Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਟ੍ਰਾਈਡੈਂਟ ਗਰੁੱਪ ਨੇ ਭਾਰਤ ਟੈਕਸ 2025 ਵਿਖੇ 1000 ਕਰੋੜ ਰੁਪਏ ਦੀ ਵਿਸਥਾਰ ਯੋਜਨਾ ਦਾ ਐਲਾਨ ਕੀਤਾ

ਮਾਈਟ੍ਰਾਈਡੈਂਟ ਦੁਆਰਾ ਲਗਜ਼ਰੀ ਹੋਮ ਟੈਕਸਟਾਈਲ ਬ੍ਰਾਂਡ ਲਕਸਹੋਮ ਲਾਂਚ ਕੀਤਾ ਗਿਆ

Giriraj Singh, BJP, Bharatiya Janata Party, Trident Group, Bharat Tex 2025, Dr. Rajinder Gupta

Web Admin

Web Admin

5 Dariya News

ਚੰਡੀਗਡ਼੍ਹ , 14 Feb 2025

Last updated on: Feb 14, 2025, 00:00 IST

ਗਲੋਬਲ ਸਮੂਹ ਅਤੇ ਘਰੇਲੂ ਟੈਕਸਟਾਈਲ ਉਦਯੋਗ ਵਿੱਚ ਪ੍ਰਮੁੱਖ ਨਾਮ ਟ੍ਰਾਈਡੈਂਟ ਗਰੁੱਪ, ਨੇ ਅੱਜ ਨਵੀਂ ਦਿੱਲੀ ਵਿੱਚ ਹੋ ਰਹੇ ਭਾਰਤ ਟੈਕਸ 2025 ਵਿਚ ਆਪਣੀਆਂ ਮਹੱਤਵਾਕਾਂਖੀ ਯੋਜਨਾਵਾਂ ਦਾ ਐਲਾਨ ਕੀਤਾ, ਜਿਸ ਵਿੱਚ 2027 ਤੱਕ ਤਿੰਨ ਗੁਣਾ ਵਾਧਾ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਹ ਵਾਧਾ ਵਿੱਤੀ ਸਾਲ 2025-26 ਲਈ 1000 ਕਰੋਡ਼ ਰੁਪਏ ਦੇ ਪੂੰਜੀ ਨਿਵੇਸ਼ ਦੇ ਅਨੁਰੂਪ ਹੈ। 

ਜੇਰ੍ਰਾ ਕਿ ਘਰੇਲੂ ਟੈਕਸਟਾਈਲ, ਧਾਗੇ ਅਤੇ ਊਰਜਾ ਕਾਰੋਬਾਰ ਵਿੱਚ ਸਥਿਰਤਾ, ਆਧੁਨਿਕੀਕਰਨ ਅਤੇ ਸੰਪੱਤੀ ਦੇ ਵਾਧੇ ’ਤੇ ਧਿਆਨ ਕੇਂਦਰਤ ਕਰਦਾ ਹੈ। ਇਸ ਵਿਕਾਸ ਯੋਜਨਾ ਦਾ ਸਭ ਤੋਂ ਮਹੱਤਵਪੂਰਨ ਆਧਾਰ ਇਸ ਦਾ ਘਰੇਲੂ ਹੋਮ ਟੈਕਸਟਾਈਲ ਬਰਾਂਡ, ਮਾਈਟ੍ਰਾਈਡੈਂਟ ਦਾ ਲਕਸਹੋਮ ਬਾਏ ਟ੍ਰਾਈਡੈਂਟ ਦੀ ਸ਼ੁਰੂਆਤ ਦੇ ਨਾਲ ਬ੍ਰਾਂਡ ਦਾ ਲਗਜ਼ਰੀ ਸੈੱਗਮੈਂਟ ਵਿਚ ਵਿਕਾਸ ਕਰਨਾ ਹੈ। 

ਕੱਪਡ਼ਿਆਂ ਦੀ ਇਹ ਵਿਸ਼ੇਸ਼ ਸ਼੍ਰੇਣੀ ਉਨ੍ਹਾਂ ਵਿਸ਼ੇਸ਼ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ ਖਾਸ ਕਰ ਕੇ ਜੋ ਘਰੇਲੂ ਟੈਕਸਟਾਈਲ ਵਿੱਚ ਸ਼ਾਨਦਾਰ ਕਾਰੀਗਰੀ ਅਤੇ ਬੇਮਿਸਾਲ ਗੁਣਵੱਤਾ ਨੂੰ ਪਸੰਦ ਕਰਦੇ ਹਨ। ਇਸ ਸੰਗ੍ਰਹਿ ਵਿੱਚ ਪ੍ਰੀਮੀਅਮ ਬੇਂਡਿੰਗ ਅਤੇ ਸ਼ਾਨਦਾਰ ਢੰਗ ਨਾਲ ਤਿਆਰ ਕੀਤੇ ਤੌਲੀਏ ਦੀ ਇੱਕ ਚੋਣਵੀਂ ਕਿਸਮ ਸ਼ਾਮਿਲ ਹੈ। 

ਜੋ ਕਿ ਆਪਣੀ ਸ਼ਾਨਦਾਰ ਕੋਮਲਤਾ, ਸਮਾਈ ਅਤੇ ਟਿਕਾਊਤਾ ਲਈ ਮਸ਼ਹੂਰ ਹੈ। 4,000 ਰੁਪਏ ਤੋਂ 40,000 ਰੁਪਏ ਦੀ ਕੀਮਤ ਸੀਮਾ ਦੇ ਨਾਲ, ਮਾਈਟ੍ਰਾਈਡੈਂਟ ਦੁਆਰਾ ਲਕਸਹੋਮ ਬਾਏ ਮਾਈਟ੍ਰਾਈਡੈਂਟ ਸਭ ਤੋਂ ਵੱਧ ਵਿਸ਼ੇਸ਼ ਘਰਾਂ ਲਈ ਪ੍ਰਕਿਰਤਿਕ ਸੁੰਦਰਤਾ ਦੀ ਇੱਕ ਛੋਹ ਪ੍ਰਦਾਨ ਕਰਦਾ ਹੈ। ਇਹ ਰਣਨੀਤਕ ਕਦਮ ਮਾਈਟ੍ਰਾਈਡੈਂਟ ਨੂੰ ਭਾਰਤ ਵਿੱਚ ਤੇਜ਼ੀ ਨਾਲ ਵਧ ਰਹੇ ਲਗਜ਼ਰੀ ਹੋਮ ਫਰਨੀਸ਼ਿੰਗ ਮਾਰਕੀਟ ਦੇ ਇੱਕ ਮਹੱਤਵਪੂਰਨ ਹਿੱਸੇ ਉੱਤੇ ਵਿਸਤਾਰ ਕਰਨ ਦੀ ਸਥਿਤੀ ਵਿਚ ਰੱਖਦਾ ਹੈ। 

ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਡਾ: ਰਜਿੰਦਰ ਗੁਪਤਾ ਨੇ ਆਪਣੇ ਵਿਜ਼ਨ ਨੂੰ ਸਾਝਾਂ ਕਰਦੇ ਹੋਏ ਕਿਹਾ ਕਿ, ‘‘ਟ੍ਰਾਈਡੈਂਟ ਵਿਖੇ ਅਸੀਂ ਨਵੀਨਤਾ ਅਤੇ ਸਥਿਰਤਾ ਨੂੰ ਜੋਡ਼ ਕੇ ਟੈਕਸਟਾਈਲ ਉਦਯੋਗ ਦੇ ਭਵਿੱਖ ਨੂੰ ਆਕਾਰ ਦੇਣ ਲਈ ਵਚਨਬੱਧ ਹਾਂ। ਸਾਡੀ ਤਰੱਕੀ ਆਧੁਨਿਕੀਕਰਨ, ਮੁੱਲ ਸਿਰਜਣ ਅਤੇ ਗਲੋਬਲ ਵਿਸਤਾਰ  ’ਤੇ ਆਧਾਰਿਤ ਸਾਡੇ ਅਟੱਲ ਧਿਆਨ ਕੇਂਦਰਿਤ ਕਰਨ ਤੋਂ ਪ੍ਰੇਰਿਤ ਹੈ। 

ਭਾਰਤ ਟੈਕਸ 2025 ਇੱਕ ਇਤਿਹਾਸਕ ਇਕਠ ਹੈ ਜੋ ਇਕ ਟੈਕਸਟਾਈਲ ਪਾਵਰ ਹਾਊਸ  ਦੇ ਰੂਪ ਵਿੱਚ ਭਾਰਤ ਦੀ ਅਪਾਰ ਸੰਭਾਵਨਾਵਾਂ ਨੂੰ ਉਜਾਗਰ ਕਰਦਾ ਹੈ ਅਤੇ ਟ੍ਰਾਈਡੈਂਟ ਨੂੰ ਇਸ ਯਾਤਰਾ ਵਿੱਚ ਯੋਗਦਾਨ ਪਾਉਣ ’ਤੇ ਮਾਣ ਹੈ। ਉੱਨਤ ਤਕਨਾਲੋਜੀ, ਟਿਕਾਊ ਅਭਿਆਸ ਅਤੇ ਬਾਜ਼ਾਰ  ਸੰਚਾਲਿਤ ਹੱਲਾਂ ਵਿੱਚ ਨਿਵੇਸ਼ ਕਰਕੇ, ਅਸੀਂ ਨਾ ਸਿਰਫ਼ ਆਪਣੀ ਲੀਡਰਸ਼ਿਪ ਸਥਿਤੀ ਨੂੰ ਮਜ਼ਬੂਤ ਕਰ ਰਹੇ ਹਾਂ, ਸਗੋਂ ਘਰੇਲੂ ਟੈਕਸਟਾਈਲ ਉਦਯੋਗ ਵਿੱਚ ਉੱਤਮਤਾ ਦੇ ਮਾਪਦੰਡਾਂ ਨੂੰ ਵੀ ਮੁਡ਼ ਪਰਿਭਾਸ਼ਿਤ ਕਰ ਰਹੇ ਹਾਂ।” 

ਮਾਈਟ੍ਰਾਈਡੈਂਟ ਦੀ ਚੇਅਰਪਰਸਨ ਨੇਹਾ ਗੁਪਤਾ ਨੇ ਬ੍ਰਾਂਡ ਦੇ ਵਿਸਤਾਰ ਅਤੇ ਲਗਜ਼ਰੀ ਮਾਰਕੀਟ ਵਿੱਚ ਪ੍ਰਵੇਸ਼ ਨੂੰ ਉਜਾਗਰ ਕਰਦਿਆਂ ਕਿਹਾ, ‘‘ਲਕਸਹੋਮ ਮਾਈਟ੍ਰਾਈਡੈਂਟ ਲਈ ਇੱਕ ਪਰਿਵਰਤਨਸ਼ੀਲ ਕਦਮ ਹੈ ਕਿਉਂਕਿ ਅਸੀਂ ਸ਼ਿਲਪ ਹੁਨਰ ਅਤੇ ਨਿਰਮਾਣ ਉੱਤਮਤਾ ਦੀ ਆਪਣੀ ਵਿਰਾਸਤ ਦਾ ਲਾਭ ਉਠਾਉਂਦੇ ਹੋਏ, ਲਗਜ਼ਰੀ ਘਰਾਂ ਦੀ ਫਰਨੀਸ਼ਿੰਗ ਸਗਮੈਂਟ ਵਿੱਚ ਆਪਣੀ ਮੌਜੂਦਗੀ ਨੂੰ ਵਧਾ ਰਹੇ ਹਾਂ। 

ਅਸੀਂ ਵਿਸ਼ੇਸ਼ ਭਾਰਤੀ ਗਾਹਕਾਂ ਲਈ ਵਿਸ਼ਵ ਪੱਧਰੀ ਲਗਜ਼ਰੀ ਲਿਆ ਰਹੇ ਹਾਂ। ਸਾਡਾ ਧਿਆਨ ਆਧੁਨਿਕ ਭਾਰਤੀ ਘਰਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਾਲੇ ਬਹੁਤ ਹੀ ਸਾਵਧਾਨੀ ਨਾਲ ਡਿਜ਼ਾਈਨ ਕੀਤੇ, ਉੱਚ ਗੁਣਵੱਤਾ ਵਾਲੇ ਉਤਪਾਦਾਂ ਨਾਲ ਆਪਣੇ ਘਰ ਦੀ ਸ਼ਾਨ ਨੂੰ ਮੁਡ਼ ਪ੍ਰਭਾਸ਼ਿਤ ਕਰਨ ਵੱਲ ਹੈ। 

ਅਸੀਂ ਇਸ ਸੰਗ੍ਰਹਿ ਨੂੰ ਪ੍ਰਦਰਸ਼ਿਤ ਕਰਨ ਲਈ ਬਹੁਤ ਰੋਮਾਂਚਿਕ ਹਾਂ ਜੋ ਭਾਰਤ ਟੈਕਸ ਦੇ ਇੱਕ ਭਵਿੱਖਮੁਖੀ ਅਤੇ ਜ਼ਿੰਮੇਵਾਰ ਟੈਕਸਟਾਈਲ ਉਦਯੋਗ ’ਤੇ ਫੋਕਸ ਦੇ ਅਨੁਸਾਰ ਹੈ।” ਮਾਈਟ੍ਰਾਈਡੈਂਟ ਦੀਆਂ ਵਿਕਾਸ ਯੋਜਨਾਵਾਂ ’ਤੇ ਟਿੱਪਣੀ ਕਰਦੇ ਹੋਏ, ਮਾਈਟ੍ਰਾਈਡੈਂਟ ਦੇ ਸੀ.ਈ.ਓ ਰਜਨੀਸ਼ ਭਾਟੀਆ ਨੇ ਕਿਹਾ, ‘‘ਅਸੀਂ ਆਪਣੇ ਰਿਟੇਲ ਟੱਚ ਪੁਆਇੰਟਸ ਨੂੰ ਮੌਜੂਦਾ 7,000 ਤੋਂ ਵਧਾ ਕੇ 10,000 ਕਰ ਰਹੇ ਹਾਂ। 

ਇਹ ਵਿਸਥਾਰ ਭਾਰਤ ਵਿੱਚ ਇੱਕ ਪ੍ਰਮੁੱਖ ਘਰੇਲੂ ਫਰਨੀਸ਼ਿੰਗ ਬ੍ਰਾਂਡ ਵਜੋਂ ਸਾਡੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਘਰੇਲੂ ਬਾਜ਼ਾਰ ਵਿੱਚ ਸਾਡੀ ਪਹੁੰਚ ਵਧਾਏਗਾ। ਉਨ੍ਹਾਂ ਕਿਹਾ ਕਿ ਭਵਿੱਖ ਦੇ ਵਿਕਾਸ ਨੂੰ ਹੋਰ ਵਧਾਉਣ ਲਈ ਅਸੀਂ ਹੋਰੇਕਾ ਅਤੇ ਹੋਰ ਸੰਸਥਾਵਾਂ ਦੇ ਮੁੱਖ ਮੌਕਿਆਂ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ, ਜਿੱਥੇ ਸਾਡਾ ਟੀਚਾ ਸਾਡੇ ਮਾਰਕੀਟ ਹਿੱਸੇ ਨੂੰ ਵਧਾਉਣਾ ਹੈ। 

ਇਸ ਤੋਂ ਇਲਾਵਾ, ਅਸੀਂ ਇਸ ਸੈਕਟਰ ਵਿੱਚ ਅਪਾਰ ਸੰਭਾਵਨਾਵਾਂ ਦੀ ਪਛਾਣ ਕਰਦੇ ਹੋਏ ਕਾਰਪੋਰੇਟ ਤੋਹਫ਼ੇ ਦੀ ਸ਼੍ਰੇਣੀ ਵਿੱਚ ਵੀ ਮੌਕਿਆਂ ਦੀ ਖੋਜ ਕਰ ਰਹੇ ਹਾਂ। ਖਪਤਕਾਰ ਦੀ ਸੇਵਾ ਕਰਨ ਲਈ ਗਤੀ ਅਤੇ ਨਿਪੁਨਤਾ ਬ੍ਰਾਂਡ ਦਾ ਮੁੱਖ ਫੋਕਸ ਬਣੇ ਹੋਏ ਹਨ ਅਤੇ ਇਸ ਲਈ ਅਸੀਂ ਸਾਰੇ ਪ੍ਰਮੁੱਖ ਈ-ਕਾਮਰਸ ਅਤੇ ਕਵਿਕ ਕਾਮਰਸ ਪੋਰਟਲ ’ਤੇ ਵੀ ਕੰਮ ਕਰ ਰਹੇ ਹਾਂ।

ਭਾਰਤ ਟੈਕਸ 2025 ਵਿਚ ਮਾਈਟ੍ਰਾਈਡੈਂਟ ਦੇ ਸਪਰਿੰਗ ਸਮਰ 25‘ ਕੁਲੈਕਸ਼ਨ ਦੀ ਸ਼ੁਰਆਤ ਹੋਈ। ਜਿਸ ਦੀ ਪ੍ਰੇਰਣਾ ਭਾਰਤ ਦੀ ਸ਼ਾਹੀ ਟੈਕਸਟਾਈਲ ਵਿਰਾਸਤ ਤੋਂ ਲਈ ਗਈ ਹੈ। ਇਹ ਸੰਗ੍ਰਹਿ ਚਾਰ ਯੁੱਗਾਂ ਵਿੱਚ ਫੈਲਿਆ ਹੋਇਆ ਹੈ, ਜਿਨ੍ਹਾਂ ਵਿਚ ਪ੍ਰਾਚੀਨ ਯੁੱਗ, ਵੀਰ ਯੁੱਗ, ਪੂਰਵ-ਉਦਯੋਗਿਕ ਯੁੱਗ ਅਤੇ ਉੱਨਤੀ ਯੁੱਗ ਦੀ ਯਾਤਰਾ ਹੈ, ਅਤੇ ਇਸ ਵਿੱਚ ਰਵਾਇਤੀ ਕਾਰੀਗਰੀ ਆਧੁਨਿਕ ਤਕਨਾਲੋਜੀਆਂ ਅਤੇ ਨਵੀਨਤਾਕਾਰੀ ਸਮੱਗਰੀਆਂ ਨੂੰ ਜੋਡ਼ ਕੇ ਟੈਕਸਟਾਈਲ ਦੇ ਭਵਿੱਖ ਲਈ ਇੱਕ ਦੂਰਦਰਸ਼ੀ ਦ੍ਰਿਸ਼ਟੀਕੋਣ ਤਿਆਰ ਕੀਤਾ ਗਿਆ ਹੈ।

 

Tags: Giriraj Singh , BJP , Bharatiya Janata Party , Trident Group , Bharat Tex 2025 , Dr. Rajinder Gupta

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD