Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

4 ਜੂਨ ਤੋਂ ਬਾਅਦ ਭਾਰਤ ਵਿੱਚ 'ਇੰਡੀਆ ' ਗੱਠਜੋੜ ਦੀ ਸਰਕਾਰ ਬਣੇਗੀ ਅਤੇ ਕਮਿਊਨਿਸਟ ਇਸ ਦਾ ਬਾਹਰੋਂ ਸਮਰਥਨ ਕਰਨਗੇ - ਕਾਮਰੇਡ ਸੀਤਾ ਰਾਮ ਯੈਚੁਰੀ

ਇਸ ਵਾਰ ਪੰਜਾਬ ਵਿੱਚੋਂ ਪਰਸ਼ੋਤਮ ਬਿਲਗਾ ਸਮੇਤ ਚਾਰ ਕਮਿਊਨਿਸਟ ਅਤੇ ਨੌਂ ਕਾਂਗਰਸੀ ਲੋਕ ਸਭਾ ਵਿੱਚ ਪੁੱਜਣਗੇ - ਕਾਮਰੇਡ ਸੇਖੋਂ ਅਤੇ ਬੰਤ ਸਿੰਘ ਬਰਾੜ

Sitaram Yechuri, Sita Ram Yechury, Jalandhar, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

ਜਲੰਧਰ /ਜੰਡਿਆਲਾ ਮੰਜਕੀ , 30 May 2024

Last updated on: May 30, 2024, 00:00 IST

4 ਜੂਨ ਬਾਅਦ ਭਾਰਤ ਵਿੱਚ ' ਇੰਡੀਆ ' ਗਠਜੋੜ ਦੀ ਸਰਕਾਰ ਬਣੇਗੀ ਅਤੇ ਕਮਿਊਨਿਸਟ ਇਸ ਸਰਕਾਰ ਦਾ ਬਾਹਰੋਂ ਸਮਰਥਨ ਕਰਨਗੇ । ਇਹ ਐਲਾਨ ਅੱਜ ਇੱਥੇ ਜੰਡਿਆਲਾ ਮੰਜਕੀ ਵਿਖੇ ਚੋਣ ਪ੍ਰਚਾਰ ਦੇ ਆਖਰੀ ਦਿਨ ਸੀਪੀਆਈ ( ਐਮ ) ਅਤੇ ਸੀਪੀਆਈ ਦੇ ਜਲੰਧਰ ( ਰੀ : ) ਲੋਕ ਸਭਾ ਹਲਕੇ ਤੋਂ ਸਾਂਝੇ ਉਮੀਦਵਾਰ ਮਾਸਟਰ ਪਰਸ਼ੋਤਮ ਲਾਲ ਬਿਲਗਾ ਦੇ ਹੱਕ ਵਿੱਚ ਹੋਈ ਇੱਕ ਬਹੁਤ ਹੀ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੀਪੀਆਈ ( ਐਮ ) ਦੇ ਰਾਸ਼ਟਰੀ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੈਚੁਰੀ ਨੇ ਕੀਤਾ । 

ਇਸੇ ਮੌਕੇ ਤੇ ਇਸੇ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੀਪੀਆਈ ( ਐਮ ) ਦੇ ਪੰਜਾਬ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਸੀਪੀਆਈ ਦੇ ਪੰਜਾਬ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਵਿੱਚੋਂ ਇਸ ਵਾਰ ਕਾਮਰੇਡ ਪਰਸ਼ੋਤਮ ਲਾਲ ਬਿਲਗਾ ਸਮੇਤ ਚਾਰ ਕਮਿਊਨਿਸਟ ਅਤੇ  ਨੌਂ ਕਾਂਗਰਸੀ ਜਿੱਤ ਕੇ ਲੋਕ ਸਭਾ ਵਿੱਚ ਪੁੱਜਣਗੇ ਅਤੇ ਬਾਕੀ ਸਾਰੀਆਂ ਪਾਰਟੀਆਂ ਦਾ ਮੁਕੰਮਲ ਸਫਾਇਆ ਹੋ ਜਾਵੇਗਾ । ਸਭ ਨੂੰ ਗੋਲ ਆਂਡੇ ਹੀ ਮਿਲਣਗੇ ।  

ਇਸ ਵਿਸ਼ਾਲ ਚੋਣ ਰੈਲੀ ਦੀ ਪ੍ਰਧਾਨਗੀ ਸੀਪੀਆਈ ( ਐਮ )  ਦੇ ਸੀਨੀਅਰ ਆਗੂ ਕਾਮਰੇਡ ਭੂਪ ਚੰਦ ਚੰਨੋ ਅਤੇ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਰਸ਼ਪਾਲ ਕੈਲੇ ਨੇ ਕੀਤੀ ਅਤੇ ਸਟੇਜ ਸਕੱਤਰ ਦੀ ਭੂਮਿਕਾ ਸੀਪੀਆਈ ( ਐਮ ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ ਨੇ ਨਿਭਾਈ । ਕੜਕਦੀ ਧੁੱਪ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਰੈਲੀ ਵਿੱਚ ਪਹੁੰਚੇ ਜਿਨਾਂ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਸੀਤਾ ਰਾਮ ਯੈਚੁਰੀ ਨੇ ਆਪਣੇ ਪੌਣਾ ਘੰਟਾ ਲੰਬੇ ਭਾਸ਼ਣ ਵਿੱਚ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਨੇ ਦੇਸ਼ ਨੂੰ ਸਾਰੇ ਪੱਖਾਂ ਤੋਂ ਤਬਾਹੀ ਦੇ ਕੰਢੇ ਤੇ ਲਿਆਕੇ ਖੜਾ ਕਰ ਦਿੱਤਾ ਹੈ । 

ਇਸ ਸਰਕਾਰ ਨੇ ਨੋਟਬੰਦੀ , ਜੀਐਸਟੀ , ਕੋਵਿਡ ਦੀਆਂ ਪਾਬੰਦੀਆਂ ਅਤੇ ਹੋਰ ਮਾਰੂ ਲੋਕ ਵਿਰੋਧੀ ਕਦਮਾਂ ਨਾਲ ਦੇਸ਼ ਦੇ ਕਰੋੜਾਂ ਪਰਿਵਾਰਾਂ ਨੂੰ ਕੰਗਾਲ ਕਰਕੇ ਮੰਗਤੇ ਬਣਾ ਦਿੱਤਾ ਹੈ । ਹਿੰਦੂ ਰਾਸ਼ਟਰਵਾਦ , ਰਾਮ ਮੰਦਿਰ , ਮੁਸਲਮ ਵਿਰੋਧੀ ਨਫਰਤੀ ਪ੍ਰਚਾਰ  ਨਾਲ ਦੇਸ਼ ਨੂੰ ਫਿਰਕੂ ਆਧਾਰ ਤੇ ਵੰਡ ਕੇ ਲੋਕਾਂ ਦੀ ਭਾਈਚਾਰਕ ਏਕਤਾ ਅਤੇ ਇੱਕ ਮੁਠਤਾ ਨੂੰ ਭਾਰੀ ਸੱਟ ਮਾਰੀ ਹੈ।

ਮੋਦੀ ਸਰਕਾਰ ਨੇ ਅੰਬਾਨੀਆਂ , ਅਡਾਨੀਆਂ ਦੇ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੇ ਵੱਡੇ ਵੱਡੇ ਜਨਤਕ  ( ਸਰਕਾਰੀ ) ਅਦਾਰੇ ਵੇਚ ਦਿੱਤੇ ਹਨ । ਬੇਰੁਜ਼ਗਾਰੀ , ਮਹਿੰਗਾਈ , ਭ੍ਰਿਸ਼ਟਾਚਾਰ ਸਾਰੇ ਹੱਦਾਂ ਬੰਨੇ ਤੋੜ ਰਹੇ ਹਨ । ਜੇਕਰ ਇਸ ਵਾਰ ਇਸ ਸਰਕਾਰ ਨੂੰ ਗੱਦੀ ਤੋਂ ਨਾ ਲਾਹਿਆ ਗਿਆ ਤਾਂ ਇਹ ਲੋਕ ਸਾਡੇ ਸੰਵਿਧਾਨ ਨੂੰ ਹੀ ਬਦਲ ਦੇਣਗੇ ਅਤੇ ਲੋਕਤੰਤਰ ਨੂੰ ਖਤਮ ਕਰ ਦੇਣਗੇ। ਇਸ ਮੌਕੇ ਤੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਵਿੱਚ ਝਾੜੂ ਪਾਰਟੀ ਦੀ ਸਰਕਾਰ ਦੇ ਮੰਤਰੀਆਂ , ਵਿਧਾਇਕਾਂ ਅਤੇ ਆਗੂਆਂ ਨੇ ਚਰਿਤਰਹੀਨਤਾ ਦੇ ਕਾਰਨਾਮੇ ਕਰਕੇ ਪੰਜਾਬ ਦੀ ਮਾਣ ਮਰਿਆਦਾ ਨੂੰ ਹੀ ਨਸ਼ਟ ਕਰ ਦਿੱਤਾ ਹੈ।

ਹਰ ਪਾਸੇ ਭਰਿਸ਼ਟਾਚਾਰ , ਧੱਕੇਸ਼ਾਹੀ , ਗੈਂਗਸਟਰਾਂ ਦੀਆਂ ਧੱਕੇਸ਼ਾਹੀਆਂ ਦੀ ਹੀ ਚਰਚਾ ਹੈ । ਕਿਸੇ ਦੀ ਜਾਨ , ਮਾਲ , ਇੱਜ਼ਤ  ਸੁਰੱਖਿਅਤ ਨਹੀਂ ।  ਸਿਆਸੀ ਬਦਲਾਖੋਰੀਆਂ ਦਾ ਦੌਰ ਜਾਰੀ ਹੈ। ਇਹਨਾਂ ਤੇ  ਹੋਰ ਲੋਕ ਵਿਰੋਧੀ ਕਾਰਵਾਈਆਂ ਕਰਕੇ ਪੰਜਾਬ ਦੇ ਲੋਕਾਂ ਦਾ ਇਹਨਾਂ ਤੋਂ ਮੋਹ ਭੰਗ ਹੋ ਗਿਆ ਹੈ । ਅਕਾਲੀ ਪਾਰਟੀ ਬਾਰੇ ਕਾਮਰੇਡ ਸੇਖੋਂ ਨੇ ਕਿਹਾ ਕਿ ਇਹ ਅਜੇ ਵੀ ਭਾਜਪਾ ਵੱਲ ਨੂੰ ਪਿੱਛੇ ਮੁੜ ਮੁੜ ਵੇਖਦੇ ਹਨ ਜਿਸ ਕਾਰਨ ਅਕਾਲੀ ਦਲ ਦੀ ਭਰੋਸੇਯੋਗਤਾ ਕਮਜ਼ੋਰ ਹੋ ਚੁੱਕੀ ਹੈ ਤੇ ਲੋਕ ਇਸ ਤੇ ਵਿਸ਼ਵਾਸ ਨਹੀਂ ਕਰ ਰਹੇ । ਭਾਜਪਾ ਬਾਰੇ ਕਾਮਰੇਡ ਸੇਖੋਂ ਨੇ ਕਿਹਾ ਕਿ ਅਜਿਹੀ ਫਿਰਕੂ ਪਾਰਟੀ ਨੂੰ ਪੰਜਾਬੀ ਕਦੇ ਵੀ ਮੂੰਹ ਨਹੀਂ ਲਾਉਣਗੇ ।

ਕਾਮਰੇਡ ਸੇਖੋਂ ਨੇ ਪਿਛਲੇ ਸਮਿਆਂ ਵਿੱਚ ਪੰਜਾਬ ਚੋਂ ਪਾਰਲੀਮੈਂਟ ਵਿੱਚ ਪਹੁੰਚੇ ਮਾਸਟਰ ਭਗਤ ਰਾਮ , ਕਾਮਰੇਡ ਤੇਜਾ ਸਿੰਘ ਸੁਤੰਤਰ , ਕਾਮਰੇਡ ਭਾਨ ਸਿੰਘ ਭੌਰਾ ਵਰਗੇ ਕਮਿਊਨਿਸਟ ਆਗੂਆਂ ਦਾ ਵੀ ਜ਼ਿਕਰ ਕੀਤਾ ।  ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਵਿੱਚ ਸੀਪੀਆਈ ਅਤੇ ਸੀਪੀਆਈ ( ਐਮ ) ਦੇ ਚੋਣ ਸਮਝੌਤੇ ਅਤੇ ਦੋਹਾਂ ਪਾਰਟੀਆਂ ਵੱਲੋਂ ਬਾਕੀ ਨੌਂ ਲੋਕ ਸਭਾ ਸੀਟਾਂ ਤੇ ਕਾਂਗਰਸ ਪਾਰਟੀ ਦੀ ਹਿਮਾਇਤ ਕਰਨ ਦਾ ਫੈਸਲਾ ਕਰਨ ਨਾਲ ਪੰਜਾਬ ਦੀ ਸਿਆਸੀ ਸਥਿਤੀ ਹੀ ਬਦਲ ਗਈ ਹੈ ਤੇ ਅਜਿਹੇ ਹਾਲਾਤ ਬਣ ਗਏ ਹਨ ਕਿ ਇਥੋਂ ਭਾਜਪਾ ,  ਅਕਾਲੀ , ਆਪ ਜਾਂ ਕੋਈ ਹੋਰ ਪਾਰਟੀ ਇੱਕ ਵੀ ਸੀਟ ਜਿੱਤਣ ਦੀ ਸਥਿਤੀ ਵਿੱਚ ਨਹੀਂ ਰਹਿ ਗਏ । 

ਇਸ ਮੌਕੇ ਤੇ ਕਾਮਰੇਡ ਬਰਾੜ ਨੇ ਪੰਜਾਬ ਵਿੱਚ ਕਮਿਊਨਿਸਟਾਂ ਵੱਲੋਂ ਲੜੇ ਗਏ ਵੱਡੇ ਸੰਘਰਸ਼ਾਂ ਤੇ ਕੁਰਬਾਨੀਆਂ ਦਾ ਜ਼ਿਕਰ ਵੀ ਕੀਤਾ।ਇਸ ਮੌਕੇ ਤੇ ਜਲੰਧਰ ( ਰੀ: ) ਲੋਕ ਸਭਾ ਹਲਕੇ ਦੇ ਉਮੀਦਵਾਰ ਕਾਮਰੇਡ ਪਰਸ਼ੋਤਮ ਲਾਲ ਬਿਲਗਾ ਵਲੋਂ ਵੀ ਸੰਬੋਧਨ ਕੀਤਾ ਗਿਆ।   ਸੀਪੀਆਈ ( ਐਮ ) ਅਤੇ ਸੀਪੀਆਈ  ਦੋਹਾਂ  ਪਾਰਟੀਆਂ ਦੇ ਹੋਰ ਵੱਡੇ ਆਗੂ ਵੀ  ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਇਸ ਮੌਕੇ  ਸੀਪੀਆਈ ( ਐਮ ) ਦੇ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ ,ਕਾਮਰੇਡ ਮੇਜਰ ਸਿੰਘ ਭਿੱਖੀਵਿੰਡ,ਕਾਮਰੇਡ ਰਾਮ ਸਿੰਘ ਨੂਰਪੁਰੀ , ਕਾਮਰੇਡ ਅਬਦੁਲ ਸਤਾਰ , ਕਾਮਰੇਡ ਰੂਪ ਬਸੰਤ ਸਿੰਘ ਬੜੈਚ ,  ਗੁਰਨੇਕ ਸਿੰਘ ਭੱਜਲ , ਕਾਮਰੇਡ ਸਵਰਨਜੀਤ ਸਿੰਘ ਦਲਿਓ  ,  ਕਾਮਰੇਡ ਸੁੱਚਾ ਸਿੰਘ ਅਜਨਾਲਾ , ਕਾਮਰੇਡ ਜਤਿੰਦਰਪਾਲ ਸਿੰਘ , ਮੂਲ ਚੰਦ ਸਰਹਾਲੀ , ਵਰਿੰਦਰਪਾਲ ਸਿੰਘ ਕਾਲਾ , ਪ੍ਰਕਾਸ਼ ਕਲੇਰ, ਸੀਤਲ ਸਿੰਘ ਸੰਘਾ , ਮੇਹਰ ਸਿੰਘ ਖ਼ੁਰਲਾਪੁਰ , ਸੁਖਵਿੰਦਰ ਨਾਗੀ, ਕਾਮਰੇਡ ਵਿਜੈ ਧਰਨੀ,ਨਰਿੰਦਰ ਜੌਹਲ,ਕੁਲਵੰਤ ਸਿੰਘ,ਹਰਬੰਸ ਲਾਲ,ਰਾਜ ਕੁਮਾਰ, ਬਲਵਿੰਦਰ  ਸਿੰਘ,ਬਲਬੀਰ ਸਿੰਘ, ਬਿੱਟੂ ਬੱਧਣ, ਰਿੰਕੂ ਬਾਠ, ਕੰਵਲਜੀਤ ਸਿੰਘ, ਬਲਿਹਾਰ ਸਿੰਘ ,ਗੁਰਪ੍ਰੀਤ ਸਿੰਘ , ਸੁਲੱਖਣ ਸਿੰਘ  ਅਤੇ ਹੋਰ ਸਾਥੀ ਮੌਜੂਦ ਸਨ । ਇਸ ਮੌਕੇ ਸੀਪੀਆਈ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਮੌਜੀ , ਗਿਆਨ ਸੈਦਪੁਰੀ , ਸੰਦੀਪ ਅਰੋੜਾ , ਸਿਕੰਦਰ ਸਿੱਧੂ ਅਤੇ ਹੋਰ ਕਈ ਸਾਥੀ ਹਾਜ਼ਰ ਸਨ ।

 

Tags: Sitaram Yechuri , Sita Ram Yechury , Jalandhar , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD