Friday, 05 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ ਹਰਿਆਣਾ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੇ ਪੰਚਕੂਲਾ ਵਿੱਚ ਸੰਭਾਲਿਆ ਅਹੁਦਾ ਗੌਰਵ ਗੌਤਮ ਨੇ ਹਰਿਆਣਾ ਦੇ 23 ਉੱਤਮ ਖਿਡਾਰੀਆਂ ਨੂੰ ਸੀਨੀਅਰ ਅਤੇ ਜੂਨੀਅਰ ਕੋਚਾਂ ਦੇ ਨਿਯੁਕਤੀ ਪੱਤਰ ਸੌਂਪੇ 1 ਕਿਲੋਵਾਟ ਖਪਤਕਾਰਾਂ ਦੇ ਘਰ ਬਿਨਾਂ ਬੈਂਕ ਗਾਰੰਟੀ ਲੱਗੇਗਾ ਸੋਲਰ ਸਿਸਟਮ, ਬਿਜਲੀ ਬਿੱਲ ਹੋਵੇਗਾ ਜ਼ੀਰੋ : ਅਨਿਲ ਵਿਜ ਹਰਿਆਣਾ ਵਿੱਚ ਨਿਯਮਾਂ ਦੇ ਸਰਲੀਕਰਨ ਨਾਲ ਵਧੀ ਕਾਰੋਬਾਰੀ ਸੁਗਮਤਾ ਸੂਬੇ ਦੇ ਸਰਕਾਰੀ ਪੌਲੀਟੈਕਨਿਕ ਸੰਸਥਾਵਾਂ ਵਿੱਚ ਸ਼ੁਰੂ ਹੋਣਗੇ ਨਵੇਂ ਰੁਜ਼ਗਾਰਮੁਖੀ ਕੋਰਸ : ਮਹੀਪਾਲ ਢਾਂਡਾ ਰਾਜ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਲਈ ਚੁੱਕ ਰਹੀ ਹੈ ਕਦਮ : ਆਰਤੀ ਸਿੰਘ ਰਾਓ ਗੁਰੂਗ੍ਰਾਮ ਵਾਸੀਆਂ ਲਈ ਵੱਡੀ ਸੌਗਾਤ ਨਾਂਗਲ ਚੌਧਰੀ ਵਿੱਚ 11.65 ਕਰੋੜ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ : ਆਰਤੀ ਸਿੰਘ ਰਾਓ ਮੁੱਖ ਸਕੱਤਰ ਨੂੰ ਹਰਿਆਣਾ ਰਾਈਟ ਟੂ ਸਰਵਿਸ ਕਮਿਸ਼ਨ ਦੇ ਚੀਫ਼ ਕਮਿਸ਼ਨਰ ਦਾ ਵਾਧੂ ਚਾਰਜ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ ਹਰ ਇਕ ਇਨਸਾਨ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਵੇ : ਵਿਧਾਇਕ ਰੁਪਿੰਦਰ ਸਿੰਘ ਹੈਪੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ

 

ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿੱਚ ਪੋਦੇ ਲਗਾ ਕੇ ਕੀਤਾ ਗੁਰੂ ਨਾਨਕ ਬਗੀਚੀ ਦਾ ਸੁਭਾਅਰੰਭ

ਅੱਜ ਸਾਡੇ ਵੱਲੋਂ ਲਗਾਇਆ ਇੱਕ ਪੋਦਾ ਆਉਂਣ ਵਾਲੀਆਂ ਪੀੜੀਆਂ ਨੂੰ ਲਾਭ ਦਿੰਦਾ ਰਹੇਗਾ-ਸ੍ਰੀ ਆਦਿੱਤਿਆ ਉੱਪਲ

Aditya Uppal, DC Pathankot, Deputy Commissioner Pathankot, Pathankot, Tree Plantation,Forest Plantation,Plantation forestry,Tree Planting,Tree Plantation Drive,Plants Sapling,Tree Plantation Drive 2024

Web Admin

Web Admin

5 Dariya News

ਪਠਾਨਕੋਟ , 06 Aug 2024

Last updated on: Aug 06, 2024, 00:00 IST

ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਰੁੱਖ ਲਗਾਓ ਵਾਤਾਵਰਣ ਬਚਾਓ ਮੂਹਿੰਮ ਅਧੀਨ ਬਣਾਈ ਗਈ ਗੁਰੂ ਨਾਨਕ ਬਗੀਚੀ ਦਾ ਸੁਭਾਅਰੰਭ ਕੀਤਾ ਗਿਆ। ਇਸ ਮੋਕੇੇ ਤੇ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਮੁੱਖ ਮਹਿਮਾਨ ਦੇ ਤੋਰ ਤੇ ਹਾਜਰ ਹੋਏ ਅਤੇ ਰਿਬਿਨ ਕੱਟ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮਦਿਹਾੜੇ ਨੂੰ ਸਮਰਪਿਤ ਪਵਿੱਤਰ ਗੁਰੂ ਨਾਨਕ ਬਗੀਚੀ ਦਾ ਸੁਭਾਅਰੰਭ ਕੀਤਾ। 

ਇਸ ਮੋਕੇ ਤੇ ਸ੍ਰੀ ਵਿਭੂਤੀ ਸਰਮਾ ਚੇਅਰਮੈਨ ਪੰਜਾਬ ਟੂਰਿਜਮ ਡਿਵੈਲਪਮੈਂਟ ਕਾਰਪੋਰੇਸਨ (ਪੀ.ਟੀ.ਡੀ.ਸੀ.) ਹਲਕਾ ਇੰਚਾਰਜ ਪਠਾਨੋਕਟ, ਸ੍ਰੀ ਸੁਨੀਲ ਗੁਪਤਾ ਚੇਅਰਮੈਨ ਪੈਸਕੋ ਪੰਜਾਬ, ਸ੍ਰੀ ਵਿਕਾਸ ਸੈਣੀ ਚੇਅਰਮੈਨ ਮਾਰਕਿਟ ਕਮੇਟੀ ਪਠਾਨਕੋਟ, ਸ੍ਰੀ ਗੋਤਮ ਮਾਨ  ਸਟੇਟ ਜੁਆਇੰਟ ਸਕੱਤਰ ਆਮ ਆਦਮੀ ਪਾਰਟੀ ਪੰਜਾਬ, ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ), ਮੇਜਰ ਡਾ. ਸੁਮਿਤ ਮੁਧ ਐਸ.ਡੀ.ਐਮ. ਪਠਾਨਕੋਟ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਕਾਰਜਕਰਤਾ ਵੀ ਹਾਜਰ ਸਨ।

ਜਿਕਰਯੋਗ ਹੈ ਕਿ ਅੱਜ ਵਾਤਾਵਰਣ ਸੁਰੱਖਿਆ ਲਈ ਚਲਾਈ ਜਾ ਰਹੀ ਮੂਹਿੰਮ ਰੁੱਖ ਲਗਾਓ ਵਾਤਾਵਰਣ ਬਚਾਓ ਦੇ ਅਧੀਨ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੁਰੂ ਨਾਨਕ ਬਗੀਚੀ ਤਿਆਰ ਕੀਤੀ ਗਈ ਅਤੇ ਇਸ ਗੁਰੂ ਨਾਨਕ ਬਗੀਚੀ ਦੇ ਅੰਦਰ ਕਰੀਬ 550 ਪੋਦੇ ਲਗਾਏ ਜਾਣੇ ਹਨ ਜੋ ਕਿ ਕੁਦਰਤ ਨੂੰ ਬਹੁਤ ਵੱਡੀ ਦੇਣ ਹੈ।  ਇਸ ਮੋਕੇ ਤੇ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਵਣ ਮਹਾਉਤਸਵ ਦੋਰਾਨ ਅੱਜ ਗੁਰੂ ਨਾਨਕ ਬਗੀਚੀ ਵਿੱਚ ਪੋਦੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਪੋਦੇ ਲਗਾਉਂਣ ਦੀ ਮੂਹਿੰਮ ਪੂਰੇ ਜਿਲ੍ਹੇ ਅੰਦਰ ਚਲਾਈ ਜਾ ਰਹੀ ਹੈ । 

ਇਸ ਸਾਲ ਜੋ ਸਾਡਾ 12 ਲੱਖ ਪੋਦੇ ਲਗਾਉਂਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਸੀ ਅਸੀਂ ਉਸ ਟੀਚੇ ਦੇ ਕਾਫੀ ਨਜਦੀਕ ਹਾਂ। ਡਿਵੀਜਨ ਪੱਧਰ ਤੇ ਅਤੇ ਬਲਾਕ ਪੱਧਰ ਤੇ ਵੀ ਪੋਦੇ ਲਗਾਉਂਣ ਦੀ ਮੂਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਣ ਵਿਭਾਗ ਵੱਲੋਂ ਫ੍ਰੀ ਵਿੱਚ ਪੋਦੇ ਦਿੱਤੇ ਜਾ ਰਹੇ ਹਨ ਜਿਸ ਵੀ ਕਿਸੇ ਵਿਅਕਤੀ ਨੂੰ ਪੋਦੇ ਚਾਹੀਦੇ ਹੋਣ ਵਣ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ। 

ਉਨ੍ਹਾਂ ਕਿਹਾ ਕਿ ਸਾਡਾ ਲਗਾਇਆ ਇੱਕ ਪੋਦਾ ਜਦੋਂ ਪੂਰੀ ਤਰ੍ਹਾਂ ਨਾਲ ਰੁੱਖ ਬਣ ਜਾਵੇਗਾ ਤਾਂ ਆਉਂਣ ਵਾਲੀਆਂ ਪੀੜੀਆਂ ਇਸ ਤੋਂ ਲਾਭ ਪ੍ਰਾਪਤ ਕਰ ਸਕਣਗੀਆਂ। ਉਨ੍ਹਾਂ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਕੁਦਰਤ ਦੀ ਸੰਭਾਲ ਕਰੀਏ ਅਤੇ ਜਿੱਥੇ ਵੀ ਸਾਡੇ ਜਾਣਕਾਰ ਰਹਿੰਦੇ ਹਨ ਉਨ੍ਹਾਂ ਲੋਕਾਂ ਨੂੰ ਵੀ ਪੋਦੇ ਲਗਾਉਂਣ ਦੇ ਲਈ ਪ੍ਰੇਰਿਤ ਕਰੀਏ। ਉਨ੍ਹਾਂ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਸਾਰੇ ਮਿਲ ਕੇ ਵਾਤਾਵਰਣ ਸੁਰੱਖਿਆ ਦੇ ਲਈ ਜਿਆਦਾ ਤੋਂ ਜਿਆਦਾ ਪੋਦੇ ਜਰੂਰ ਲਗਾਈਏ।  

ਸ੍ਰੀ ਵਿਭੂਤੀ ਸਰਮਾ ਚੇਅਰਮੈਨ ਪੰਜਾਬ ਟੂਰਿਜਮ ਡਿਵੈਲਪਮੈਂਟ ਕਾਰਪੋਰੇਸਨ (ਪੀ.ਟੀ.ਡੀ.ਸੀ.) ਹਲਕਾ ਇੰਚਾਰਜ ਪਠਾਨੋਕਟ ਨੇ ਕਿਹਾ ਕਿ ਅੱਜ ਜਿਲ੍ਹਾ ਹੁਸਿਆਰਪੁਰ ਅੰਦਰ ਅੱਜ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਵਣ ਮਹਾਉੱਤਸਵ ਮਨਾਇਆ ਜਾ ਰਿਹਾ ਹੈ ਅਤੇ ਪੋਦੇ ਲਗਾਏ ਜਾ ਰਹੇ ਹਨ। ਜਿਲ੍ਹਾ ਪ੍ਰਸਾਸਨ ਵੱਲੋਂ ਵੀ ਜਿਸ ਅਧੀਨ ਅੱਜ ਜਿਲ੍ਹਾ ਪਠਾਨਕੋਟ ਅੰਦਰ ਪੋਦੇ ਲਗਾਉਂਣ ਦਾ ਪ੍ਰੋਗਰਾਮ ਜੋ ਉਲੀਕਿਆ ਹੈ ਉਹ ਪ੍ਰਸੰਸਾ ਯੋਗ ਹੈ ਸਾਨੂੰ ਸਾਰਿਆਂ ਨੂੰ ਅਜਿਹੇ ਉਪਰਾਲਿਆਂ ਵਿੱਚ ਸਾਥ ਦੇਣਾ ਚਾਹੀਦਾ ਹੈ ਅਤੇ ਜਿਆਦਾ ਤੋਂ ਜਿਆਦਾ ਪੋਦੇ ਲਗਾ ਕੇ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ।

ਸ੍ਰੀ ਸੁਨੀਲ ਗੁਪਤਾ ਚੇਅਰਮੈਨ ਪੈਸਕੋ ਪੰਜਾਬ, ਸ੍ਰੀ ਵਿਕਾਸ ਸੈਣੀ ਚੇਅਰਮੈਨ ਮਾਰਕਿਟ ਕਮੇਟੀ ਪਠਾਨਕੋਟ, ਸ੍ਰੀ ਗੋਤਮ ਮਾਨ ਸਟੇਟ ਜੁਆਇੰਟ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਨੇ ਅਪਣੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਪੋਦੇ ਸਾਨੂੰ ਜਿੰਦਗੀ ਪ੍ਰਦਾਨ ਕਰਦੇ ਹਨ ਅਸੀਂ ਜਿੰਨੇ ਵੀ ਜਿਆਦਾ ਤੋਂ ਜਿਆਦਾ ਪੋਦੇ ਲਗਾਵਾਂਗੇ ਉਹ ਭਵਿੱਖ ਵਿੱਚ ਸੁੱਧ ਵਾਤਾਵਰਣ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਅੰਦਰ ਵਣ ਵਿਭਾਗ ਵੱਲੋਂ ਜੋ 3 ਕਰੋੜ ਬੂਟੇ ਲਗਾਏ ਜਾਣੇ ਹਨ, ਉਨ੍ਹਾਂ ਕਿਹਾ ਕਿ ਸਾਡੇ ਜੀਵਨ ਲਈ ਦੋ ਸਰੋਤ ਪਾਣੀ ਅਤੇ ਰੁੱਖ ਬਹੁਤ ਜਿਆਦਾ ਮਹੱਤਤਾ ਰੱਖਦੇ ਹਨ। ਆਉਂਣ ਵਾਲੀ ਪੀੜੀ ਲਈ ਪਾਣੀ ਦੀ ਬੱਚਤ ਕਰਨੀ ਅਤੇ ਆਕਸੀਜਨ ਦੇ ਲਈ ਜਿਆਦਾ ਤੋਂ ਜਿਆਦਾ ਪੋਦੇ ਲਗਾਉਂਣੇ ਸਾਡਾ ਮੁੱਖ ਉਦੇਸ ਹੈ। 

ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਨੂੰ ਹਰਿਆ ਭਰਿਆ ਬਣਾਉਂਣ ਦੇ ਲਈ ਹਰ ਇੱਕ ਵਿਅਕਤੀ ਦਾ ਫਰਜ ਬਣਦਾ ਹੈ ਕਿ ਜਿਆਦਾ ਤੋਂ ਜਿਆਦਾ ਰੁੱਖ ਲਗਾਈਏ। ਉਨ੍ਹਾਂ ਕਿਹਾ ਕਿ ਅਸੀਂ ਅੱਜ ਜਿਨ੍ਹੇ ਜਿਆਦਾ ਰੁੱਖ ਲਗਾਉਂਦੇ ਹਾਂ ਆਉਂਣ ਵਾਲਾ ਭਵਿੱਖ ਸਾਡਾ ਉਨ੍ਹਾਂ ਹੀ ਵਧੀਆ ਰਹੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਸਾਰੇ ਮਿਲ ਕੇ ਜਿਆਦਾ ਤੋਂ ਜਿਆਦਾ ਰੁੱਖ ਲਗਾਈਏ, ਉਨ੍ਹਾਂ ਦਾ ਪਾਲਣ ਪੋਸਣ ਕਰੀਏ ਤਾਂ ਜੋ ਆਉਂਣ ਵਾਲੀ ਪੀੜੀ ਨੂੰ ਕਿਸੇ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।

 

Tags: Aditya Uppal , DC Pathankot , Deputy Commissioner Pathankot , Pathankot , Tree Plantation , Forest Plantation , Plantation forestry , Tree Planting , Tree Plantation Drive , Plants Sapling , Tree Plantation Drive 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD