Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਨੀਟ ਵਿੱਚ ਹੋਏ ਘੁਟਾਲੇ ਖਿਲਾਫ਼ ਆਪ ਨੇ ਚੰਡੀਗੜ੍ਹ ਵਿੱਚ ਕੀਤਾ ਪ੍ਰਦਰਸ਼ਨ

ਚੰਡੀਗੜ੍ਹ ਪੁਲਿਸ ਨੇ ਗਵਰਨਰ ਨੂੰ ਨਹੀਂ ਦੇਣ ਦਿੱਤਾ ਮੈਮੋਰੰਡਮ: ਡਾ. ਐਸ.ਐਸ. ਆਹਲੂਵਾਲੀਆ

Dr. S.S Ahluwalia, Dr. Sunny Singh Ahluwalia, Sunny Singh Ahluwalia, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਚੰਡੀਗੜ੍ਹ , 19 Jun 2024

Last updated on: Jun 19, 2024, 00:00 IST

4 ਜੂਨ ਨੂੰ ਐਨਈਈਟੀ (ਯੂਜੀ) 2024 ਦੇ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਵਲੋਂ ਐਲਾਨੇ ਗਏ ਨਤੀਜਿਆਂ ਵਿੱਚ ਹੋਏ ਘੁਟਾਲੇ ਦੇ ਖਿਲਾਫ਼ ਪੂਰੇ ਦੇਸ਼ ਅੰਦਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਬੀਜੇਪੀ ਸਰਕਾਰ ਦੇ ਖਿਲਾਫ਼ ਅੱਜ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ (ਆਪ) ਵਲੋਂ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਦੀ ਅਗਵਾਈ ਵਿੱਚ ਗਵਰਨਰ ਹਾਊਸ ਦੇ ਨੇੜੇ ਸੈਕਟਰ 7 ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ।

ਇਸ ਦੌਰਾਨ ਆਪ ਪੰਜਾਬ ਦੇ ਸੂਬਾ ਸਕੱਤਰ ਅਤੇ ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਖਿੰਡਾ, ਆਪ ਚੰਡੀਗੜ੍ਹ ਦੇ ਸੀਨੀਅਰ ਆਗੂ ਪ੍ਰੇਮ ਗਰਗ, ਚੰਦਰਮੁਖੀ ਸ਼ਰਮਾਂ, ਡਾ. ਹਰਮੀਤ ਸਿੰਘ, ਅਮਿਤ ਜੈਨ, ਵਿਜੇ ਪਾਲ, ਮੇਅਰ ਕੁਲਦੀਪ ਕੁਮਾਰ, ਕੌਂਸਲਰ ਦਮਨਪ੍ਰੀਤ ਸਿੰਘ, ਯੋਗੇਸ਼ ਢੀਂਗਰਾ, ਹਰਦੀਪ ਸਿੰਘ ਬੁਟੇਰਲਾ, ਅੰਜੂ ਕਟਿਆਲ, ਮਨੋਵਰ, ਰਾਮਚੰਦਰ ਯਾਦਵ, ਆਪ ਆਗੂ ਰਵੀ ਮਣੀ, ਕਰਮਜੀਤ ਚੌਹਾਨ, ਨਰਿੰਦਰ ਭਾਟੀਆ, ਮਨਦੀਪ ਕਾਲਰਾ, ਰਜਿੰਦਰ ਹਿੰਦੂਸਤਾਨ, ਦਿਨੇਸ਼ ਪਾਸਵਾਨ, ਰਾਜੇਸ਼ ਚੌਧਰੀ, ਮਨੀਸ਼ ਤਿਵਾੜੀ, ਮੇਵਾ ਰਾਮ ਦਿਲੇਰੇ, ਸੁਦੇਸ਼ ਖੁਰਚਾ, ਸੁਨੀਲ ਸੇਹਰਾ, ਸ਼ਕੀਲ ਮੁਹੰਮਦ, ਕਾਂਤਾ ਧਮੀਜਾ, ਜਰਨੈਲ ਸਿੰਘ, ਜੱਸੀ ਲੁਬਾਣਾ, ਵਿਕਰਾਂਤ ਤੰਵਰ, ਦਿਨੇਸ਼ ਦਿਲੇਰੇ, ਦੇਸ਼ਰਾਜ ਸਨਾਵਰ, ਵਿਜੇ, ਸਿਮਰਨਜੀਤ ਸਿੰਘ, ਅਜੀਤ ਸਿੰਘ, ਬਜਰੰਗ ਗਰਗ, ਸੋਹਨ ਸਿੰਘ, ਰੁਲਦਾ ਸਿੰਘ, ਲਲਿਤ ਮੋਹਨ ਅਤੇ ਆਪ ਦੇ ਹੋਰ ਆਗੂਆਂ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਵਰਕਰਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਬੀਜੇਪੀ ਰਾਜ ਵਿੱਚ ਹੋ ਰਹੇ ਘੁਟਾਲੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਸਾਹਮਣੇ ਆ ਰਹੇ ਹਨ। ਬੀਤੇ ਦਿਨ ਨੀਟ ਦੇ ਨਤੀਜਿਆਂ ਵਿੱਚ ਜੋ ਗੜਬੜੀਆਂ ਸਾਹਮਣੇ ਆਈਆਂ ਹਨ, ਉਸਦੇ ਨਾਲ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋ ਗਿਆ ਹੈ। ਸਾਰੀਆਂ ਗੜਬੜੀਆਂ ਸਾਹਮਣੇ ਆਉਣ ਦੇ ਬਾਵਜੂਦ ਵੀ ਬੀਜੇਪੀ ਵਲੋਂ ਇਸ ਨੂੰ ਦਬਾਇਆ ਜਾ ਰਿਹਾ ਹੈ ਅਤੇ ਦੋਸ਼ੀਆਂ ਉਤੇ ਕਾਰਵਾਈ ਹੋਣ ਤੋਂ ਉਨ੍ਹਾਂ ਨੂੰ ਬਚਾਉਣ ਦੀ ਕੋਸਿਸ ਕੀਤੀ ਜਾ ਰਹੀ ਹੈ।

