ਸੱਤਾ ਦੇ ਨਸ਼ੇ ਵਿੱਚ ਅਕਾਲੀ ਆਗੂ ਰਬ ਨੂੰ ਤਾਂ ਭੁੱਲ ਹੀ ਚੁੱਕੇ ਹਨ ਉਸ ਦੇ ਪੰਜਾਬ ਦੀ ਜਵਾਨੀ, ਕਿਸਾਨ ਅਤੇ ਇੰਡਸਟਰੀ ਨੂੰ ਤਬਾਹ ਕਰਨ ਤੋ ਬਆਦ ਹੁਣ ਗੁਰੂ ਸਾਹਿਬ ਦੀ ਬੇ ਅਦਬੀ ਕਰ ਰਹੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਮਹਾਨਗਰ ਦੇ ਹਲਕਾ ਉਤਰੀ ਵਿੱਚ ਭਰਵੀਂਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦੇ ਕੀਤਾ । ਉਹਨਾਂ ਕਿਹਾ ਕਿ 7 ਪੰਜਾਬ ਦੀ ਸੋੱਤਾ ਕੇ ਕਾਬਜ ਅਕਾਲੀ ਭਾਜਪਾ ਗਠਜੋੜ ਦੇ ਆਗੂ ਹੁਣ ਤਕ ਵਿਕਾਸ ਦੀਆਂ ਢੀਗਾਂ ਮਾਰ ਰਹੇ ਸਨ ਹੁÎਣ ਜਦੋ ਚੋਣਾਂ ਦੇ ਦਿਨ ਆਏ ਤਾਂ ਆਪਣਾ ਕੀਤਾ ਵਿਕਾਸ ਲੋਕਾਂ ਨੂੰ ਦਸਣ ਦੀ ਬਜਾਏ ਮੋਦੀ ਰਾਗ ਅਲਾਪ ਰਹੇ ਹਨ ਪਰ ਹੁਣ ਪੰਜਾਬ ਦੀ ਜਨਤਾਂ ਨੇ ਇਸ ਲੋਟੂ ਟੋਲੇ ਨੂੰ ਪੰਜਾਬ ਦੀ ਸੱਤਾ ਵਿੱਚੋ ਬਾਹਰ ਕਰਨ ਦਾ ਪੱਕਾ ਮਨ ਬਣਾ ਲਿਆ ਹੈ ਹੁਣ ਇਹਨਾਂ ਨੂੰ ਮੋਦੀ ਵੀ ਨਹੀ ਬਚਾ ਸਕਦਾ । ਉਹਨਾਂ ਅੱਗੇ ਕਿਹਾ ਕਿ ਹਾਰ ਨੂੰ ਵੇਖ ਸੱਤਾਧਾਰੀਆਂ ਨੇ ਜਿਹੜੇ ਆਪਣੇ ਨਿਜੀ ਪੰਪ ਦੇ ਨਾਲ ਮੋਦੀ ਹਵਾ ਭਰੀ ਸੀ ਉਹ ਹਣ ਆਪ ਮੁਹਾਰੇ ਹੀ ਨਿਕਲਣ ਲੱਗੀ ਹੈ ਕਿਉਕਿ ਪੰਜਾਬ ਦੇ ਲੋਕ ਅਤੇ ਦੇਸ਼ ਦੇ ਘੱਟ ਗਿਣਤੀ ਜਾਣਦੇ ਹਨ ਮੋਦੀ ਦੇਸ਼ ਦਾ ਭੱਲਾ ਨਹੀ ਕਰ ਸਕਦਾ ਕਿਉਕਿ ਜਿਹੜੇ ਲੋਕ ਕੱਟੜ ਸੋਚ ਦੇ ਧਾਰਨੀ ਹੁੰਦੇ ਹਨ ਉਹਨਾਂ ਦੀ ਸੋਚ ਨੂੰ ਬਦਲਿਆ ਨਹੀ ਜਾ ਸਕਦਾ । ਇਹੀ ਕੱਟੜ ਸੋਚ ਦਾ ਨਤੀਜਾ ਹੈ ਕਿ ਪੰਜਾਬ ਦੋਰੇ ਤੇ ਆਏ ਮੋਦੀ ਨੇ ਪੰਜਾਬ ਦਾ ਖਾਣਾ ਤਕ ਨਹੀ ਖਾਦਾ ਜਦਕਿ ਪੰਜਾਬੀ ਖਾਨੇ ਦੀ ਦੁਨੀਆਂ ਮੁਰੀਦ ਹੈ ਅਤੇ ਮੁੱਖ ਮੰਤਰੀ ਬਾਦਲ ਆਖ ਰਹੇ ਹਨ ਕਿ ਮੋਦੀ ਦੇ ਆਉਣ ਨਾਲ ਪੰਜਾਬ ਤੱਰਕੀ ਕਰੇਗਾ ਇਹ ਜਨਤਾਂ ਨੂੰ ਦਸਣਕਿ ਜਿਹੜਾ ਵਿਆਕਤੀ ਸਾਡੇ ਘਰ ਦੀ ਰੋਟੀ ਪੰਸਦ ਨਹੀ ਕਰਦਾ ਉਸ ਤੋ ਅਸੀ ਕੀ ਆਸ ਰੱਖੀਏ? ਜਿਹੜੇ ਵਿਆਕਤੀ ਨੇ ਗੁਜਰਾਤ ਵਿੱਚ ਰਹਿੰਦੇ ਸਾਡੇ ਪੰਜਾਬੀ ਸਿੱਖ ਕਿਸਾਨ ਉਜੜਿਆ ਹੈ ਤੇ ਬਾਦਲ ਸਾਹਿਬ ਦੇ ਬੇਨਤੀ ਕਰਨ ਦੇ ਬਾਵਜੂਦ ਮੋਦੀ ਨੇ ਉਹਨਾਂ ਨੂੰ ਰਾਹਤ ਨਹੀ ਦਿੱਤੀ ਉਹ ਪੰਜਾਬ ਲਈ ਕੀ ਕਰ ਸਕਦਾ ਹੈ ? ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹਰ ਧਰਮ ਦਾ ਸਤਿਕਾਰ ਕਰਦੀ ਹੈ ਜਦਕਿ ਜਿਸ ਗੁਜਰਾਤ ਮਾਡਲ ਦੀ ਬਾਦਲ ਸਰਕਾਰ ਗੱਲਾਂ ਕਰਦੀ ਹੈ ਉਸ ਦੇ ਇਕ ਮੁਹਲੇ ਵਿੱਚ ਇਮ ਮੁਸਲਮਾਨ ਭਰਾ ਨੂੰ ਰਹਿਣ ਨਹੀ ਦਿੱਤਾ ਜਾ ਰਿਹਾ? ਆਜਿਹਾ ਵਿਆਕਤੀ ਦੇਸ਼ ਨੂੰ ਇਕਜੁੱਟ ਕਿਸ ਤਰਾਂ ਰੱਖੇਗਾ ।
ਬਿੱਟੂ ਨੇ ਕਿਹਾ ਕਿ ਦੇਸ਼ ਨੂੰ ਕੱਟੜ ਸੋਚ ਵਾਲੇ ਲੋਕਾਂ ਤੋ ਬਚਾਉਣ ਦੀ ਜਰੂਰਤ ਹੈ ਤਾਂ ਜੋ ਸਾਰੇ ਧਰਮਾਂ ਦੀ ਆਪਸੀ ਭਾਈਚਾਰਕ ਸਾਂਝ ਬਣੀ ਰਹੇ । ਬਿੱਟੂ ਨੇ ਅੱਗੇ ਕਿਹਾ ਕਿ ਅੱਜ ਅਕਾਲੀ ਭਾਜਪਾ ਸਰਕਾਰ ਕੋਲ ਪੰਜਾਬ ਨੂੰ ਬਰਬਾਦ ਕਰਨ ਤੋ ਸਿਵਾ ਦਸਣ ਲਈ ਕੱਖ ਵੀ ਨਹੀ ਹੈ । ਕਿਸ ਤਰਾਂ ਇਹਨਾਂ ਨੇ ਸਿਆਸੀ ਤਾਕਤ ਵਰਤਕੇ ਰੇਤ ਦੀਆ ਖੱਡਾਂ ਦੇ ਕਬਜਾ ਕੀਤਾ ਜਿਸ ਨਾਲ ਰੇਤ ਆਟੇ ਤੋ ਮਹਿੰਗੇ ਭਆ ਵਿੱਚ ਮਿਲ ਰਹੀ ਹੈ ਜਿਸ ਨਾਲ ਕੁੱਝ ਜੱਥੇਦਾਰਾਂ ਦੀਆਂ ਜੇਬਾ ਤਾਂ ਪਰ ਗਈਆਂ ਪਰ ਗਰੀਬ ਲੋਕਾਂ ਲਈ ਘਰ ਇਕ ਸੁਪਨਾ ਹੀ ਬਣਕੇ ਰਹਿ ਗਿਆ । ਕਿਸ ਤਰਾਂ ਇਹਨਾਂ ਦੇ ਵੱਡੇ ਵੱਡੇ ਆਗੂ ਨਸ਼ਾ ਸਮਗਲਿੰਗ ਕਰਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਹਨ, ਕਿਸ ਤਰਾਂ ਇਹਨਾਂ ਨੇ ਉਦਯੋਗਿਕ ਇਕਾਈਆਂ ਤੇ ਟੈਕਸ ਲਗਾਕੇ ਇੰਡਸਟਰੀ ਨੂੰ ਬਰਬਾਦ ਕੀਤਾ ਹੈ ਟ੍ਰਰਾਂਸਪੋਰਟ, ਸ਼ਰਾਬ , ਕੇਬਲ ਉਪੱਰ ਬਾਦਲ ਪਰਿਵਾਰ ਦਾ ਕਬਜਾ ਹੈ , ਪੰਜਾਬ ਦਾ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ , ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਿਛਲੇ 7 ਸਾਲ ਤੋ ਬਿਜਲੀ ਸਰਪੱਲਸ ਹੋਣ ਦੇ ਦਆਵੇ ਕਰ ਰਹੇ ਹਨ ਪਰ ਅੱਜ ਤੱਕ ਇਹਨਾਂ ਦੇ ਥਰਮਲਪਲਾਂਟ ਇਕ ਯੂਨਿਟ ਬਿਜਲੀ ਪੈਦਾ ਨਹੀ ਕਰ ਸਕੇ, ਸਗੋ ਪੂਰੇ ਦੇਸ਼ ਅੰਦਰ ਬਿਜਲੀ ਪੰਜਾਬ ਵਿੱਚ ਸਭ ਤੋ ਮਹਿੰਗੀ ਮਿਲ ਰਹੀ ਹੈ , ਪਟਰੋਲ ਪੰਜਾਬ ਵਿੱਚ ਸਭ ਤੋ ਮਹਿੰਗਾ ਹੈ , ਬੁਢਾਪਾ ਪੈਸ਼ਨ ਪੰਜਾਬ ਵਿੱਚ ਸਭ ਤੋ ਘੱਟ ਮਿਲਦੀ ਹੈ , ਬੇ ਰੋਜਗਾਰੀ ਪੰਜਾਬ ਵਿੱਚ ਸਭ ਤੋ ਵੱਧ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਤਨਖਾਹ ਦੇਸ਼ ਵਿੱਚ ਸਭ ਤੋ ਵੱਧ ਹੈ , ਸਰਕਾਰੀ ਵਿਭਾਗ ਸਭ ਤੋ ਵੱਧ ਬਾਦਲ ਪਰਿਵਾਰ ਕੋਲ ਹਨ । ਬਿੱਟੂ ਨੇ ਅੱਗੇ ਕਿਹਾ ਕਿ ਅੱਜ ਪੰਜਾਬ ਨੂੰ ਬਾਦਲ ਰੂਪੀ ਇਕ ਪਰਿਵਾਰ ਹੀ ਅੰਨੇ ਵਾਹ ਲੁੱਟ ਰਿਹਾ ਹੈ ਸਮੇ ਦੀ ਜਰੂਰਤ ਹੈ ਕਿ ਇਸ ਪਰਿਵਾਰ ਦੀ ਲੁੱਟ ਤੋ ਬਚਿਆ ਜਾ ਸਕੇ । ਇਸ ਮੋਕੇ ਉਹਨਾਂ ਦੇ ਨਾਲ ਸਾਬਕਾ ਮੰਤਰੀ ਰਾਕੇਸ਼ ਪਾਂਡੇ, ਸੁਰਿੰਦਰ ਡਾਬਰ, ਵਿਧਾਇਕ ਭਾਰਤ ਭੂਸ਼ਨ ਆਸ਼ੂ, ਜੱਸੀ ਖੰਗੂੜਾ, ਪੱਪੀ ਪਰਾਸ਼ਰ, ਗੁਰਮੇਲ ਪਹਿਲਵਾਨ, ਪਵਨ ਦੀਵਾਨ, ਲੀਨਾ ਟਪਾਰੀਆ , ਜਰਨੈਲ ਸਿਮਲਾਪੁਰੀ , ਕੁਲਵੰਤ ਸਿੰਘ ਸਿੱਧੂ , ਭੁਪਿੰਦਰ ਸਿੱਧੂ, ਅਨੂਪ ਰਾਜ ਗਿੱਲ, ਅਰਵਿੰਦ ਸਰਮਾਂ ਦਾਖਾ, ਮਲਕੀਤ ਸਿੰਘ ਗਿੱਲ, ਊਦੇਰਾਜ ਸਿੰਘ ਗਿੱਲ , ਰਮਨਦੀਪ ਸਿੰਘ ਗਿੱਲ, ਸੰਜੇ ਸਰਮਾਂ , ਪਲਵਿੰਦਰ ਸਿੰਘ ਤੱਗੜਠ ਕਿਰਤਇੰਦਰ ਸਿੰਘ ਸਿੰਘਪੁਰਾ, ਦਰਸ਼ਨ ਸਿੰਘ ਵਿਰਕ , ਇੰਦਰਪਾਲ ਸਿੰਘ ਗਰੇਵਾਲ ਆਦਿ ਹਾਜਰ ਸਨ ।