Monday, 13 May 2024

 

 

ਖ਼ਾਸ ਖਬਰਾਂ ਮੈਂ ਦੁਬਾਰਾ ਜੇਲ੍ਹ ਚੱਲਿਆ ਗਿਆ ਤਾਂ ਭਾਜਪਾ ਵਾਲੇ ਮੁਫ਼ਤ ਬਿਜਲੀ, ਪਾਣੀ ਅਤੇ ਇਲਾਜ ਰੋਕ ਦੇਣਗੇ - ਕੇਜਰੀਵਾਲ ਗਜੇਂਦਰ ਸਿੰਘ ਸ਼ੇਖਾਵਤ ਨੇ ਮੁਹਾਲੀ ਵਿੱਚ ਵੋਟਰਾਂ ਨੂੰ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ ਯਾਦ ਰੱਖਿਓ 1 ਜੂਨ 1984, ਇਸ ਦਿਨ ਹੀ ਐਤਕੀਂ ਤੁਸੀਂ ਵੋਟਾਂ ਪਾਉਣੀਆਂ ਨੇ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੀ ਗੱਲ ਕਰੇ ਕਾਂਗਰਸ, ਭਾਜਪਾ ਤੇ ਆਪ : ਐਨ. ਕੇ. ਸ਼ਰਮਾ ਆਈਸਾਈਟ ਚੈਰੀਟੇਬਲ ਆਈ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਭਗਵਾਨ ਪਰਸ਼ੂਰਾਮ ਦੀ ਗਣਨਾ ਸਪਤ ਚਿਰੰਨਜੀਵੀ ਮਹਾਪੁਰਸ਼ਾ ਵਿੱਚ ਕੀਤੀ ਜਾਂਦੀ ਹੈ : ਰਾਜਿੰਦਰ ਸਿੰਘ ਨੰਬਰਦਾਰ ਚੰਡੀਗੜ੍ਹ 'ਚ ਲੋਕਾਂ ਦਾ ਭਾਰੀ ਸਮਰਥਨ, ਇਸ ਵਾਰ ਭਾਜਪਾ 400 ਦਾ ਅੰਕੜਾ ਜ਼ਰੂਰ ਪਾਰ ਕਰੇਗੀ : ਜਤਿੰਦਰ ਪਾਲ ਮਲਹੋਤਰਾ ਆਪ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ : ਜੀਤਮਹਿੰਦਰ ਸਿੰਘ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ

 

ਐਸ.ਏ.ਐਸ.ਨਗਰ ਜ਼ਿਲ੍ਹੇ ਨੂੰ ਹਰਿਆ ਭਰਿਆ ਅਤੇ ਸਾਫ -ਸੁਥਰਾ ਬਣਾਇਆ ਜਾਵੇਗਾ : ਹਰਭਜਨ ਮਾਨ

ਮੋਹਾਲੀ ਹਲਕੇ ਦੀ ਬਿਹਤਰੀ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗਾ : ਰਾਮੂਵਾਲੀਆ

ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਹਰਭਜਨ ਮਾਨ ਐਸ.ਏ.ਐਸ.ਨਗਰ ਦੇ ਫੇਜ਼ 11 ਤੋ ਆਰੰਭੀ ਸਫਾਈ ਮੁਹਿੰਮ ਦਾ ਅੰਗਾਜ ਕਰਦੇ ਹੋਏ। ਉਨ੍ਹਾਂ ਨਾਲ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਹਲਕਾ ਇੰਚਾਰਜ ਮੋਹਾਲੀ ਵੀ ਦਿਖਾਈ ਦੇ ਰਹੇ ਹਨ।
ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਹਰਭਜਨ ਮਾਨ ਐਸ.ਏ.ਐਸ.ਨਗਰ ਦੇ ਫੇਜ਼ 11 ਤੋ ਆਰੰਭੀ ਸਫਾਈ ਮੁਹਿੰਮ ਦਾ ਅੰਗਾਜ ਕਰਦੇ ਹੋਏ। ਉਨ੍ਹਾਂ ਨਾਲ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਹਲਕਾ ਇੰਚਾਰਜ ਮੋਹਾਲੀ ਵੀ ਦਿਖਾਈ ਦੇ ਰਹੇ ਹਨ।

Web Admin

Web Admin

5 ਦਰਿਆ ਨਿਊਜ਼

ਐਸ.ਏ.ਐਸ.ਨਗਰ (ਮੁਹਾਲੀ) , 22 Jun 2012

ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ  ਹਰਭਜਨ ਮਾਨ ਨੇ ਫੇਜ਼ 11 ਤੋ ਐਸ.ਏ.ਐਸ.ਨਗਰ ਜ਼ਿਲ੍ਹੇ ਨੂੰ ਗਰੀਨ ਤੇ ਕਲੀਨ ਬਣਾਉਣ ਲਈ 21 ਰੋਜਾ ਸਫਾਈ ਮੁਹਿੰਮ ਦਾ ਅੰਗਾਜ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲੇ ਪੜਾਅ ਦੋਰਾਨ ਸਫਾਈ ਮੁਹਿੰਮ ਆਰੰਭੀ ਗਈ ਹੈ ਅਤੇ ਇਸ ਤੋਂ ਬਾਅਦ ਜ਼ਿਲ੍ਹੇ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਸੁਰੂ ਕੀਤੀ ਜਾਵੇਗੀ। ਜਿਸ ਦੋਰਾਨ ਸਕੂਲਾਂ, ਕਾਲਜਾਂ, ਸੜਕਾਂ ਦੇ ਆਲੇ ਦੁਆਲੇ, ਪੰਚਾਇਤੀ ਜ਼ਮੀਨਾਂ ਅਤੇ ਹੋਰ ਖਾਲੀ ਪਈਆਂ ਥਾਵਾਂ ਤੇ ਵੱਧ ਤੋ ਵੱਧ ਰੁੱਖ ਲਗਾਏ ਜਾਣਗੇ।   ਮਾਨ ਨੇ ਐਸ.ਏ.ਐਸ.ਨਗਰ ਸ਼ਹਿਰ ਲਈ ਆਰੰਭੀ ਸਫਾਈ ਮੁਹਿੰਮ ਵਿੱਚ ਹਰੇਕ ਸ਼ਹਿਰੀ ਨੂੰ ਆਪਣਾ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਆਲੇ ਦੁਆਲੇ ਦੀ ਸਫ਼ਾਈ ਦੀ ਖੁਦ ਜਿੰਮੇਵਾਰੀ ਲੈਣ ਤਾਂ ਜੋ ਸ਼ਹਿਰ ਸਾਫ ਸੁਥਰਾ ਬਣ ਸਕੇ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਬਰਸਾਤ ਦੇ ਦਿਨਾਂ ਵਿੱਚ ਇੱਕ -ਇੱਕ ਰੁੱਖ ਜਰੂਰ ਲਗਾਉਣ ਲਈ ਕਿਹਾ ਤਾਂ ਜੋ ਸ਼ਹਿਰ ਹਰਿਆਂ ਭਰਿਆ ਬਣ ਸਕੇ ਅਤੇ ਸਾਡਾ ਵਾਤਾਵਰਣ ਵੀ ਸਵੱਛ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਸਫਾਈ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲÂਂੀ ਸ਼ਹਿਰ ਨੂੰ ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚੋ ਲੰਘਦੇ ਬਰਸਾਤੀ ਨਾਲੇ ਅਤੇ ਡਰੇਨਾ ਦੀ ਸਫਾਈ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਬਰਸਾਤ ਤੋ ਪਹਿਲਾਂ -ਪਹਿਲਾਂ ਇਨ੍ਹਾਂ ਦੀ ਸਫਾਈ ਦਾ ਕੰਮ ਕਾਜ  ਮੁੰਕਮਲ ਹੋ ਸਕੇ। ਉਨ੍ਹਾਂ ਹੋਰ ਕਿਹਾ ਕਿ ਸਫਾਈ ਮੁਹਿੰਮ ਦੋਰਾਨ ਉਹ ਸਫਾਈ ਕੰਮਾਂ ਦਾ ਖੁਦ ਜਾਇਜਾ ਲੈਣਗੇ ਅਤੇ ਅਚਨਚੇਤੀ ਚੈਕਿੰਗ ਵੀ ਕਰਨਗੇ। ਉਨ੍ਹਾਂ ਇਸ ਮੇਕੇ ਦੱਸਿਆ ਕਿ ਇਸ ਮੁਹਿੰਮ ਦੀ ਸਫ਼ਲਤਾ ਲÂਂੀ ਸਮਾਜ ਸੇਵੀ ਸੰਸਥਾਵਾਂ, ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਅਤੇ ਸ਼ਹਿਰ ਦੇ ਮੋਹਤਬਰ ਬੰਦਿਆ ਦਾ ਸਹਿਯੋਗ ਵੀ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੋਹਾਲੀ ਸ਼ਹਿਰ ਮੇਰੀ ਕਰਮ ਭੁਮੀ ਹੈ ਅਤੇ ਇਸ ਨੂੰ ਚੋਟੀ ਦਾ ਸ਼ਹਿਰ ਬਣਾਇਆ ਜਾਵੇਗਾ। 

ਮਾਨ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੋਹਾਲੀ ਸ਼ਹਿਰ ਨੂੰ ਸÎਭਿਆਚਾਰਕ ਹੱਬ ਵਜੋ ਵਿਕਸਿਤ ਕੀਤਾ ਜਾਵੇਗਾ ਅਤੇ ਮੋਹਾਲੀ ਵਿਖੇ ਸਭਿਆਚਾਰਕ ਗਤੀਵਿਧੀਆਂ ਨੂੰ ਬੜਾਵਾ ਦੇਣ ਲਈ ਅੰਤਰਰਾਸ਼ਟਰੀ ਪੱਧਰ ਦਾ ਆਡੀਟੋਰੀਅਮ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲਚਰ ਗਾਇਕੀ ਰਾਹੀਂ ਪੰਜਾਬੀ ਸਭਿਆਚਾਰ ਤੇ ਪੈ ਰਿਹਾ ਮਾੜਾ ਪ੍ਰਭਾਵ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ । ਜਿਸ ਨਾਲ ਸਾਡੀ ਨਵੀ ਪੀੜੀ ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ਇਸ ਨੂੰ ਰੋਕਣ ਲਈ ਉਹ ਪੰਜਾਬ ਸਰਕਾਰ ਤੱਕ ਪਹੁੰਚ ਕਰਨਗੇ। ਜਿਸ ਲਈ ਸੈਂਸਰ ਬੋਰਡ ਬਣਾਉਣ ਜਾਂ ਹੋਰ ਯੋਗ ਕਾਰਵਾਈ ਕਰਨ ਲਈ ਜੋਰ ਪਾਉਣਗੇ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਇੰਚਾਰਜ ਹਲਕਾ ਮੋਹਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮੋਹਾਲੀ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੜਣਗੇ ਅਤੇ ਲੋਕਾਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਾਉਣ  ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਉਨ੍ਹਾਂ ਇਸ ਮੌਕੇ ਬਿਜ਼ਨਸ ਅਤੇ ਹੋਰ ਵੱਡੇ ਵੱਡੇ ਅਦਾਰਿਆਂ ਨੂੰ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਮੁਹਿੰਮ ਤਹਿਤ ਸੜਕਾਂ ਆਦਿ ਅਪਨਾਉਣ ਦੀ ਲੋੜ  ਤੇ ਜੋਰ ਦਿੰਦਿਆ ਕਿਹਾ ਕਿ ਇਸ ਮੁਹਿੰਮ ਤਹਿਤ ਵੱਧ ਤੋ ਵੱਧ ਰੁੱਖ ਲਗਾਏ ਜਾਣ। ਇਸ ਮੌਕੇ ਸੁਖਵਿੰਦਰ ਛਿੰਦੀ ਪ੍ਰਧਾਨ ਟਰੱਕ ਯੁਨੀਅਨ ਨੇ ਖਰੜ ਬਨੂੜ ਸੜਕ ਨੂੰ ਅਪਣਾਉਂਦਿਆਂ ਇਸ ਦੇ ਆਲੇ ਦੁਆਲੇ ਰੁੱਖ ਲਗਾਉਣ ਦੀ ਜਿੰਮੇਵਾਰੀ ਲਈ। 

ਉਨ੍ਹਾਂ ਕਿਹਾ ਕਿ ਉਹ ਵਿਦੇਸਾਂ ਵਿੱਚ ਰਹਿੰਦੇ ਪੰਜਾਬੀਆਂ ਦੀਆਂ ਸਮਸਿਆਵਾਂ ਨੂੰ ਦੁਰ ਕਰਾਉਣ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਇਸ ਮੌਕੇ ਨਗਰ ਨਿਗਮ ਦੇ ਸਯੁੰਕਤ ਕਮਿਸ਼ਨਰ ਨੇ ਦੱਸਿਆ ਕਿ ਐਸ.ਏ.ਐਸ.ਨਗਰ ਸ਼ਹਿਰ ਨੂੰ ਚੰਡੀਗੜ੍ਹ ਦੀ ਤਰ੍ਹਾਂ ਸਾਫ ਸੁਥਰਾ ਬਣਾਇਆ ਜਾਵੇਗਾ। ਇਸ ਮੌਕੇ  ਲਖਮੀਰ ਸਿੰਘ ਐਸ.ਡੀ.ਐਮ,  ਜਗਜੀਤ ਸਿੰਘ ਸਾਹੀ ਕਾਰਜ ਸਾਧਕ ਅਫ਼ਸਰ, ਸੈਨੇਟਰੀ ਇੰਸਪੈਕਟਰ  ਸੁਰਮੁੱਖ ਸਿੰਘ ਸੈਣੀ, ਜਥੇਦਾਰ ਅਮਰੀਕ ਸਿੰਘ ਮੋਹਾਲੀ ਜਥੇਬੰਦਕ ਸਕੱਤਰ ਸ੍ਰੋਮਣੀ ਅਕਾਲੀ ਦਲ, ਅਕਾਲੀ ਜਥਾ ਸ਼ਹਿਰੀ ਦੀ ਪ੍ਰਧਾਨ ਕੁਲਦੀਪ ਕੌਰ ਕੰਗ, ਯੂਥ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਜਸਪਿੰਦਰ ਸਿੰਘ ਲਾਲੀ, ਐਡਵੋਕੇਟ ਪਰਮਜੀਤ ਸਿੰਘ ,ਦਪਿੰਦਰ ਸਿੰਘ ਅਕਲੀਆ, ਬੀਬੀ ਮਨਮੀਤ ਕੌਰ ਲੀਮਾ, ਸੁਖਵਿੰਦਰ ਸਿੰਘ ਬਰਾੜ, ਅਮਰੀਕ ਸਿੰਘ ਤਹਿਸੀਲਦਾਰ, ਫੁੱਲਰਾਜ ਸਿੰਘ, ਆਰ ਪੀ ਸ਼ਰਮਾ, ਬਲਜੀਤ ਸਿੰਘ ਕੁੰਬੜਾ, ਬੀਬੀ ਸੁਖਵੰਤ ਕੌਰ ਜੋਹਲ, ਮਨਮੋਹਨ ਕੌਰ, ਗੁਲਜਾਰ ਇੰਦਰ ਸਿੰਘ ਚਾਹਿਲ, ਪਰਮਜੀਤ ਸਿੰਘ ਕਾਹਲੋ, ਗੁਰਦਾਸ ਸਿੰਘ, ਜੀ.ਪੀ. ਸਿੰਘ,  ਹਰਪਾਲ ਸਿੰਘ ਚੰਨਾ, ਸੁਖਮਿੰਦਰ ਸਿੰਘ ਬਰਨਾਲਾ, ਅਮਤੇਸਵਰ ਕੌਰ, ਸੁਖਦੇਵ ਸਿੰਘ ਪਟਵਾਰੀ, ਰਮਣੀਕ ਸਿੰਘ, ਸ੍ਰ ਨਿਰਮਲ ਸਿੰਘ ਰੀਹਲ, ਹਰਭਜਨ ਸਿੰਘ, ਹਰਨੇਕ ਸਿੰਘ, ਅਬਨਿੰਦਰ ਸਿੰਘ ਲਵਲੀ ਸਮੇਤ ਹੋਰ ਸਾਬਕਾ ਨਗਰ ਕੌਂਸਲਰ ਅਤੇ ਸਹਿਰੀ ਪਤਵੰਤੇ ਵੀ ਮੌਜੂਦ ਸਨ। 

 

Tags: Harbhajan Mann

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD