Friday, 05 June 2026

 

 

ਖ਼ਾਸ ਖਬਰਾਂ 'ਆਪ' ਨੇ ਜਾਖੜ ਅਤੇ ਬਿੱਟੂ ਦਾ ਹਵਾਲਾ ਦਿੰਦੇ ਹੋਏ ਭਾਜਪਾ ਦੀ 'ਵਰਤੋਂ ਅਤੇ ਸੁੱਟੋ' ਦੀ ਰਾਜਨੀਤੀ ਦੀ ਕੀਤੀ ਨਿੰਦਾ ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈਟਵਰਕ ਹੇਠ ਸਿੰਜਾਈ ਅਧੀਨ ਰਕਬੇ 'ਚ ਹੋਇਆ 167% ਵਾਧਾ : ਬਰਿੰਦਰ ਕੁਮਾਰ ਗੋਇਲ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ

 

ਪ੍ਰੀਖਿਆ ਯੋਧਿਆਂ ਦੀ ਨਵੀਂ ਪਰਿਭਾਸ਼ਾ : ਪ੍ਰੀਖਿਆ ਦੇ ਯੁੱਧ ਖੇਤਰ ਤੋਂ ਪਰ੍ਹੇ

Dharmendra Pradhan, Dharmendra Debendra Pradhan, BJP, Bharatiya Janata Party, Ministry of Skill Development and Entrepreneurship

Web Admin

Web Admin

5 Dariya News

ਨਵੀਂ ਦਿੱਲੀ , 08 Feb 2025

Last updated on: Feb 08, 2025, 00:00 IST

ਕੁਦਰਤ ਨੇ ਆਪਣੀ ਅਸੀਮ ਬੁੱਧੀ ਨਾਲ ਹਰ ਇੱਕ ਮਨੁੱਖ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਹੈ ਸਾਡੀਆਂ ਉਂਗਲਾਂ ਦੇ ਨਿਸ਼ਾਨ ਤੋਂ ਲੈ ਕੇ ਅੱਖਾਂ ਦੀਆਂ ਪੁਤਲੀਆਂ ਤੱਕ, ਸਾਡੇ ਤਜ਼ਰਬੇ ਤੋਂ ਲੈ ਕੇ ਵਿਚਾਰਾਂ ਤੱਕ, ਸਾਡੀਆਂ ਪ੍ਰਤਿਭਾਵਾਂ ਤੋਂ ਲੈ ਕੇ ਉਪਲਬਧੀਆਂ ਤੱਕ। ਮਨੁੱਖੀ ਵਿਲੱਖਣਤਾ ਬਾਰੇ ਇਹ ਡੂੰਘੀ (ਗਹਿਨ) ਸੱਚਾਈ ਸਾਡੇ ਸਮਾਜ ਦੀ ਵਿਸ਼ੇਸ਼ਤਾ ਰਹੀ ਹੈ ਅਤੇ ਸਾਡੀ ਸਿੱਖਿਆ ਪ੍ਰਣਾਲੀ ਨੂੰ ਇਸ ਵਿਸ਼ੇਸ਼ਤਾ ਨੂੰ ਪ੍ਰਤਿਬਿੰਬਤ ਕਰਨਾ ਚਾਹੀਦਾ ਹੈ। 

ਹਰ ਇੱਕ ਬੱਚੇ ਵਿੱਚ ਕੁੱਝ ਜਨਮ ਤੋਂ ਹੀ ਪ੍ਰਤਿਭਾ ਹੁੰਦੀ ਹੈ, ਕੁਝ ਅਕਾਦਮਿਕ ਪ੍ਰਤਿਭਾ ਨਾਲ ਚਮਕਦੇ ਹਨ, ਕੁਝ ਰਚਨਾਤਮਕਤਾ ਲਈ ਤਿਆਰ ਹੁੰਦੇ ਹਨ, ਅਤੇ ਕੁਝ ਹੋਰ ਐਥਲੈਟਿਕਸ ਅਤੇ ਪੇਸ਼ੇਵਰ ਸੂਝ-ਬੂਝ ਨਾਲ ਲੈਸ ਹੁੰਦੇ ਹਨ। ਇਸ ਵਿਲੱਖਣਤਾ ਨੂੰ ਦਰਸਾਉਂਦੇ ਹੋਏ, ਸਵਾਮੀ ਵਿਵੇਕਾਨੰਦ ਨੇ ਇੱਕ ਵਾਰ ਕਿਹਾ ਸੀ, "ਸਿੱਖਿਆ ਮਨੁੱਖ ਵਿੱਚ ਪਹਿਲਾਂ ਤੋਂ ਮੌਜੂਦ ਸੰਪੂਰਨਤਾ ਦਾ ਪ੍ਰਗਟਾਵਾ ਹੈ।"

ਇੱਕ ਬੱਚੇ ਦੀ ਕੁਦਰਤੀ ਪ੍ਰਤਿਭਾ ਨੂੰ ਨਿਖਾਰਨਾ ਅਤੇ ਉਸ ਨੂੰ ਉਸ ਦੀ ਪਸੰਦ ਦੇ ਅਕਾਦਮਿਕ ਅਤੇ ਪਾਠਕ੍ਰਮ ਗਤੀਵਿਧੀਆਂ ਵਿੱਚ ਰਚਨਾਤਮਕ ਤੌਰ 'ਤੇ ਸ਼ਾਮਲ ਕਰਨਾ ਸਾਡੀਆਂ ਵਿਦਿਅਕ ਸੰਸਥਾਵਾਂ ਦੇ ਸਾਹਮਣੇ ਮੁਸ਼ਕਲ ਚੁਣੌਤੀਆਂ ਰਹੀਆਂ ਹਨ। ਸਿੱਖਿਅਕਾਂ ਅਤੇ ਨੀਤੀ ਨਿਰਮਾਤਾਵਾਂ ਦੇ ਤੌਰ 'ਤੇ ਸਾਡੀ ਭੂਮਿਕਾ, ਇੱਕ ਬੱਚੇ ਦੀ ਵਿਲੱਖਣ ਪ੍ਰਤਿਭਾ ਨੂੰ ਵਿਕਸਿਤ ਕਰਨਾ ਹੈ, ਜਿਸ ਨਾਲ ਉਹ ਚੁਣੇ ਹੋਏ ਟੀਚੇ ਵਿੱਚ ਉੱਦਮਤਾ ਹਾਸਲ ਕਰ ਸਕਣ। 

ਰਾਸ਼ਟਰੀ ਸਿੱਖਿਆ ਨੀਤੀ (NEP) 2020 ਨੇ ਪ੍ਰਤਿਭਾ ਨੂੰ ਪਰਿਭਾਸ਼ਿਤ ਕਰਨ ਅਤੇ ਉਸ ਨੂੰ ਵਿਕਸਿਤ ਕਰਨ ਦੇ ਤਰੀਕੇ ਵਿੱਚ ਵਿਲੱਖਣ ਤਬਦੀਲੀ ਕੀਤੀ ਹੈ। ਇਹ ਇੱਕ ਦਾਰਸ਼ਨਿਕ ਢਾਂਚਾ ਹੈ ਜੋ ਅਸਲ ਵਿੱਚ ਸਾਡੇ ਹਰ ਇੱਕ ਬੱਚੇ ਵਿੱਚ ਮੌਜੂਦ ਵਿਲੱਖਣਤਾ ਦੀ ਸੂਖਮ ਰੁਪ-ਰੇਖਾ ਦਾ ਵਰਣਨ ਕਰ ਸਕਦਾ ਹੈ, ਜੋ ਸਾਡੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਂਦੇ ਹਨ।

ਸਾਡੇ ਪ੍ਰਧਾਨ ਮੰਤਰੀ ਦੀ ਦੂਰ-ਅੰਦੇਸ਼ੀ ਅਗਵਾਈ ਹੇਠ, ਅਸੀਂ ਸਿੱਖਿਆ ਵਿੱਚ ਸੰਪੂਰਨ ਸੁਧਾਰ ਲਾਗੂ ਕਰ ਰਹੇ ਹਾਂ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬੱਚੇ ਦੀ ਵਿਦਿਅਕ ਯਾਤਰਾ ਹਮੇਸ਼ਾ ਦਿਲਚਸਪ ਅਤੇ ਯਾਦਗਾਰੀ ਰਹੇ। ਬੱਚੇ ਪੜ੍ਹਾਈ ਅਤੇ ਪ੍ਰੀਖਿਆ ਦੌਰਾਨ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਤਣਾਅ ਅਤੇ ਦਬਾਅ ਤੋਂ ਮੁਕਤ ਰਹਿਣ। 

ਇਹ ਦ੍ਰਿਸ਼ਟੀਕੋਣ ਸਾਡੇ ਵਿਦਿਅਕ ਸੁਧਾਰਾਂ ਦਾ ਕੇਂਦਰ ਹੈ, ਬੁਨਿਆਦੀ ਸਿੱਖਿਆ ਤੋਂ ਲੈ ਕੇ ਸਿੱਖਿਆ ਅਤੇ ਖੋਜ ਦੇ ਉੱਚਤਮ ਪੱਧਰਾਂ ਤੱਕ। ਕੁਝ ਵਰ੍ਹਿਆਂ ਪਹਿਲਾਂ, ਸਾਡੇ ਨੌਜਵਾਨ ਸਿਖਿਆਰਥੀਆਂ ਲਈ ਬਾਲ ਵਾਟਿਕਾ ਜਾਂ ਖਿਡੌਣਿਆਂ 'ਤੇ ਅਧਾਰਿਤ ਸਿੱਖਿਆ ਨੇ ਵਿਆਪਕ ਸ਼ੱਕ ਨੂੰ ਸੱਦਾ ਦਿੰਦੀ ਸੀ। 

ਅੱਜ, ਐੱਨਈਪੀ ਦੀ ਬਦੌਲਤ, ਇਹ ਨਵੀਨਤਾਕਾਰੀ ਦ੍ਰਿਸ਼ਟੀਕੋਣ ਸ਼ੁਰੂਆਤੀ ਸਿੱਖਿਆ ਨੂੰ ਮਾਮੂਲੀ ਪਰਿਵਰਤਨ ਲਿਆ ਰਹੇ ਹਨ, ਜਿਸ ਤੋਂ ਸਿੱਖਣਾ ਅਕਾਊ ਹੋਣ ਦੀ ਬਜਾਏ ਇੱਕ ਆਨੰਦਦਾਇਕ ਕੰਮ ਬਣਾ ਬਣ ਗਿਆ ਹੈ। ਸਾਡੀ ਨਵੀਂ ਸਿੱਖਿਆ ਪ੍ਰਣਾਲੀ ਦਾ ਮੰਨਣਾ ਹੈ ਕਿ ਹਰ ਬੱਚਾ ਆਪਣੀ ਕੁਦਰਤੀ ਪ੍ਰਤਿਭਾ ਦੇ ਅਨੁਸਾਰ ਵਿਕਾਸ ਕਰਦਾ ਹੈ।

ਸਾਡੀ ਕ੍ਰੈਡਿਟ ਟ੍ਰਾਂਸਫਰ ਪਾਲਿਸੀ ਜੋ ਇੱਕ ਅਕਾਦਮਿਕ ਬੈਂਕ ਆਫ਼ ਕ੍ਰੈਡਿਟ ਸਥਾਪਿਤ ਕਰਦੀ ਹੈ, ਇੱਕ ਹੋਰ ਪ੍ਰਗਤੀਸ਼ੀਲ ਕਦਮ ਅੱਗੇ ਵਧਾਉਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜੀਵਨ ਦਾ ਮਾਰਗ ਹਮੇਸ਼ਾ ਸਿੱਧਾ ਨਹੀਂ ਹੋ ਸਕਦਾ, ਸਗੋਂ ਇਸ ਵਿੱਚ ਉਤਰਾਅ-ਚੜ੍ਹਾਅ ਵੀ ਆ ਸਕਦੇ ਹਨ ਅਤੇ ਸਿੱਖਣਾ ਵੱਖ-ਵੱਖ ਹਾਲਾਤਾਂ ਵਿੱਚ ਵੱਖ-ਵੱਖ ਗਤੀ ਨਾਲ ਹੋ ਸਕਦਾ ਹੈ। 

ਸਿਖਿਆਰਥੀ ਰਸਮੀ ਸਿੱਖਿਆ ਨੂੰ ਰੋਕ ਸਕਦੇ ਹਨ ਕਿਉਂਕਿ ਉਹ ਆਪਣੀ ਦਿਲਚਸਪੀ ਦੇ ਮੁਤਾਬਕ ਕੰਮ ਕਰਦੇ ਹਨ, ਵਿਵਹਾਰਿਕ ਤਜ਼ਰਬੇ ਪ੍ਰਾਪਤ ਕਰਦੇ ਹਨ ਅਤੇ ਆਪਣੇ ਪਰਿਵਾਰ ਦਾ ਸਮਰਥਨ ਕਰਦੇ ਹਨ। ਜਦੋਂ ਉਹ ਰਮਸੀ ਸਿੱਖਿਆ ਵੱਲ ਵਾਪਸ ਆਉਂਦੇ ਹਨ, ਤਾਂ ਉਨ੍ਹਾਂ ਦੇ ਆਪਣੇ ਤਜ਼ਰਬਿਆਂ ਅਤੇ ਉਪਲਬਧੀਆਂ ਕੰਮ ਆਉਂਦੀਆਂ ਹਨ ਅਤੇ ਇਨ੍ਹਾਂ ਨੂੰ ਮਹੱਤਵ ਦਿੱਤਾ ਜਾਂਦਾ ਹੈ, ਜੋ ਉਨ੍ਹਾਂ ਦੇ ਕ੍ਰੈਡਿਟ ਅਕਾਦਮਿਕ ਰਿਕਾਰਡ ਵਿੱਚ ਗਿਣਿਆ ਜਾਂਦਾ ਹੈ। 

ਇਹ ਅਨੁਕੂਲਤਾ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਸਿੱਖਣ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ, ਜੋ ਲੋਕਾਂ ਨੂੰ ਉਨ੍ਹਾਂ ਦੇ ਜੀਵਨ ਦੇ ਕਿਸੇ ਵੀ ਮੋੜ ‘ਤੇ ਸਿੱਖਣ ਦੇ ਈਕੋਸਿਸਟਮ ਵਿੱਚ ਵਾਪਸ ਲਿਆਉਂਦੇ ਹਨ। ਸਰਕਾਰ ਅਜਿਹਾ ਸੱਭਿਆਚਾਰ ਵਿਕਸਿਤ ਕਰਨ ਲਈ ਵਚਨਬੱਧ ਹੈ, ਜਿੱਥੇ ਪ੍ਰੀਖਿਆ ਵਿੱਚ ਸਫ਼ਲਤਾ ਕਦੇ ਵੀ ਸਮੁੱਚੇ ਵਿਕਾਸ ‘ਤੇ ਹਾਵੀ ਨਾ ਹੋਵੇ, ਜਿਸ ਨਾਲ ਸਾਡੇ ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਨਾ ਪਹੁੰਚੇ। 

ਇਸ ਮਹੱਤਵਪੂਰਨ ਚੁਣੌਤੀ ਨੂੰ ਪਹਿਚਾਣਦੇ ਹੋਏ, ਸਾਡੀ ਸਰਕਾਰ ਨੇ ਪ੍ਰੀਖਿਆ ਨਾਲ ਸਬੰਧਿਤ ਤਣਾਅ ਨੂੰ ਦੂਰ ਕਰਨ ਵਿੱਚ ਮਦਦ ਕਰਨਾ ਇੱਕ ਰਾਸ਼ਟਰੀ ਤਰਜੀਹ ਬਣਾ ਦਿੱਤਾ ਹੈ। ਪ੍ਰਧਾਨ ਮੰਤਰੀ ਦੀ ਬੇਮਿਸਾਲ "ਪਰੀਕਸ਼ਾ ਪੇ ਚਰਚਾ" ਪਹਿਲ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੇ ਮੁਲਾਂਕਣ ਦੇ ਤਰੀਕੇ ਨੂੰ ਬਦਲਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। 

ਪ੍ਰਧਾਨ ਮੰਤਰੀ ਦੀ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਗੱਲਬਾਤ ਨੇ ਪ੍ਰੀਖਿਆ ਦੀ ਚਿੰਤਾ ਨੂੰ ਰਾਸ਼ਟਰੀ ਸੰਵਾਦ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਨੇ ਪਿਛਲੇ ਕਈ ਵਰ੍ਹਿਆਂ ਤੋਂ ਪ੍ਰੀਖਿਆਵਾਂ ਨੂੰ ਲੈ ਕੇ ਹੋਣ ਵਾਲੀ ਚਿੰਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਸੰਵੇਦਨਸ਼ੀਲ ਦਿਮਾਗ 'ਤੇ ਵਾਧੂ ਦਬਾਅ ਪਾਉਂਦੀ ਹੈ।

ਪ੍ਰਧਾਨ ਮੰਤਰੀ ਦੇ ਜੀਵਨ ਅਤੇ ਤਜ਼ਰਬਿਆਂ ਤੋਂ ਲਏ ਗਏ ਵਿਵਹਾਰਕ ਸੁਝਾਵਾਂ ਦੀ ਪ੍ਰੀਖਿਆਰਥੀਆਂ ਨੇ ਬਹੁਤ ਸ਼ਲਾਘਾ ਕੀਤੀ ਹੈ, ਜਿਸ ਨਾਲ ਉਨ੍ਹਾਂ ਦਾ ਪ੍ਰੀਖਿਆ ਵਿੱਚ ਤਣਾਅ-ਮੁਕਤ ਪ੍ਰਦਰਸ਼ਨ ਯਕੀਨੀ ਬਣਾਇਆ ਗਿਆ ਹੈ। ਸੱਚੀ ਅਗਵਾਈ ਦੀ ਇੱਕ ਉਦਾਹਰਣ ਵਜੋਂ, ਅਸੀਂ ਭਾਰਤੀਆਂ ਦੀ ਭਵਿੱਖੀ ਪੀੜ੍ਹੀ ਨੂੰ ਹੁਲਾਰਾ ਦੇਣ ਲਈ ਇੱਕ ਦੂਰਦਰਸ਼ੀ ਨੇਤਾ ਦੇ ਸਮਰਪਣ ਨੂੰ ਦੇਖ ਰਹੇ ਹਾਂ ਜੋ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦਿੰਦਾ ਹੈ ਅਤੇ ਦੇਸ਼ ਦੇ ਵਿਕਾਸ ਵੱਲ ਨਿਰੰਤਰ ਅਗ੍ਰਸਰ ਹੋਣਾ ਯਕੀਨੀ ਬਣਾਉਂਦਾ ਹੈ। 

ਮਾਤਾ-ਪਿਤਾ ਤੇ ਸਮਾਜ ਅਤੇ ਨਾਗਰਿਕਾਂ 'ਤੇ ਇਹ ਪਰਿਵਰਤਨ ਕੇਂਦ੍ਰਿਤ ਹਨ। ਪਰੀਕਸ਼ਾ ਪੇ ਚਰਚਾ ਮਾਨਸਿਕ ਸਿਹਤ ਅਤੇ ਸਹਾਇਕ ਲਰਨਿੰਗ ਵਾਤਾਵਰਣ ਦੇ ਮਹੱਤਵ ਨੂੰ ਉਜਾਗਰ ਕਰਨ ਵਿੱਚ ਪਰਿਵਰਤਨਕਾਰੀ ਰਹੀ ਹੈ। ਇਹ ਇੱਕ ਅਜਿਹੀ ਮਾਨਸਿਕਤਾ ਹੈ ਜਿਸ ਨੂੰ ਸਿਰਫ਼ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੀਆਂ ਬੋਰਡ ਕਲਾਸਾਂ ਦੇ ਇਲਾਵਾ ਸਾਰੀਆਂ ਕਲਾਸਾਂ ਅਤੇ ਹਰ ਉਮਰ ਦੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ। 

ਪ੍ਰੀਖਿਆ ਦੇ ਸਮੇਂ ਦਬਾਅ ਅਤੇ ਤਣਾਅ ਨੂੰ ਦੂਰ ਕਰਨ ਦੇ ਸਾਰੇ ਪੜਾਵਾਂ ਨੂੰ ਸਿਖਾਇਆ ਜਾਣਾ ਚਾਹੀਦਾ ਹੈ। ਰਵਿੰਦਰਨਾਥ ਟੈਗੋਰ ਦੇ ਬੁੱਦੀਮਾਨ ਸ਼ਬਦਾਂ ਵਿੱਚ, "ਬੱਚੇ ਨੂੰ ਉਸ ਦੀ ਆਪਣੀ ਸਿੱਖਿਆ ਤੱਕ ਸੀਮਤ ਨਾ ਰੱਖੋ, ਕਿਉਂਕਿ ਉਹ ਕਿਸੇ ਹੋਰ ਸਮੇਂ ਵਿੱਚ ਪੈਦਾ ਹੋਇਆ ਹੈ।" ਵਿਦਿਅਕ ਪਰਿਵਰਤਨ ਦੇ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਇਸੇ ਗਿਆਨ ਨਾਲ ਨਿਰਦੇਸ਼ਿਤ ਹੈ। 

ਇਹ ਵਿਚਾਰ ਕਿ ਸਿੱਖਿਆ ਵਿੱਚ ਤਣਾਅ ਅਟੱਲ ਹੈ, ਇਸ ਸਮਝ ਨੂੰ ਬਦਲਣ ਦੀ ਜ਼ਰੂਰਤ ਹੈ ਕਿ ਅਸਲ ਸਿੱਖਿਆ ਪੋਸ਼ਣ ਕਰਨ ਵਾਲੇ ਵਾਤਾਵਰਣ ਵਿੱਚ ਵਧਦੀ-ਫੁੱਲਦੀ ਹੈ। ਜਦੋਂ ਭਾਈਚਾਰਾ, ਅਧਿਆਪਕ ਅਤੇ ਪਰਿਵਾਰ ਮਿਲ ਕੇ ਅਜਿਹਾ ਮਾਹੌਲ ਬਣਾਉਂਦੇ ਹਨ ਜਿੱਥੇ ਵਿਦਿਆਰਥੀ ਦਾ ਵਿਕਾਸ ਹੋ ਸਕੇ, ਤਾਂ ਸਫਲਤਾ ਜ਼ਰੂਰ ਮਿਲਦੀ ਹੈ। 

ਕਲਾਸਰੂਮ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ, ਕਿੱਤਾਮੁਖੀ ਟ੍ਰੇਨਿੰਗ ਕੇਂਦਰਾਂ ਤੋਂ ਲੈ ਕੇ ਖੋਜ ਪ੍ਰਯੋਗਸ਼ਾਲਾਵਾਂ ਤੱਕ, ਸਾਨੂੰ ਅਜਿਹੇ ਸਥਾਨ ਬਣਾਉਣੇ ਚਾਹੀਦੇ ਹਨ ਜਿੱਥੇ ਵੱਖ-ਵੱਖ ਪ੍ਰਤਿਭਾਵਾਂ ਆਪਣੀ ਚਮਕ ਸਕਣ ਅਤੇ ਵਿਕਾਸ ਕਰ ਸਕਣ। ਰਵਾਇਤੀ ਇੱਕ-ਆਕਾਰ-ਸਾਰੇ ਫਿੱਟ ਦ੍ਰਿਸ਼ਟੀਕੋਣ ਨੂੰ ਬਦਲਣ ਦੀ ਕੋਸਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇੱਕ ਤੋਂ ਵੱਧ ਸੂਖਮ, ਜਵਾਬਦੇਹ ਪ੍ਰਣਾਲੀ ਨੂੰ ਰਾਹ ਦਿੱਤਾ ਜਾ ਸਕੇ ਜੋ ਵਿਅਕਤੀਗਤ ਸਮਰੱਥਾ ਨੂੰ ਪਹਿਚਾਣ ਸਕੇ ਅਤੇ ਉਸ ਦਾ ਵਿਸਤਾਰ ਕਰ ਸਕਦੀ ਹੋਵੇ। 

ਜਿਵੇਂ-ਜਿਵੇਂ ਅਸੀਂ ਵਿਕਸਿਤ ਭਾਰਤ ਵੱਲ ਤੇਜ਼ੀ ਨਾਲ ਵਧ ਰਹੇ ਹਾਂ, ਸਾਡੀ ਸਿੱਖਿਆ ਪ੍ਰਣਾਲੀ ਰਾਸ਼ਟਰੀ ਪਰਿਵਰਤਨ ਦੀ ਇੱਕ ਮੁੱਖ ਨੀਂਹ ਵਜੋਂ ਖੜ੍ਹੀ ਹੈ। ਅਸੀਂ ਮੰਨਦੇ ਹਾਂ ਕਿ ਹਰ ਕੌਸ਼ਲ ਵਿੱਚ ਯੋਗਤਾ ਹੁੰਦੀ ਹੈ, ਹਰ ਯਾਤਰਾ ਦੀ ਕੀਮਤ ਹੁੰਦੀ ਹੈ, ਅਤੇ ਹਰ ਬੱਚੇ ਨੂੰ ਉੱਤਕ੍ਰਿਸ਼ਟਤਾ ਲਈ ਆਪਣਾ ਵਿਲੱਖਣ ਮਾਰਗ ਲੱਭਣ ਦਾ ਅਧਿਕਾਰ ਹੈ। 

ਜਦੋਂ ਅਸੀਂ ਵਿਭਿੰਨ ਪ੍ਰਤਿਭਾਵਾਂ ਦਾ ਪੋਸ਼ਣ ਕਰਦੇ ਹਾਂ, ਅਸੀਂ ਆਪਣੇ ਸਮਾਜ ਦੇ ਤਾਣੇ-ਬਾਣੇ ਨੂੰ ਮਜ਼ਬੂਤ ਕਰਦੇ ਹਾਂ ਅਤੇ ਸਾਰੇ ਖੇਤਰਾਂ ਵਿੱਚ ਆਪਣੇ ਰਾਸ਼ਟਰ ਦੀਆਂ ਸਮਰੱਥਾਵਾਂ ਨੂੰ ਵਧਾਉਂਦੇ ਹਾਂ। ਅੱਜ, ਮੈਂ ਆਪਣੇ ਮਹਾਨ ਰਾਸ਼ਟਰ ਦੇ ਪ੍ਰਤੀਕ ਮਾਤਾ-ਪਿਤਾ, ਅਧਿਆਪਕ ਅਤੇ ਨਾਗਰਿਕ ਨੂੰ ਸੱਦਾ ਦਿੰਦਾ ਹਾਂ। 

ਸਿੱਖਿਆ ਦਾ ਪਰਿਵਰਤਨ ਸਿਰਫ ਇੱਕ ਸਰਕਾਰੀ ਪਹਿਲ ਨਹੀਂ ਹੈ- ਇਹ ਇੱਕ ਰਾਸ਼ਟਰੀ ਮਿਸ਼ਨ ਹੈ ਜੋ ਸਾਡੀ ਸਮੂਹਿਕ ਵਚਨਬੱਧਤਾ ਅਤੇ ਸਾਂਝੇ ਦ੍ਰਿਸ਼ਟੀਕੋਣ ਦੀ ਮੰਗ ਕਰਦਾ ਹੈ। ਅਸੀਂ ਆਪਣੇ ਟੀਚਿਆਂ ਨੂੰ ਤਦ ਹੀ ਪ੍ਰਾਪਤ ਕਰਾਂਗੇ ਜਦੋਂ ਸਰਕਾਰ ਅਤੇ ਨਾਗਰਿਕ ਸਮਾਜ ਦੇ ਦਰਮਿਆਨ ਸਹਿਯੋਗ ਅਤੇ ਸਾਂਝੇਦਾਰੀ ਸਾਡੀਆਂ ਨੀਤੀਆਂ ਅਤੇ ਕਾਰਜਾਂ ਨੂੰ ਪਰਿਭਾਸ਼ਿਤ ਕਰੇਗੀ।

ਸਾਡੇ ਬੱਚੇ ਸਾਡਾ ਭਵਿੱਖ ਹਨ। ਉਹ ਆਪਣੀ ਵਿਲੱਖਣ ਪ੍ਰਤਿਭਾ ਨਾਲ ਚਮਕਣਗੇ ਅਤੇ ਦੇਸ਼ ਨੂੰ ਮਾਣ ਦਿਲਵਾਉਣਗੇ। ਇੱਕ ਉੱਜਵਲ ਭਵਿੱਖ ਸਾਨੂੰ ਸੱਦਾ ਦਿੰਦਾ ਹੈ। ਅਸੀਂ ਮੰਨਦੇ ਹਾਂ ਕਿ ਹਰੇਕ ਬੱਚੇ ਦੀ ਵਿਲੱਖਣਤਾ ਵਿੱਚ ਭਾਰਤ ਦੇ ਭਵਿੱਖ ਦੀ ਵਿਲੱਖਣਤਾ ਸ਼ਾਮਲ ਹੈ। ਤਣਾਅ-ਮੁਕਤ ਸਿੱਖਿਆ ਸਾਡੇ ਬਹੁਤ ਹੀ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੇ ਵਿਲੱਖਣ ਯੋਗਦਾਨ ਨੂੰ ਨਿਖਾਰਨ ਦੀ ਕੁੰਜੀ ਹੋਵੇਗੀ।

 

Tags: Dharmendra Pradhan , Dharmendra Debendra Pradhan , BJP , Bharatiya Janata Party , Ministry of Skill Development and Entrepreneurship

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD