ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸਕਿਲ ਡਿਵੈਲਪਮੈਂਟ ਮਿਸ਼ਨ ਦੇ ਸੈਂਟਰ ਜੰਡਿਆਲਾ ਗੁਰੂ ਈ ਸੇਵਾ ਸੋਸਾਇਟੀ ਜਿਸ ਵਿੱਚ ਮਾਨਯੋਗ ਬਿਜਲੀ ਪੰਜਾਬ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਜੀ ਨੇ ਬੱਚਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਇਸ ਸੈਂਟਰ ਵਿੱਚ ਮਿਲਣ ਵਾਲੀਆਂ ਸਹੂਲਤਾਂ ਜਿਸ ਵਿੱਚ ਖਾਣ ਦਾ ਪ੍ਰਬੰਧ ਰਹਿਣ ਦਾ ਪ੍ਰਬੰਧ ਕੰਪਿਊਟਰ ਕੋਰਸ ਇੰਗਲਿਸ਼ ਵੇਅਰ ਹਾਊਸ ਪ੍ਰੋਵਾਈਜਰ ਦੇ ਕੋਰਸ ਸਰਕਾਰ ਵੱਲੋਂ ਬਿਲਕੁਲ ਫਰੀ ਕਰਾਏ ਜਾ ਰਹੇ ਹਨ।
ਉਹਨਾਂ ਲੋਕਾਂ ਨੂੰ ਪ੍ਰੇਰਨਾ ਵੀ ਕੀਤੀ ਕਿ ਪੰਜਾਬ ਸਰਕਾਰ ਦੀਆਂ ਇਹਨਾਂ ਸਕੀਮਾਂ ਦਾ ਲੋਕ ਲਾਭ ਲੈਣ ਔਰ ਜਿਹੜਾ ਸਮਾਜ ਅੱਜ ਨਸ਼ਿਆਂ ਵੱਲ ਜਾ ਰਿਹਾ ਹੈ। ਉਹ ਵਾਪਸ ਰੰਗਲਾ ਪੰਜਾਬ ਬਣ ਸਕੇ ਔਰ ਇਸ ਵਿੱਚ ਕੋਰਸ ਤੋਂ ਬਾਅਦ ਪ੍ਰਾਈਵੇਟ ਸੈਕਟਰ ਵਿੱਚ ਨੌਕਰੀ ਬਿਲਕੁਲ ਫਰੀ ਲਗਵਾਈ ਜਾਂਦੀ ਹੈ।
ਉਹਨਾਂ ਕਿਹਾ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਇਹਨਾਂ ਸੈਂਟਰਾਂ ਵੱਲ ਰੁੱਖ ਕਰਨ ਦੀ ਜਰੂਰਤ ਹੈ। ਇਸ ਮੌਕੇ ਤੇ ਸਟਾਫ ਨੇ ਮੰਤਰੀ ਸਾਹਿਬ ਦਾ ਧੰਨਵਾਦ ਕੀਤਾ।