Friday, 24 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

ਮਾਈਂਡ ਟ੍ਰੀ ਸਕੂਲ ਨੇ ਸਾਲਾਨਾ ਦਿਵਸ ਸਮਾਰੋਹ ਵਿੱਚ ਭਾਰਤੀ ਤੌਹਾਰਾਂ ਨੂੰ ਕੀਤਾ ਜੀਵੰਤ

Mind Tree School, Harveen Kaur,Kharar, Kharar News, News of Kharar, Kharar Updates

Web Admin

Web Admin

5 Dariya News

ਖਰੜ , 02 Dec 2024

Last updated on: Dec 02, 2024, 00:00 IST

ਮਾਈਂਡ ਟ੍ਰੀ ਸਕੂਲ ਨੇ ਆਪਣਾ ਸਾਲਾਨਾ ਦਿਨ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਮਨਾਯਾ, ਜਿਸ ਦਾ ਵਿਸ਼ਾ ਸੀ “ਪ੍ਰਕਾਸ਼, ਰੰਗ ਅਤੇ ਉਤਸਵ–ਤੌਹਾਰਾਂ ਦਾ ਤੌਹਾਰ (“ਲਾਈਟ ਕਲਰਸ ਐਂਡ ਸੇਲਿਬ੍ਰੇਸ਼ੰਸ-ਫੇਸਟੀਵਲ ਆਫ ਫੈਸਟੀਵਲਜ਼”)। ਸਾਲਾਨਾ ਦਿਵਸ ਸਮਾਰੋਹ ਦੇ ਪ੍ਰੋਗਰਾਮਾਂ ਵਿਚ ਨਾਟਕ, ਸੰਗੀਤ ਅਤੇ ਨ੍ਰਿਤ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿਤਾ, ਵਿਦਿਆਰਥੀਆਂ ਨੇ ਅਸਾਧਾਰਨ ਰਚਨਾਤਮਕਤਾ ਅਤੇ ਉਤਸ਼ਾਹ ਦੇ ਨਾਲ ਭਾਰਤੀ ਤੌਹਾਰਾਂ ਨੂੰ ਸ੍ਟੇਜ ਤੇ ਜੀਵਿਤ ਕੀਤਾ।

ਸਾਲਾਨਾ ਦਿਵਸ ਸਮਾਰੋਹ ਦੀ ਸ਼ੁਰੂਆਤ ਪ੍ਰਿੰਸੀਪਲ ਹਰਵੀਨ ਕੌਰ ਵਲੋਂ ਦੀਪ ਪ੍ਰਜਵਲਨ ਦੇ ਨਾਲ ਹੋਈ ਜਿਸ ਤੋਂ ਬਾਅਦ ਮਨਮੋਹਕ ਗਣੇਸ਼ ਵੰਦਨਾ ਪੇਸ਼ ਕੀਤੀ ਗਈ। ਪ੍ਰੋਗਰਾਮ ਨੇ ਭਾਰਤ ਦੀ ਵੱਖ-ਵੱਖ ਸੱਭਿਆਚਾਰਕ ਤਾਨੇ-ਬਾਣੇ ਰਾਹੀਂ ਇੱਕ ਆਨੰਦਮਈ ਯਾਤਰਾ ਲਈ ਮੰਚ ਤਿਆਰ ਕੀਤਾ। ਸਾਲਾਨਾ ਦਿਵਸ ਦੇ ਪ੍ਰੋਗਰਾਮਾਂ ਵਿੱਚ ਭਾਰਤੀ ਤੌਹਾਰ ਦੀ ਵਿਸ਼ੇਸ਼ਤਾ ਵਾਲੇ ਵੱਖ-ਵੱਖ ਨਾਟਕਾਂ ਅਤੇ ਨ੍ਰਿਤ ਸ਼ਾਮਲ ਕੀਤੇ ਗਏ। 

ਸ਼ੁਰੂਆਤ ਪੰਜਾਬ ਦੇ ਰਵਾਇਤੀ ਫਸਲ ਕਟਾਈ ਦੇ ਤਿਉਹਾਰ ਲੋਹੜੀ ਦੇ ਨਾਲ ਹੋਈ , ਜਿਸ ਦੇ ਬਾਅਦ ਇੱਕ ਮਨਮੋਹਕ ਕਸ਼ਮੀਰੀ ਡਾਂਸ ਨੇ ਦਰਸ਼ਕਾਂ ਨੂੰ ਕਸ਼ਮੀਰ ਦੀ ਬਰਫ ਤੋਂ ਢਕੇ ਪਹਾੜਾਂ ਵਿੱਚ ਪਹੁੰਚਾਇਆ। ਕ੍ਰਿਸਮਸ 'ਤੇ ਪ੍ਰਸਤੁਤ ਇੱਕ ਨਾਟਕ ਅਤੇ ਨ੍ਰਿਤ ਪ੍ਰੋਗ੍ਰਾਮ ਨੇ ਛੁੱਟੀਆਂ ਦੇ ਮੌਸਮ ਦੀ ਭਾਵਨਾ ਨੂੰ ਜੀਵਤ ਕੀਤਾ ਅਤੇ ਇਸ ਵਿਚ ਵਿਦਿਆਰਥੀਆਂ ਵਲੋਂ ਖੁਸ਼ੀ ਨੂੰ ਸਾਂਝਾ ਕਰਨ ਅਤੇ ਇੱਕਜੁਟਤਾ ਦੇ  ਦ੍ਰਿਸ਼ਾਂ ਨੂੰ ਪੇਸ਼ ਕੀਤਾ ਗਯਾ। 

ਗੋਵਾ ਦੇ ਪੇਸ਼ ਕੀਤੇ ਗਏ ਲੋਕਨ੍ਰਿਤਯ ਦੀ ਜੀਵੰਤ ਲਯ ਨੇ ਤੱਟਵਰਤੀ ਖੇਤਰ ਦੇ ਤਿਉਹਾਰ ਦੀ ਭਾਵਨਾ ਨੂੰ ਦਰ੍ਸ਼ਾਯਾ, ਇਸਤੋਂ ਬਾਅਦ ਇੱਕ ਰੰਗੀਨ ਹੋਲੀ ਉਤਸਵ ਦਾ ਪ੍ਰਦਰਸ਼ਨ ਹੋਇਆ, ਜਿਸਨੇ ਰੰਗਾਂ ਦੇ ਉਤਸਵ ਨੂੰ ਪੇਸ਼ ਕੀਤਾ। ਬੁਰਾਈ ਉੱਤੇ ਚੰਗਿਆਈ ਦੀ ਜਿੱਤ ਨੂੰ ਦੁਰਗਾ ਪੂਜਾ ਦੇ ਕ੍ਰਮ ਵਿੱਚ ਸੁੰਦਰਤਾ ਨਾਲ ਦਰਸਾਇਆ ਗਿਆ, ਸ਼ਾਮ ਦੀ ਸਮਾਪਤੀ ਨਵਰਾਤਰੀ ਦੌਰਾਨ ਏਕਤਾ ਅਤੇ ਆਨੰਦ ਦੇ ਪ੍ਰਤੀਕ ਗਰਬਾ ਡਾੰਸ ਦੀ ਊਰਜਾਵਾਨ ਪ੍ਰਸਤੁਤੀ ਨਾਲ ਹੋਈ।

ਆਪਣੇ ਸੰਬੋਧਨ ਵਿੱਚ, ਪ੍ਰਿੰਸੀਪਲ ਹਰਵੀਨ ਕੌਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਲਗਨ ਲਈ ਵਧਾਈ ਦਿੱਤੀ, ਭਾਰਤ ਦੇ ਤਿਉਹਾਰਾਂ ਦੀ ਭਾਵਨਾ ਨੂੰ ਜੀਵੰਤ ਕਰਨ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਸੱਭਿਆਚਾਰਕ ਸਮਝ ਅਤੇ ਏਕਤਾ ਨੂੰ ਵਧਾਉਣ ਅਤੇ ਉਹਨਾਂ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜਨ ਵਿੱਚ ਮਦਦ ਕਰਨ ਲਈ ਅਜਿਹੇ ਵਿਸ਼ਿਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਸਾਲਾਨਾ ਦਿਵਸ ਨਾ ਸਿਰਫ਼ ਭਾਰਤ ਦੇ ਤਿਉਹਾਰਾਂ ਦਾ ਜਸ਼ਨ ਸੀ ਸਗੋਂ ਮਾਈਂਡ ਟ੍ਰੀ ਸਕੂਲ ਦੇ ਵਿਦਿਆਰਥੀਆਂ ਦੀ ਰਚਨਾਤਮਕਤਾ, ਉਤਸ਼ਾਹ ਅਤੇ ਟੀਮ ਵਰਕ ਦਾ ਵੀ ਜਸ਼ਨ ਸੀ।

 

Tags: Mind Tree School , Harveen Kaur , Kharar , Kharar News , News of Kharar , Kharar Updates

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD