ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਸਾਰਿਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਦਾ ਆਮ ਲੋਕਾਂ ਤੱਕ ਲਾਭ ਪਹੁੰਚਾਇਆ ਜਾਵੇ ਅਤੇ ਸਮੇਂ ਸਿਰ ਨਾਗਰਿਕ ਸੇਵਾਵਾਂ ਦੇਣੀਆਂ ਯਕੀਨੀ ਬਣਾਈਆਂ ਜਾਣ।
ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਲੋਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਨਾਗਰਿਕ ਸੇਵਾਵਾਂ ਦੇਣਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਸਰਕਾਰ ਦੇ ਪ੍ਰਤੀ ਵਿਸ਼ਵਾਸ ਹੁੰਦਾ ਹੈ ਅਤੇ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਸ ’ਤੇ ਖਰਾ ਉਤਰੀਏ।
ਉਨ੍ਹਾਂ ਕਿਹਾ ਕਿ ਕਾਨੂੰਨ ਅਤੇ ਵਿਵਸਥਾ, ਨਸ਼ੇ ਦੇ ਖ਼ਾਤਮੇ ਅਤੇ ਸਿਹਤ ਸੇਵਾਵਾਂ ਵਿਚ ਸੁਧਾਰ ’ਤੇ ਠੋਸ ਕਦਮ ਚੁੱਕਣ ਦੀ ਲੋੜ ਹੈ। ਬ੍ਰਮ ਸ਼ੰਕਰ ਜਿੰਪਾ ਨੇ ਐਸ.ਐਸ.ਪੀ ਹੁਸ਼ਿਆਰਪੁਰ ਨੂੰ ਨਿਰਦੇਸ਼ ਦਿੱਤੇ ਕਿ ਨਸ਼ੇ ’ਤੇ ਲਗਾਮ ਲਗਾਉਣ ਲਈ ਕੋਈ ਕਮੀ ਨਾ ਛੱਡੀ ਜਾਵੇ ਅਤੇ ਜੋ ਕੋਈ ਵੀ ਇਸ ਮਾਮਲੇ ਵਿਚ ਸ਼ਾਮਿਲ ਹਨ, ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਦੀ ਜਨਤਾ ਨੂੰ ਪੰਜਾਬ ਸਰਕਾਰ ਤੋਂ ਬਹੁਤ ਉਮੀਦ ਹੈ ਅਤੇ ਸਰਕਾਰ ਲੋਕਾਂ ਨਾਲ ਕੀਤਾ ਇਕ-ਇਕ ਵਾਅਦਾ ਪੂਰਾ ਕਰਨ ਪ੍ਰਤੀ ਵਚਨਬੱਧ ਹੈ।
ਉਨ੍ਹਾਂ ਆਰ.ਟੀ.ਓ ਨੂੰ ਜਿਥੇ ਰੋਡ ਸੇਫਟੀ ਸਬੰਧੀ ਯੋਗ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ, ਉਥੇ ਮਾਈਨਿੰਗ ਅਧਿਕਾਰੀ ਨੂੰ ਹੜ੍ਹ ਸੁਰੱਖਿਆ ਪ੍ਰਬੰਧਾਂ ਤੋਂ ਇਲਾਵਾ ਭੰਗੀ ਚੋਅ ਦੀ ਸਫਾਈ ਸਬੰਧੀ ਵੀ ਹਦਾਇਤ ਕੀਤੀ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਰਕਾਰੀ ਹਸਪਤਾਲ ਵਿਚ ਸਫ਼ਾਈ ਵਿਵਸਥਾ ਦਰੁੱਸਤ ਬਣਾਉਣ ਅਤੇ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਕਿਹਾ।
ਇਸ ਦੌਰਾਨ ਉਨ੍ਹਾਂ ਨਗਰ ਸੁਧਾਰ ਟਰੱਸਟ, ਪੰਜਾਬ ਰੋਡਵੇਜ਼, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ, ਪੇਂਡੂ ਵਿਕਾਸ, ਟਾਊਨ ਪਲੈਨਿੰਗ, ਪਸ਼ੂ ਪਾਲਣ, ਸਹਿਕਾਰੀ ਸਭਾਵਾਂ, ਨੈਸ਼ਨਲ ਹਾਈਵੇਅ, ਫੂਡ ਸਪਲਾਈ, ਮੰਡੀ ਬੋਰਡ, ਨਗਰ ਨਿਗਮ, ਪਾਵਰ ਕਾਰਪੋਰੇਸ਼ਨ, ਲੋਕ ਨਿਰਮਾਣ ਵਿਭਾਗ, ਪਬਲਿਕ ਹੈਲਥ ਸਹਿਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕੈਬਨਿਟ ਮੰਤਰੀ ਨੂੰ ਵਿਸ਼ਵਾਸ ਦਿਵਾਇਆ ਕਿ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ ਅਤੇ ਮਾਨਯੋਗ ਮੁੱਖ ਮੰਤਰੀ ਦੇ ਵਿਜ਼ਨ ਨੂੰ ਜ਼ਿਲ੍ਹੇ ਵਿਚ ਪੂਰੀ ਤਰ੍ਹਾਂ ਨਾਲ ਲਾਗੂ ਕਰਵਾਉਣ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਗੁਰਪ੍ਰੀਤ ਸਿੰਘ, ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
सरकार की जन हितैषी नीतियों का आम जनता तक पहुंचाया जाए लाभः ब्रम शंकर जिंपा
कैबिनेट मंत्री ने जिले के विभिन्न विभागों के अधिकारियों के साथ बैठक कर दिए निर्देश
होशियारपुर
राजस्व, पुर्नवास व आपदा प्रबंधन और जल आपूर्ति एवं सैनीटेशन मंत्री पंजाब ब्रम शंकर जिंपा ने आज जिला प्रशासकीय कांप्लेक्स में जिले के विभिन्न विभागों के अधिकारियों के साथ बैठक की। इस दौरान उन्होंने सभी को निर्देश देते हुए कहा कि सरकार की जन हितैषी नीतियों का आम जनता तक लाभ पहुंचाया जाए और समय पर नागरिक सेवाएं देनी यकीनी बनाई जाएं।
इस दौरान उनके साथ डिप्टी कमिश्नर कोमल मित्तल व एस.एस.पी सुरेंद्र लांबा भी मौजूद थे। कैबिनेट मंत्री ने कहा कि मुख्य मंत्री भगवंत सिंह मान के नेतृत्व वाली पंजाब सरकार की पहली प्राथमिकता लोगों को बिना किसी परेशानी के नागरिक सेवाएं देना है। उन्होंने कहा कि लोगों का सरकार के प्रति विश्वास होता है और हम सभी की सामूहिक जिम्मेदारी बनती है कि हम उस पर खरे उतरें।
उन्होंने कहा कि कानून एवं व्यवस्था, नशे के खात्मे व स्वास्थ्य सेवाओं में सुधार पर ठोस कदम उठाने की जरुरत है। ब्रम शंकर जिंपा ने एस.एस.पी होशियारपुर को निर्देश दिए कि नशे पर लगाम लगाने के लिए कोई कमी न छोड़े और जो कोई भी इस मामले में संलिप्त हैं, उसके खिलाफ कड़ी कार्रवाई की जाए। उन्होंने कहा कि प्रदेश की जनता को पंजाब सरकार से बहुत उम्मीद है और सरकार लोगों से किया एक-एक वायदा पूरे करने के प्रति वचनबद्ध है।
उन्होंने आर.टी.ओ को जहां रोड सेफ्टी संबंधी उचित कदम उठाने के निर्देश दिए वहीं माइनिंग अधिकारी को बाढ़ सुरक्षा प्रबंधों के अलावा भंगी चोअ की सफाई संबंधी भी हिदायत दी। उन्होंने स्वास्थ्य विभाग के अधिकारियों को सिविल अस्पताल को अस्पताल में सफाई व्यवस्था दुरुस्त बनाने व मरीजों को बेहतरीन स्वास्थ्य सेवाएं देने के लिए कहा।
इस दौरान उन्होंने नगर सुधार ट्रस्ट, पंजाब रोडवेज, जिला सामाजिक न्याय एवं अधिकारिता, ग्रामीण विकास, टाउन प्लानिंग, पशु पालन, सहकारी सभाएं, नेशनल हाईवे, खाद्य एवं आपूर्ति, मंडी बोर्ड, नगर निगम, पावर कार्पोरेशन, लोक निर्माण विभाग, पब्लिक हैल्थ सहित अन्य विभागों के अधिकारियों को भी जरुरी दिशा निर्देश दिए। डिप्टी कमिश्नर कोमल मित्तल ने कैबिनेट मंत्री को विश्वास दिलाया कि जिला प्रशासन की ओर से पंजाब सरकार की ओर से जारी हिदायतों का पूरा पालन किया जाएगा और माननीय मुख्य मंत्री की विजन को जिले में पूरी तरह से लागू करवाने में कोई कमी नहीं छोड़ी जाएगी।
इस मौके पर अतिरिक्त डिप्टी कमिश्नर(सामान्य) राहुल चाबा, कमिश्नर नगर निगम डा. अमनदीप कौर, अतिरिक्त डिप्टी कमिश्नर(विकास) गुरप्रीत सिंह, एस.डी.एम. होशियारपुर प्रीतइंदर सिंह बैंस के अलावा अलग-अलग विभागों के अधिकारी भी मौजूद थे।