Thursday, 04 June 2026

 

 

ਖ਼ਾਸ ਖਬਰਾਂ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ ਜ਼ਿਲ੍ਹਾ ਚੋਣ ਅਫਸਰ ਰਾਹੁਲ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ

 

ਸੁੱਚਾ ਸੂਰਮਾ ਦਾ ਵਰਲਡ ਡਿਜੀਟਲ ਪ੍ਰੀਮੀਅਰ – 22 ਨਵੰਬਰ ਨੂੰ ਸਿਰਫ਼ ਕੇਬਲਵਨ 'ਤੇ

Sucha Soorma Ott Release
Sucha Soorma Ott Release

Web Admin

Web Admin

5 Dariya News

08 Nov 2024

Last updated on: Nov 08, 2024, 00:00 IST

ਕੇਬਲਵਨ ਨੂੰ ਇਹ ਐਲਾਨ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਬਲੌਕਬਸਟਰ ਫ਼ਿਲਮ ਸੁੱਚਾ ਸੂਰਮਾ ਦਾ ਵਰਲਡ ਡਿਜੀਟਲ ਪ੍ਰੀਮੀਅਰ 22 ਨਵੰਬਰ ਨੂੰ ਹੋਣ ਜਾ ਰਿਹਾ ਹੈ। ਇਸ ਫਿਲਮ ਨੇ ਪੰਜਾਬੀ ਸਿਨੇਮਾ ਦੀਆਂ ਪਰਿਭਾਸ਼ਾਵਾਂ ਨੂੰ ਨਵਾਂ ਰੁਖ ਦਿੱਤਾ ਹੈ ਅਤੇ ਹੁਣ ਇਹ ਤੁਹਾਡੇ ਘਰ ਦੀਆਂ ਸਕ੍ਰੀਨਾਂ 'ਤੇ ਉਹੀ ਰੌਣਕ ਵਾਪਸ ਲੈ ਕੇ ਆ ਰਹੀ ਹੈ, ਜਿਸ ਨੇ ਥੀਏਟਰ 'ਚ ਦਰਸ਼ਕਾਂ ਨੂੰ ਮੋਹ ਲਿਆ ਸੀ।

ਹੁਣ ਤੁਹਾਡੇ ਘਰ ਵਿੱਚ 10 ਭਾਸ਼ਾਵਾਂ ਵਿੱਚ ਸਟ੍ਰੀਮ ਹੋਣ ਲਈ ਤਿਆਰ ਹੈ।

ਪਹਿਲੀ ਵਾਰ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ, ਕੋਈ ਫ਼ਿਲਮ 10 ਵੱਖ-ਵੱਖ ਭਾਸ਼ਾਵਾਂ ਵਿੱਚ ਉਪਲਬਧ ਹੋਵੇਗੀ, ਤੇ ਇਹ ਫ਼ਿਲਮ ਹੈ ਸੁੱਚਾ ਸੂਰਮਾ, ਜੋ ਕਿ ਹਿੰਦੀ, ਅੰਗਰੇਜ਼ੀ, ਤਮਿਲ, ਤੇਲਗੂ, ਮਲਿਆਲਮ, ਸਪੈਨਿਸ਼, ਚੀਨੀ, ਰੂਸੀ, ਫ੍ਰੈਂਚ ਅਤੇ ਅਰਬੀ ਭਾਸ਼ਾਵਾਂ ਵਿਚ ਹੋਵੇਗੀ। ਇਸ ਇਤਿਹਾਸਿਕ ਰਿਲੀਜ਼ ਰਾਹੀਂ, ਦੁਨੀਆ ਭਰ ਦੇ ਦਰਸ਼ਕ ਇਸ ਮਹਾਨ ਕਹਾਣੀ ਅਤੇ ਪੰਜਾਬੀ ਸੱਭਿਆਚਾਰ ਨੂੰ ਮਹਿਸੂਸ ਕਰਨਗੇ, ਜੋ ਪਹਿਲਾਂ ਕਦੇ ਵੀ ਨਹੀਂ ਹੋਇਆ।

ਇਸ ਆਈਕੋਨਿਕ ਕਹਾਣੀ ਦਾ ਮਜ਼ਾ ਆਪਣੀ ਮਨਪਸੰਦ ਭਾਸ਼ਾ ਵਿੱਚ ਲਵੋ।

ਇੱਕ ਇਤਿਹਾਸਕ ਸਿਨੇਮਾਈ ਇਨਕਲਾਬ।

ਸੁੱਚਾ ਸੂਰਮਾ ਸਿਰਫ ਇੱਕ ਫਿਲਮ ਨਹੀਂ ਹੈ, ਇਹ ਇੱਕ ਜਜ਼ਬਾਤ ਹੈ। ਜਿਸ ਨੇ ਦਰਸ਼ਕਾਂ ਦੇ ਦਿਲਾਂ ਨੂੰ ਜਿੱਤਿਆ, ਥੀਏਟਰਾਂ ਵਿੱਚ ਭੰਗੜੇ ਪਾਏ ਗਏ ਅਤੇ ਪ੍ਰਸ਼ੰਸਕਾਂ ਨੇ ਬੇਹਤਰੀਨ ਢੰਗ ਨਾਲ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।ਪ੍ਰਸ਼ੰਸਕ ਪਿੰਡਾਂ ਤੋਂ ਟ੍ਰੈਕਟਰਾਂ- ਟਰਾਲੀਆਂ 'ਤੇ  ਇਸ ਫਿਲਮ ਨੂੰ ਵੇਖਣ ਆਏ ਅਤੇ ਇਸਦੇ ਗੀਤਾਂ ਅਤੇ ਖੁਦ ਦੇ ਬਣਾਏ ਪੋਸਟਰਾਂ ਨਾਲ ਜਸ਼ਨ ਮਨਾਇਆ।

ਇਹ ਫਿਲਮ ਪੰਜਾਬੀ ਸਿਨੇਮਾ ਵਿੱਚ ਨਵੇਂ ਮਿਆਰ ਕਾਇਮ ਕਰਨ ਵਾਲੀ ਸਾਬਤ ਹੋਈ, ਜਿਸ ਵਿੱਚ ਪ੍ਰਸ਼ੰਸਕਾਂ ਨੇ ਸੜਕਾਂ 'ਤੇ ਖੁਦ ਦੇ ਬਣਾਏ ਪੋਸਟਰਾਂ ਨਾਲ ਆਪਣੀ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ।

ਇਸ ਫਿਲਮ ਨੂੰ ਸਾਗਾ ਸਟੂਡੀਓਜ਼ ਅਤੇ ਸੈਵਨ ਕਲਰਜ਼ ਨੇ ਮਿਲ ਕੇ ਪੇਸ਼ ਕੀਤਾ ਹੈ। ਪੰਜਾਬ ਦੇ ਇਸ ਮਹਾਨ ਲੋਕ ਗਾਥਾ ਦਾ ਸ਼ਾਨਦਾਰ ਅਨੁਭਵ ਕੇਵਲ ਨਵੇਂ ਓਟੀਟੀ ਕੇਬਲਵਨ ਤੇ ਹੀ ਹੋਵੇਗਾ।ਫਿਲਮ ਵਿੱਚ ਮੁੱਖ ਭੂਮਿਕਾ ਲਿਵਿੰਗ ਲੀਜੈਂਡ ਬੱਬੂ ਮਾਨ ਨੇ ਨਿਭਾਈ ਹੈ। ਇਨ੍ਹਾਂ ਦੇ ਨਾਲ ਮੁੱਖ ਕਿਰਦਾਰਾਂ ਵਿਚ ਸਮੀਕਸ਼ਾ ਔਸਵਾਲ, ਸਵਿੰਦਰ ਵਿਕੀ, ਸਰਬਜੀਤ ਚੀਮਾ, ਮਹਾਬੀਰ ਭੁੱਲਰ, ਗੁਰਿੰਦਰ ਮਕਨਾ, ਗੁਰਪ੍ਰੀਤ ਤੋਤੀ, ਗੁਰਪ੍ਰੀਤ ਰਟੌਲ, ਅਤੇ ਜਗਜੀਤ ਬਾਜਵਾ ਵੀ ਹਨ।

ਫਿਲਮ ਨੂੰ ਸੁਮੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ ਅਤੇ ਅਮਿਤੋਜ ਮਾਨ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਇੰਦਰਜੀਤ ਬਾਂਸਲ ਨੇ ਇਸ ਫਿਲਮ ਲਈ ਡੀਓਪੀ ਵਜੋਂ ਕੰਮ ਕੀਤਾ। ਇਹ ਫਿਲਮ ਵਿਸ਼ਵ ਪੱਧਰ 'ਤੇ 22 ਨਵੰਬਰ ਨੂੰ ਨਵੇਂ ਓਟੀਟੀ ਕੇਬਲਵਨ 'ਤੇ ਸਟ੍ਰੀਮ ਹੋਣ ਲਈ ਤਿਆਰ ਹੈ।

ਕੇਬਲਵਨ ਦੇ ਸੀ.ਈ.ਓ. ਨੇ ਕਿਹਾ, “ਸੁੱਚਾ ਸੂਰਮਾ ਲਗਭਗ ਇੱਕ ਸਦੀ ਪੁਰਾਣੀ ਪੰਜਾਬ ਦੀ ਇੱਕ ਬਹੁਤ ਮਸ਼ਹੂਰ ਲੋਕ ਗਾਥਾ ਹੈ । ਇਸ ਫਿਲਮ ਨੇ ਪਹਿਲਾਂ ਹੀ ਬਾਕਸ ਆਫਿਸ 'ਤੇ ਕਮਾਲ ਕਰ ਦਿੱਤਾ ਹੈ। ਮੈਂ ਸਾਡੇ ਓਟੀਟੀ 'ਤੇ ਵੀ ਇਸ ਤੋਂ ਸ਼ਾਨਦਾਰ ਰਿਸਪਾਂਸ ਦੀ ਉਮੀਦ ਕਰਦਾ ਹਾਂ। ਕੇਬਲਵਨ ਦੇ ਸੌਫਟ ਲਾਂਚ ਤੇ ਹੀ ਸ਼ਾਨਦਾਰ ਰਿਸਪਾਂਸ ਪ੍ਰਾਪਤ ਕਰ ਰਿਹਾ ਹੈ, ਇਸ ਲਈ, ਮੇਰੀ ਟੀਮ ਅਤੇ ਮੈਂ ਹਮੇਸ਼ਾਂ ਪੰਜਾਬ ਦੀਆਂ ਕਹਾਣੀਆਂ ਨੂੰ ਸਾਡੇ ਸਬਸਕ੍ਰਾਈਬਰਾਂ ਲਈ ਲਿਆਉਣ ਦੇ ਲਈ ਯਤਨਸ਼ੀਲ ਰਹਾਂਗੇ। ਵਿਸ਼ਵਾਸ ਕਰੋ, ਅਜੇ ਹੋਰ ਵੀ ਬਹੁਤ ਕੁਝ ਹੈ।

 

Tags: Pollywood , Sucha Soorma , Sucha Soorma Ott Release Date , Sucha Soorma Kable One , Kable One , Sucha Soorma Ott Platform , Sucha Soorma Ott

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD