Tuesday, 18 June 2024

 

 

ਖ਼ਾਸ ਖਬਰਾਂ ਹਲਕੇ ਦਾ ਸਰਬਪੱਖੀ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨਾ ਮੇਰੀ ਪਹਿਲੀ ਤਰਜੀਹ - ਵਿਧਾਇਕ ਸ਼ੈਰੀ ਕਲਸੀ ਨਸ਼ਿਆਂ ਦੇ ਪਸਾਰੇ ਲਈ ਪਿਛਲੀਆਂ ਸਰਕਾਰਾਂ ਦੋਸ਼ੀ, ਮੌਜੂਦਾ ਸਰਕਾਰ ਨੇ ਨਸ਼ਾ ਵਿਰੁੱਧ ਇਮਾਨਦਾਰੀ ਨਾਲ ਕੰਮ ਕੀਤਾ - ਚੇਤਨ ਸਿੰਘ ਜੌੜਾਮਾਜਰਾ ਸੀ ਜੀ ਸੀ ਝੰਜੇੜੀ ਕੈਂਪਸ 'ਚ ਵਿਦਿਆਰਥੀਆਂ ਨੂੰ ਸੜਕੀ ਨਿਯਮਾਂ ਦੇ ਪਾਲਨ ਲਈ ਜਾਗਰੂਕ ਕਰਨ ਲਈ ਹਫ਼ਤਾਵਾਰੀ ਵਰਕਸ਼ਾਪ ਦਾ ਸਮਾਪਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਮਹਿਲਾ ਸਾਫਟਬਾਲ ਟੀਮ ਨੇ ਏਆਈਯੂ ਸਾਫਟਬਾਲ ਮਹਿਲਾ ਟੂਰਨਾਮੈਂਟ ਜਿੱਤਿਆ ਆਮ ਆਦਮੀ ਪਾਰਟੀ ਨੇ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਮੋਹਿੰਦਰ ਭਗਤ ਨੂੰ ਬਣਾਇਆ ਉਮੀਦਵਾਰ ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਫਾਂਸੀ ਤੋਂ ਬਚਿਆ ਨੌਜਵਾਨ ਸੁਖਵੀਰ ਰਿਹਾਈ ਉਪਰੰਤ ਵਤਨ ਪਰਤਿਆ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਹੋਏ ਨਤਮਸਤਕ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ 34 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਹਿਮਾਚਲ ਵਿੱਚ ਹਮਲੇ ਦਾ ਸ਼ਿਕਾਰ ਹੋਏ ਐਨਆਰਆਈ ਪਰਿਵਾਰ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਮਿਲਣ ਲਈ ਪਹੁੰਚੇ ਮੰਤਰੀ ਕੁਲਦੀਪ ਧਾਲੀਵਾਲ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨਾਲ ਕੀਤੀ ਮੁਲਾਕਾਤ ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਭਾਈ ਅਵਤਾਰ ਸਿੰਘ ਤੇ ਭਾਈ ਹਰਦੀਪ ਸਿੰਘ ਦੀ ਯਾਦ ’ਚ ਸਮਾਗਮ ਡਰੱਗ ਦੇ ਮੁੱਦੇ 'ਤੇ ਸੁਨੀਲ ਜਾਖੜ ਦੇ ਟਵੀਟ 'ਤੇ 'ਆਪ' ਦਾ ਜਵਾਬ ਪੰਜਾਬ ਵਿਚ ਭਾਜਪਾ ਦੀ ਜ਼ੀਰੋ ਸੀਟ ਲਈ ਸੁਨੀਲ ਜਾਖੜ ਜ਼ਿੰਮੇਵਾਰ : ਨੀਲ ਗਰਗ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਪ੍ਰੀਖਿਆ ਦੇ ਸੁਚਾਰੂ ਆਯੋਜਨ ਨੂੰ ਬਣਾਇਆ ਜਾਵੇ ਯਕੀਨੀ ਨਸ਼ਿਆਂ ਦੇ ਖਾਤਮੇ ਵਿੱਚ ਹਰੇਕ ਵਰਗ ਦੇ ਲੋਕਾਂ ਦਾ ਸਹਿਯੋਗ ਜਰੂਰੀ : ਵਿਧਾਇਕ ਦੇਵ ਮਾਨ ਪ੍ਰਧਾਨ ਮੰਤਰੀ ਨੇ ਜੀ-7 ਸਮਿਟ ਦੇ ਮੌਕੇ ‘ਤੇ ਜਪਾਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਜੀ-7 ਸਮਿਟ ਵਿੱਚ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਨੇ ਜੀ-7 ਸਮਿਟ ਮੌਕੇ ਯੂਕ੍ਰੇਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਜੀ-7 ਸਮਿਟ ਦੌਰਾਨ ਪ੍ਰਧਾਨ ਮੰਤਰੀ ਦੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨਾਲ ਬੈਠਕ

 

ਪੰਜਾਬੀਆਂ ਨੇ ਇਸ ਦੇਸ਼ ਲਈ ਕੁਰਬਾਨੀਆਂ ਦਿੱਤੀਆਂ, ਇਸ ਵਾਰ 1 ਜੂਨ ਨੂੰ ਹਰ ਪੰਜਾਬੀ ਇੱਕ ਵਾਰ ਫਿਰ ਦੇਸ਼ ਨੂੰ ਬਚਾਉਣ ਵਿੱਚ ਯੋਗਦਾਨ ਪਾਵੇਗਾ-ਕੇਜਰੀਵਾਲ

ਅੱਜ ਮੈਂ ਤੁਹਾਡੇ ਵਿਚਕਾਰ ਦੇਸ਼ ਨੂੰ ਬਚਾਉਣ ਦੀ ਅਪੀਲ ਕਰਨ ਆਇਆ ਹਾਂ, ਮੈਨੂੰ ਪੰਜਾਬ ਦੇ ਲੋਕਾਂ ਦੀ ਆਜ਼ਾਦੀ, ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਵਿੱਚ ਹਰ ਪੰਜਾਬੀ ਦੇ ਸਹਿਯੋਗ ਦੀ ਲੋੜ ਹੈ : ਅਰਵਿੰਦ ਕੇਜਰੀਵਾਲ

Arvind Kejriwal, Harpal Singh Cheema, Advocate Harpal Singh Cheema, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Jagdeep Singh Kaka Brar

Web Admin

Web Admin

5 Dariya News

ਫ਼ਿਰੋਜ਼ਪੁਰ , 26 May 2024

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਫ਼ਿਰੋਜ਼ਪੁਰ ਵਿੱਚ ਵਪਾਰੀਆਂ ਨਾਲ ਮੀਟਿੰਗ ਕੀਤੀ। ਕੇਜਰੀਵਾਲ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਕੇਜਰੀਵਾਲ ਨਾਲ ਮੀਟਿੰਗ ਵਿੱਚ ‘ਆਪ’ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਫ਼ਿਰੋਜ਼ਪੁਰ ਤੋਂ ‘ਆਪ’ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਵੀ ਹਾਜ਼ਰ ਸਨ।

ਇਕੱਠ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਆੜ੍ਹਤੀਆਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਨੂੰ ਵਿਚੋਲਾ ਕਹਿੰਦੇ ਹਨ। ਪਰ ਅਸੀਂ ਤੁਹਾਨੂੰ ਆਪਣੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨਦੇ ਹਾਂ। ਸਾਡੇ ਮਨ ਵਿਚ ਤੁਹਾਡੇ ਲਈ ਬਹੁਤ ਮਾਨ-ਸਨਮਾਨ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਵਿਕਾਸ ਲਈ ਕਿਸਾਨ ਅਤੇ ਮਜ਼ਦੂਰ ਅਹਿਮ ਹਨ, ਉਸੇ ਤਰ੍ਹਾਂ ਵਪਾਰੀ, ਕਾਰੋਬਾਰੀ ਅਤੇ ਉਦਯੋਗਪਤੀ ਵੀ ਜ਼ਰੂਰੀ ਹਨ।

ਉਨ੍ਹਾਂ ਕਿਹਾ ਕਿ ਮੈਂ ਇੱਕ ਸਾਲ ਪਹਿਲਾਂ ਪੰਜਾਬ ਆਇਆ ਸੀ। ਉਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੈਂ ਜਲੰਧਰ, ਲੁਧਿਆਣਾ, ਮੋਹਾਲੀ ਸਮੇਤ ਕਈ ਸ਼ਹਿਰਾਂ ਦੇ ਵਪਾਰੀਆਂ ਨਾਲ ਕਈ ਘੰਟੇ ਮੀਟਿੰਗਾਂ ਕੀਤੀਆਂ ਅਤੇ ਮੈਂ ਖ਼ੁਦ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਨੋਟ ਕੀਤੀਆਂ। ਮੇਰੇ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਵਾਰ ਵਪਾਰਕ ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਦੇ ਆਧਾਰ 'ਤੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ 'ਵਨ ਟਾਈਮ ਸੈਟਲਮੈਂਟ' ਸਕੀਮ ਵਰਗੇ ਕਈ ਅਹਿਮ ਫ਼ੈਸਲੇ ਲਏ।

ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਵਿੱਚ ਇੰਡਸਟਰੀ ਦੀ ਹਾਲਤ ਬਹੁਤ ਖ਼ਰਾਬ ਸੀ। ਪੰਜਾਬ ਦੀ ਇੰਡਸਟਰੀ 75 ਸਾਲਾਂ ਤੋਂ ਭਾਈ-ਭਤੀਜਾਵਾਦ ਦਾ ਸ਼ਿਕਾਰ ਰਹੀ ਹੈ। ਵਪਾਰੀ ਰਾਜ ਛੱਡ ਕੇ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਆਦਿ ਰਾਜਾਂ ਵਿੱਚ ਜਾ ਰਹੇ ਸਨ, ਪਰ ਪਿਛਲੇ ਦੋ ਸਾਲਾਂ ਤੋਂ ਉਦਯੋਗਾਂ ਦਾ ਰਾਜ ਛੱਡਣ ਦਾ ਰੁਝਾਨ ਘੱਟ ਹੋ ਗਿਆ ਹੈ ਅਤੇ ਉਹ ਵਾਪਸ ਪੰਜਾਬ ਆ ਰਹੇ ਹਨ। 

ਪੰਜਾਬ ਵਿੱਚ ਦੋ ਸਾਲਾਂ ਵਿੱਚ 56,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਟਾਟਾ ਸਟੀਲ ਵਰਗੀ ਨਾਮਵਰ ਕੰਪਨੀ ਨੇ ਜਮਸ਼ੇਦਪੁਰ ਤੋਂ ਬਾਅਦ ਇੱਥੇ ਆਪਣਾ ਦੂਜਾ ਪਲਾਂਟ ਲਗਾਇਆ ਹੈ। ਜਰਮਨੀ ਅਤੇ ਨੀਦਰਲੈਂਡ ਵਰਗੇ ਦੇਸ਼ਾਂ ਦੀਆਂ ਕੰਪਨੀਆਂ ਵੀ ਪੰਜਾਬ ਆ ਰਹੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿੱਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਇੱਥੇ ਵੱਡੀ ਗਿਣਤੀ ਵਿੱਚ ਉਦਯੋਗਾਂ ਦਾ ਸਥਾਪਤ ਹੋਣਾ ਇਸ ਗੱਲ ਨੂੰ ਸੱਚ ਸਾਬਤ ਕਰਦਾ ਹੈ। 

ਇਸ ਤੋਂ ਇਲਾਵਾ, ਅਸੀਂ ਉਦਯੋਗਾਂ ਲਈ ਸਰਕਾਰੀ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਅਤੇ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਦੀਆਂ ਪਰੇਸ਼ਾਨੀਆਂ ਤੋਂ ਮੁਕਤ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਦਿੱਤਾ ਹੈ, ਜਿਸ ਕਾਰਨ ਹੁਣ ਬਹੁਤ ਸਾਰਾ ਸਰਕਾਰੀ ਪੈਸਾ ਬਚ ਰਿਹਾ ਹੈ। ਉਸ ਪੈਸੇ ਨਾਲ ਅਸੀਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾ ਰਹੇ ਹਾਂ। 

ਅੱਜ ਪੰਜਾਬ ਦੇ 83 ਫ਼ੀਸਦੀ ਲੋਕਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ। ਇਸ ਤੋਂ ਇਲਾਵਾ ਅਸੀਂ ਵੱਖ-ਵੱਖ ਥਾਵਾਂ 'ਤੇ ਮੁਹੱਲਾ ਕਲੀਨਿਕ ਬਣਾ ਰਹੇ ਹਾਂ ਅਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰ ਰਹੇ ਹਾਂ। ਇਸ ਦੇ ਨਾਲ ਹੀ ਅਸੀਂ ਸਰਕਾਰੀ ਸਕੂਲਾਂ ਨੂੰ ਚੰਗੀ ਬਿਹਤਰ ਸਕੂਲਾਂ ਵਿੱਚ ਤਬਦੀਲ ਕਰ ਰਹੇ ਹਾਂ। ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਸਾਡੀ ਨੀਅਤ ਸਾਫ਼ ਹੈ ਅਤੇ ਅਸੀਂ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਤੇਜ਼ੀ ਨਾਲ ਵਿਕਾਸ ਲਈ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਅਸੀਂ ਤੁਹਾਨੂੰ ਸਾਡੇ ਹੱਥ ਮਜ਼ਬੂਤ ਕਰਨ ਲਈ ਬੇਨਤੀ ਕਰਦੇ ਹਾਂ। ਜੇਕਰ ਤੁਸੀਂ ਸਾਨੂੰ 13 ਸੀਟਾਂ ਦਿੰਦੇ ਹੋ ਤਾਂ ਕੇਂਦਰ ਵਿਚ ਸਾਡੀ ਤਾਕਤ ਵਧ ਜਾਵੇਗੀ। ਫਿਰ ਪੰਜਾਬ ਦੇ ਫ਼ੰਡਾਂ ਨੂੰ ਕੋਈ ਨਹੀਂ ਰੋਕ ਸਕੇਗਾ ਅਤੇ ਰਾਜਪਾਲ ਵੀ ਪੰਜਾਬ ਦਾ ਕੋਈ ਬਿੱਲ ਨਹੀਂ ਰੋਕ ਸਕੇਗਾ। ਇਸ ਸਮੇਂ ਕੇਂਦਰ ਸਰਕਾਰ ਨੇ ਪੰਜਾਬ ਦੇ ਕਰੀਬ 8.5 ਹਜ਼ਾਰ ਕਰੋੜ ਰੁਪਏ ਰੋਕ ਲਏ ਹਨ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਅਸੀਂ ਲੋਕ ਸਭਾ ਵਿਚ ਕਮਜ਼ੋਰ ਹਾਂ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉੜੀਸਾ ਵਿੱਚ ਪੰਜਾਬ ਦੀ ਕੋਲੇ ਦੀ ਖਾਨ ਹੈ, ਜਦੋਂ ਅਸੀਂ ਉੱਥੋਂ ਕੋਲਾ ਲਿਆਉਣਾ ਸ਼ੁਰੂ ਕੀਤਾ ਤਾਂ ਕੇਂਦਰ ਸਰਕਾਰ ਨੇ ਕਿਹਾ ਕਿ ਅਸੀਂ ਆਪਣਾ ਕੋਲਾ ਸ੍ਰੀਲੰਕਾ ਅਤੇ ਗੁਜਰਾਤ ਰਾਹੀਂ ਪੰਜਾਬ ਲਿਆਵਾਂਗੇ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਵਿਰੋਧ ਕੀਤਾ ਤਾਂ ਕੇਂਦਰ ਸਰਕਾਰ ਨੇ ਕੋਲਾ ਲਿਆਉਣ ਲਈ ਸਿੱਧੀ ਰੇਲਗੱਡੀ ਮੁਹੱਈਆ ਕਰਵਾਈ। ਜੇਕਰ ਸਾਡੇ ਸੰਸਦ 'ਚ ਜ਼ਿਆਦਾ ਸੰਸਦ ਹੁੰਦੇ ਤਾਂ ਅਜਿਹਾ ਨਾ ਹੁੰਦਾ।

ਕੇਜਰੀਵਾਲ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਪੰਜਾਬ ਦੇ ਲੋਕਾਂ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ। ਇਸੇ ਲਈ ਅੱਜ ਮੈਂ ਦੇਸ਼ ਨੂੰ ਬਚਾਉਣ ਦੀ ਅਪੀਲ ਕਰਨ ਤੁਹਾਡੇ ਵਿਚਕਾਰ ਆਇਆ ਹਾਂ। ਅੱਜ ਦੇਸ਼ ਦਾ ਸੰਵਿਧਾਨ ਅਤੇ ਲੋਕਤੰਤਰ ਖ਼ਤਰੇ ਵਿੱਚ ਹੈ। ਇਸ ਨੂੰ ਬਚਾਉਣ ਲਈ ਤੁਹਾਨੂੰ ਦੁਬਾਰਾ ਅੱਗੇ ਆਉਣਾ ਪਵੇਗਾ। ਜੇਕਰ ਅਸੀਂ ਇਸ ਵਾਰ ਨਰਿੰਦਰ ਮੋਦੀ ਨੂੰ ਨਾ ਹਰਾਇਆ ਤਾਂ ਦੇਸ਼ ਦਾ ਲੋਕਤੰਤਰ ਅਤੇ ਸੰਵਿਧਾਨ ਨਹੀਂ ਬਚੇਗਾ। ਫਿਰ ਦੇਸ਼ ਪਾਕਿਸਤਾਨ, ਬੰਗਲਾਦੇਸ਼ ਅਤੇ ਰੂਸ ਵਰਗਾ ਹੋਵੇਗਾ।

ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਚੋਣਾਂ ਦੌਰਾਨ ਇਮਰਾਨ ਖਾਨ ਨੂੰ ਜੇਲ੍ਹ 'ਚ ਪਾ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਦੀਆਂ ਸੀਟਾਂ ਘੱਟ ਗਈਆਂ। ਬੰਗਲਾ ਦੇਸ਼ ਵਿੱਚ ਵੀ ਸ਼ੇਖ ਹਸੀਨਾ ਨੇ ਚੋਣਾਂ ਸਮੇਂ ਵਿਰੋਧੀ ਧਿਰ ਦੇ ਸਾਰੇ ਨੇਤਾਵਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ, ਜਿਸ ਕਾਰਨ ਉਹ ਮੁੜ ਪ੍ਰਧਾਨ ਮੰਤਰੀ ਬਣ ਗਈ। ਇਸੇ ਤਰ੍ਹਾਂ ਰੂਸ ਵਿਚ ਰਾਸ਼ਟਰਪਤੀ ਪੁਤਿਨ ਨੇ ਵਿਰੋਧੀ ਨੇਤਾਵਾਂ ਨੂੰ ਜਾਂ ਤਾਂ ਜੇਲ੍ਹ ਵਿਚ ਡੱਕਿਆ ਜਾਂ ਮਾਰ ਦਿੱਤਾ, ਫਿਰ ਉਹ 87 ਫ਼ੀਸਦੀ ਵੋਟਾਂ ਨਾਲ ਰਾਸ਼ਟਰਪਤੀ ਬਣੇ। ਅੱਜ ਭਾਰਤ ਦੀ ਸਥਿਤੀ ਵੀ ਅਜਿਹੀ ਹੀ ਹੈ।

ਉਨ੍ਹਾਂ ਕਿਹਾ ਕਿ ਭਾਰਤ ਦੀ ਇਹ ਚੋਣ ਤਾਨਾਸ਼ਾਹੀ ਢੰਗ ਨਾਲ ਕਰਵਾਈ ਜਾ ਰਹੀ ਹੈ। ਚੋਣਾਂ ਤੋਂ ਪਹਿਲਾਂ ਮੈਨੂੰ ਅਤੇ ਮੇਰੀ ਪਾਰਟੀ ਦੇ ਤਿੰਨ ਵੱਡੇ ਨੇਤਾ ਸੰਜੇ ਸਿੰਘ, ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ ਸੀ। ਉਨ੍ਹਾਂ ਨੇ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਐਨਸੀਪੀ ਨੂੰ ਤੋੜ ਦਿੱਤਾ। ਜਦੋਂ ਕਿ ਝਾਰਖੰਡ ਵਿੱਚ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ। ਕੇਜਰੀਵਾਲ ਨੇ ਕਿਹਾ ਕਿ ਵਿਰੋਧੀ ਨੇਤਾਵਾਂ ਨੂੰ ਜੇਲ੍ਹ 'ਚ ਪਾ ਕੇ ਮੋਦੀ ਕਹਿੰਦੇ ਹਨ ਆ ਕੇ ਚੋਣ ਲੜੋ। ਤੁਸੀਂ ਦੱਸੋ, ਕੀ ਲੋਕਤੰਤਰ ਦੇਸ਼ ਵਿੱਚ ਚੋਣਾਂ ਲੜਨ ਦਾ ਇਹ ਤਰੀਕਾ ਹੈ?

ਕੇਜਰੀਵਾਲ ਨੇ ਕਿਹਾ ਕਿ ਜੇਕਰ ਮੋਦੀ ਇਸ ਵਾਰ ਚੋਣਾਂ ਜਿੱਤ ਜਾਂਦੇ ਹਨ ਤਾਂ ਉਹ ਦੇਸ਼ ਦਾ ਸੰਵਿਧਾਨ ਬਦਲ ਦੇਣਗੇ। ਅਸੀਂ ਦੇਸ਼ ਵਿੱਚੋਂ ਚੋਣ ਪ੍ਰਣਾਲੀ ਨੂੰ ਖ਼ਤਮ ਕਰਾਂਗੇ ਅਤੇ ਸੰਵਿਧਾਨ ਰਾਹੀਂ ਪਛੜੀਆਂ ਅਤੇ ਅਨੁਸੂਚਿਤ ਜਾਤੀਆਂ ਨੂੰ ਦਿੱਤੇ ਗਏ ਰਾਖਵੇਂਕਰਨ ਨੂੰ ਖ਼ਤਮ ਕਰਾਂਗੇ। ਉਨ੍ਹਾਂ ਕਿਹਾ ਕਿ ਆਰਐਸਐਸ ਅਤੇ ਇਸ ਨਾਲ ਸਬੰਧਿਤ ਜਥੇਬੰਦੀਆਂ ਦਾ ਸ਼ੁਰੂ ਤੋਂ ਹੀ ਇਹੀ ਉਦੇਸ਼ ਰਿਹਾ ਹੈ। ਇਸ ਲਈ ਇਸ ਚੋਣ ਵਿਚ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਤਾਨਾਸ਼ਾਹੀ ਨੂੰ ਖ਼ਤਮ ਕਰਨਾ ਹੈ। 

ਸਾਨੂੰ ਇਕ ਟਾਈਮ ਦਾ ਖਾਣਾ ਘੱਟ ਖਾ ਲੈਣਾ ਚਾਹੀਦਾ ਹੈ, ਪਰ ਸਾਨੂੰ ਦੇਸ਼ ਵਿੱਚ ਤਾਨਾਸ਼ਾਹੀ ਲਾਗੂ ਨਹੀਂ ਹੋਣ ਦੇਣੀ ਚਾਹੀਦੀ।ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੇਤਾ ਹੰਕਾਰ ਵਿਚ ਡੁੱਬ ਗਏ ਹਨ। ਉਨ੍ਹਾਂ ਦਾ ਹੰਕਾਰ ਦੇਖੋ ਕਿ ਉਨ੍ਹਾਂ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਕਹਿੰਦੇ ਹਨ ਕਿ ਉਹ ਭਗਵਾਨ ਜਗਨਨਾਥ ਮੋਦੀ ਜੀ ਦੇ ਭਗਤ ਹਨ। ਜਦੋਂ ਕਿ ਜਗਨਨਾਥ ਦਾ ਅਰਥ ਹੈ ਜਗਤ ਦੇ ਨਾਥ। ਭਾਵ, ਜੋ ਸਾਰੇ ਸੰਸਾਰ ਦੀ ਭਲਾਈ ਕਰਦਾ ਹੈ। 

ਭਗਵਾਨ ਸ਼੍ਰੀ ਰਾਮ 'ਤੇ ਇਹ ਲੋਕ ਕਹਿੰਦੇ ਹਨ ਕਿ ਮੋਦੀ ਜੀ ਸ਼੍ਰੀ ਰਾਮ ਨੂੰ ਲੈ ਕੇ ਆਏ ਹਨ। ਜ਼ਰਾ ਸੋਚੋ, ਕੀ ਕੋਈ ਮਨੁੱਖ ਰੱਬ ਨੂੰ ਧਰਤੀ 'ਤੇ ਲਿਆ ਸਕਦਾ ਹੈ? ਰੱਬ ਨੇ ਸਾਰਾ ਬ੍ਰਹਿਮੰਡ ਬਣਾਇਆ ਹੈ, ਪਰ ਭਾਜਪਾ ਵਾਲਿਆਂ ਨੂੰ ਹੁਣ ਇਹ ਲੱਗਣ ਲੱਗ ਪਿਆ ਹੈ ਕਿ ਮੋਦੀ ਜੀ ਨੇ ਬ੍ਰਹਿਮੰਡ ਬਣਾਇਆ ਹੈ। ਇਸ ਲਈ ਦੇਸ਼ ਲਈ ਇਸ ਚੋਣ ਵਿਚ ਭਾਜਪਾ ਦੇ ਹੰਕਾਰ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ। 

ਫ਼ਿਰੋਜ਼ਪੁਰ ਟਾਊਨ ਹਾਲ ਮੀਟਿੰਗ (ਖ਼ਾਸ ਕਰਕੇ ਸਰਹੱਦੀ ਖੇਤਰ ਦੇ ਵਪਾਰੀਆਂ ਨਾਲ) ਵਿੱਚ ਅਰਵਿੰਦ ਕੇਜਰੀਵਾਲ ਦੇ ਸੰਬੋਧਨ ਤੋਂ ਪਹਿਲਾਂ ਫ਼ਿਰੋਜ਼ਪੁਰ ਦੇ ਵਪਾਰੀਆਂ ਨੇ 'ਆਪ' ਦੇ ਕੌਮੀ ਕਨਵੀਨਰ ਨਾਲ ਆਪਣੇ ਮੁੱਦੇ ਅਤੇ ਸੁਝਾਅ ਸਾਂਝੇ ਕੀਤੇ। ਕਮਲ ਕਿਸ਼ੋਰ (ਰਾਈਸ ਮਿੱਲ ਇੰਡਸਟਰੀ) ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਾਰਕੀਟ ਫ਼ੀਸ ਅਤੇ ਆਰਡੀਐਫ ਐਕਸਪੋਰਟ ਰਿਫੰਡ ਬੰਦ ਕਰ ਦਿੱਤਾ ਹੈ। ਜਿਸ ਨਾਲ ਮੰਡੀਆਂ, ਮਾਰਕੀਟ ਕਮੇਟੀਆਂ ਅਤੇ ਉਨ੍ਹਾਂ ਦੇ ਵਿਕਾਸ ਪ੍ਰਭਾਵਿਤ ਹੋ ਰਹੇ ਹਨ।

ਵਪਾਰੀ ਸ਼ਸ਼ੀ ਸ਼ਰਮਾ ਨੇ ਮਾਨ ਸਰਕਾਰ ਦੀ ਓ.ਟੀ.ਐਸ ਸਕੀਮ ਦੀ ਸ਼ਲਾਘਾ ਕੀਤੀ, ਜਿਸ ਵਿੱਚ ਛੋਟੇ ਵਪਾਰੀਆਂ ਨੂੰ ਉਨ੍ਹਾਂ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਨੂੰ ਇੱਕਮੁਸ਼ਤ ਅਤੇ ਇਸ ਸਕੀਮ ਅਧੀਨ ਅਸਲ ਰਕਮ ਤੋਂ ਬਹੁਤ ਘੱਟ ਦੇ ਕੇ ਨਿਪਟਾਉਣ ਦਾ ਮੌਕਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਓ.ਟੀ.ਐਸ ਸਕੀਮ 30 ਜੂਨ ਨੂੰ ਬੰਦ ਹੋ ਰਹੀ ਹੈ, ਇਸ ਦਾ ਸਮਾਂ ਵਧਾਇਆ ਜਾਵੇ। 

ਇਸ ਦੇ ਜਵਾਬ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਓ.ਟੀ.ਐਸ. ਸਕੀਮ ਨਾਲ 1 ਲੱਖ ਰੁਪਏ ਦੇ ਬਕਾਇਆ 100% ਅਤੇ 1 ਲੱਖ ਤੋਂ 1 ਕਰੋੜ ਰੁਪਏ ਤੱਕ ਦੇ ਬਕਾਏ 50% ਮੁਆਫ ਕੀਤੇ ਗਏ ਹਨ। ਇਸ ਸਕੀਮ ਰਾਹੀਂ ਹਜ਼ਾਰਾਂ ਕਾਰੋਬਾਰੀਆਂ ਅਤੇ ਵਪਾਰੀਆਂ ਨੇ ਆਪਣੇ ਕੇਸਾਂ ਦਾ ਨਿਪਟਾਰਾ ਕੀਤਾ ਅਤੇ ਬਕਾਇਆ ਰਾਸ਼ੀ ਦਾ ਨਿਪਟਾਰਾ 30 ਜੂਨ ਤੱਕ ਹੋ ਜਾਵੇਗਾ। ਇਸ ਲਈ 30 ਜੂਨ ਤੱਕ ਅਪਲਾਈ ਕਰੋ।

ਸ਼ੀਤਲ ਮੁੰਜਾਲ ਨੇ ਦੱਸਿਆ ਕਿ ਉਸ ਦੀ ਅਬੋਹਰ ਵਿੱਚ ਕਾਸਮੈਟਿਕ ਦੀ ਦੁਕਾਨ ਹੈ। ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਵਪਾਰੀ ਵਰਗ ਸੰਤੁਸ਼ਟ ਹੈ। ਪਹਿਲਾਂ ਅਧਿਕਾਰੀ ਹਰ 2-3 ਮਹੀਨੇ ਬਾਅਦ ਬਿਨਾਂ ਕਿਸੇ ਕਾਰਨ ਦਸਤਾਵੇਜ਼ਾਂ ਦੀ ਜਾਂਚ ਕਰਵਾਉਣ ਦੇ ਨਾਂ 'ਤੇ ਮੈਨੂੰ ਬਹੁਤ ਤੰਗ ਕਰਦੇ ਸਨ ਪਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਕੋਈ ਵੀ ਅਧਿਕਾਰੀ ਮੈਨੂੰ ਤੰਗ ਨਹੀਂ ਕਰਦਾ। ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ।

ਜੋਸ਼ੀ ਨੇ ਦੱਸਿਆ ਕਿ ਉਨ੍ਹਾਂ ਦੀ ਅਬੋਹਰ ਵਿੱਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਪੰਜਾਬ ਦਾ ਵਪਾਰੀ ਬਿਨ੍ਹਾਂ ਕਿਸੇ ਡਰ ਤੋਂ ਆਪਣਾ ਕਾਰੋਬਾਰ ਕਰ ਰਿਹਾ ਹੈ, ਆਉਣ ਵਾਲੇ 3 ਸਾਲਾਂ 'ਚ ਕਾਰੋਬਾਰ ਬਹੁਤ ਅੱਗੇ ਵੱਧ ਜਾਵੇਗਾ | ਜੋਸ਼ੀ ਨੇ ਕਿਹਾ ਕਿ ਹੁਣ ਆਪ ਸਰਕਾਰ 'ਚ ਕੋਈ ਵੀ ਅਧਿਕਾਰੀ ਵਪਾਰੀਆਂ ਨੂੰ ਤੰਗ ਨਹੀਂ ਕਰਦਾ।  ਹੁਣ ਜੋ ਵੀ ਅਧਿਕਾਰੀ ਹੁੰਦਾ ਹੈ, ਉਹ ਵਪਾਰੀਆਂ ਦੇ ਕੰਮ ਸਮੇਂ 'ਤੇ ਪੂਰਾ ਕਰਦਾ ਹੈ।

ਪ੍ਰਵੀਨ ਕੁਮਾਰ ਜੱਗਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਵਪਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਵਪਾਰੀ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣਾ ਕਾਰੋਬਾਰ ਕਰ ਰਹੇ ਹਨ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਅਫ਼ਸਰਸ਼ਾਹੀ ਵੀ ਕਿਸੇ ਵਪਾਰੀ ਨੂੰ ਤੰਗ ਨਹੀਂ ਕਰ ਰਹੀ। 'ਆਪ' ਸਰਕਾਰ ਨੇ ਪੰਜਾਬ 'ਚ ਕਾਰੋਬਾਰੀਆਂ ਨੂੰ ਕਾਰੋਬਾਰ ਕਰਨ ਲਈ ਬਹੁਤ ਵਧੀਆ ਮਾਹੌਲ ਮੁਹੱਈਆ ਕਰਵਾਇਆ ਹੈ।

 

Tags: Arvind Kejriwal , Harpal Singh Cheema , Advocate Harpal Singh Cheema , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Jagdeep Singh Kaka Brar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD