Monday, 08 June 2026

 

 

ਖ਼ਾਸ ਖਬਰਾਂ ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ਵਿੱਚ, ਪੰਜਾਬ ਬਣੇਗਾ ਨਸ਼ਾ ਮੁਕਤ ਸੂਬਾ : ਗੁਰਮੀਤ ਸਿੰਘ ਖੁੱਡੀਆਂ ਕੁਲਤਾਰ ਸਿੰਘ ਸੰਧਵਾਂ ਪਿੰਡ ਧੂੜਕੋਟ ਵਿਖੇ ਪੀਰ ਬੇਰੀ ਜੀ ਦੇ ਸਲਾਨਾ ਭੰਡਾਰੇ ਵਿਚ ਹੋਏ ਨਤਮਸਤਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਲੋਕ ਅਰਪਣ ਡਾ: ਮਨਸੁਖ ਮਾਂਡਵੀਆ ਅਤੇ ਰੇਖਾ ਗੁਪਤਾ ਨੇ MY Bharat ਸੰਮੇਲਨ ਵਿੱਚ 6,000 ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ : ਕੁਲਦੀਪ ਸਿੰਘ ਧਾਲੀਵਾਲ ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਪਾਰੀਆਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਗਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਪਿੰਡ ਅਤੇ ਹਰ ਵਾਰਡ ਤੱਕ ਪਹੁੰਚੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਝਾੜੂ ਖੋਲ੍ਹ ਕੇ ਕੀਤਾ ਪ੍ਰਦਰਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਢਹਿ ਚੁੱਕੇ ਢਾਂਚੇ ਦਾ ਕੀਤਾ ਪਰਦਾਫਾਸ਼ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਵੱਲੋਂ ਗਊ ਹਸਪਤਾਲ ਤੇ ਗਊਸ਼ਾਲਾ ਦਾ ਦੌਰਾ ਨਿਊ ਚੰਡੀਗੜ੍ਹ ਵਿੱਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਬਣੀ ਲੋਕ ਲਹਿਰ : ਡਾ. ਬਲਬੀਰ ਸਿੰਘ ਆਈਕੋਨ ਸਿਰੇਮਿਕਸ ਨੇ ਲਵਲੀ ਮਾਰਬਲਜ਼ ਐਂਡ ਸੈਨੀਟੇਸ਼ਨ ਦੇ ਸਹਿਯੋਗ ਨਾਲ, ਜਲੰਧਰ ਵਿੱਚ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਗਜ਼ਰੀ ਸਿਰੇਮਿਕ ਗੈਲਰੀ ਦਾ ਉਦਘਾਟਨ ਕੀਤਾ ਨਾਇਬ ਸਿੰਘ ਸੈਣੀ ਨੇ ਸਮਾਲਖਾ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ 'ਤੇ ਬਤੌਰ ਮੁੱਖ ਮਹਿਮਾਨ ਲਿਆ ਹਿੱਸਾ ਯੋਗ ਨੂੰ ਬਣਾਓ ਜੀਵਨ ਸ਼ੈਲੀ ਦਾ ਹਿੱਸਾ, ਸਿਹਤਮੰਦ ਨਾਗਰਿਕ ਨਾਲ ਹੀ ਬਣੇਗਾ ਸਿਹਤਮੰਦ ਭਾਰਤ : ਰਣਬੀਰ ਗੰਗਵਾ ਨਵਾਂਗਾਂਵ ਨਗਰ ਕੌਂਸਲ ਦੇ ਨਵ-ਚੁਣੇ ਭਾਜਪਾ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਗੋਲਡੀ ਨਾਲ ਕੀਤੀ ਮੁਲਾਕਾਤ ਵਿਜੈ ਇੰਦਰ ਸਿੰਗਲਾ ਦੇ ‘ਕਾਨੂੰਨੀ ਲੜਾਈ’ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ’ਤੇ ਤਰੁਣ ਚੁੱਘ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ

 

ਚਿਤਕਾਰਾ ਯੂਨੀਵਰਸਿਟੀ ਵਿੱਚ ਨੈਸ਼ਨਲ ਥੀਏਟਰ ਫੈਸਟੀਵਲ: ਰੰਗਰੇਜ਼ 2024 ਦਾ ਸ਼ਾਨਦਾਰ ਆਯੋਜਨ

Chitkara University, Banur, Rajpura, Dr. Ashok K Chitkara,Chitkara Business School, Dr. Madhu Chitkara, Rangrezz 2024

Web Admin

Web Admin

5 Dariya News

ਰਾਜਪੁਰਾ , 16 Dec 2024

Last updated on: Dec 16, 2024, 00:00 IST

ਚਿਤਕਾਰਾ ਯੂਨੀਵਰਸਿਟੀ ਪੰਜਾਬ ਨੇ  ਨੈਸ਼ਨਲ ਥੀਏਟਰ ਫੈਸਟੀਵਲ ਰੰਗਰੇਜ਼ 2024 ਦੀ ਸ਼ਾਨਦਾਰ ਮੇਜ਼ਬਾਨੀ ਕੀਤੀ। ਇਸ ਵਰ੍ਹੇ ਇਸ ਫੈਸਟੀਵਲ ਦਾ ਥੀਮ ਸੀ, ‘‘ਜ਼ਿਕਰ-ਦ ਲੰਗ੍ਵਿਜ ਆਫ, ਮੇਮੋਰੀਜ , ਦ ਸਟੇਜ ਆਫ ਏਕ੍ਸਪ੍ਰੇਸਨਸ”। ਇਸ ਉਤਸਵ ਵਿਚ ਮਨੁੱਖੀ ਸਥਿਤੀ ਦੇ ਪ੍ਰਗਟਾਵੇ ਲਈ ਰਚਨਾਤਮਕਤਾ, ਪ੍ਰਤਿਭਾ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਇਕੱਠੇ ਲਿਆਉਣ ਲਈ ਥੀਏਟਰ ਦੀ ਸ਼ਕਤੀ ਦਾ ਜਸ਼ਨ ਮਨਾਇਆ ਗਿਆ।

ਫੈਸਟੀਵਲ ਦਾ ਉਦਘਾਟਨ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਮਧੂ ਚਿਤਕਾਰਾ ਅਤੇ ਮੁੱਖ ਮਹਿਮਾਨ, ਨਾਮਵਰ ਵਿਗਿਆਪਨ ਅਤੇ ਫ਼ਿਲਮ ਨਿਰਦੇਸ਼ਕ ਸੁਬੋਧ ਪੋਦਾਰ, ਦੀ ਮੌਜੂਦਗੀ ਵਿਚ ਇੱਕ ਪ੍ਰੇਰਨਾਦਾਇਕ ਉਦਘਾਟਨ ਸੈਸ਼ਨ ਨਾਲ ਹੋਇਆ। ਇਸ ਮੌਕੇ ਜੱਜਾਂ ਦਾ ਇੱਕ ਵਿਸ਼ੇਸ਼ ਪੈਨਲ, ਜਿਸ ਵਿੱਚ ਸ਼੍ਰੀਮਤੀ ਸਵੀਟੀ ਰੁਹੇਲ, ਸ਼੍ਰੀ ਵੰਸ਼ ਭਾਰਦਵਾਜ ਅਤੇ ਸ਼੍ਰੀ ਚੱਕਰੇਸ਼ ਕੁਮਾਰ ਵਰਗੇ ਉੱਘੇ ਨਾਮ ਸ਼ਾਮਲ ਸਨ, ਮੌਜੂਦ ਸੀ। 

ਭਾਰਤ ਦੇ ਵੱਖ-ਵੱਖ ਰਾਜਾਂ ਜਿਵੇਂ ਕਿ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਦੇ ਪ੍ਰਤੀਯੋਗੀਆਂ ਨੇ ਇਸ ਮੌਕੇ ਆਕਰਸ਼ਕ ਪ੍ਰਦਰਸ਼ਨ ਕੀਤਾ। ਟੀਮਾਂ ਦੇ ਬੇਮਿਸਾਲ ਪ੍ਰਤਿਭਾ ਨੂੰ ਸਨਮਾਨਿਤ ਕਰਨ ਲਈ 6 ਲੱਖ ਰੁਪਏ ਦੀ ਇਨਾਮੀ ਰਾਸ਼ੀ ਰੱਖੀ  ਗਈ । ਫੈਸਟੀਵਲ ਵਿੱਚ ਕਈ ਤਰ੍ਹਾਂ ਦੇ ਲਾਈਵ ਪ੍ਰਦਰਸ਼ਨ ਪੇਸ਼ ਕੀਤੇ ਗਏ, ਜਿਸ ਵਿੱਚ ਪ੍ਰੋਸੈਨੀਅਮ ਨਾਟਕ, ਨੁੱਕਡ਼ ਨਾਟਕ, ਮੋਨੋਲੋਗ, ਫਰਿੰਜ ਥੀਏਟਰ ਅਤੇ ਜ਼ਿਕਰ-ਏ-ਅਲਫਾਜ਼, ਓਪਨ ਮਾਈਕ ਸੈਸ਼ਨ ਆਦਿ ਸ਼ਾਮਿਲ ਸਨ। 

ਪ੍ਰਭ ਗਿੱਲ ਦੀ ਰੂਹ ਭਰੀ ਆਵਾਜ਼ ਵਾਲੀ ਗਾਇਕੀ ਅਤੇ ਡੀਜੇ ਅਲੀ ਮਰਚੈਂਟ ਦੀਆਂ ਧੁਨਾਂ ਨੇ ਇਸ ਸਮਾਰੋਹ ਵਿਚ ਖ਼ੂਬ ਰੌਣਕ ਲਾਈ। ਸਥਾਨਕ ਸੱਭਿਆਚਾਰ ਨੂੰ ਦਰਸਾਉਂਦੇ ਸਟਾਲਾਂ ਨੇ ਸਮਾਰੋਹ ਦੀ ਦਿੱਖ ਵਿੱਚ ਹੋਰ ਵਾਧਾ ਕੀਤਾ। ਜੇਤੂਆਂ ਨੇ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਟਰੀਟ ਪਲੇ ਵਰਗ ਵਿੱਚ ਰਾਜਧਾਨੀ ਕਾਲਜ, ਨਵੀਂ ਦਿੱਲੀ ਨੇ ਪਹਿਲਾ ਇਨਾਮ ਜਿੱਤਿਆ। 

ਸ਼ਹੀਦ ਭਗਤ ਸਿੰਘ ਕਾਲਜ, ਨਵੀਂ ਦਿੱਲੀ ਨੇ ਦੂਜਾ ਅਤੇ ਅਜ਼ੀਜ਼ ਆਰਟਸ, ਪੰਜਾਬ ਨੇ ਤੀਜਾ ਇਨਾਮ ਜਿੱਤਿਆ।  ਇਸੇ ਤਰਾਂ ਸ਼ਿਆਮ ਲਾਲ ਕਾਲਜ, ਨਵੀਂ ਦਿੱਲੀ ਨੂੰ ਇਸ ਵਰਗ ਵਿੱਚ ਉਤਸ਼ਾਹ ਵਧਾਊ ਇਨਾਮ ਦਿੱਤਾ ਗਿਆ। ਸਟੇਜ ਪਲੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਨੇ ਪਹਿਲਾ ਅਤੇ ਹਲਕਾਰਾ ਥੀਏਟਰ ਗਰੁੱਪ ਕੁਰੂਕਸ਼ੇਤਰ ਹਰਿਆਣਾ ਨੇ ਦੂਜਾ ਸਥਾਨ ਅਤੇ ਪ੍ਰਯਾਸ ਥੀਏਟਰ ਗਰੁੱਪ, ਕੈਥਲ, ਹਰਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 

ਮਸਖ਼ਰੇ ਥੀਏਟਰ ਗਰੁੱਪ ਹਰਿਆਣਾ ਨੂੰ ਉਤਸ਼ਾਹ ਵਧਾਊ ਇਨਾਮ ਦਿੱਤਾ ਗਿਆ। ਮੋਨੋਲਾਗ ਵਰਗ ਵਿੱਚ ਨਵੀਂ ਦਿੱਲੀ ਦੀ ਪ੍ਰੇਰਨਾ ਗੋਇਲ ਨੇ ਪਹਿਲਾ ਸਥਾਨ ਹਾਸਲ ਕੀਤਾ। ਮੁਹਾਲੀ(ਪੰਜਾਬ) ਦੇ ਮਨਜਿੰਦਰ ਸਿੰਘ ਨੇ ਦੂਜਾ ਸਥਾਨ ਅਤੇ ਨੋਇਡਾ ਦੀ ਅਨੰਨਿਆ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ।

ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਚੰਡੀਗਡ਼੍ਹ ਨੇ ਫਰਿੰਜ ਥੀਏਟਰ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ, ਲੇਡੀ ਸ੍ਰੀ ਰਾਮ ਕਾਲਜ, ਨਵੀਂ ਦਿੱਲੀ ਨੇ ਦੂਜਾ ਅਤੇ ਚੰਡੀਗਡ਼੍ਹ ਦੇ ਜੀਜੀਡੀਐਸਡੀ ਕਾਲਜ ਨੇ ਤੀਜਾ ਸਥਾਨ ਜਿੱਤਿਆ। ਓਪਨ ਮਾਈਕ ਦੇ ਜੇਤੂਆਂ ਵਿੱਚ ਤੀਰਥ ਦਾਰਜੀ (ਜੀਐਲਐਸ ਯੂਨੀਵਰਸਿਟੀ, ਅਹਿਮਦਾਬਾਦ), ਆਯੂਸ਼ ਸ਼ਰਮਾ (ਗ੍ਰਾਫਿਕ ਏਰਾ ਯੂਨੀਵਰਸਿਟੀ, ਦੇਹਰਾਦੂਨ), ਅਤੇ ਕੁੰਵਰਦੀਪ ਸਿੰਘ, ਕ੍ਰਿਸ਼ਨ ਦੇਵ, ਅਤੇ ਸਹਿਜਬੀਰ ਸਿੰਘ (ਚਿਤਕਾਰਾ ਯੂਨੀਵਰਸਿਟੀ, ਪੰਜਾਬ) ਸ਼ਾਮਿਲ ਸਨ।

ਸਮਾਪਤੀ ਸਮਾਰੋਹ ਵਿੱਚ ਬੋਲਦਿਆਂ ਡਾ. ਮਧੂ ਚਿਤਕਾਰਾ ਨੇ ਕਿਹਾ, ‘‘ਰੰਗ ਮੰਚ ਵਿਚ ਲੋਕਾਂ ਦੀਆਂ ਭਾਵਨਾਵਾਂ ਨਾਲ ਜੁਡ਼ਨ ਅਤੇ ਕਹਾਣੀਆਂ ਸੁਣਾਉਣ ਦੀ ਸਦੀਵੀਂ ਸ਼ਕਤੀ ਹੈ। ਉਨ੍ਹਾਂ ਕਿਹਾ ਕਿ,‘‘ਰੰਗਰੇਜ਼ 2024”, ਜੋ ਅੱਜ ਇੱਕ ਰਾਸ਼ਟਰੀ ਉਤਸਵ ਬਣ ਗਿਆ ਹੈ, ਆਉਣ ਵਾਲੇ ਸਾਲਾਂ ਵਿੱਚ ਇਸ ਦਾ ਸਦੀਵੀ ਗੂੰਜਣਾ ਯਕੀਨੀ ਹੈ ਤੇ ਇਸ ਨੂੰ ਰਸਮੀ ਤੌਰ ’ਤੇ ਅੰਤਰਰਾਸ਼ਟਰੀ ਮਾਨਤਾ ਮਿਲੇਗੀ। 

ਉਨ੍ਹਾਂ ਕਿਹਾ ਕਿ ਇਹ ਪਲੇਟਫਾਰਮ ਪ੍ਰਤਿਭਾ ਨੂੰ ਨਿਖਾਰਨ ਅਤੇ ਪੋਸ਼ਣ ਲਈ ਮੰਚ ਪ੍ਰਦਾਨ ਕਰਦਾ ਹੈ ਅਤੇ ਇੱਕ ਵਿਲੱਖਣ ਤੇ ਅਰਥਪੂਰਨ ਤਰੀਕੇ ਨਾਲ ਕਲਾਤਮਕ ਪ੍ਰਗਟਾਵੇ ਨੂੰ ਉਤਸ਼ਾਹਿਤ ਕਰਦਾ ਹੈ।” ਉਨ੍ਹਾਂ ਕਿਹਾ ਕਿ ਰੰਗਰੇਜ਼ 2024 ਨੇ ਸਾਬਤ ਕਰ ਦਿੱਤਾ ਕਿ ਇਹ ਪਲੇਟਫਾਰਮ ਭਾਰਤੀ ਸੰਸਕ੍ਰਿਤੀ ਅਤੇ ਇਸ ਦੇ ਵਿਭਿੰਨ ਅਨੁਭਵਾਂ ਦਾ ਜਸ਼ਨ ਮਨਾਉਂਦਾ ਹੈ ਅਤੇ ਇਹ ਮਨੁੱਖੀ ਅਨੁਭਵਾਂ ਦੇ ਸਾਰ ਨੂੰ ਦਰਸਾਉਣ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ।

 

Tags: Chitkara University , Banur , Rajpura , Dr. Ashok K Chitkara , Chitkara Business School , Dr. Madhu Chitkara , Rangrezz 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD