Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਵੇਰਕਾ ਮਿਲਕ ਪਲਾਂਟ ਵਿੱਚ ਲੱਗੇਗਾ ਦਹੀਂ ਅਤੇ ਲੱਸੀ ਬਣਾਉਣ ਦਾ ਸਵੈ ਚਾਲਿਤ ਯੂਨਿਟ – ਨਰਿੰਦਰ ਸਿੰਘ ਸ਼ੇਰਗਿੱਲ

123 ਕਰੋੜ ਰੁਪਏ ਨਾਲ ਬਣਨ ਵਾਲਾ ਇਹ ਪ੍ਰੋਜੈਕਟ ਲਵੇਗਾ ਦੋ ਸਾਲ ਦਾ ਸਮਾਂ

Narendra Singh Shergill, Narendra Shergill, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਅੰਮ੍ਰਿਤਸਰ , 25 Aug 2024

Last updated on: Aug 25, 2024, 00:00 IST

ਵੇਰਕਾ ਮਿਲਕ ਪਲਾਟ ਅੰਮ੍ਰਿਤਸਰ ਡੇਅਰੀ ਅੰਦਰ ਨੈਸ਼ਨਲ ਡੇਅਰੀ ਡਿਵਲਪਮੈਂਟ ਬੋਰਡ ਵੱਲੋ ਨਵਾਂ ਸਵੈਚਾਲਿਤ ਦਹੀਂ ਅਤੇ ਲੱਸੀ ਦਾ ਯੂਨਿਟ ਲਗਾਇਆ ਜਾਵੇਗਾ ਜਿਸ ਉੱਤੇ ਲਗਭਗ 123 ਕਰੋੜ ਰੁਪਏ ਦਾ ਖਰਚਾ ਆਵੇਗਾ। ਉਕਤ ਪ੍ਰਗਟਾਵਾ ਪ੍ਰੋਜੈਕਟ ਸਬੰਧੀ  ਨਿਰੀਖਣ ਕਰਨ ਲਈ ਪੁੱਜੇ ਮਿਲਕਫੈਡ ਪੰਜਾਬ ਦੇ ਚੇਅਰਮੈਨ ਸ. ਨਰਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਹ ਪ੍ਰੋਜੈਕਟ ਲਗਭਗ 2 ਸਾਲ ਵਿੱਚ ਪੂਰਾ ਹੋਵੇਗਾ ਅਤੇ ਇਸ ਨਾਲ ਪਲਾਂਟ ਦੀ ਆਮਦਨ ਵਧੇਗੀ ਅਤੇ ਵੇਰਕਾ ਨਾਲ ਜੁੜੇ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ।

ਉਨਾਂ ਕਿਹਾ ਕਿ ਪ੍ਰਜੈਕਟ ਦੇ ਚੱਲਣ ਨਾਲ ਅੰਮ੍ਰਿਤਸਰ ਅਤੇ ਤਰਨ ਤਾਰਨ ਸ਼ਹਿਰ ਦੇ ਵਸਨੀਕਾਂ ਨੂੰ ਵਧੀਆ ਕੁਆਲਟੀ ਦੀ ਲੱਸੀ ਅਤੇ ਦਹੀਂ ਮੁਹੱਇਆ ਕਰਵਾਇਆ ਜਾਵੇਗਾ। ਇਸਦੇ ਨਾਲ ਜਿੱਥੇ ਵੇਰਕਾ ਦੇ ਉਤਪਾਦਾਂ ਦੀ ਸੇਲ ਵਿੱਚ ਵਾਧਾ ਹੋਵੇਗਾ ਉਥੇ ਵੇਰਕਾ ਬਾਂਡ ਪ੍ਰਤੀ ਖਪਤਕਾਰਾਂ ਦਾ ਵਿਸ਼ਵਾਸ ਵੀ ਵਧੇਗਾ।

ਮਿਲਕਫੈਡ ਪੰਜਾਬ ਦੇ ਚੇਅਰਮੈਨ ਸ. ਨਰਿੰਦਰ ਸਿੰਘ ਸ਼ੇਰਗਿੱਲ ਦੇ ਨਾਲ ਮਿਲਕਫੈਡ ਦੇ ਸਮੂਹ ਬੋਰਡ ਆਫ ਡਾਇਰੈਕਟਰ ਵੀ ਹਾਜਰ ਸਨ ਜਿਨਾਂ ਨੇ ਪ੍ਰੋਜੈਕਟ ਲਈ ਵੇਰਕਾ ਅੰਮ੍ਰਿਤਸਰ ਡੇਅਰੀ ਦਾ ਦੌਰਾ ਕੀਤਾ। ਇਸ ਮੌਕੇ ਤੇ ਮਿਲਕ ਯੂਨੀਅਨ ਅੰਮ੍ਰਿਤਸਰ ਦੇ ਚੇਅਰਮੈਨ ਸ. ਭੁਪਿੰਦਰ ਸਿੰਘ  ਰੰਧਾਵਾ ਵੱਲੋਂ ਮਿਲਕਫੈਡ ਤੋ ਆਏ ਹੋਏ ਸਮੂਹ ਪ੍ਰਤੀਨਿਧੀਆ ਦਾ ਨਿੱਘਾ ਸਵਾਗਤ ਕੀਤਾ ਗਿਆ।  

ਇਸ ਮੋਕੇ ਜਰਨਲ ਮਨੇਜਰ ਬਿਕਰਮਜੀਤ ਸਿੰਘ ਮਾਹਲ ਦੇ ਦੱਸਿਆ ਦੁੱਧ ਉਤਪਾਦਨ ਵਿੱਚ ਭਾਰਤ ਨੂੰ ਸਵੈ-ਨਿਰਭਰ ਬਣਾਉਣ ਦੇ ਕੌਮੀ ਉਦੇਸ਼ ਦੀ ਪੂਰਤੀ ਲਈ ਵੇਰਕਾ ਮਿਲਕ ਪਲਾਂਟ ਦੀ ਸਥਾਪਨਾ 1963 ਵਿੱਚ ਕੀਤੀ ਗਈ। ਇਸ ਦੇ ਸਾਰੇ ਉਤਪਾਦਾਂ ਦਾ ਬਾਂਡ ਨਾਮ "ਵੇਰਕਾ" ਰੱਖਿਆ ਗਿਆ ਸੀ ਜੋ ਕਿ ਦੁੱਧ ਉਤਪਾਦਾਂ ਲਈ ਅੰਤਰ ਰਾਸ਼ਟਰੀ ਪੱਧਰ ਤੇ ਮਸ਼ਹੂਰ ਬਰਾਂਡ ਹੈ। 

ਮਿਲਕ ਪਲਾਂਟ ਵੇਰਕਾ ਇੱਕ ਸਹਿਕਾਰੀ ਅਦਾਰਾ ਹੈ, ਜੋ ਮੁੱਢ ਤੋਂ ਹੀ ਇਸ ਖਿੱਤੇ ਦੇ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਆ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਵੇਰਕਾ ਬਰਾਂਡ ਵੱਲੋਂ ਦੁਧਾਰੂ ਪਸੂਆਂ ਦੀ ਸਿਹਤ ਅਤੇ ਦੁੱਧ ਦੀ ਗੁਣਵੱਤਾ ਨੂੰ ਮੁੱਖ ਰੱਖਦੇ ਹੋਏ ਕੈਟਲਫੀਡ ਅਤੇ ਮਿਨਰਲ ਮਿਕਚਰ ਵੀ ਤਿਆਰ ਕੀਤੇ ਜਾਂਦੇ ਹਨ। 

ਸਾਰੇ ਉਤਪਾਦ ਫੂਡ ਸੇਫਟੀ ਦੇ ਮਾਪਦੰਡਾਂ ਉੱਤੇ ਖਰ੍ਹਾ ਉਤਰਦੇ ਹੋਏ ਖਪਤਕਾਰਾਂ ਨੂੰ ਵਧੀਆ ਗੁਣਵੱਤਾ ਵਾਲੇ ਦੁੱਧ ਅਤੇ ਦੁੱਧ ਪਦਾਰਥ ਮੁਹੱਈਆ ਕਰ ਰਿਹਾ ਹੈ। ਇਹ ਅਦਾਰਾ ਅੰਮਿਤਸਰ ਅਤੇ ਤਰਨਤਾਰਨ ਜਿਲ੍ਹਿਆਂ ਦੀਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਅਤੇ ਡੇਅਰੀ ਫਾਰਮਾਂ ਤੋ ਵਧੀਆ ਗੁਣਵੱਤਾ ਵਾਲਾ ਦੁੱਧ ਪ੍ਰਾਪਤ ਕਰਕੇ ਪ੍ਰੋਸੈਸ ਕਰਨ ਉਪਰੰਤ ਉੱਚ ਮਿਆਰੀ ਪੱਧਰ ਦੇ ਦੁੱਧ ਅਤੇ ਦੁੱਧ ਪਦਾਰਥ ਤਿਆਰ ਕਰਕੇ ਇਸ ਖਿੱਤੇ ਦੇ ਵਸਨੀਕਾਂ ਨੂੰ ਸਪਲਾਈ ਕਰ ਰਿਹਾ ਹੈ।

ਇਸ ਫੇਰੀ ਦੌਰਾਨ ਮਿਲਕਫੈਡ ਚੇਅਰਮੈਨ ਨੂੰ ਮਿਲਕ ਯੂਨੀਅਨ ਅੰਮ੍ਰਿਤਸਰ ਦੇ ਵਰਕਰ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਉਹਨਾ ਨੂੰ ਆ ਰਹੀਆ ਮੁਸਿਕਲਾਂ ਬਾਰੇ ਜਾਣੂ ਕਰਵਾਇਆ ਗਿਆ। ਮਿਲਕਫੈਡ ਚੇਅਰਮੈਨ ਵੱਲੋਂ ਵਰਕਰ ਯੂਨੀਅਨ ਦੀਆਂ ਮੁਸ਼ਕਿਲਾ ਨੂੰ ਫੋਰੀ ਤੋਰ ਤੇ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ। 

ਇਸ ਤੋਂ ਇਲਾਵਾ ਚੇਅਰਮੈਨ ਮਿਲਕਫੈਡ ਵੱਲੋਂ ਪੰਜਾਬ ਭਰ ਤੋਂ ਆਏ ਦੁੱਧ ਉਤਪਾਦਕ ਸਹਿਕਾਰੀ ਸਭਾਵਾ ਦੇ ਸਕੱਤਰ ਯੂਨੀਅਨ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਹਾਜ਼ਰ ਹੋਏ ਸਕੱਤਰ ਪ੍ਰਤੀਨਿਧੀਆਂ ਵੱਲੋ ਆਨਲਾਈਨ ਮਿਲਕ ਕੁਲੈਕਸ਼ਨ ਵਿੱਚ ਆ ਰਹੀਆ ਮੁਸ਼ਕਿਲਾਂ ਬਾਬਤ ਜਾਣੂ ਕਰਵਾਇਆ। ਇਸ ਮੌਕੇ ਤੇ ਅੰਮ੍ਰਿਤਸਰ ਜਿਲੇ ਦੇ ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਬਲਜਿੰਦਰ ਸਿੰਘ ਵੀ ਆਪਣੇ ਸਾਥੀ ਕਿਸਾਨਾਂ ਨਾਲ ਚੇਅਰਮੈਨ ਮਿਲਕਫੈਡ ਨੂੰ ਮਿਲੇ ਅਤੇ ਡੇਅਰੀ ਧੰਦੇ ਵਿੱਚ ਆ ਰਹੀਆਂ ਮੁਸਕਿਲਾ ਬਾਬਤ ਉਹਨਾ ਨੂੰ ਜਾਣੂ ਕਰਵਾਇਆ। 

ਇਸ ਮੋਕੇ ਤੇ ਸ. ਗੁਰਭੇਜ਼ ਸਿੰਘ ਟਿੱਬੀ, ਚੇਅਰਮੈਨ ਮਿਲਕ ਯੂਨੀਅਨ ਫਿਰੋਜਪੁਰ ਡਾਇਰੈਕਟਰ ਮਿਲਕਫੈਡ, ਸ.ਤਜਿੰਦਰ ਸਿੰਘ, ਡਾਇਰੈਕਟਰ ਮਿਲਕਫੈਡ ਫਰੀਦਕੋਟ, ਸ.ਅਮਨਦੀਪ ਸਿੰਘ, ਡਾਇਰੈਕਟਰ ਮਿਲਕਫੈਡ, ਪਟਿਆਲਾ, ਸ.ਬਲਜੀਤ ਸਿੰਘ ਪਾਹੜਾ, ਚੇਅਰਮੈਨ ਮਿਲਕ ਯੂਨੀਅਨ ਗੁਰਦਾਸਪੁਰ ਡਾਇਰੈਕਟਰ ਮਿਲਕਫੈਡ, ਸ. ਰਮੇਸ਼ਵਰ ਸਿੰਘ, ਚੇਅਰਮੈਨ ਮਿਲਕ ਯੂਨੀਅਨ ਜਲੰਧਰ ਡਾਇਰੈਕਟਰ ਮਿਲਕਫੈਡ, ਸ. ਰਣਜੀਤ ਸਿੰਘ, ਡਾਇਰੈਕਟਰ ਮਿਲਕਫੈਡ ਮੋਹਾਲੀ ਅਤੇ ਸ. ਹਰਮਿੰਦਰ ਸਿੰਘ, ਚੇਅਰਮੈਨ ਮਿਲਕ ਯੂਨੀਅਨ ਲੁਧਿਆਣਾ ਡਾਇਰੈਕਟਰ ਮਿਲਕਫੈਡ ਹਾਜਰ ਹੋਏ।

 

Tags: Narendra Singh Shergill , Narendra Shergill , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD