Thursday, 04 June 2026

 

 

ਖ਼ਾਸ ਖਬਰਾਂ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ

 

ਐਸ.ਡੀ.ਐਮ. ਰਾਜੇਸ਼ ਸ਼ਰਮਾ ਨੇ ਕੀਤੀ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ

Sports News, Khedan Watan Punjab Dia 2024, Khedan Watan Punjab Dia, Khedan Watan Punjab Diyan-2024, Khedan Watan Punjab Diyan, Sangrur

Web Admin

Web Admin

5 Dariya News

ਸੰਗਰੂਰ , 20 Nov 2024

Last updated on: Nov 20, 2024, 00:00 IST

ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਜ਼ਿਲ੍ਹਾ ਸੰਗਰੂਰ ਵਿਖੇ ਨੈਸ਼ਨਲ ਸਟਾਈਲ ਕਬੱਡੀ, ਵੇਟ ਲਿਫਟਿੰਗ, ਰੋਲਰ ਸਕੇਟਿੰਗ ਅਤੇ ਵੁਸ਼ੂ ਦੇ ਸੂਬਾ ਪੱਧਰੀ ਮੁਕਾਬਲੇ ਚੱਲ ਰਹੇ ਹਨ। ਅੱਜ ਸ਼ਹੀਦ ਬਚਨ ਸਿੰਘ ਸਟੇਡੀਅਮ, ਦਿੜ੍ਹਬਾ ਵਿਖੇ ਅੱਜ ਉਪ ਮੰਡਲ ਮੈਜਿਸਟ੍ਰੇਟ ਰਾਜੇਸ਼ ਸ਼ਰਮਾ ਵਲੋਂ ਸ਼ਿਰਕਤ ਕੀਤੀ ਗਈ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ। 

ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਉਤਸਾਹਿਤ ਕਰਨ ਦੀ ਦਿਸ਼ਾ ਵਿੱਚ ਇਹ ਸ਼ਾਨਦਾਰ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਸੂਬੇ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਖਿਡਾਰੀ ਤੇ ਖਿਡਾਰਨਾਂ ਹਿੱਸਾ ਲੈ ਰਹੇ ਹਨ ਅਤੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਗਟਾਵਾ ਕਰ ਰਹੇ ਹਨ।

ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਨਵਦੀਪ ਸਿੰਘ ਨੇ ਅੱਜ ਦੇ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਇਲ ਦੇ ਦੂਸਰੇ ਰਾਊਂਡ ਦੇ ਮੈਚ ਵਿੱਚ ਅੰ-14 (ਲੜਕੇ) ਦੇ ਹੋਏ ਮੁਕਾਬਲੇ ਵਿੱਚ ਜ਼ਿਲ੍ਹਾ ਬਠਿੰਡਾ ਦੀ ਟੀਮ ਨੇ 4 ਪੁਆਇੰਟਾਂ ਨਾਲ ਮਾਨਸਾ ਦੀ ਟੀਮ ਨੂੰ ਹਰਾਇਆ। ਫਿਰੋਜ਼ਪੁਰ ਦੀ ਟੀਮ ਨੇ 5 ਪੁਆਇੰਟਾਂ ਨਾਲ ਮੋਹਾਲੀ ਦੀ ਟੀਮ ਨੂੰ ਹਰਾਇਆ। ਫਾਜ਼ਿਲਕਾ ਦੀ ਟੀਮ ਨੇ 6 ਪੁਆਇੰਟਾਂ ਨਾਲ ਸੰਗਰੂਰ ਦੀ ਟੀਮ ਨੂੰ ਹਰਾਇਆ। 

ਅੰ-17 (ਲੜਕੇ) ਦੇ ਮੁਕਾਬਲੇ ਵਿੱਚ ਫਰੀਦਕੋਟ ਦੀ ਟੀਮ ਨੇ 1 ਪੁਆਇੰਟ ਨਾਲ ਮੁਕਤਸਰ ਸਾਹਿਬ ਦੀ ਟੀਮ ਨੂੰ ਹਰਾਇਆ। ਪਟਿਆਲਾ ਦੀ ਟੀਮ ਨੇ 28 ਪੁਆਇੰਟਾਂ ਨਾਲ ਨਵਾਂ ਸ਼ਹਿਰ ਦੀ ਟੀਮ ਨੂੰ ਹਰਾਇਆ। ਜ਼ਿਲ੍ਹਾ ਸੰਗਰੂਰ ਦੀ ਟੀਮ ਨੇ 12 ਪੁਆਇੰਟਾਂ ਨਾਲ ਲੁਧਿਆਣਾ ਦੀ ਟੀਮ ਨੂੰ ਹਰਾਇਆ। ਪਠਾਨਕੋਟ ਦੀ ਟੀਮ ਨੇ 8 ਪੁਆਇੰਟਾਂ ਨਾਲ ਫਾਜ਼ਿਲਕਾ ਦੀ ਟੀਮ ਨੂੰ ਹਰਾਇਆ। ਮਾਨਸਾ ਦੀ ਟੀਮ ਨੇ 19 ਪੁਆਇੰਟਾਂ ਨਾਲ ਕਪੂਰਥਲਾ ਦੀ ਟੀਮ ਨੂੰ ਹਰਾਇਆ। 

ਵੁਸ਼ੂ ਅੰ-17 (ਲੜਕੇ) ਦੇ ਮੁਕਾਬਲੇ ਵਿੱਚ ਭਾਰ ਵਰਗ -45 ਕਿਲੋ ਵਿੱਚ ਤੁਰਣ (ਮਾਨਸਾ) ਨੇ ਪਹਿਲਾ, ਰਾਹੁਲ ਨਾਗੀ (ਹੁਸ਼ਿਆਰਪੁਰ) ਨੇ ਦੂਸਰਾ, ਯੁਵਰਾਜ (ਅੰਮ੍ਰਿਤਸਰ) ਅਤੇ ਦੀਪਕ (ਸੰਗਰੂਰ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ -48 ਕਿਲੋ ਵਿੱਚ ਮਹੇਸ਼ (ਪਟਿਆਲਾ) ਨੇ ਪਹਿਲਾ, ਦਿਵਿਆਂਸ਼ (ਜਲੰਧਰ) ਨੇ ਦੂਸਰਾ, ਤਨਵੀਰ (ਮਾਨਸਾ) ਅਤੇ ਅਬਦੁੱਲਾਹ ਅੰਸਾਰੀ (ਲੁਧਿਆਣਾ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ -52 ਕਿਲੋ ਵਿੱਚ ਹਰਸ਼ਿਤ ਬਹਾਦੁਰ (ਪਟਿਆਲਾ) ਨੇ ਪਹਿਲਾ, ਸ਼ੁਸ਼ੀਲ ਕੁਮਾਰ (ਜਲੰਧਰ) ਨੇ ਦੂਸਰਾ, ਅਨਮੋਲ ਸ਼ਰਮਾ (ਫਿਰੋਜ਼ਪੁਰ) ਅਤੇ ਪ੍ਰੇਰਕ ਜੈਨ (ਸੰਗਰੂਰ) ਨੇ ਤੀਸਰਾ ਸਥਾਨ ਹਾਸਿਲ ਕੀਤਾ। 

ਭਾਰ ਵਰਗ -56 ਕਿਲੋ ਵਿੱਚ ਗੁਰਮਾਨ (ਬਠਿੰਡਾ) ਨੇ ਪਹਿਲਾ, ਕਰੀਸ਼ਨਾ (ਅੰਮ੍ਰਿਤਸਰ) ਨੇ ਦੂਸਰਾ, ਅਹਿਸਾਨ ਮੁਹੰਮਦ (ਐਸ.ਬੀ.ਐਸ. ਨਗਰ) ਅਤੇ ਗੋਰਬ ਸੈਣੀ (ਜਲੰਧਰ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ -65 ਕਿਲੋ ਵਿੱਚ ਪ੍ਰਥਮ (ਹੁਸ਼ਿਆਰਪੁਰ) ਨੇ ਪਹਿਲਾ, ਬਿਦਿਆਂਸ਼ (ਜਲੰਧਰ) ਨੇ ਦੂਸਰਾ, ਨਵਦੀਪ ਸਿੰਘ (ਫਿਰੋਜ਼ਪੁਰ) ਅਤੇ ਹਰਪ੍ਰੀਤ ਸਿੰਘ (ਸੰਗਰੂਰ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ -70 ਕਿਲੋ ਵਿੱਚ ਖੁਸ਼ਪ੍ਰੀਤ ਸਿੰਘ (ਸੰਗਰੂਰ) ਨੇ ਪਹਿਲਾ, ਜਸ਼ਨਦੀਪ ਸਿੰਘ (ਫਿਰੋਜ਼ਪੁਰ) ਨੇ ਦੂਸਰਾ, ਏਕਮਵੀਰ (ਬਰਨਾਲਾ) ਅਤੇ ਅਨਿਕੇਤ (ਜਲੰਧਰ) ਨੇ ਤੀਸਰਾ ਸਥਾਨ ਹਾਸਿਲ ਕੀਤਾ। 

ਭਾਰ ਵਰਗ -80 ਕਿਲੋ ਵਿੱਚ ਵੰਸ਼ ਦੱਗੋਤਰਾ (ਜਲੰਧਰ) ਨੇ ਪਹਿਲਾ, ਲਕਸ਼ਦੀਪ ਸਿੰਘ (ਕਪੂਰਥਲਾ) ਨੇ ਦੂਸਰਾ, ਦੇਵ ਮੜਕਨ (ਪਟਿਆਲਾ) ਅਤੇ ਅਰਸ਼ਵੀਰ ਸਿੰਘ (ਸੰਗਰੂਰ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਰੋਲਰ ਸਕੇਟਿੰਗ ਅੰ-14 (ਲੜਕੇ) ਈਵੈਂਟ ਇਨਲਾਈਨ ਰੋਡ ਰੇਸ-II 2000 ਮੀਟਰ ਵਿੱਚ ਭਵਿਆ ਕੰਬੋਜ਼ (ਮੋਹਾਲੀ) ਨੇ ਪਹਿਲਾ, ਗੁਣਬੀਰ ਸਿੰਘ (ਪਟਿਆਲਾ) ਨੇ ਦੂਸਰਾ ਅਤੇ ਕਰਨਵੀਰ ਸਿੰਘ (ਸੰਗਰੂਰ) ਨੇ ਤੀਸਰਾ ਸਥਾਨ ਹਾਸਿਲ ਕੀਤਾ। 

ਅੰ-14 (ਲੜਕੀਆਂ) ਈਵੈਂਟ ਕੁਆਰਡਜ਼ ਰੋਡ ਰੇਸ-I 2000 ਮੀਟਰ ਵਿੱਚ ਆਧਿਆ ਕੌਸ਼ਿਕ (ਮੋਹਾਲੀ) ਨੇ ਪਹਿਲਾ, ਕਸ਼ੀਸ਼ (ਮੋਹਾਲੀ) ਨੇ ਦੂਸਰਾ ਅਤੇ ਤਾਨੀਸ਼ਾ (ਸੰਗਰੂਰ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-17 (ਲੜਕੇ) ਈਵੈਂਟ ਕੁਆਰਡਜ਼ ਰੋਡ ਰੇਸ-I 3000 ਮੀਟਰ ਵਿੱਚ ਲਕਸ਼ਦੀਪ ਸਿੰਘ (ਸੰਗਰੂਰ) ਨੇ ਪਹਿਲਾ, ਸਤਨਾਮ ਸਿੰਘ (ਸੰਗਰੂਰ) ਨੇ ਦੂਸਰਾ ਅਤੇ ਪ੍ਰਭਕੀਰਤ ਸਿੰਘ ਧਿਮਾਨ (ਪਟਿਆਲਾ) ਨੇ ਤੀਸਰਾ ਸਥਾਨ ਹਾਸਿਲ ਕੀਤਾ। 

ਅੰ-17 (ਲੜਕੀਆਂ) ਈਵੈਂਟ ਕੁਆਰਡਜ਼ ਰੋਡ ਰੇਸ-I 3000 ਮੀਟਰ ਵਿੱਚ ਗੁਰਨੂਰ ਕੌਰ (ਸੰਗਰੂਰ) ਨੇ ਪਹਿਲਾ, ਖੁਸ਼ਦੀਪ ਕੌਰ (ਲੁਧਿਆਣਾ) ਨੇ ਦੂਸਰਾ ਅਤੇ ਪਰਿਨਾਜ਼ ਕੌਰ ਬਾਜਵਾ (ਅੰਮ੍ਰਿਤਸਰ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-21 (ਲੜਕੀਆਂ) ਈਵੈਂਟ ਕੁਆਰਡਜ਼ ਰੋਡ ਰੇਸ-I 3000 ਮੀਟਰ ਵਿੱਚ ਕੁਦਰਤ ਕੇਸ਼ਯਪ (ਸੰਗਰੂਰ) ਨੇ ਪਹਿਲਾ, ਪੂਜਾ (ਬਠਿੰਡਾ) ਨੇ ਦੂਸਰਾ ਅਤੇ ਤਾਸ਼ਵੀ ਗੁਲਾਟੀ (ਫਤਿਹਗੜ੍ਹ ਸਾਹਿਬ) ਨੇ ਤੀਸਰਾ ਸਥਾਨ ਹਾਸਿਲ ਕੀਤਾ। 

ਉਮਰ ਵਰਗ 21-30 (ਮੈਨ) ਈਵੈਂਟ ਇਨਲਾਈਨ ਰੋਡ ਰੇਸ-II 2000 ਮੀਟਰ ਵਿੱਚ ਅਮਿਤ ਕੁਮਾਰ (ਬਠਿੰਡਾ) ਨੇ ਪਹਿਲਾ, ਰਾਹੁਲ ਸਿੰਘ (ਸੰਗਰੂਰ) ਨੇ ਦੂਸਰਾ ਅਤੇ ਜੌਂਟੀ ਗਰਗ (ਮਾਨਸਾ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਵੇਟ ਲਿਫਟਿੰਗ ਅੰ-21 (ਲੜਕੇ) ਭਾਰ ਵਰਗ 55 ਕਿਲੋ ਵਿੱਚ ਵਿਸ਼ਾਲ (ਅੰਮ੍ਰਿਤਸਰ), ਜਗਸੀਰ ਸਿੰਘ (ਬਰਨਾਲਾ) ਅਤੇ ਸੰਦੀਪ ਵਰਮਾ (ਲੁਧਿਆਣਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। 

67 ਕਿਲੋ ਵਿੱਚ ਮੁਹੰਮਦ ਸ਼ਾਹ ਜਹਾਂ (ਸੰਗਰੂਰ), ਅਭੀਸ਼ੇਕ ਜੰਜੂ (ਸ.ਭ.ਸ. ਨਗਰ) ਅਤੇ ਅਯੂਪ ਖਾਨ (ਬਰਨਾਲਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। 73 ਕਿਲੋ ਵਿੱਚ ਮਨਿੰਦਰ ਸਿੰਘ (ਕੂਪਰਥਲਾ), ਭੁਪਿੰਦਰ ਸਿੰਘ (ਪਟਿਆਲਾ) ਅਤੇ ਰਾਜਨ ਯਾਦਵ (ਸੰਗਰੂਰ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 21-30 (ਮੈਨ) ਭਾਰ ਵਰਗ 67 ਕਿਲੋ ਵਿੱਚ ਸਾਗਰ ਮਾਡਾਰ (ਜਲੰਧਰ), ਪੰਚਮ ਜੌਹਜ (ਮੋਹਾਲੀ), ਵਕੀਲ ਚੰਦ (ਬਰਨਾਲਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। 

ਉਮਰ ਵਰਗ 31-40 (ਮੈਨ) ਭਾਰ ਵਰਗ 67 ਕਿਲੋ ਵਿੱਚ ਸੁਖਵਿੰਦਰ ਸਿੰਘ (ਸ.ਭ.ਸ. ਨਗਰ), ਦਲਜੀਤ ਸਿੰਘ (ਸੰਗਰੂਰ) ਅਤੇ ਜਸਪ੍ਰੀਤ ਸਿੰਘ ਸੰਧੂ (ਲੁਧਿਆਣਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। 73 ਕਿਲੋ ਵਿੱਚ ਧਰਮ ਸਿੰਘ (ਜਲੰਧਰ), ਪਰਮਿੰਦਰ ਸਿੰਘ (ਲੁਧਿਆਣਾ) ਅਤੇ ਮੁਹੰਮਦ ਸ਼ਾਹਿਦ (ਮਾਲੇਰਕੋਟਲਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ।

ਅੰ-21 (ਲੜਕੀਆਂ) ਭਾਰ ਵਰਗ 55 ਕਿਲੋ ਵਿੱਚ ਦੀਕਸ਼ਾ ਰਾਣੀ (ਸੰਗਰੂਰ), ਅਰਸ਼ਦੀਪ ਕੌਰ (ਬਰਨਾਲਾ) ਅਤੇ ਹਰਮਨਪ੍ਰੀਤ ਕੌਰ (ਸੰਗਰੂਰ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। 64 ਕਿਲੋ ਵਿੱਚ ਸੁਮਿਤ ਕੌਰ (ਮੋਹਾਲੀ), ਨਵਜੋਤ ਕੌਰ (ਸੰਗਰੂਰ) ਅਤੇ ਦਿਕਸ਼ਾ (ਰੂਪ ਨਗਰ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ।  

ਭਾਰ ਵਰਗ 21-30 (ਵੂਮੈਨ) ਭਾਰ ਵਰਗ 59 ਕਿਲੋ ਵਿੱਚ ਹਰਸ਼ਦੀਪ ਕੌਰ (ਸੰਗਰੂਰ), ਇੰਦਰਜੀਤ ਕੌਰ (ਸੰਗਰੂਰ) ਅਤੇ ਡੌਲੀ ਯਾਦਵ (ਲੁਧਿਆਣਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ।

 

Tags: Sports News , Khedan Watan Punjab Dia 2024 , Khedan Watan Punjab Dia , Khedan Watan Punjab Diyan-2024 , Khedan Watan Punjab Diyan , Sangrur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD