Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਪੰਜਾਬ ਪੁਲਿਸ ਨੇ ਅੰਤਰਰਾਜੀ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕੀਤਾ

ਛੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਵੱਡੀ ਖੇਪ ਜ਼ਬਤ ਕੀਤੀ

Crime News Punjab, Punjab Police, Police, Crime News, Fatehgarh Sahib Police, Fatehgarh Sahib, Dr. Ravjot Grewal IPS, SSP Fatehgarh Sahib

Web Admin

Web Admin

5 Dariya News

ਫ਼ਤਹਿਗੜ੍ਹ ਸਾਹਿਬ , 07 Feb 2025

Last updated on: Feb 07, 2025, 00:00 IST

ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸ਼੍ਰੀ ਗੌਰਵ ਯਾਦਵ, ਡੀ.ਜੀ.ਪੀ. ਪੰਜਾਬ ਦੇ ਨਿਰਦੇਸ਼ਾਂ ਮੁਤਾਬਕ ਹਰਚਰਨ ਸਿੰਘ ਭੁੱਲਰ, ਡੀ.ਆਈ.ਜੀ ਰੇਂਜ, ਰੂਪਨਗਰ ਦੀ ਨਿਗਰਾਨੀ ਹੇਠ, ਸ੍ਰੀ ਰਾਕੇਸ਼ ਕੁਮਾਰ ਯਾਦਵ, ਐੱਸ.ਪੀ. (ਡੀ) ਦੀਆਂ ਹਦਾਇਤਾਂ ਅਨੁਸਾਰ ਪੁਲੀਸ ਟੀਮ ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ 06 ਨਸ਼ਾ ਤਸਕਰਾਂ ਨੂੰ ਕਾਬੂ ਕਰ ਕੇ ਉਹਨਾਂ ਪਾਸੋਂ 2,56,846 ਨਸ਼ੀਲੀਆਂ ਗੋਲੀਆਂ/ਕੈਪਸੂਲਾਂ, 21,364 ਨਸ਼ੀਲੇ ਟੀਕਿਆਂ ਅਤੇ 738 ਸ਼ੀਸ਼ੀਆਂ/ ਵਾਇਲਜ਼ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। 

ਮੁਲਜ਼ਮਾਂ ਪਾਸੋਂ 01 ਮੋਟਰਸਾਈਕਲ, 01 ਸਕੂਟਰੀ ਅਤੇ 01 ਬਲੈਨੋ ਕਾਰ ਵੀ ਬਰਾਮਦ ਕੀਤੀ ਗਈ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਇਸ ਬਾਬਤ ਮੁਕਦਮਾ ਨੰਬਰ 08, 27.01.2025 ਅ/ਧ 22-ਸੀ/61/85 ਐਨ.ਡੀ.ਪੀ.ਐੱਸ.ਐਕਟ ਥਾਣਾ ਬਡਾਲੀ ਆਲਾ ਸਿੰਘ ਦਰਜ ਕੀਤਾ ਗਿਆ ਹੈ। 

ਮੁਕੱਦਮੇ ਦੀ ਬਹੁਤ ਹੀ ਡੂੰਘਾਈ ਨਾਲ ਤਫਤੀਸ਼ ਕੀਤੀ ਗਈ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਦੇ ਬੈਕਵਰਡ/ ਫਾਰਵਰਡ ਲਿੰਕਾਂ ਦੀ ਬਹੁਤ ਹੀ ਬਰੀਕੀ ਨਾਲ ਪੜਤਾਲ ਕਰ ਕੇ ਇੱਕ ਤੋਂ ਬਾਅਦ ਇੱਕ ਨਸ਼ਾ ਤਸਕਰ ਨੂੰ ਤਕਨੀਕੀ/ ਡਿਜੀਟਲ ਸਹਾਇਤਾ ਨਾਲ ਟਰੇਸ ਕਰ ਕੇ ਗ੍ਰਿਫਤਾਰ ਕੀਤਾ ਗਿਆ ਅਤੇ ਬ੍ਰਾਮਦਗੀ ਕੀਤੀ ਗਈ, ਜਿਸ ਦੇ ਨਾਲ ਉੱਤਰ ਪ੍ਰਦੇਸ਼ ਤੋਂ ਵਾਇਆ ਹਰਿਆਣਾ-ਪੰਜਾਬ ਨੂੰ ਚੱਲ ਰਹੀ ਅੰਤਰਰਾਜੀ ਨਸ਼ਾ ਸਪਲਾਈ ਚੇਨ ਨੂੰ ਤੋੜਿਆ ਗਿਆ ਹੈ।

ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮਿਤੀ 27-01-2025 ਨੂੰ ਸੀ.ਆਈ.ਏ. ਸਰਹਿੰਦ ਦੀ ਟੀਮ ਨੇ ਮੁਲਜ਼ਮ ਪਰਵਿੰਦਰ ਸਿੰਘ ਵਾਸੀ ਪਿੰਡ ਚੋਲਟਾ ਖੁਰਦ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕਾਬੂ ਕਰ ਕੇ ਉਸ ਪਾਸੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਟੀਕੇ/ਸ਼ੀਸ਼ੀਆਂ ਅਤੇ ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਅਤੇ ਉੱਕਤ ਕੇਸ ਦਰਜ ਕੀਤਾ ਗਿਆ।

ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਪਰਵਿੰਦਰ ਸਿੰਘ ਖੁਦ ਨਸ਼ਾ ਕਰਦਾ ਵੀ ਹੈ ਅਤੇ ਵੇਚਦਾ ਵੀ ਹੈ, ਜੋ ਯਮੁਨਾਨਗਰ, ਹਰਿਆਣਾ ਤੋਂ ਸਾਹਿਲ ਨਾਮ ਦੇ ਵਿਅਕਤੀ ਪਾਸੋਂ ਮੈਡੀਕਲ ਨਸ਼ਾ ਲਿਆ ਕੇ ਫਤਹਿਗੜ੍ਹ ਸਾਹਿਬ ਤੇ ਮੋਹਾਲੀ ਵਿੱਚ ਸਪਲਾਈ ਕਰਦਾ ਸੀ। ਇਸ ਤੋਂ ਅਗਲੀ ਤਫਤੀਸ਼ ਦੌਰਾਨ ਮਿਤੀ 29-01-2025 ਨੂੰ ਸਾਹਿਲ ਨੂੰ ਯਮੁਨਾਨਗਰ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ/ ਕੈਪਸੂਲਾਂ ਸਮੇਤ ਗ੍ਰਿਫਤਾਰ ਕੀਤਾ ਗਿਆ। 

ਸਾਹਿਲ ਦਾ ਯਮੁਨਾਨਗਰ ਵਿੱਚ ਹੀ ਜਿੰਮ ਸਪਲੀਮੈਂਟ ਸਟੋਰ ਹੈ, ਜਿਸ ਦੀ ਆੜ ਵਿੱਚ ਇਹ ਮੈਡੀਕਲ ਨਸ਼ਾ ਹਰਿਆਣਾ ਅਤੇ ਪੰਜਾਬ ਵਿੱਚ ਸਪਲਾਈ ਕਰ ਰਿਹਾ ਸੀ। ਮੁਲਜ਼ਮ ਸਾਹਿਲ ਨੇ ਮੁੱਢਲੀ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਹ ਇਹ ਨਸ਼ਾ ਪੰਕਜ ਚੌਧਰੀ ਉਰਫ ਵਿਰਾਟ ਵਾਸੀ ਸਹਾਰਨਪੁਰ ਤੋਂ ਲੈਂਦਾ ਹੈ।

ਇਸ ਤੋਂ ਬਾਅਦ ਮਿਤੀ 30-01-2025 ਨੂੰ ਸੀ. ਆਈ.ਏ. ਦੀ ਟੀਮ ਨੇ ਸਹਾਰਨਪੁਰ (ਯੂ.ਪੀ) ਵਿਖੇ ਰੇਡ ਕਰ ਕੇ ਪੰਕਜ ਚੌਧਰੀ ਉਰਫ ਵਿਰਾਟ ਅਤੇ ਸ਼ੁਭਮ ਵਾਸੀਆਨ ਸਹਾਰਨਪੁਰ, ਯੂ.ਪੀ. ਨੂੰ ਗ੍ਰਿਫਤਾਰ ਕੀਤਾ। ਸ਼ੁਭਮ ਜੋ ਕਿ ਪੰਕਜ ਦਾ ਇਸ ਧੰਦੇ ਵਿੱਚ ਪਾਰਟਨਰ ਹੈ, ਜਿਹਨਾਂ ਨੇ ਸਹਾਰਨਪੁਰ ਵਿੱਚ ਹੀ ਗੈਰ-ਕਾਨੂੰਨੀ ਗੋਦਾਮ ਲਿਆ ਹੋਇਆ ਸੀ, ਜਿਸ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਟੀਕੇ ਸ਼ੀਸ਼ੀਆਂ ਅਤੇ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ। 

