Friday, 05 June 2026

 

 

ਖ਼ਾਸ ਖਬਰਾਂ ਹਰਪਾਲ ਸਿੰਘ ਚੀਮਾ ਵੱਲੋਂ ਪੀ.ਐਸ.ਟੀ.ਸੀ. ਦੀ ਸਮੀਖਿਆ ਮੀਟਿੰਗ ਅਮਨ ਅਰੋੜਾ ਨੇ 43 ਪਿੰਡਾਂ ਨੂੰ 69 ਵਿਕਾਸ ਕਾਰਜਾਂ ਲਈ 2.50 ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਵੰਡੇ ਭਗਵੰਤ ਮਾਨ ਸਰਕਾਰ ਵੱਲੋਂ ਸਖ਼ਤ ਸਮਾਂ-ਸੀਮਾ ਅਤੇ ਜਵਾਬਦੇਹੀ ਦੇ ਨਾਲ 'ਰੰਗਲਾ ਪੰਜਾਬ ਵਿਕਾਸ ਸਕੀਮ' ਵਿੱਚ ਤੇਜ਼ੀ : ਹਰਪਾਲ ਸਿੰਘ ਚੀਮਾ ਲੋਕ ਮਿਲਣੀ ਦੌਰਾਨ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਮੌਕੇ ‘ਤੇ ਕਰਵਾਇਆ ਲੋਕਾਂ ਦੀ ਸਮੱਸਿਆ ਦਾ ਹੱਲ ਭੋਜਨ-ਸੁਰੱਖਿਅਤ ਭਵਿੱਖ ਦਾ ਨਿਰਮਾਣ : ਨੀਤੀ ਅਤੇ ਭੋਜਨ ਦਾ ਸੁਮੇਲ 54 ਐਲਪੀਯੂ ਵਿਦਿਆਰਥੀਆਂ ਨੂੰ ਭਾਰਤੀ ਏਅਰਟੈੱਲ ਸਕਾਲਰਸ਼ਿਪ ਵਿੱਚ ₹5 ਕਰੋੜ ਤੋਂ ਵੱਧ ਪ੍ਰਾਪਤ ਹੋਏ ਅਤੇ ਵਿਸ਼ਵ ਵਾਤਾਵਰਣ ਦਿਵਸ 'ਤੇ 180 ਰੁੱਖ ਲਗਾਏ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਅਮਰਪ੍ਰੀਤ ਕੌਰ ਸੰਧੂ ਵੱਲੋਂ ਸੈਂਸਜ-2027 ਸਬੰਧੀ ਸੈਂਸਜ ਅਫਸਰਾਂ ਤੇ ਚਾਰਜ ਅਫਸਰਾਂ ਨਾਲ ਬੈਠਕ ਰਾਹੁਲ ਚਾਬਾ ਨੇ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ - ਗੁਰਦਿੱਤ ਸਿੰਘ ਸੇਖੋਂ ਰਣਬੀਰ ਭੁੱਲਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਸ਼ੁਭ ਆਰੰਭ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ : ਕੁਲਤਾਰ ਸਿੰਘ ਸੰਧਵਾਂ ਆਰਬੀਯੂ ਨੇ 'ਏਕ ਪੇੜ ਮਾਂ ਕੇ ਨਾਮ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ

 

ਲੋਕ ਸਭਾ ਚੋਣ ਹਲਕੇ ਅਨੰਦਪੁਰ ਸਾਹਿਬ ਦੇ ਏ ਆਰ ਓ ਤੇ ਅਸੈਂਬਲੀ ਲੈਵਲ ਮਾਸਟਰ ਟ੍ਰੈਨਰ ਨੂੰ ਈ.ਵੀ.ਐਮ ਸਬੰਧੀ ਟਰੇਨਿੰਗ ਦਿੱਤੀ

ਡਾ ਪ੍ਰੀਤੀ ਯਾਦਵ ਵੱਲੋਂ ਏ ਆਰ ਓ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਕਰਨ ਦੇ ਆਦੇਸ਼

Preeti Yadav, DC Ropar, Dr. Preeti Yadav, Deputy Commissioner Ropar, Rupnagar, Ropar, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv

Web Admin

Web Admin

5 Dariya News

ਰੂਪਨਗਰ , 03 May 2024

Last updated on: May 03, 2024, 00:00 IST

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਰੂਪਨਗਰ ਡਾ. ਪ੍ਰੀਤੀ ਯਾਦਵ, ਆਈ.ਏ.ਐਸ, ਦੀ ਅਗਵਾਈ ਤਹਿਤ ਅੱਜ ਲੋਕ ਸਭਾ ਚੋਣ ਹਲਕੇ 06-ਸ਼੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਅਸੈਬਲੀ ਸੈਗਮੈਂਟਾਂ ਦੇ ਸਮੂਹ ਅਸੈਂਬਲੀ ਲੈਵਲ ਮਾਸਟਰ ਟ੍ਰੈਨਰ ਦੀ ਈ.ਵੀ.ਐਮ ਸਬੰਧੀ ਇੱਕ ਵਿਸ਼ੇਸ ਟਰੇਨਿੰਗ ਕਰਵਾਈ ਗਈ। ਇਸ ਵਿੱਚ ਈ.ਵੀ.ਐਮ ਬਾਰੇ ਵਿਸ਼ੇਸ ਜਾਣਕਾਰੀ ਦਿੰਦੇ ਹੋਏ ਜ਼ਿਲਾ ਚੋਣ ਅਫ਼ਸਰ ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿਚ ਈ.ਵੀ.ਐਮ ਦੇ ਹਿੱਸੇ ਜਿਵੇ ਕਿ ਸੀ.ਯੂ, ਬੀ.ਯੂ ਅਤੇ ਵੀ.ਵੀ.ਪੈਂਟ ਬਾਰੇ ਜਾਣਕਾਰੀ ਦਿੱਤੀ। 

ਇਸ ਤੋ ਇਲਾਵਾ ਦੱਸਿਆ ਗਿਆ ਈ.ਵੀ.ਐਮ ਤੋਂ ਵੋਟਿੰਗ ਦਾ ਕੰਮ ਕਿਵੇਂ ਪੂਰਾ ਕੀਤਾ ਜਾਂਦਾ ਹੈ ਅਤੇ ਟਰੇਨਿੰਗ ਵਿੱਚ ਈ.ਵੀ.ਐਮ ਦੇ ਥਿਊਰੀ ਤੋਂ ਲੈ ਕੈ ਪ੍ਰੈਕਟੀਕਲ ਦੀ ਵੀ ਵਿਸਥਾਰ ਪੂਰਵਕ ਸਿਖਲਾਈ ਦਿੱਤੀ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਹਾਜ਼ਰ ਸਮੂਹ ਏ ਆਰ ਓ ਤੇ ਅਸੈਂਬਲੀ ਲੈਵਲ ਮਾਸਟਰ ਟ੍ਰੈਨਰ ਨੂੰ ਵੋਟਿੰਗ ਸਮੇਂ ਈ.ਵੀ.ਐਮ ਦੇ ਖਰਾਬ ਹੋਣ ਜਾਣ ਤੇ ਬਦਲਣ ਬਾਰੇ ਵੇਰਵਿਆਂ ਸਹਿਤ ਦੱਸਿਆ ਗਿਆ। 

ਵੋਟਿੰਗ ਸ਼ੁਰੂ ਹੋਣ ਤੋ ਲੈ ਕੇ ਵੋਟਿੰਗ ਮੁਕੰਮਲ ਹੋਣ ਤੱਕ ਈ.ਵੀ.ਐਮ ਜਰੀਏ ਵੋਟਿੰਗ ਨੂੰ ਕਿਵੇ ਚਾਲੂ ਰੱਖਣਾ ਹੈ ਬਾਰੇ ਅਤੇ ਵੋਟਿੰਗ ਸਮੇਂ ਸੀ.ਯੂ ਤੇ ਬੀ.ਯੂ ਦੇ ਖਰਾਬ ਹੋਣ ਤੇ ਜਾ ਬੈਟਰੀ ਦੇ ਬਦਲਣ, ਪੋਲਿੰਗ ਟੀਮ (ਜਿਵੇ ਕਿ ਮਾਇਕਰੋ ਆਬਜਰਵਰ, ਪੀ.ਆਰ.ਓ ਆਦਿ) ਦੇ ਕੰਮਾ ਬਾਰੇ ਜਾਣਕਾਰੀ ਦਿੱਤੀ ਗਈ ਤੇ ਪੋਲਿੰਗ ਟੀਮ ਨੂੰ ਪੋਲਿੰਗ ਬੁਥਾਂ ਤੇ ਪਹੁੰਚਣ ਦੀ ਤਰਤੀਬ ਸਮਝਾਈ ਗਈ। ਉਨ੍ਹਾਂ ਪੋਲਿੰਗ ਵਾਲੇ ਦਿਨ ਭਰੇ ਜਾਣ ਵਾਲੇ ਵਿਸ਼ੇਸ ਫਾਰਮ ਜਿਵੇਂ ਕਿ ਲੋਗ ਬੁੱਕ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ। 

ਇਸ ਮੀਟਿੰਗ ਤੋ ਬਾਅਦ ਦੁਪਹਿਰ ਟਰੇਨਿੰਗ ਵਿੱਚ ਆਉਣ ਵਾਲੇ ਨੁਮਾਇਦਿਆਂ ਦਾ ਈ.ਵੀ.ਐਮ ਦੇ ਸਬੰਧ ਵਿੱਚ ਪੇਪਰ ਵੀ ਲਿਆ ਗਿਆ। ਡਾ ਪ੍ਰੀਤੀ ਯਾਦਵ ਵੱਲੋਂ ਏ ਆਰ ਓ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਕਰਨ ਦੇ ਆਦੇਸ਼ ਵੀ ਦਿੱਤੇ ਅਤੇ ਕਿਹਾ ਕੀ ਚੋਣ ਸਮੱਗਰੀ ਤੋ ਲੈ ਕੇ ਸਟਰੋਂਗ ਰੂਮ ਦੇ ਪ੍ਰਬੰਧਾਂ ਨੂੰ ਸੁੱਚਜੇ ਢੰਗ ਨਾਲ ਮੁਕੰਮਲ ਕੀਤਾ ਜਾਵੇ।

ਇਸ ਟਰੇਨਿੰਗ ਵਿੱਚ ਐਸ.ਡੀ.ਐਮ ਨਵਾ ਸ਼ਹਿਰ ਸ਼੍ਰੀਮਤੀ ਅਕਸ਼ਿਤਾ ਗੁਪਤਾ ਆਈ.ਏ.ਐਸ., ਐਸ.ਡੀ.ਐਮ ਗੜਸ਼ੰਕਰ ਸ਼ਿਵਰਾਜ ਸਿੰਘ ਬਾਲ, ਐਸ.ਡੀ.ਐਮ  ਬੰਗਾ ਸ਼੍ਰੀ ਬਿਕਰਮਜੀਤ ਸਿੰਘ, ਐਸ.ਡੀ.ਐਮ  ਬਲਾਚੌਰ ਸ਼੍ਰੀ ਰਵਿੰਦਰ ਕੁਮਾਰ, ਐਸ.ਡੀ.ਐਮ ਸ਼੍ਰੀ ਅਨੰਦਪੁਰ ਸਾਹਿਬ ਰਾਜਪਾਲ ਸਿੰਘ ਸੇਖੋ, ਐਸ.ਡੀ.ਐਮ ਰੂਪਨਗਰ ਸ਼੍ਰੀ ਨਵਦੀਪ ਕੁਮਾਰ, ਐਸ.ਡੀ.ਐਮ ਸ਼੍ਰੀ ਚਮਕੌਰ ਸਾਹਿਬ ਸ਼੍ਰੀ ਅਮਰੀਕ ਸਿੰਘ, ਐਸ.ਡੀ.ਐਮ  ਖਰੜ ਸ਼੍ਰੀ ਗੁਰਮੰਦਰ ਸਿੰਘ ਅਤੇ ਐਸ.ਡੀ.ਐਮ ਐਸ.ਏ.ਐਸ ਨਗਰ ਸ਼੍ਰੀ ਦੀਪਾਂਕਰ ਗਰਗ ਵੱਲੋ ਵੀ ਭਾਗ ਲਿਆ ਗਿਆ।

 

Tags: Preeti Yadav , DC Ropar , Dr. Preeti Yadav , Deputy Commissioner Ropar , Rupnagar , Ropar , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD