ਵਿਧਾਇਕ ਬਲਵਿੰਦਰ ਬੈਂਸ ਨੇ ਕੀਤੀ ਨੌਜਵਾਨਾਂ ਨੂੰ ਅਪੀਲ
ਨਸ਼ੇ ਤਿਆਗ ਕੇ ਜਾਗਰੂਕ ਹੋਣ ਦੀ ਹੈ ਵਿਸ਼ੇਸ ਲੋੜ – ਬੈਂਸ
ਹਲਕਾ ਦਾਖਾ ਦੇ ਪਿੰਡ ਖੰਡੂਰ ਵਿਖੇ ਮੀਟਿੰਗ ਬਾਅਦ ਬਲਵਿੰਦਰ ਸਿੰਘ ਬੈਂਸ ਨੂੰ ਸਨਮਾਨਿਤ ਕਰਦੇ ਹੋਏ ਇਲਾਕਾ ਨਿਵਾਸੀ ਤੇ ਪਤਵੰਤੇ ਸੱਜਣ।
Web Admin
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ , 24 Apr 2014
Last updated on: Apr 24, 2014, 00:00 IST
ਲੋਕ ਸਭਾ ਹਲਕਾ ਲੁਧਿਆਣਾ ਤੋ ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਅੱਜ ਲੁਧਿਆਣਾ ਸ਼ਹਿਰ ਦੇ ਵਿਧਾਨ ਸਭਾ ਹਲਕਾ ਦੱਖਣੀ ਅਤੇ ਆਤਮ ਨਗਰ ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ। ਉੱਥੇ ਹੀ ਦੂਸਰੇ ਪਾਸੇ ਦੇਰ ਸ਼ਾਮ ਮੀਟਿੰਗ ਵਿੱਚ ਬਲਵਿੰਦਰ ਸਿੰਘ ਬੈਂਸ ਦੇ ਸਵਾਗਤ ਲਈ ਵੱਡੀ ਗਿਣਤੀ 'ਚ ਹਾਜ਼ਿਰ ਨੌਜਵਾਨਾਂ ਨੇ ਸ. ਬੈਂਸ ਦੇ ਹੱਕ ਵਿੱਚ ਜ਼ੋਰਦਾਰ ਨਾਅਰਿਆਂ ਨਾਲ ਮੀਟਿੰਗ ਦਾ ਮਾਹੌਲ ਗਰਮ ਕਰ ਦਿੱਤਾ। ਇਸ ਮੌਕੇ ਹਲਕਾ ਦਾਖਾ ਦੇ ਪਿੰਡ ਖੰਡੂਰ ਵਿਖੇ ਵੱਡੀ ਗਿਣਤੀ 'ਚ ਸ਼ਾਮਿਲ ਨੌਜਵਾਨਾਂ ਅਤੇ ਇਲਾਕਾ ਨਿਵਾਸੀਆਂ ਨਾਲ ਮੀਟਿੰਗ ਬਾਅਦ ਸੰਬੋਧਨ ਕਰਦਿਆਂ ਵਿਧਾਇਕ ਸ. ਬਲਵਿੰਦਰ ਸਿੰਘ ਬੈਂਸ ਨੇ ਆਪਣਾ ਸੰਬੋਧਨ ਵੱਡੀ ਗਿਣਤੀ 'ਚ ਹਾਜ਼ਿਰ ਨੌਜਵਾਨਾਂ ਦਾ ਧੰਨਵਾਦ ਕਰਨ ਬਾਅਦ ਸ਼ੁਰੂ ਕੀਤਾ। ਸ. ਬੈਂਸ ਨੇ ਕਿਹਾ ਕਿ ਅਜੋਕੇ ਸਮੇ ਵਿੱਚ ਨੌਜਵਾਨਾਂ ਨੂੰ ਜਾਗਰੂਕ ਹੋਣ ਦੀ ਵਿਸ਼ੇਸ਼ ਲੋੜ ਹੈ ਕਿਉਂਕਿ ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਹੱਥਾਂ ਵਿੱਚ ਨਿਰਭਰ ਕਰਦਾ ਹੈ। ਉਹਨਾਂ ਸੂਬੇ ਦੀ ਅਕਾਲੀ ਸਰਕਾਰ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਦੇਸ਼ ਦਾ ਭਵਿੱਖ ਨੌਜਵਾਨਾਂ ਨੂੰ ਨਸ਼ਿਆਂ ਉਪਰ ਲਾ ਕੇ ਅਕਾਲੀ ਨੁਮਾਇੰਦਿਆਂ ਨੇ ਸੂਬੇ ਦੇ ਵਸਨੀਕਾਂ ਦਾ ਵਿਸ਼ਵਾਸ ਖੋ ਲਿਆ ਹੈ ਪਰੰਤੂ ਹੁਣ ਸਹੀ ਸਮਾਂ ਹੈ ਨਸ਼ਿਆਂ ਅਤੇ ਇਹਨਾਂ ਭ੍ਰਿਸ਼ਟ ਆਗੂਆਂ ਖਿਲਾਫ ਆਵਾਜ਼ ਬੁਲੰਦ ਕਰਨ ਦੀ। ਵੱਡੀ ਗਿਣਤੀ 'ਚ ਹਾਜ਼ਿਰ ਇਲਾਕਾ ਨਿਵਾਸੀਆਂ ਨੇ ਇਸ ਮੌਕੇ ਮੀਟਿੰਗ ਬਾਅਦ ਸ. ਬੈਂਸ ਨੂੰ ਸਨਮਾਨਿਤ ਕਰਕੇ ਹਮਾਇਤ ਦਾ ਭਰੋਸਾ ਦਵਾਇਆ। ਮੀਟਿੰਗ ਵਿੱਚ ਜਸਵੀਰ ਸਿੰਘ ਖੰਡੂਰ, ਪੈਨ ਸਿੰਘ ਦਿਓਲ, ਪੰਚ ਭੁਪਿੰਦਰ ਸਿੰਘ, ਸ਼ੀਤਲ ਸਿੰਘ, ਸਰਪੰਚ ਕਰਮਜੀਤ ਸਿੰਘ, ਸੁਰਿੰਦਰ ਸਿੰਘ ਮਹਿਜ਼ਾਦ, ਬੂਟਾ ਸਿੰਘ ਮਨਸੂਰਾਂ ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਤੇ ਪਤਵੰਤੇ ਸੱਜਣ ਹਾਜ਼ਿਰ ਸਨ।