ਮੁਲਜ਼ਮ ਪੰਕਜ ਉਰਫ ਵਿਰਾਟ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਮੈਡੀਕਲ ਨਸ਼ਾ ਅਬਦੁੱਲ ਉਰਫ ਵਾਜੀਦ ਵਾਸੀ ਮੇਰਠ, ਯੂ.ਪੀ. ਤੋਂ ਮੰਗਵਾਉਂਦਾ ਹੈ। ਇਸ ਤੋਂ ਅਗਲੀ ਤਫਤੀਸ਼ ਦੌਰਾਨ ਮਿਤੀ 04-02-2025 ਨੂੰ ਸੀ.ਆਈ.ਏ. ਦੀ ਟੀਮ ਨੇ ਮੇਰਠ ਰੇਡ ਕੀਤੀ ਅਤੇ ਉੱਥੋ ਅਬਦੁੱਲ ਦੇ ਦੋ ਪਾਰਟਨਰਜ਼ ਸ਼ਾਹਿਦ ਅਤੇ ਵਸੀਮ ਵਾਸੀਆਨ ਮੇਰਠ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੇ ਦੱਸੇ ਮੁਤਾਬਿਕ ਅਬੁਦੱਲ ਦੇ ਗੈਰ-ਕਾਨੂੰਨੀ ਗੋਦਾਮ 'ਤੇ ਰੇਡ ਕਰ ਕੇ ਭਾਰੀ ਮਾਤਰਾ (ਕਮਰਸ਼ੀਅਲ ਮਾਤਰਾ) ਵਿੱਚ ਨਸ਼ੀਲੇ ਟੀਕੇ/ਸ਼ੀਸ਼ੀਆਂ ਅਤੇ ਨਸ਼ੀਲੀਆਂ ਗੋਲੀਆਂ/ਕੈਪਸੂਲ ਬ੍ਰਾਮਦ ਕੀਤੇ।

ਹੁਣ ਤੱਕ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ੇ ਦੀ ਸਪਲਾਈ ਦਾ ਇੱਕ ਪੂਰਾ ਨੈਟਵਰਕ ਹੈ, ਜੋ ਕਿ ਮੇਰਠ ਯੂ.ਪੀ., ਦਿੱਲੀ, ਸਹਾਰਨਪੁਰ ਯੂ.ਪੀ., ਯਮੁਨਾਨਗਰ ਹਰਿਆਣਾ ਤੋਂ ਸ਼ੁਰੂ ਹੋ ਕੇ ਪੰਜਾਬ ਤੱਕ ਫੈਲਿਆ ਹੋਇਆ ਸੀ। ਸੀ.ਆਈ.ਏ. ਦੀ ਟੀਮ ਨੇ 06 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਮੈਡੀਕਲ ਨਸ਼ਾ ਸਪਲਾਈ ਕਰਨ ਲਈ ਬਣਾਏ 03 ਗੈਰ ਕਾਨੂੰਨੀ ਗੋਦਾਮਾਂ ਦਾ ਵੀ ਪਰਦਾਫਾਸ਼ ਕੀਤਾ ਹੈ। 

ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਇਸ ਅਪਰੇਸ਼ਨ ਵਿੱਚ ਸ਼੍ਰੀ ਨਿਖਿਲ ਗਰਗ, ਡੀ.ਐੱਸ.ਪੀ. (ਡੀ), ਸ਼੍ਰੀ ਗੁਰਦੀਪ ਸਿੰਘ ਦਿਓਲ, ਪੀ.ਪੀ.ਐੱਸ., ਪੀ.ਬੀ.ਆਈ./ ਐਨ.ਡੀ.ਪੀ.ਐੱਸ. ਅਤੇ ਇੰਸਪੈਕਟਰ ਅਮਰਬੀਰ ਸਿੰਘ ਇੰਚ: ਸੀ.ਆਈ.ਏ. ਸਰਹਿੰਦ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ।

ਗ੍ਰਿਫਤਾਰ ਕੀਤੇ ਮੁਲਜ਼ਮ: 06

1. ਪਰਵਿੰਦਰ ਸਿੰਘ ਵਾਸੀ ਪਿੰਡ ਚੋਲਟਾ ਖੁਰਦ, ਥਾਣਾ ਸਦਰ ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਗ੍ਰਿਫਤਾਰੀ: 27/01/2025

2. ਸਾਹਿਲ ਵਾਸੀ ਨੇੜੇ ਪੋਸਟ ਆਫਿਸ, ਯਮੁਨਾਨਗਰ, ਥਾਣਾ ਗਾਂਧੀ ਨਗਰ ਯਮੁਨਾਨਗਰ, ਹਰਿਆਣਾ, ਗ੍ਰਿਫਤਾਰੀ:  29/01/2025

3. ਪੰਕਜ ਚੌਧਰੀ ਉਰਫ ਵਿਰਾਟ ਵਾਸੀ ਪੇਪਰ ਮਿੱਲ ਰੋਡ ਹਿੰਮਤ ਨਗਰ, ਥਾਣਾ ਸਦਰ ਬਜ਼ਾਰ, ਸਹਾਰਨਪੁਰ, ਯੂ.ਪੀ., ਗ੍ਰਿਫਤਾਰੀ:  30/01/2025

4. ਸ਼ੁਭਮ ਵਾਸੀ ਪੇਪਰ ਮਿੱਲ ਰੋਡ ਹਿੰਮਤ ਨਗਰ ਥਾਣਾ ਹਿੰਮਤ ਨਗਰ, ਸਹਾਰਨਪੁਰ, ਯੂ.ਪੀ., ਗ੍ਰਿਫਤਾਰੀ: 30/01/2025

5. ਸ਼ਾਹਿਦ ਵਾਸੀ ਮਕਬਰਾ ਗੋਸਿਆਨ,ਥਾਣਾ ਰੇਲਵੇ ਰੋਡ ਮੇਰਠ, ਯੂ.ਪੀ., ਗ੍ਰਿਫਤਾਰੀ:  04/02/2025

6. ਵਸੀਮ ਵਾਸੀ ਪਿੰਡ ਦਾਸਨਾ ਵਸੂਰੀ ਗਾਜ਼ੀਆਬਾਦ ਹਾਲ ਕਿਰਾਏਦਾਰ ਦੁਦੀਆ ਪੀਪਲ, ਥਾਣਾ ਲਿਸਾਨੀ ਗੇਟ ਮੇਰਠ, ਯੂ.ਪੀ., ਗ੍ਰਿਫਤਾਰੀ: 04/02/2025

ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਦਰਜ ਮੁਕੱਦਮਿਆਂ ਦਾ ਵੇਰਵਾ:

ਪਰਵਿੰਦਰ ਸਿੰਘ= 01 ਮਾਮਲਾ, ਐੱਫ.ਆਈ. ਆਰ. ਨੰਬਰ 173 ਮਿਤੀ 11.08.2023 ਅ/ਧ 307, 323, 506, 148, 149 ਆਈ.ਪੀ.ਸੀ., ਥਾਣਾ ਸਦਰ ਖਰੜ।

ਸਾਹਿਲ = 01 ਮਾਮਲਾ, ਅ/ਧ  22,  29/61/85 ਐਨ.ਡੀ.ਪੀ.ਐੱਸ. ਐਕਟ ਥਾਣਾ ਗਾਂਧੀ ਨਗਰ, ਦਿੱਲੀ।

ਵਸੀਮ= 01 ਮਾਮਲਾ, ਐੱਫ.ਆਈ.ਆਰ. ਨੰਬਰ:

398/2016, ਅ/ਧ 398 ਆਈ.ਪੀ.ਸੀ., ਮਸੁਰੀ ਦਾਸਨਾ, ਗਾਜ਼ੀਆਬਾਦ।

 

Tags: Crime News Punjab , Punjab Police , Police , Crime News , Fatehgarh Sahib Police , Fatehgarh Sahib , Dr. Ravjot Grewal IPS , SSP Fatehgarh Sahib

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD