ ਕੌਂਸਲਰ ਵਿੱਕੀ ਦੱਤਾ, ਕੌਂਸਲਰ ਵਿਰਾਟ ਦੇਵਗਨ, ਮਨਦੀਪ ਸਿੰਘ ਮੋਗਾ, ਰਿਤੂ ਮਹਾਜਨ, ਅਜੈ ਨੇਵਾਲ, ਬਲਬੀਰ ਸਿੰਘ, ਸੁਦੇਸ਼ ਕੁਮਾਰ, ਰਵਿੰਦਰ ਡਾਬਰ, ਮੋਨਾ ਮਹਾਜਨ ਵੀ ਮੌਜੂਦ ਸਨ।