ਕੈਪਟਨ ਅਮਰਿੰਦਰ ਨੇ ਇਸਾਈਆਂ ਨੂੰ ਸੁਰੱਖਿਆ, ਸਨਮਾਨ ਦੇਣ ਦਾ ਭਰੋਸਾ ਦਿੱਤਾ
Web Admin
5 ਦਰਿਆ ਨਿਊਜ਼ (ਰੋਹਿਤ ਕੁਮਾਰ)
ਅੰਮ੍ਰਿਤਸਰ , 23 Apr 2014
Last updated on: Apr 23, 2014, 00:00 IST
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸਾਈ ਸਮੁਦਾਅ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਸੁਰੱਖਿਆ ਤੇ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ, ਜਿਥੇ ਸਾਰਿਆਂ ਨੂੰ ਬਰਾਬਰੀ ਨਾਲ ਜਿਉਣ ਦਾ ਅਧਿਕਾਰ ਹੈ।ਸੋਨੂੰ ਜਾਫਰ ਵੱਲੋਂ ਅਯੋਜਿਤ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਹੀ ਇਕੋਮਾਤਰ ਪਾਰਟੀ ਹੈ, ਜਿਹੜੀ ਜਾਤ, ਧਰਮ ਆਦਿ ਦੇ ਪੱਖਪਾਤ ਤੋਂ ਬਗੈਰ ਸੱਭ ਨੂੰ ਨਾਲ ਲੈ ਕੇ ਚੱਲਦੀ ਹੈ। ਕਾਂਗਰਸ ਧਰਮ ਨਿਰਪੱਖਤਾ 'ਤੇ ਭਰੋਸਾ ਕਰਦੀ ਹੈ, ਜਦਕਿ ਭਾਜਪਾ ਦੀ ਸੋਚ ਲੋਕਾਂ ਨੂੰ ਵੰਡਣ ਵਾਲੀ ਹੈ।ਇਸ ਮੌਕੇ ਸੰਬੋਧਨ ਕਰਦਿਆਂ ਸਥਾਨਕ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਸਮੁਦਾਅ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਚੁੱਕੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਸਟਰ ਗ੍ਰਿਫਿਨ, ਪਰਮਜੀਤ ਮਸੀਹ, ਰਿੰਕੂ ਗੁਮਟਾਲਾ, ਵਿਕਟਰ ਮਸੀਹ, ਵਿਲਿਅਮ ਮਸੀਹ ਵੀ ਮੌਜ਼ੂਦ ਰਹੇ।