ਡਾ. ਐਸ.ਐਸ. ਆਹਲੂਵਾਲੀਆ ਨੇ ਇਸ ਮੌਕੇ ਕਿਹਾ ਕਿ ਨੀਟ ਦੇ ਨਤੀਜੇ ਐਲਾਨੇ ਨੂੰ 14 ਦਿਨ ਬੀਤੇ ਚੁੱਕੇ ਹਨ। ਜਿਨ੍ਹਾਂ ਲੋਕਾਂ ਨੇ ਨੀਟ ਵਿੱਚ ਘੁਟਾਲਾ ਕਰਕੇ ਨਤੀਜਿਆਂ ਨੂੰ ਆਪਣੇ ਮੁਤਾਬਕ ਬਦਲਿਆ ਹੈ, ਉਨ੍ਹਾਂ ਖਿਲਾਫ਼ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਖਿਆ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਮੰਨ ਚੁੱਕੇ ਹਨ, ਕਿ ਨੀਟ ਵਿੱਚ ਗੜਬੜੀ ਹੋਈ ਹੈ। ਬਿਹਾਰ ਪੁਲਿਸ ਨੇ ਨੀਟ ਵਿੱਚ ਗੜਬੜੀ ਦੇ ਸਬੂਤ ਦਿੱਤੇ ਹਨ, ਪਰ ਬੀਜੇਪੀ ਸਰਕਾਰ ਵਲੋਂ ਇਸ ਉਤੇ ਹਾਲੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਡਾ. ਆਹਲੂਵਾਲੀਆ ਨੇ ਅੱਗੇ ਕਿਹਾ ਕਿ ਅੱਜ ਉਨ੍ਹਾਂ ਵਲੋਂ ਚੰਡੀਗੜ੍ਹ ਵਿੱਚ ਪੰਜਾਬ ਦੇ ਗਵਰਨਰ ਅਤੇ ਯੂਟੀ, ਚੰਡੀਗੜ੍ਹ ਦੇ ਪ੍ਰਸ਼ਾਸ਼ਕ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਜੀ ਨੂੰ ਨੀਟ ਵਿੱਚ ਘੁਟਾਲਾ ਕਰਨ ਵਾਲਿਆਂ ਦੇ ਖਿਲਾਫ਼ ਕਾਰਵਾਈ ਕਰਵਾਉਣ ਦੇ ਲਈ ਮਾਣਯੋਗ ਰਾਸ਼ਟਰਪਤੀ ਜੀ ਦੇ ਨਾਮ ਮੈਮੋਰੰਡਮ ਦੇਣਾ ਸੀ, ਜਿਸ ਦੇ ਸਬੰਧ ਵਿੱਚ ਸੈਕਟਰ 7, ਚੰਡੀਗੜ੍ਹ ਵਿੱਚ ਆਪ ਪਾਰਟੀ ਦੇ ਵਰਕਰ ਇਕੱਠੇ ਹੋਏ ਸਨ। ਚੰਡੀਗੜ੍ਹ ਪੁਲਿਸ ਵਲੋਂ ਸਾਨੂੰ ਗਵਰਨਰ ਨੂੰ ਮੈਮੋਰੰਡਮ ਦੇਣ ਤੋਂ ਪਹਿਲਾਂ ਹੀ ਜਬਰਦਸਤੀ ਖਿੱਚ–ਧੂਹ ਕਰਕੇ ਬੱਸਾਂ ਵਿੱਚ ਬਿਠਾ ਕੇ ਫੇਸ 1, ਇੰਡਸਟਰੀਅਲ ਏਰੀਆ ਦੇ ਪੁਲਿਸ ਥਾਣੇ ਬੰਦ ਕਰ ਦਿੱਤਾ ਗਿਆ।

ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਇਸ ਤਰ੍ਹਾਂ ਖਿਲਵਾੜ ਨਹੀਂ ਹੋਣ ਦੇਵੇਗੀ। ਜੇਕਰ ਬੀਜੇਪੀ ਸਰਕਾਰ ਵਲੋਂ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੀਖਾ ਕੀਤਾ ਜਾਵੇਗਾ ਅਤੇ ਲੱਖਾਂ ਵਿਦਿਆਰਥੀਆਂ ਨੂੰ ਇਨਸਾਫ਼ ਦਵਾਇਆ ਜਾਵੇਗਾ।

नीट में घोटाले के खिलाफ आप ने चंडीगढ़ में किया प्रदर्शन

चंडीगढ़ पुलिस ने राज्यपाल को नहीं देने दिया ज्ञापन: डॉ. एसएस आहलूवालिया

चंडीगढ़

नेशनल टेस्टिंग एजेंसी (एनटीए) द्वारा 4 जून को घोषित नीट (यूजी) 2024 के नतीजों में हुए घोटाले के खिलाफ देश भर में विरोध प्रदर्शन हो रहे हैं। आम आदमी पार्टी (आप) द्वारा आज चंडीगढ़ में पंजाब जल आपूर्ति एवं सीवरेज बोर्ड के चेयरमैन एवं सह-प्रभारी आप चंडीगढ़ डॉ. एसएस अहलूवालिया के नेतृत्व में गवर्नर हाउस के पास सेक्टर 7 में विरोध प्रदर्शन किया गया।

इस दौरान आप पंजाब के प्रदेश सचिव एवं पंजाब एग्रो के चेयरमैन शमिंदर खिंडा, आप चंडीगढ़ के वरिष्ठ नेता प्रेम गर्ग, चंद्रमुखी शर्मा, डॉ. हरमीत सिंह, अमित जैन, विजय पाल, मेयर कुलदीप कुमार, पार्षद दमनप्रीत सिंह, योगेश ढींगरा, हरदीप सिंह बुटेरला, अंजू कत्याल, मनोवर, रामचन्द्र यादव, आप नेता रवि मणि, करमजीत चौहान, नरिंदर भाटिया, मनदीप कालरा, राजिंदर हिंदुस्तान, दिनेश पासवान, राजेश चौधरी, मनीष तिवारी, मेवा राम दिलेरे, सुदेश खुरचा, सुनील सेहरा, शकील मोहम्मद, कांता धमीजा, जरनैल सिंह, जस्सी लुबाना, विक्रांत तंवर, दिनेश दिलेरे, देशराज सनावर, विजय, सिमरनजीत सिंह, अजीत सिंह, बजरंग गर्ग, सोहन सिंह, रूलदा सिंह, ललित मोहन समेत अन्य आप नेता व सैकड़ों कार्यकर्ता शामिल हुए।

इस मौके पर मेयर कुलदीप कुमार ने कहा कि भाजपा के शाशनकाल में हो रहे घोटाले बड़ी संख्या में लोगों के सामने आ रहे हैं।नीट के नतीजों में जो गड़बड़ी सामने आई है, उससे लाखों छात्रों का भविष्य बर्बाद हो गया है। तमाम अनियमितताएं सामने आने के बाद भी भाजपा द्वारा इसे दबाया जा रहा है और आरोपियों पर करवाई होने से बचाने की कोशिश की जा रही है।

डॉ. एसएस आहलूवालिया ने इस मौके पर कहा कि नीट के नतीजे घोषित हुए 14 दिन बीत चुके हैं। नीट में घोटाला कर नतीजे अपने मुताबिक बदलने वालों के खिलाफ अभी तक कोई कार्रवाई नहीं की गई है और न ही कोई जांच शुरू की गई है। उन्होंने कहा कि देश के शिक्षा मंत्री श्री धर्मेंद्र प्रधान ने माना है कि नीट में गड़बड़ी हुई है। बिहार पुलिस ने नीट में गड़बड़ी के सबूत दिए हैं, लेकिन बीजेपी सरकार ने अभी तक इस पर कोई कार्रवाई नहीं की है।

डॉ. आहलूवालिया ने आगे कहा कि आज चंडीगढ़ में उन्होंने पंजाब के राज्यपाल और यूटी चंडीगढ़ के प्रशासक श्री बनवारी लाल प्रोहित जी को माननीय राष्ट्रपति के नाम नीट में घोटालेबाजों के खिलाफ कार्रवाई करने के लिए एक ज्ञापन देना था, जिसे लेकर सेक्टर 7, चंडीगढ़ में  आप कार्यकर्ता इक्कठे हुए थे। राज्यपाल को ज्ञापन देने से पहले चंडीगढ़ पुलिस ने हमें जबरन बसों में भर कर औद्योगिक क्षेत्र फेज 1 के पुलिस स्टेशन में बंद कर दिया।

उन्होंने आगे कहा कि आम आदमी पार्टी देश के लाखों छात्रों के भविष्य के साथ इस तरह से खिलवाड़ नहीं होने देगी। अगर भाजपा सरकार ने आरोपियों के खिलाफ कार्रवाई नहीं की तो आने वाले दिनों में संघर्ष तेज किया जाएगा और लाखों छात्रों को न्याय दिलाया जाएगा।

 

Tags: Dr. S.S Ahluwalia , Dr. Sunny Singh Ahluwalia , Sunny Singh Ahluwalia , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD