ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਨਗਰ ਨਿਗਮ ਦਫ਼ਤਰ ਵਿਖੇ ਨਿਗਮ ਦੇ ਅਧਿਕਾਰੀਆਂ ਅਤੇ ਸਟਾਫ਼ ਨਾਲ ਮੀਟਿੰਗ ਕਰਦਿਆਂ ਨਿਰਦੇਸ਼ ਦਿੱਤੇ ਕਿ ਸ਼ਹਿਰ ਵਾਸੀਆਂ ਦੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣ ਅਤੇ ਇਸ ਸਬੰਧੀ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਅਤੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸੰਦੀਪ ਤਿਵਾੜੀ ਦੀ ਮੌਜੂਦਗੀ ਵਿਚ ਹੋਈ ਇਸ ਮੀਟਿੰਗ ਦੌਰਾਨ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ ਗਈ।
ਕੈਬਨਿਟ ਮੰਤਰੀ ਨੇ ਪਾਣੀ ਬਾਰੇ ਗੱਲ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਟਿਊਬਵੈਲਾਂ ਦੀ ਕੋਈ ਕਮੀ ਨਹੀਂ ਹੈ ਅਤੇ ਹਰੇਕ ਵਾਰਡ ਨੂੰ ਲੋੜ ਅਨੁਸਾਰ ਪਹਿਲ ਦੇ ਆਧਾਰ ’ਤੇ ਟਿਊਬਵੈਲ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਫਿਰ ਵੀ ਜਿਥੇ ਕਿਤੇ ਦੁਬਾਰਾ ਬੋਰ ਕਰਨ ਦੀ ਲੋੜ ਹੈ, ਉਹ ਤੁਰੰਤ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ਕਈ ਇਲਾਕਿਆਂ ਵਿਚ ਪ੍ਰੈਸ਼ਰ ਘੱਟ ਗਿਆ ਹੈ ਜਿਸ ਦਾ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਗੱਡੀਆਂ, ਸੜਕਾਂ ਅਤੇ ਫਰਸ਼ਾਂ ਆਦਿ ਧੋ ਕੇ ਪਾਣੀ ਦੀ ਦੁਰਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਲਦ ਹੀ ਕੈਂਪ ਲਗਾ ਕੇ ਨਗਰ ਨਿਗਮ ਨਾਲ ਸਬੰਧਤ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਐਕਸੀਅਨ ਕੁਲਦੀਪ ਸਿੰਘ, ਐਕਸੀਅਨ ਹਰਪ੍ਰੀਤ ਸਿੰਘ, ਐਮ.ਟੀ.ਪੀ ਲਖਵੀਰ ਸਿੰਘ, ਸੁਪਰਡੈਂਟ ਅਮਿਤ ਕੁਮਾਰ, ਸੁਆਮੀ ਸਿੰਘ ਤੇ ਕੁਲਵਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
शहर वासियों की समस्याओं का प्राथमिकता से हो समाधान : ब्रम शंकर किपा
कैबनिट मंत्री ने नगर निगम अधिकारियों को दिये निर्देश
होशियारपुर
कैबिनेट मंत्री ब्रम शंकर जिम्पा ने आज नगर निगम कार्यालय में निगम के अधिकारियों एवं कर्मचारियों के साथ बैठक में निर्देश दिये कि शहर वासियों के कार्य प्राथमिकता के आधार पर किए जायें और इस संबंध में किसी भी प्रकार की लापरवाही बर्दाश्त नहीं की जायेगी। मेयर सुरिंदर कुमार, सीनियर डिप्टी मेयर प्रवीण सैनी, डिप्टी मेयर रंजीत चौधरी और ज्वाइंट कमिश्नर संदीप तिवारी की मौजूदगी में हुई इस बैठक के दौरान शहर की समस्याओं पर खुलकर चर्चा हुई।
पानी के बारे में बात करते हुए कैबिनेट मंत्री ने कहा कि शहर में ट्यूबवेलों की कोई कमी नहीं है और आवश्यकतानुसार प्रत्येक वार्ड में प्राथमिकता के आधार पर ट्यूबवेल उपलब्ध कराये गये हैं। उन्होंने कहा कि जहां भी दोबारा बोरिंग कराने की जरूरत है, वहां तुरंत करवाया जा रहा है. उन्होंने कहा कि कई इलाकों में पानी का दबाव कम हो गया है, जिसका समाधान किया जा रहा है।
उन्होंने अपील करते हुए कहा कि गाड़ीयां, सड़कें, फर्श आदि पानी से धोने से गुरेज करें। उन्होंने कहा कि नगर निगम द्वारा कैंप लगाकर लोगों की शिकायतों का जल्द ही निपटारा किया जाएगा। इस मौके पर एक्सियन कुलदीप सिंह, एक्सियन हरप्रीत सिंह, एम.टी.पी लखवीर सिंह, सुपरिंटेंडेंट अमित कुमार, सोआमी सिंह व कुलविंदर सिंह समेत अन्य अधिकारी मौजूद थे।