ਇਆਲੀ ਦੀ ਵੱਧਦੀ ਲੀਡ ਨੇ ਵਿਰੋਧੀਆਂ ਦੇ ਹੌਂਸਲੇ ਕੀਤੇ ਪਸਤ
ਸ਼ੇਰਪੁਰ ਵਾਸੀਆਂ ਨੇ ਇਆਲੀ ਨੂੰ ਜਿਤਾਉਣ ਦਾ ਦੁਆਇਆ ਭਰੋਸਾ
Web Admin
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ , 26 Apr 2014
Last updated on: Apr 26, 2014, 00:00 IST
ਲੁਧਿਆਣਾ ਲੋਕ ਸਭਾ ਸੀਟ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਜੇਤੂ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਹਲਕਾ ਦੱਖਣੀ ਦੇ ਵਾਰਡ ਨੰਬਰ 16 ਸ਼ੇਰਪੁਰ ਵਿਖੇ ਜਸਪਾਲ ਸਿੰਘ ਗਿਆਸਪਰਾ ਦੀ ਅਗਵਾਈ ਹੇਠ ਇੱਕ ਭਰਵੀਂ ਚੋਣ ਮੀਟਿੰਗ ਕਰਵਾਈ ਗਈ, ਜਿਸਨੂੰ ਸੰਬੋਧਨ ਕਰਦਿਆਂ ਉਮੀਦਵਾਰ ਇਆਲੀ ਨੇ ਕਿਹਾ ਕਿ ਭ੍ਰਿਸ਼ਟ ਕਾਂਗਰਸ ਨੇ ਮਹਿੰਗਾਈ ਅਤੇ ਬੇਰੁਜ਼ਗਾਰੀ ਦੇਸ਼ ਵਾਸੀਆਂ ਨੂੰ ਤੋਹਫੇ ਵਿੱਚ ਦੇ ਕੇ ਆਮ ਜਨਤਾ ਦਾ ਲੱਕ ਭੰਨਿਆ ਹੈ, ਲੋੜ ਹੈ ਅੱਜ ਭ੍ਰਿਸ਼ਟ ਕਾਂਗਰਸ ਅਤੇ ਵਿਰੋਧੀਆਂ ਨੂੰ ਚਲਦਾ ਕਰਕੇ ਦੇਸ਼ ਨੂੰ ਧਰਾਤਲ ਵੱਲ ਜਾਣ ਤੋਂ ਬਚਾਉਣ ਦੀ। ਉਹਨਾਂ ਕਿਹਾ ਕਿ ਅਸੀਂ ਵਿਕਾਸ ਦੇ ਮੁੱਦੇ ਨੂੰ ਲੈ ਕੇ ਤੁਹਾਡੀ ਕਚਹਿਰੀ ਵਿੱਚ ਆਏ ਹਾਂ ਜਦਕਿ ਵਿਰੋਧੀਆਂ ਕੋਲ ਕੋਈ ਚੋਣ ਏਜੰਡਾ ਨਹੀਂ ਹੈ। ਤੁਸੀ 30 ਅਪ੍ਰੈਲ ਨੂੰ ਤੱਕੜੀ ਦੇ ਚੋਣ ਨਿਸ਼ਾਨ ਵਾਲਾ ਬਟਨ ਦਬਾ ਕੇ ਸਾਨੂੰ ਕਾਮਯਾਬ ਕਰੋ ਤਾਂ ਜੋ ਕੇਂਦਰ ਵਿੱਚੋਂ ਵੱਡੇ ਪ੍ਰੋਜੈਕਟ ਅਤੇ ਗ੍ਰਾਂਟਾਂ ਲਿਆ ਕੇ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾ ਇਸ ਦੀ ਨੁਹਾਰ ਬਦਲ ਸਕੀਏ। ਇਸ ਮੌਕੇ ਕੌਂਸਲਰ ਰਾਧੇ ਕ੍ਰਿਸ਼ਨ, ਅਬਦੁੱਲ ਸ਼ਕੂਰ ਮਾਂਗਟ, ਮੇਅਰ ਸਿੰਘ, ਮੋਨੂੰ ਮਾਂਗਟ, ਸੋਨੂੰ ਸ਼ੇਰਪੁਰ, ਮਨਦੀਪ ਸਿੰਘ, ਗੁਰਮੁੱਖ ਸਿੰਘ ਗਿਆਸਪੁਰਾ, ਰਜੇਸ਼ ਮਿਸ਼ਰਾ, ਮੱਖਣ ਸ਼ੇਰਪੁਰਾ, ਮਨੀ ਗਰੇਵਾਲ, ਅਮਰ ਬਹਾਦਰ ਗੁਪਤਾ, ਰਜਿੰਦਰ ਸਿੰਘ, ਰਵਿੰਦਰ ਵਰਮਾ, ਰਾਜੀਵ ਭਾਈ ਪਟੇਲ, ਡਾ. ਸੁਦਾਮਾ ਤ੍ਰਿਵੈਣੀ, ਕੇਵਲ ਗੁਪਤਾ, ਕੇਵਲ ਗਰਗ ਆਦਿ ਵਾਰਡ ਵਾਸੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।