Thursday, 23 July 2026

 

 

ਖ਼ਾਸ ਖਬਰਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਵਿੱਚ 40 ਤੋਂ ਵੱਧ ਫ਼ਲਦਾਰ ਬੂਟੇ ਲਗਾਏ ਐਸ.ਆਈ.ਆਰ.-2026: ਸੀ.ਈ.ਓ. ਪੰਜਾਬ ਵੱਲੋਂ ਘਰੋ-ਘਰੀ ਗਣਨਾ ਪੜਾਅ ਨੂੰ ਅਗਾਊਂ ਨੇਪਰੇ ਚਾੜ੍ਹਨ ਲਈ ਈ.ਆਰ.ਓਜ਼. ਦਾ ਸਨਮਾਨ ਐਲਪੀਯੂ ਵਿੱਚ ਗਲੋਬਲ ਐਕਸਪੋਜ਼ਰ ਅਤੇ ਉਦਯੋਗ-ਇਕੀਕ੍ਰਿਤ ਸਿੱਖਿਆ ਨਾਲ ਆਰਕੀਟੈਕਚਰ ਅਤੇ ਪਲਾਨਿੰਗ ਪ੍ਰੋਗਰਾਮਾਂ ਲਈ ਦਾਖਲੇ ਸ਼ੁਰੂ ਹਰਚੰਦ ਸਿੰਘ ਬਰਸਟ ਨੇ ਸਾਰਿਆਂ ਨੂੰ 5-5 ਬੂਟੇ ਲਗਾਉਣ ਅਤੇ ਸੰਭਾਲਣ ਲਈ ਕੀਤਾ ਪ੍ਰੇਰਿਤ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲੀ ਬੈਗ ਵੰਡੇ ਫਾਰਮਾਸਿਸਟ ਭਰਤੀ ਘੁਟਾਲੇ ਵਿੱਚ ਤਰੁਣ ਚੁੱਘ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਬਾਗਬਾਨੀ ਸਕੀਮਾਂ ਦਾ ਲਾਭ ਹਰ ਕਿਸਾਨ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਧਿਕਾਰੀ : ਮੋਹਿੰਦਰ ਭਗਤ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸਰਕਾਰੀ ਸਕੂਲਾਂ ਦੇ 11ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ₹10,000 ਕਰੋੜ ਦਾ ਨਵਾਂ ਕਰਜ਼ਾ ਲੈ ਕੇ ਪੰਜਾਬ ਨੂੰ ਆਰਥਿਕ ਬਰਬਾਦੀ ਵੱਲ ਧੱਕ ਰਹੀ ਹੈ ਮਾਨ ਸਰਕਾਰ : ਸੁਖਜਿੰਦਰ ਸਿੰਘ ਰੰਧਾਵਾ 5000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਬਰਿੰਦਰ ਕੁਮਾਰ ਗੋਇਲ ਵੱਲੋਂ ਮੋਗਾ ਜਿਲ੍ਹੇ ਵਿੱਚ 105.49 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਓ.ਐਸ.ਡੀ. ਸੁਖਵੀਰ ਸਿੰਘ ਨੇ ਪਿੰਡ ਮੀਮਸਾ ਵਿਖੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹਾਕੀ ਐਸਟ੍ਰੋਟਰਫ ਦਾ ਕੰਮ ਕਰਵਾਇਆ ਸ਼ੁਰੂ ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਭਰ ਦੇ ਸੜਕ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਅਸੀਂ ਨੌਜਵਾਨਾਂ ਦੇ ਨਾਲ ਹਾਂ, ਨੌਜਵਾਨਾਂ ਦੇ ਮੁੱਦੇ ਦੇਸ਼ ਦੇ ਮੁੱਦੇ ਹਨ : ਅਰਵਿੰਦ ਕੇਜਰੀਵਾਲ ਅਮਨ ਅਰੋੜਾ ਵੱਲੋਂ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਪੁਖ਼ਤਾ ਡਾਟਾ ਸੁਰੱਖਿਆ ਪ੍ਰਣਾਲੀ ਯਕੀਨੀ ਬਣਾਉਣ 'ਤੇ ਜ਼ੋਰ ਪ੍ਰਧਾਨ ਮੰਤਰੀ ਮੋਦੀ ਦੇ ਨਿਵਾਸ ਘੇਰਾਓ ਦੇ ਵਿਰੋਧ ਵਿੱਚ ਭਾਜਪਾ ਵੱਲੋਂ ਚੰਡੀਗੜ੍ਹ ਕਾਂਗਰਸ ਭਵਨ ਦਾ ਘੇਰਾਓ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਨੇ ਪੰਜ ਪਿੰਡਾਂ ਨੂੰ ਪਾਣੀ ਵਾਲਾ ਟੈਂਕ ਸਮਰਪਿਤ ਕੀਤਾ ਭਗਵਾਨ ਸ਼੍ਰੀ ਜਗੰਨਾਥ ਦੀ ਰੱਥ ਯਾਤਰਾ ਭਾਰਤੀ ਸੱਭਿਆਚਾਰ, ਸਮਰਸਤਾ ਅਤੇ ਸੇਵਾ ਦਾ ਜਿਉਂਦਾ-ਜਾਗਦਾ ਪ੍ਰਤੀਕ : ਨਾਇਬ ਸਿੰਘ ਸੈਣੀ ਪੇਪਰ ਲੀਕ ਅਤੇ ਵਿਦਿਆਰਥੀਆਂ 'ਤੇ ਪੁਲਿਸ ਜ਼ੁਲਮ ਖ਼ਿਲਾਫ਼ ਕਾਂਗਰਸ ਭਵਨ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਨੀਟ ਦੇ ਬਹਾਨੇ ਡੁੱਬਦੀ ਸਿਆਸਤ ਨੂੰ ਜ਼ਿੰਦਾ ਕਰਨ ਵਿੱਚ ਲੱਗੀ ਕਾਂਗਰਸ, ਪੰਜਾਬ ਦੇ ਪਰੀਖਿਆ ਘਪਲਿਆਂ 'ਤੇ ਚੁੱਪ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਖੁੱਲ੍ਹੇਗਾ ਸਟਾਰਟਅੱਪਸ ਦਾ ਦੁਆਰ, ਨੌਜਵਾਨਾਂ ਲਈ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦਾ ਬਣੇਗਾ ਮਜ਼ਬੂਤ ਆਧਾਰ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

 

ਐਸ.ਐਸ.ਪੀ ਬਟਾਲਾ ਦੀ ਅਗਵਾਈ ਹੇਠ ਪੁਲਿਸ ਨੇ ਚੋਰੀ ਅਤੇ ਲੁੱਟ ਦੇ ਦੋ ਗਿਰੋਹ ਟਰੇਸ ਕੀਤੇ

ਹਥਿਆਰ, ਗੱਡੀਆਂ ਅਤੇ ਕੀਮਤੀ ਸਮਾਨ ਬ੍ਰਾਮਦ

Crime News Punjab, Punjab Police, Police, Crime News, Batala Police, Batala

Web Admin

Web Admin

5 Dariya News

ਬਟਾਲਾ , 23 Jan 2025

Last updated on: Jan 23, 2025, 00:00 IST

ਸ੍ਰੀ ਸੁਹੇਲ ਕਾਸਿਮ ਮੀਰ, ਐਸ.ਐਸ.ਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ.ਪੀ, ਡਿਟੈਕਟਿਵ, ਗੁਰਪ੍ਰਤਾਪ ਸਿੰਘ ਸਹੋਤਾ, ਵਿਪਨ ਕੁਮਾਰ, ਡੀ.ਐਸ.ਪੀ ਫਤਿਹਗੜ੍ਹ ਚੂੜੀਆਂ, ਸ੍ਰੀ ਰਿਪੂਤਾਪਨ ਸਿੰਘ, ਡੀ.ਐਸ.ਪੀ (ਡੀ), ਸੰਜੀਵ ਕੁਮਾਰ, ਡੀ.ਐਸ.ਪੀ ਸਿਟੀ ਬਟਾਲਾ, ਥਾਣਾ ਸਿਵਲ ਲਾਈਨ, ਫ਼ਤਿਹਗੜ੍ਹ ਚੂੜੀਆਂ ਅਤੇ ਸੀ.ਆਈ.ਏ ਸਟਾਫ਼ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਲੁੱਟਾਂ-ਖੋਹਾਂ ਕਰਨ ਵਾਲੇ 02 ਗਿਰੋਹਾਂ ਦੇ ਅਪਰਾਧੀਆਂ ਨੂੰ ਟਰੇਸ ਕਰਕੇ ਹਥਿਆਰ, ਗੋਲੀ ਸਿੱਕਾ, ਸੋਨਾ ਅਤੇ ਕਾਰਾਂ ਆਦਿ ਬ੍ਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਿਲ ਕੀਤੀ।

ਅੱਜ ਐਸ.ਐਸ.ਪੀ ਬਟਾਲਾ ਵਲੋਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ 12 ਜਨਵਰੀ 2025ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਫਲਿਪਕਾਰਟ/ਐਮਾਜ਼ੌਨ ਡਲਿਵਰੀ ਸਟੋਰ, ਗੁਰਦਾਸਪੁਰ ਰੋਡ, ਥਾਣਾ ਸਿਵਲ ਲਾਈਨ ਬਟਾਲਾ ਦੇ ਏਰੀਆ ਵਿੱਚ ਸਟੋਰ ਤੋੜ ਕੇ ਕਰੀਬ 07 ਲੱਖ ਰੁਪਏ ਦੀ ਨਗਦੀ ਆਦਿ ਚੋਰੀ ਕੀਤਾ ਸੀ। ਜਿਸ ਤੇ ਐਸ.ਪੀ ਡਿਟੈਕਟਿਵ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਵੱਲੋਂ ਸਖ਼ਤ ਮਿਹਨਤ ਕਰਕੇ ਕਰੀਬ 10 ਦਿਨਾਂ ਵਿੱਚ ਜੰਮੂ ਕਸ਼ਮੀਰ ਦੇ ਜ਼ਿਲਾ ਸਾਂਬਾ ਦੇ ਏਰੀਆ ਦੇ 02 ਦੋਸ਼ੀ ਸੁਰੇਸ਼ ਕੁਮਾਰ ਪੁੱਤਰ ਬਰਫੂ ਰਾਮ ਵਾਸੀ ਪਿੰਡ ਡੇਰਾ ਬਧੇਰੀ, ਜ਼ਿਲਾ ਸਾਂਬਾ, ਜੰਮੀ-ਕਸ਼ਮੀਰ ਅਤੇ ਉਮਰ ਵਸੀਮ ਪੁੱਤਰ ਅਬਦੁਲ ਗਨੀ ਵਾਸੀ ਮੋਰ, ਜ਼ਿਲਾ ਰਿਆਸੀ, ਜੰਮੂ-ਕਸ਼ਮੀਰ ਨੂੰ ਗ੍ਰਿਫ਼ਤਾਰ ਕੀਤਾ ਹੈ। 

ਇਨ੍ਹਾਂ ਦੋਸ਼ੀਆਂ ਪਾਸੋਂ ਇੱਕ ਕਾਰ ਮਾਰੂਤੀ ਈ.ਸੀ.ਓ ਨੰਬਰੀ 21-ਐੱਚ-6524 ਅਤੇ ਵਾਰਦਾਤ ਦਾਨ ਪਹਿਨੇ ਹੋਏ ਕੱਪੜੇ ਬ੍ਰਾਮਦ ਹੋਏ ਹਨ। ਜਦਕਿ ਇਨ੍ਹਾਂ ਦੇ 02 ਹੋਰ ਸਾਥੀ ਅਤੇ ਚੋਰੀ ਕੀਤਾ ਗਿਆ ਸਮਾਨ ਬ੍ਰਾਮਦ ਕਰਨਾ ਅਜੇ ਬਾਕੀ ਹੈ। ਉਨਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ 15 ਜਨਵਰੀ 2025 ਨੂੰ ਬਲਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਬੁੱਢਾਕੋਟ ਥਾਣਾ ਸੇਖਵਾਂ, ਜੋ ਕਿ ਆਪਣੇ ਪਰਿਵਾਰ ਨਾਲ ਬਟਾਲਾ ਆਇਆ ਸੀ। 

ਉਸ ਪਾਸੋਂ 04 ਨਾ-ਮਲੂਮ ਨੌਜਵਾਨਾਂ ਵੱਲੋਂ ਕਰੇਟਾ ਗੱਡੀ ਦੀ ਖੋਹ ਕੀਤੀ ਗਈ। ਇਸ ਸਬੰਧੀ ਮਕੱਮਾ ਨੰਬਰ 13 ਮਿਤੀ 16 ਜਨਵਰੀ ਨੂੰ ਸਿਵਲ ਲਾਇਨਜ਼ ਬਟਾਲਾ ਦਰਜ ਰਜਿਸਟਰ ਕੀਤਾ ਗਿਆ ਸੀ। ਇਸੇ ਤਰ੍ਹਾਂ 17 ਜਨਵਰੀ 2025 ਨੂੰ ਕਸਬਾ ਫ਼ਤਿਹਗੜ੍ਹ ਚੂੜੀਆਂ ਵਿਖੇ ਰਿਲਾਇੰਸ ਸਮਾਰਟ ਸਟੋਰ ਵਿੱਚ 02 ਨਾ-ਮਲੂਮ ਨੌਜਵਾਨ ਜੋ ਕਰੇਟਾਕਾਰ ਵਿੱਚ ਆਏ ਸੀ, ਜਿਨ੍ਹਾਂ ਵੱਲੋਂ ਹਥਿਆਰਾਂ ਦੀ ਨੋਕ ’ਤੇ ਕਰੀਬ 20,000/- ਕੈਸ਼ ਲੁੱਟ ਕੇ ਮੌਕਾ ਤੋਂ ਫ਼ਰਾਰ ਹੋ ਗਏ ਸੀ। 

ਇਸ ਸਬੰਧ ਵਿੱਚ ਵੀ ਐਸ.ਪੀ ਡਿਟੈਕਟਿਵ ਬਟਾਲਾ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ 05 ਦਿਨਾਂ ਵਿੱਚ ਦੋਸ਼ੀਆਂ ਨੂੰ ਟਰੇਸ ਕਰਕੇ ਉਨ੍ਹਾਂ ਪਾਸੋਂ ਇੱਕ ਕਰੇਟਾ ਕਾਰ ਜੋ ਵਾਰਦਾਤ ਦੌਰਾਨ ਵਰਤੀ ਗਈ ਸੀ, ਸਮੇਤ ਪਿਸਟਲ 32 ਬੋਰ, 04 ਜ਼ਿੰਦਾ ਕਾਰਤੂਸ, 01 ਮੋਬਾਇਲ ਫੋਨ ਅਤੇ ਖਾਸ ਕਰਕੇ ਇੱਕ ਮੁੰਦਰੀ ਸੋਨਾ ਵਜ਼ਨੀ 2.5 ਗ੍ਰਾਮ ਅਤੇ 2.850 ਕਿਲੋਗ੍ਰਾਮ ਚਾਂਦੀ ਬ੍ਰਾਮਦ ਕੀਤੀ ਗਈ ਹੈ। ਇਸਤੋਂ ਇਲਾਵਾ ਇਨ੍ਹਾਂ ਮੁਜ਼ਰਿਮਾਂ ਪਾਸੋਂ ਇੱਕ ਇਨੋਵਾ ਕਾਰ ਅਤੇ ਵੈਨਿਊ ਕਾਰ ਵੀ ਬ੍ਰਾਮਦ ਹੋਈ ਹੈ।

ਗ੍ਰਿਫ਼ਤਾਰ ਕੀਤੇ ਗਏ ਮੁਜ਼ਰਿਮਾਂ ਵਿੱਚ  ਕਰਨਬੀਰ ਸਿੰਘ ਪੁੱਤਰ ਵਤਨ ਸਿੰਘ ਵਾਸੀ ਮਾਹਲ ਥਾਣਾ ਰਾਮਤੀਰਥ, ਮੋਨਾ ਪੁੱਤਰ ਪਿੰਕਾ ਸਿੰਘ ਵਾਸੀ ਬਾਲੇਚੱਕ ਨੇੜੇ ਗੁਲਾਵਲ, ਤਰਨਤਾਰਨ ਰੋਡ, ਅੰਮ੍ਰਿਤਸਰ, ਸਲਮਾਨ ਪੁੱਤਰ ਸਤਵੰਤ ਸਿੰਘ ਵਾਸੀ ਧਰਮਕੋਟ ਰੰਧਾਵਾ ਹਨ। ਪੜਤਾਲ ਦੌਰਾਨ ਇਹ ਵੀ ਪਾਇਆ ਗਿਆ ਕਿ ਦੋਸ਼ੀਆਂ ਵੱਲੋਂ ਫ਼ਤਿਹਗੜ੍ਹ ਚੂੜੀਆਂ ਵਾਰਦਾਤ ਤੋਂ ਪਹਿਲਾਂ ਵੈਨਿਊ ਕਾਰ ’ਤੇ ਸਵਾਰ ਹੋ ਕੇ 15 ਜਨਵਰੀ 2025 ਨੂੰ ਬਟਾਲਾ ਵਿਖੇ ਉਪਰੋਕਤ ਕਰੇਟਾ ਗੱਡੀ ਦੀ ਖੋਹ ਕੀਤੀ ਸੀ ਅਤੇ ਫਿਰ ਫ਼ਤਿਹਗੜ੍ਹ ਚੂੜੀਆਂ ਵਿਖੇ ਖੋਹ ਕੀਤੀ ਗਈ ਕਰੇਟਾ ਗੱਡੀ ’ਤੇ ਰਿਲਾਇੰਸ ਸਟੋਰ ’ਤੇ ਖੋਹ ਕੀਤੀ ਗਈ ਸੀ। 

ਬਾਅਦ ਵਿੱਚ ਦੋਨਾਂ ਗੱਡੀਆਂ ਦੀ ਪਹਿਚਾਣ ਛਿਪਾਉਣ ਲਈ ਕਰੇਟਾ ਗੱਡੀ ਦੇ ਟਾਇਰ ਇਨੈਵਾ ਗੱਡੀ ਨੰਬਰ ਪੀ.ਬੀ08-ਬੀ.ਐੱਲ-2929 ਨੂੰ ਪਾ ਦਿੱਤੇ ਗਏ ਸੀ। ਜੋ ਪੁਲਿਸ ਨੇ ਬਹੁਤ ਸ਼ਲਾਘਾਯੋਗ ਕੰਮ ਕਰਦੇ ਹੋਏ 03 ਗੱਡੀਆਂ ਬ੍ਰਾਮਦ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਤੋਂ ਇਲਾਵਾ ਇਸ ਗਿਰੋਹ ਵੱਲੋਂ ਤਰਨਤਾਰਨ ਅਤੇ ਅਜਨਾਲਾ ਵਿਖੇ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। 16 ਜਨਵਰੀ 2025 ਨੂੰ ਥਾਣਾ ਸਿਟੀ ਪੱਟੀ, ਜਿਲਾ ਤਰਨਤਾਰਨ ਦੇ ਏਰੀਏ ਵਿੱਚ ਰਿਲਾਇੰਸ ਸਮਾਰਟ ਪੁਆਇੰਟ, ਤਰਨਤਾਰਨ ਰੋਡ, ਪੱਟੀ ਤੇ ਕਰੇਟਾ ਕਾਰ ਤੇ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆ ਵੱਲੋਂ ਹਥਿਆਰਾਂ ਦੀ ਨੋਕ ਪਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਕੀਬ 57 ਹਜਾਰ ਰੁਪਏ ਕੈਸ਼ ਲੁੱਟ ਕੇ ਫਰਾਰ ਹੋ ਗਏ ਸੀ। 

ਜਿਸ ਤੇ ਮੁਕੱਦਮਾ ਥਾਣਾ ਸਿਟੀ ਪੱਟੀ ਜਿਲਾ ਤਰਨਤਾਰਨ ਦਰਜ ਰਜਿਸਟਰ ਕੀਤਾ ਗਿਆ।  ਇਸੇ ਤਰਾਂ 19 ਜਨਵਰੀ 2025 ਨੂੰ ਥਾਣਾ ਅਜਨਾਲਾ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਏਰੀਏ ਵਿੱਚ ਦੀਪਕ ਜਿਊਲਰਜ਼ ਨਾਮ ਦੀ ਸੁਨਿਆਰੇ ਦੀ ਦੁਕਾਨ ਤੇ ਕਰੇਟਾ ਕਾਰ ਤੇ ਸਵਾਰ ਹੋ ਕੇ ਆਏ ਅਣਪਛਾਤੇ ਨੋਜਵਾਨਾਂ ਹਥਿਆਰਾਂ ਦੀ ਨੋਕ ਪਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਕੀਬ 06 ਕਿਲੋ ਚਾਂਦੀ, ਸਾਢੇ 6 ਤੋਲੇ ਸੋਨਾ ਅਤੇ 50 ਹਜਾਰ ਰੁਪਏ ਕੈਸ਼ ਲੁੱਟ ਕੇ ਫਰਾਰ ਹੋ ਗਏ ਸੀ। 

ਜਿਸ ਤੇ ਮੁਕੱਦਮਾ ਨੰਬਰ 13, 19 ਜਨਵਰੀ 2025 , ਜੁਰਮ 301, 3(5),ਬੀ.ਐਨ.ਐਸ, 25 ਆਰਮਜ਼ ਐਕਟ ਵਾਧਾ ਜੁਰਮ 309 (2), 61 (2) ਬੀ.ਐਨ.ਐਸ ਥਾਣਾ ਅਜਨਾਲਾ ਦਰਜ ਰਜਿਸਟਰ ਕੀਤਾ ਗਿਆ ਹੈ।

 

Tags: Crime News Punjab , Punjab Police , Police , Crime News , Batala Police , Batala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD