ਜ਼ਿਲ੍ਹਾ ਚੋਣਕਾਰ ਅਫ਼ਸਰ ਕਮ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀਆਂ ਹਦਾਇਤਾਂ ਅਤੇ ਉਪ ਮੰਡਲ ਮੈਜਿਸਟਰੇਟ ਸ. ਅਮਰੀਕ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਵੀਪ ਗਤੀਵਿਧੀਆ ਤਹਿਤ ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿੱਚ ਚੋਣ ਜਾਗਰੂਕਤਾ ਹਿੱਤ ਸਮਾਗਮ ਕਰਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਨੋਡਲ ਅਫ਼ਸਰ ਪ੍ਰੋ. ਰਾਜਵਿੰਦਰ ਕੌਰ ਨੇ ਦੱਸਿਆ ਕਿ ਪ੍ਰਿੰਸੀਪਲ ਡਾ. ਪੁਸ਼ਪਿੰਦਰ ਕੌਰ ਅਤੇ ਸੈਕਟਰ ਅਫ਼ਸਰ ਸ. ਇੰਦਰਮੋਹਨ ਸਿੰਘ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ‘ਸਵੀਪ ਨੋਡਲ ਅਫ਼ਸਰ’ ਰਾਬਿੰਦਰ ਸਿੰਘ ਰੱਬੀ ਨੇ ਵਿਦਿਆਰਥਣਾਂ ਨੂੰ ਚੋਣਾਂ ਸੰਬੰਧੀ ਰੌਚਕ ਤਰੀਕੇ ਨਾਲ਼ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਵੋਟ ਪ੍ਰਕ੍ਰਿਆ ਨਾਲ਼ ਜੁੜਨ ਦਾ ਸੱਦਾ ਦਿੱਤਾ।
ਉਨ੍ਹਾਂ ਸੀ ਵਿਜ਼ਿਲ ਐਪ, ਆਦਰਸ਼ ਚੋਣ ਜ਼ਾਬਤਾ, ਨੋਟਾ, ਈ.ਵੀ.ਐੱਮ., ਵੀ.ਵੀ.ਪੈਟ. ਬਾਬਤ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਵੋਟਰ ਪ੍ਰਣ ਵੀ ਕਰਾਇਆ ਗਿਆ। ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਗਗਨਦੀਪ ਕੌਰ ਨੇ ਚੋਣ ਪ੍ਰਣਾਲੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਚੋਣ ਪ੍ਰਕ੍ਰਿਆ ਬਾਬਤ ਬਾਖੂਬੀ ਦੱਸਿਆ। ਵਿਦਿਆਰਥਣਾਂ ਦੀ ਵਧੀਆ ਕਾਰਗੁਜ਼ਾਰੀ ਲਈ ਉਨ੍ਹਾਂ ਨੂੰ ਸਾਹਿਤਕ ਮੈਗਜ਼ੀਨ ਅਤੇ ਮੈਡਲ ਪ੍ਰਦਾਨ ਕੀਤੇ ਗਏ।
ਜੇਤੂ ਵਿਦਿਆਰਥਣਾਂ ਵਿੱਚ ਲਵਪ੍ਰੀਤ ਕੌਰ ਬੀ.ਏ. ਭਾਗ ਤੀਜਾ, ਕਮਲਪ੍ਰੀਤ ਕੌਰ ਭਾਗ ਤੀਜਾ, ਕਾਜਲ ਭਾਗ ਦੂਜਾ, ਅਰਸ਼ਦੀਪ ਕੌਰ ਬੀ. ਕਾਮ ਭਾਗ ਤੀਜਾ, ਅੰਮ੍ਰਿਤਪਾਲ ਕੌਰ ਭਾਗ ਤੀਜਾ ਦਾ ਸਨਮਾਨ ਸਾਹਿਤਕ ਕਿਤਾਬਾਂ, ਸਰਟੀਫਿਕੇਟ ਅਤੇ ਮੈਡਲ ਨਾਲ਼ ਕੀਤਾ ਗਿਆ। ਵਿਦਿਅਰਥਣਾਂ ਦੀਆਂ ਵੋਟਾਂ ਵੀ ਇਸੇ ਸਮੇਂ ਬਣਾਈਆਂ ਗਈਆਂ। ਰਮਨਦੀਪ ਕੌਰ ਨੇ ਇਸ ਮੌਕੇ ਕਵਿਤਾ ਅਤੇ ਤਰਨਪ੍ਰੀਤ ਕੌਰ ਨੇ ਗੀਤ ਗਾਇਆ।
ਇਸ ਮੌਕੇ ਸ੍ਰੀ ਰੱਬੀ ਨੇ ਕਿਹਾ ਕਿ ਚੋਣ ਜ਼ਾਬਤੇ ਤੋਂ ਬਾਅਦ ਹੁਣ ਸਾਰੇ ਕਾਲਜਾਂ, ਸਕੂਲਾਂ, ਆਈ ਟੀ ਆਈ ਜਾਂ ਹੋਰ ਸੰਸਥਾਵਾਂ ਵਿੱਚ ਅਜਿਹੇ ਸਮਾਗਮ ਰਚਾਏ ਜਾਣਗੇ ਅਤੇ ਵਿਦਿਆਰਥੀਆਂ ਨੂੰ ਚੋਣ ਪ੍ਰਕ੍ਰਿਆ ਨਾਲ਼ ਜੋੜਿਆ ਜਾਵੇਗਾ। ਇਸ ਮੌਕੇ ਮੰਚ ਸੰਚਾਲਨ ਪ੍ਰੋ. ਗੁਰਲੀਨ ਕੌਰ ਨੇ ਕੀਤਾ।
ਇਸ ਸਮਾਗਮ ਵਿੱਚ ਵਾਇਸ ਪ੍ਰਿੰਸੀਪਲ ਪ੍ਰੋ. ਨਵਜੋਤ ਕੌਰ ਅਤੇ ਅੰਗਰੇਜ਼ੀ ਵਿਭਾਗ ਦੇ ਪ੍ਰੋਫੈਸਰ ਦਿਵਿਆ ਸ਼ਰਮਾ, ਤਰਨਜੀਤ ਕੌਰ, ਕੁਲਦੀਪ ਕੌਰ, ਰਾਜਵਿੰਦਰ ਕੌਰ, ਸੁਖਵਿੰਦਰ ਕੌਰ, ਹਰਪ੍ਰੀਤ ਕੌਰ (ਆਂਗਨਵਾੜੀ ਵਰਕਰ), ਪਰਵਿੰਦਰ ਕੌਰ ਰੌਣੀ ਕਲਾਂ, ਰੁਚੇਕਾ ਫੁਟੇਲਾ ਮੁੰਡੀਆਂ, ਭੁਪਿੰਦਰ ਕੌਰ ਦੁੱਮਣਾ, ਕਰਮਜੀਤ ਕੌਰ ਆਸ਼ਾ ਵਰਕਰ ਚੱਕਲਾਂ, ਕੁਲਵਿੰਦਰ ਕੌਰ, ਗੁਰਦੀਪ ਕੌਰ ਓਇੰਦ, ਬਲਜਿੰਦਰ ਕੌਰ, ਹਰਜਿੰਦਰ ਕੌਰ ਰੁੜਕੀ ਹੀਰਾਂ, ਸੁਦੇਸ਼ ਕੁਮਾਰੀ, ਗੁਰਚਰਨ ਸਿੰਘ ਸਮਾਣਾ ਕਲਾਂ ਜਗਦੀਪ ਸਿੰਘ, ਅਜੀਤ ਸਿੰਘ ਸਮਾਣਾ ਕਲਾਂ, ਗੁਰਵਿੰਦਰ ਸਿੰਘ, ਕਮਲਦੀਪ ਸਿੰਘ ਕਲਾਰਾਂ, ਸੁਖਦੇਵ ਸਿੰਘ, ਰਾਜਬੀਰ ਸਿੰਘ ਸਲੇਮਪੁਰ, ਗੁਰਤੇਜ ਸਿੰਘ ਮੁੰਡੀਆਂ, ਗੁਰਪ੍ਰੀਤ ਸਿੰਘ ਢੰਗਰਾਲੀ, ਗੁਰਮੀਤ ਸਿੰਘ ਕੋਟਲੀ ਅਤੇ ਇਕਬਾਲ ਸਿੰਘ ਬੱਲਾਂ ਕਲਾਂ ਨੇ ਸ਼ਿਰਕਤ ਕੀਤੀ।