Friday, 05 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ ਹਰਿਆਣਾ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੇ ਪੰਚਕੂਲਾ ਵਿੱਚ ਸੰਭਾਲਿਆ ਅਹੁਦਾ ਗੌਰਵ ਗੌਤਮ ਨੇ ਹਰਿਆਣਾ ਦੇ 23 ਉੱਤਮ ਖਿਡਾਰੀਆਂ ਨੂੰ ਸੀਨੀਅਰ ਅਤੇ ਜੂਨੀਅਰ ਕੋਚਾਂ ਦੇ ਨਿਯੁਕਤੀ ਪੱਤਰ ਸੌਂਪੇ 1 ਕਿਲੋਵਾਟ ਖਪਤਕਾਰਾਂ ਦੇ ਘਰ ਬਿਨਾਂ ਬੈਂਕ ਗਾਰੰਟੀ ਲੱਗੇਗਾ ਸੋਲਰ ਸਿਸਟਮ, ਬਿਜਲੀ ਬਿੱਲ ਹੋਵੇਗਾ ਜ਼ੀਰੋ : ਅਨਿਲ ਵਿਜ ਹਰਿਆਣਾ ਵਿੱਚ ਨਿਯਮਾਂ ਦੇ ਸਰਲੀਕਰਨ ਨਾਲ ਵਧੀ ਕਾਰੋਬਾਰੀ ਸੁਗਮਤਾ ਸੂਬੇ ਦੇ ਸਰਕਾਰੀ ਪੌਲੀਟੈਕਨਿਕ ਸੰਸਥਾਵਾਂ ਵਿੱਚ ਸ਼ੁਰੂ ਹੋਣਗੇ ਨਵੇਂ ਰੁਜ਼ਗਾਰਮੁਖੀ ਕੋਰਸ : ਮਹੀਪਾਲ ਢਾਂਡਾ ਰਾਜ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਲਈ ਚੁੱਕ ਰਹੀ ਹੈ ਕਦਮ : ਆਰਤੀ ਸਿੰਘ ਰਾਓ ਗੁਰੂਗ੍ਰਾਮ ਵਾਸੀਆਂ ਲਈ ਵੱਡੀ ਸੌਗਾਤ ਨਾਂਗਲ ਚੌਧਰੀ ਵਿੱਚ 11.65 ਕਰੋੜ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ : ਆਰਤੀ ਸਿੰਘ ਰਾਓ ਮੁੱਖ ਸਕੱਤਰ ਨੂੰ ਹਰਿਆਣਾ ਰਾਈਟ ਟੂ ਸਰਵਿਸ ਕਮਿਸ਼ਨ ਦੇ ਚੀਫ਼ ਕਮਿਸ਼ਨਰ ਦਾ ਵਾਧੂ ਚਾਰਜ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ ਹਰ ਇਕ ਇਨਸਾਨ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਵੇ : ਵਿਧਾਇਕ ਰੁਪਿੰਦਰ ਸਿੰਘ ਹੈਪੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ

 

ਗੈਂਗਸਟਰ ਰਣਜੀਤ ਸਿੰਘ ਤੇ ਪੁਲਿਸ ਦੀ ਕਾਰਵਾਈ ਮੁਕਾਬਲੇ ਦੌਰਾਨ ਮਾਰਿਆ ਗਿਆ

Crime News Punjab, Punjab Police, Police, Crime News, Batala Police, Batala

Web Admin

Web Admin

5 Dariya News

ਬਟਾਲਾ , 16 Jan 2025

Last updated on: Jan 16, 2025, 00:00 IST

ਸ੍ਰੀ ਸਤਿੰਦਰ ਸਿੰਘ (ਆਈ.ਪੀ.ਐਸ), ਡੀ.ਆਈ.ਜੀ, ਬਾਰਡਰ ਰੇਂਜ, ਸ੍ਰੀ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਪੁਲਿਸ ਲਾਈਨ ਬਟਾਲਾ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸੁਹੇਲ ਕਾਸਿਮ ਮੀਰ, ਐਸ.ਐਸ.ਪੀ ਬਟਾਲਾ, ਗੁਰਪ੍ਰਤਾਪ ਸਿੰਘ ਸਹੋਤਾ ਐਸ.ਪੀ (ਡੀ) ਅਤੇ ਸੰਜੀਵ ਕੁਮਾਰ ਡੀ.ਐਸ.ਪੀ( ਸਿਟੀ) ਬਟਾਲਾ ਵੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਿੰਦਰ ਸਿੰਘ, ਡੀ.ਆਈ.ਜੀ, ਬਾਰਡਰ ਰੇਂਜ ਸ੍ਰੀ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਬਟਾਲਾ ਪੁਲਿਸ ਵਲੋਂ ਪੁਲਿਸ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ਸਵਾਰ ਗੈਂਗਸਟਰ ਵਲੋਂ ਪੁਲਿਸ ਨਾਕਾ ਪਾਰਟੀ ’ਤੇ ਹਮਲਾ ਕਰਨ ਕਰਕੇ ਇਕ ਪੁਲਿਸ ਜਵਾਨ ਜਖਮੀ ਹੋਣ ਤੇ ਪੁਲਿਸ ਪਾਰਟੀ ਵਲੋਂ ਜਵਾਬੀ ਫਾਇਰਿੰਗ ਸਮੇਂ ਗੈਂਗਸਟਰ ਮੁਕਾਬਲੇ ਦੌਰਾਨ ਜਖਮੀ ਹੋਣ ਤੋਂ ਬਾਅਦ ਮਾਰੇ ਜਾਣ ਕਰਕੇ ਬਟਾਲਾ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ।

ਉਨਾਂ ਅੱਗੇ ਦੱਸਿਆ ਕਿ 15 ਜਨਵਰੀ ਰਾਤ ਨੂੰ ਬਟਾਲਾ ਪੁਲਿਸ ਵਲੋਂ ਵੱਖ-ਵੱਖ ਸਥਾਨਾਂ ’ਤੇ ਨਾਕਾਬੰਦੀ ਕਰਵਾ ਕੇ ਚੈਕਿੰਗ ਕਰਵਾ ਕੇ ਚੈਕਿੰਗ ਕੀਤੀ ਜਾ ਰਹੀ ਸੀ। ਥਾਣਾ ਰੰਗੜ ਨੰਗਲ ਅਧੀਨ ਪੁਲ ਸੂਆ ਪਿੰਡ ਨੱਤ ਕਲਾਂ ਵਿਖੇ ਪੁਲਿਸ ਪਾਰਟੀ ਵਲੋਂ ਨਾਕਾਬੰਦੀ ਕਰਕੇ ਮਹਿਤਾ ਸਾਇਡ ਵਲੋਂ ਆਉਂਦੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਕ ਮੋਟਰਸਾਇਕਲ ਚਾਲਕ, ਜਿਸਨੂੰ ਪੁਲਿਸ ਪਾਰਟੀ ਨੇ ਟਾਰਚ ਦੀ ਰੌਸ਼ਨੀ ਨਾਲ ਰੁਕਣ ਦਾ ਇਸ਼ਾਰਾ ਕੀਤਾ, ਪਰੰਤੂ ਉਕਤ ਮੋਟਰਸਾਇਕਲ ਚਾਲਕ ਆਪਣਾ ਮੋਟਰਸਾਇਕਲ ਮੇਨ ਰੋਡ ਤੋਂ ਪਿੰਡ ਪੁਰੀਆਂ ਨੂੰ ਜਾਂਦੇ ਲਿੰਕ ਰੋਡ ਵੱਲ ਮੋੜ ਕੇ ਭੱਜਣ ਲੱਗਾ, ਪਰ ਲਿੰਕ ਰੋਡ ’ਤੇ ਬਣੇ ਸਪੀਡ ਬ੍ਰੇਕਰ ਕਾਰਨ ਮੋਟਰਸਾਇਕਲ ਚਾਲਕ ਹੇਠਾਂ ਡਿੱਗ ਪਿਆ। 

ਜਿਸਨੇ ਯਕਦਮ ਨਾਕਾ ਪੁਲਿਸ ਪਾਰਟੀ ਦੇ ਆਪਣੇ ਹਥਿਆਰ ਨਾਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੇ ਪੁਲਿਸ ਨਾਕਾ ਪਾਰਟੀ ਦਾ ਇਕ ਜਵਾਨ ਗੋਲੀ ਲੱਗਣ ਕਰਕੇ ਜਖਮੀ ਹੋ ਗਿਆ। ਜਿਸ ’ਤੇ ਪੁਲਿਸ ਪਾਰਟੀ ਵਲੋਂ ਮੋਟਰਸਾਈਕਲ ਚਾਲਕ ਵਲੋਂ ਆਪਣੇ ਬਚਾਅ ਲਈ ਫਾਇਰ ਕੀਤੇ ਗਏ। ਥੋੜੀ ਦੇਰ ਬਾਅਦ ਜਵਾਬੀ ਫਾਇਰ ਆਉਣੇ ਬੰਦ ਹੋਣ ’ਤੇ ਜਦੋਂ ਪੁਲਿਸ ਪਾਰਟੀ ਵਲੋਂ ਸਰਚ ਕੀਤੀ ਗਈ ਤਾਂ ਮੌਕਾ ’ਤੇ ਮੋਟਰਸਾਈਕਲ ਚਾਲਕ ਪੁਲਿਸ ਦੀ ਜਵਾਬੀ ਫਾਈਰਿੰਗ ਦੌਰਾਨ ਜਖਮੀ ਹੋਣਾ ਪਾਇਆ ਗਿਆ। 

ਜਿਸ ’ਤੇ ਪੁਲਿਸ ਪਾਰਟੀ ਵਲੋਂ ਜਖ਼ਮੀ ਹੋਏ ਪੁਲਿਸ ਜਵਾਨ ਅਤੇ ਮੋਟਰਸਾਈਕਲ ਚਾਲਕ ਨੂੰ ਸਿਵਲ ਹਸਪਤਾਲ ਬਟਾਲਾ ਪਹੁੰਚਾਇਆ ਗਿਆ। ਜਿੱਥੇ ਮੋਟਰ ਸਾਈਕਲ ਚਾਲਕ ਨੂੰ ਮੈਡੀਕਲ ਅਫਸਰ ਵਲੋਂ ਮ੍ਰਿਤਕ ਘੋਸ਼ਿਤ ਕੀਤਾ ਗਿਆ। ਜਦਕਿ ਮੌਕਾ ’ਤੇ ਜਖ਼ਮੀ ਹੋਏ ਜਵਾਨ ਨੂੰ ਅੰਮ੍ਰਿਤਸਰ ਵਿਖੇ ਇਲਾਜ ਲਈ ਰੈਫਰ ਕੀਤਾ ਗਿਆ। ਉਨਾਂ ਦੱਸਿਆ ਕਿ ਮੌਕੇ ’ਤੇ ਉਕਤ ਸ਼ੱਕੀ ਵਿਅਕਤੀ ਵਲੋਂ ਚਲਾਏ ਗਏ ਪਿਸਟਲ ਗਲੋਕ, 4 ਰੌਂਦ ਜਿੰਦਾ, 2 ਖੋਲ ਅਤੇ ਇਕ ਮੋਟਰਸਾਈਕਲ ਪਲਸਰ ਨੰਬਰ ਪੀ.ਬੀ.-02-ਏ.ਵਾਏ-4050 ਅਤੇ ਹੋਰ ਦਸਤਾਵੇਜ ਬਰਾਮਦ ਹੋਏ ਹਨ। 

ਮੌਕਾ ਤੇ ਸ਼ੱਕੀ ਵਿਅਕਤੀ ਦੇ ਮਿਲੇ ਦਸਤਾਵੇਜ਼ਾਂ ਤੋਂ ਉਸਦੀ ਪਹਿਚਾਣ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਮਲਕੀਤ ਸਿੰਘ ਪੁੱਤਰ ਮਰੜ੍ਹੀ ਕਲਾਂ ਜਿਲ੍ਹਾ ਮਜੀਠਾ ਵਜੋਂ ਹੋਈ। ਇਹ ਮ੍ਰਿਤਕ ਰਣਜੀਤ ਸਿੰਘ ਉਰਫ ਰਾਣਾ, ਗੈਂਗਸਟਰ ਡੋਨੀ ਸਠਿਆਲਾ, ਪ੍ਰਭ ਦਾਸੂਵਾਲ, ਅਮਨ ਖੱਬੇ ਰਾਜਪੂਤਾਂ ਅਤੇ ਮਨ ਘਨਸ਼ਾਮਪੁਰਾ ਦੇ ਗੈਂਗ ਦਾ ਮੈਂਬਰ ਹੈ। ਜਿਸਦੇ ਖਿਲਾਫ ਪਹਿਲਾ ਵੀ ਕਤਲ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ। ਮੁੱਕਦਮਾ ਨੰਬਰ 4, 12 ਜਨਵਰੀ 2025 ਜੁਰਮ 103, 3 (5) ਬੀ.ਐਨ.ਐਸ, 25 ਅਸਲਾ ਐਕਟ, ਥਾਣਾ ਹਰੀਕੇ ਇਸ ਮੁਕੱਦਮਾ ਵਿਚ ਪਿੰਡ ਹਰੀਕੇ ਜਿਲ੍ਹਾ ਤਰਨਤਾਰਨ ਦੇ ਇਕ ਕਮਿਸ਼ਨ ਏਜੰਟ ਰਾਮ ਗੋਪਾਲ ਦਾ ਕਤਲ ਕੀਤਾ ਗਿਆ ਸੀ। 

ਦੋਸ਼ੀ ਰਣਜੀਤ ਸਿੰਘ ਉਰਫ ਰਾਣਾ ਵਲੋਂ ਇਸ ਕਤਲ ਲਈ ਸ਼ੂਟਰ ਸਪਲਾਈ ਕਰਵਾਉਣ ਕਰਕੇ ਉਹ ਮੁਕੱਦਮਾ ਵਿਚ ਦੋਸ਼ੀ ਸੀ। ਮੁਕੱਦਮਾ ਨੰਬਰ 133, 17 ਅਕਤੂਬਰ 2024 ਜੁਰਮ 103 ਬੀ.ਐਨ.ਸੀ ਥਾਣਾ ਪੱਟੀ ਤਰਨਤਾਰਨ ਇਸ ਮੁਕੱਦਮਾ ਵਿਚ ਪੰਚਾਇਤੀ ਚੋਣਾਂ ਦੌਰਾਨ ਪਿੰਡ ਤਲਵੰਡੀ ਜਿਲ੍ਹਾ ਤਰਨਤਾਰਨ ਦੇ ਸਰਪੰਚ ਰਾਜ ਦਾ ਕਤਲ ਕੀਤਾ ਗਿਆ ਸੀ, ਇਸ ਕੇਸ ਵਿਚ ਰਣਜੀਤ ਸਿੰਘ ਉਰਫ ਰਾਣਾ ਮੇਨ ਦੋਸ਼ੀ ਹੋਣ ਕਰਕੇ ਲੋੜੀਂਦਾ ਸੀ। 

ਇਸ ਤੋਂ ਇਲਾਵਾ ਰਣਜੀਤ ਸਿੰਘ ਉਰਫ ਰਾਣਾ ਖਿਲਾਫ ਮੁਕੱਦਮਾ ਨੰਬਰ 181, 27 ਅਗਸਤ 2017 ਜੁਰਮ 379, 411 ਭ.ਦ ਡਵੀਜ਼ਨ ਨੰਬਰ 1, ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਹੋਣਾ ਪਾਇਆ ਗਿਆ ਹੈ। ਇਸ ਸਬੰਧ ਵਿਚ ਮੁਕੱਦਮਾ ਨੰਬਰ 6, 16 ਜਨਵਰੀ 2025 ਜੁਰਮ 109, ਬੀ.ਐਨ.ਐਸ 25/27 ਅਸਲਾ ਐਕਟ ਥਾਣਾ ਰੰਗੜ ਨੰਗਲ ਦਰਜ ਰਜਿਸਟਰ ਕੀਤਾ ਗਿਆ ਅਤੇ ਤਫਤੀਸ਼ ਲਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਹੈ।

 

Tags: Crime News Punjab , Punjab Police , Police , Crime News , Batala Police , Batala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD