Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਪਟਿਆਲਾ ਜ਼ਿਲ੍ਹੇ ਦੇ ਚਾਰ ਬਲਾਕਾਂ 'ਚ ਬਲਾਕ ਪੱਧਰੀ ਖੇਡਾਂ ਦਾ ਉਤਸ਼ਾਹ ਨਾਲ ਆਗਾਜ਼

ਪਟਿਆਲਾ ਸ਼ਹਿਰੀ ਤੇ ਦਿਹਾਤੀ, ਪਾਤੜਾਂ ਤੇ ਸ਼ੰਭੂ ਬਲਾਕਾਂ 'ਚ ਹੋਏ ਵੱਖ-ਵੱਖ ਖੇਡਾਂ ਦੇ ਮੁਕਾਬਲੇ

Baltej Pannu, AAP, Aam Aadmi Party, Aam Aadmi Party Punjab, AAP Punjab, Sports News, Khedan Watan Punjab Dia 2024, Khedan Watan Punjab Dia, Khedan Watan Punjab Diyan-2024, Khedan Watan Punjab Diyan Season 3

5 Dariya News

5 Dariya News

5 Dariya News

ਪਟਿਆਲਾ , 02 Sep 2024

Last updated on: Sep 02, 2024, 00:00 IST

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਮਾਨਸਿਕ ਤੇ ਸਰੀਰਕ ਪੱਖੋਂ ਸਿਹਤਮੰਦ ਬਣਾਉਣ ਲਈ ਸ਼ੁਰੂ ਕੀਤੀਆਂ 'ਖੇਡਾਂ ਵਤਨ ਪੰਜਾਬ ਦੀਆਂ-2024' ਸੀਜ਼ਨ-3 ਤਹਿਤ ਪਟਿਆਲਾ ਜ਼ਿਲ੍ਹੇ ਦੇ ਚਾਰ ਬਲਾਕਾਂ 'ਚ ਅੱਜ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਆਗਾਜ਼ ਬਹੁਤ ਉਤਸ਼ਾਹ ਨਾਲ ਹੋਇਆ। ਪਟਿਆਲਾ ਦੇ ਰਾਜਾ ਭਾਲਿੰਦਰ ਸਿੰਘ ਖੇਡ ਕੰਪਲੈਕਸ ਪੋਲੋ ਗਰਾਊਂਡ ਵਿਖੇ ਮੁੱਖ ਮੰਤਰੀ ਦੇ ਡਾਇਰੈਕਟਰ ਮੀਡੀਆ ਬਲਤੇਜ ਪੰਨੂ ਤੇ ਨਗਰ ਸੁਧਾਰ ਟਰੱਸਟ ਪਟਿਆਲਾ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਪੁੱਜੇ। 

ਇਸ ਮੌਕੇ ਬਲਤੇਜ ਪੰਨੂ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ 'ਚ ਹਿੱਸਾ ਲੈ ਰਹੇ ਬੱਚਿਆਂ ਤੇ ਖਿਡਾਰੀਆਂ ਦਾ ਉਤਸ਼ਾਹ ਅਤੇ ਅੱਖਾਂ 'ਚ ਚਮਕ ਦੇਖਕੇ ਸਪੱਸ਼ਟ ਹੋ ਗਿਆ ਹੈ ਕਿ ਸਾਡੇ ਬੱਚੇ, ਨੌਜਵਾਨ, ਖਿਡਾਰੀ ਅਤੇ ਸਾਡਾ ਪੰਜਾਬ ਜਰੂਰ ਜਿੱਤੇਗਾ। ਮੇਘ ਚੰਦ ਸ਼ੇਰਮਾਜਰਾ ਨੇ ਬੱਚਿਆਂ ਨੂੰ ਇਨ੍ਹਾਂ ਖੇਡਾਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਾਰੇ ਖਿਡਾਰੀ ਜੇਤੂ ਹਨ ਅਤੇ ਉਹ ਆਪਣੇ ਸਾਥੀਆਂ ਨੂੰ ਵੀ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਤ ਕਰਨ। ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਪਹਿਲੇ ਪੜਾਅ ਵਿੱਚ ਚਾਰ ਬਲਾਕ ਪਟਿਆਲਾ ਦਿਹਾਤੀ, ਪਟਿਆਲਾ ਸ਼ਹਿਰੀ, ਸ਼ੰਭੂ ਕਲਾਂ ਅਤੇ ਪਾਤੜਾਂ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ, ਇਨ੍ਹਾਂ ਟੂਰਨਾਮੈਂਟ ਵਿੱਚ ਅੱਜ ਪਹਿਲੇ ਦਿਨ 4000 ਦੇ ਲਗਭਗ ਖਿਡਾਰੀ ਅਤੇ ਖਿਡਾਰਨਾਂ ਨੇ ਭਾਗ ਲਿਆ ਅਤੇ ਖਿਡਾਰੀਆਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਗਿਆ।

ਅੱਜ ਹੋਏ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਲਾਕ ਸ਼ੰਭੂ ਕਲਾਂ ਦੇ ਹੋਏ ਵਾਲੀਬਾਲ (ਅੰਡਰ 14 ਉਮਰ ਵਰਗ) ਟੀਮ (ਲੜਕੇ) ਵਿੱਚ ਹਾਸਮਪੁਰ ਸਕੂਲ ਦੀ ਟੀਮ ਨੇ ਖੇੜੀ ਗੰਡਿਆ ਦੀ ਟੀਮ ਨੂੰ 07-03 ਦੇ ਫ਼ਰਕ ਨਾਲ ਹਰਾਇਆ। ਲੜਕੀਆਂ ਵਿੱਚ ਹਾਸਮਪੁਰ ਦੀ ਟੀਮ ਨੇ ਤੇਪਲਾ ਦੀ ਟੀਮ ਨੂੰ 08-05 ਦੇ ਫ਼ਰਕ ਨਾਲ ਹਰਾਇਆ। ਬਲਾਕ ਪਟਿਆਲਾ ਦਿਹਾਤੀ ਦੇ ਹੋਏ ਮੁਕਾਬਲਿਆਂ 'ਚ (ਅੰਡਰ 17) (ਲੜਕੇ) ਵਾਲੀਬਾਲ ਵਿੱਚ ਪਹਿਲੇ ਮੈਚ ਵਿੱਚ ਸੰਤ ਬਾਬਾ ਪੂਰਨ ਦਾਸ ਸਕੂਲ ਨੇ ਸ.ਸੀ.ਸੈ.ਸ. ਸਿੱਧੂਵਾਲ ਦੀ ਟੀਮ ਨੂੰ ਹਰਾਇਆ। ਦੂਸਰੇ ਮੈਚ ਵਿੱਚ ਸ.ਸੀ.ਸੈਂ.ਸਕੂਲ ਨੰਦਪੁਰ ਕੇਸ਼ੋ ਨੇ ਐਕਸੀਲੈਂਸ ਸੀ.ਸੈਂ.ਸ. ਨੂੰ ਹਰਾਇਆ।

ਅੰਡਰ-14 ਅਥਲੈਟਿਕਸ (ਲੜਕੇ) ਵਿੱਚ 60 ਮੀਟਰ ਦੌੜ ਵਿੱਚ ਕਾਵਿਆ ਯਾਦਵ ਪੋਲੋ ਗਰਾਊਂਡ ਪਹਿਲੇ, ਸਮਰਾਟ ਸਿੰਘ ਮਿਲੇਨੀਅਮ ਸਕੂਲ ਦੂਜੇ ਅਤੇ ਪ੍ਰਭਜੋਤ ਸਿੰਘ ਅਕਾਲ ਅਕੈਡਮੀ ਰੀਡਖੇੜੀ ਤੀਜੇ ਸਥਾਨ ਤੇ ਰਹੇ। ਲੰਬੀ ਛਾਲ ਵਿੱਚ ਪ੍ਰਭਜੋਤ ਸਿੰਘ ਨੇ ਪਹਿਲਾ, ਸਮਰਾਟ ਸਿੰਘ ਨੇ ਦੂਜਾ ਅਤੇ ਹਰਵਾਰਿਸ਼ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਵਿੱਚ ਜਸਪ੍ਰੀਤ ਸਿੰਘ ਪਹਿਲੇ, ਏਮਜੋਤ ਸਿੰਘ ਦੂਜੇ ਅਤੇ ਸਹਿਬਜੋਤ ਸਿੰਘ ਤੀਜੇ ਸਥਾਨ ਤੇ ਰਹੇ।

ਅੰਡਰ-17 ਅਥਲੈਟਿਕਸ (ਲੜਕੇ) ਵਿੱਚ 100 ਮੀਟਰ ਦੋੜ ਵਿੱਚ ਜਗਬੀਰ ਸਿੰਘ ਨੇ ਪਹਿਲਾ ਏਕਮਪ੍ਰੀਤ ਨੇ ਦੂਜਾ ਅਤੇ ਰਘਬੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬਲਾਕ ਪਟਿਆਲਾ ਸ਼ਹਿਰੀ ਦੇ ਮੁਕਾਬਲਿਆਂ ਵਿੱਚ ਖੋ-ਖੋ (ਲੜਕੇ) ਅੰਡਰ-14 ਵਿੱਚ ਰਾਮਗੜ੍ਹ ਦੀ ਟੀਮ ਨੇ ਵਜ਼ੀਦਪੁਰ ਦੀ ਟੀਮ ਨੂੰ 12-06 ਦੇ ਫ਼ਰਕ ਨਾਲ ਹਰਾਇਆ ਦੂਸਰੇ ਮੈਚ ਵਿੱਚ ਵਜ਼ੀਦਪੁਰ ਦੀ ਟੀਮ ਨੇ ਡਕਾਲਾ ਦੀ ਟੀਮ ਨੂੰ 08-03 ਦੇ ਫ਼ਰਕ ਨਾਲ ਹਰਾਇਆ। 

ਲੜਕੀਆਂ ਵਿੱਚ ਪੋਲੋ ਗਰਾਊਂਡ ਦੀ ਟੀਮ ਨੇ ਓ.ਪੀ.ਐਲ ਸਕੂਲ ਦੀ ਟੀਮ ਨੇ 16-02 ਦੇ ਫ਼ਰਕ ਨਾਲ ਹਰਾਇਆ। ਕਬੱਡੀ ਸਰਕਲ ਸਟਾਇਲ ਅੰਡਰ-17 (ਲੜਕੇ) ਵਿੱਚ ਪਹਿਲੇ ਸਥਾਨ ਤੇ ਸ.ਸ.ਸ.ਸ.ਸ. ਡਕਾਲਾ ਅਤੇ ਸ.ਸ.ਸ.ਸ.ਸ ਮਾਡਲ ਟਾਊਨ ਸਕੂਲ ਦੂਜੇ ਸਥਾਨ ਤੇ ਰਿਹਾ।

ਬਲਾਕ ਪਾਤੜਾਂ ਦੇ ਹੋਏ ਮੁਕਾਬਲਿਆਂ ਵਿੱਚ ਕਬੱਡੀ ਸਰਕਲ ਸਟਾਇਲ (ਲੜਕੀਆਂ) ਅੰਡਰ-14 ਵਿੱਚ ਸ.ਹ.ਸ ਸ਼ੇਰਗੜ੍ਹ ਨੇ ਪਹਿਲਾ, ਸ.ਸ.ਸ.ਸ ਬਾਦਸ਼ਾਹਪੁਰ ਨੇ ਦੂਜਾ ਅਤੇ ਏ.ਪੀ ਸਕੂਲ ਸ਼ੁਤਰਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਿੱਚ ਏ.ਪੀ. ਸ਼ੁਤਰਾਣਾ ਸਕੂਲ ਨੇ ਪਹਿਲਾ, ਸ.ਸ.ਸ.ਸ ਬਾਦਸ਼ਾਹਪੁਰ ਨੇ ਦੂਜਾ ਅਤੇ ਸ.ਹ.ਸ ਸ਼ੇਰਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅੰਡਰ-21 (ਲੜਕੀਆਂ) ਸ.ਸ.ਸ.ਸ.(ਸਕੂਲ ਆਫ਼ ਐਮੀਨੈਂਸ ਘੱਗਾ) ਨੇ ਪਹਿਲਾ ਸ.ਸੀ.ਸ.ਸ ਬਾਦਸ਼ਾਹਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ (ਲੜਕੀਆਂ) ਅੰਡਰ-14 ਅਤੇ 17  ਵਿੱਚ ਪਹਿਲਾ ਸਥਾਨ ਗੰਗਾ ਇੰਟਰਨੈਸ਼ਨਲ ਸਕੂਲ ਢਾਬੀਗੁਜਰਾ ਨੇ ਪ੍ਰਾਪਤ ਕੀਤਾ।

ਵਾਲੀਬਾਲ (ਲੜਕੀਆਂ) ਅੰਡਰ-21 ਉਮਰ ਵਰਗ ਵਿੱਚ ਸ.ਸ.ਸ.ਸ. ਬਾਦਸ਼ਾਹਪੁਰ ਨੇ ਪਹਿਲਾ ਅਤੇ ਪਬਲਿਕ ਗਰਲਜ਼ ਸ.ਸੀ.ਸੈ.ਸ.ਨੇ ਦੂਜਾ ਸਥਾਨ ਪ੍ਰਾਪਤ ਕੀਤਾ।

 

Tags: Baltej Pannu , AAP , Aam Aadmi Party , Aam Aadmi Party Punjab , AAP Punjab , Sports News , Khedan Watan Punjab Dia 2024 , Khedan Watan Punjab Dia , Khedan Watan Punjab Diyan-2024 , Khedan Watan Punjab Diyan Season 3

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD