Friday, 03 May 2024

 

 

ਖ਼ਾਸ ਖਬਰਾਂ ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ,ਅਕਾਲੀ ਦਲ ਨੂੰ ਵੱਡਾ ਝਟਕਾ! ਭਗਵੰਤ ਮਾਨ ਨੇ ਪਟਿਆਲਾ ਵਿੱਚ ਕੀਤਾ ਰੋਡ ਸ਼ੋਅ, ਡਾ. ਬਲਬੀਰ ਦੇ ਹੱਕ 'ਚ ਕੀਤਾ ਪ੍ਰਚਾਰ, ਕਿਹਾ- ਪੰਜਾਬ ਬਣੇਗਾ ਹੀਰੋ, ਇਸ ਵਾਰ 13-0 ਗੁਰਜੀਤ ਔਜਲਾ ਦੇ ਹੱਕ ਵਿੱਚ ਗਰਜਿਆ ਹਰਪ੍ਰਤਾਪ ਅਜਨਾਲਾ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਹੀ ਗ੍ਰੇਟਰ ਮੁਹਾਲੀ ਇਲਾਕੇ ਦਾ ਵਿਕਾਸ ਕਰਵਾਇਆ ਤੇ ਇਥੇ ਕੌਮਾਂਤਰੀ ਹਵਾਈ ਅੱਡਾ, ਸੰਸਥਾਵਾਂ ਤੇ ਆਈ ਟੀ ਸੈਕਟਰ ਲਿਆਂਦਾ: ਸੁਖਬੀਰ ਸਿੰਘ ਬਾਦਲ ਕਾਂਗਰਸ ਸਕੱਤਰ ਅਤੇ ਸੰਯੁਕਤ ਸਕੱਤਰ ਸਮੇਤ 300 ਦੇ ਕਰੀਬ ਭਾਜਪਾ ਚ ਸ਼ਾਮਲ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਨਿਰਵਿਘਨ ਨਾਮਜ਼ਦਗੀ ਪ੍ਰਕਿਰਿਆ ਲਈ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਕੀਤੀ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਨਾਮਜ਼ਦਗੀਆਂ ਭਰਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਨਾਮਜ਼ਦਗੀਆਂ ਭਰਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ ਲੁਧਿਆਣਾ ਪ੍ਰਸ਼ਾਸਨ ਕਣਕ ਦੀ ਨਿਰਵਿਘਨ ਖਰੀਦ ਸੀਜ਼ਨ ਨੂੰ ਯਕੀਨੀ ਬਣਾ ਰਿਹਾ ਹੈ - ਡਿਪਟੀ ਕਮਿਸਸ਼ਨਰ ਜੇਕਰ ਭਾਜਪਾ ਇੱਕ ਵਾਰ ਫਿਰ ਸੱਤਾ 'ਚ ਆਈ ਤਾਂ ਰਾਖਵਾਂਕਰਨ ਖ਼ਤਮ ਕਰ ਦੇਵੇਗੀ : ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਦਾ ਸ਼ਹਿਰ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ, ਹਜ਼ਾਰਾਂ ਕਾਂਗਰਸੀ ਵਰਕਰ ਪਹੁੰਚੇ ਸ਼ਹਿਰ ਦੀ ਸਾਫ਼-ਸਫਾਈ ’ਚ ਭਾਗ ਲੈਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਮਿਸ਼ਨਰ ਨੇ ਕੀਤਾ ਸਨਮਾਨਿਤ ਜਿਲ੍ਹੇ ਵਿੱਚ ਹੁਣ ਤੱਕ 440280 ਮੀਟਰਿਕ ਟਨ ਕਣਕ ਦੀ ਹੋਈ ਆਮਦ–ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੌਣ ਅਫ਼ਸਰ ਘਨਸ਼ਾਮ ਥੋਰੀ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਵਿਨੀਤ ਕੁਮਾਰ ਦੀ ਨਿਗਰਾਨੀ ਵਿਚ ਹੋਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਕੱਢਿਆ ਫਲੈਗ ਮਾਰਚ ਸਿਆਸੀ ਪਾਰਟੀਆਂ ਦੀ ਮੌਜੂਦਗੀ ’ਚ ਵੋਟਿੰਗ ਮਸ਼ੀਨਾਂ ਦੀ ਹੋਈ ਪਹਿਲੀ ਰੈਂਡੇਮਾਈਜ਼ੇਸ਼ਨ ਡੀ.ਸੀ. ਆਸ਼ਿਕਾ ਜੈਨ ਨੇ ਮੈਰਿਟ ਵਿੱਚ ਆਏ ਸਰਕਾਰੀ ਸਕੂਲਾਂ ਦੇ 10ਵੀਂ ਅਤੇ 10+2 ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਮੈਡਲਾਂ ਨਾਲ ਸਨਮਾਨ ਕਰ ਮਨੋਬਲ ਵਧਾਇਆ ਪਟਿਆਲਾ ਜ਼ਿਲ੍ਹੇ ਦੇ 52 ਵਿਦਿਆਰਥੀਆਂ ਬਾਰਵੀਂ ਦੀ ਮੈਰਿਟ ਸੂਚੀ ’ਚ, ਸਰਕਾਰੀ ਸਕੂਲਾਂ 33 ਵਿਦਿਆਰਥੀ ਚਮਕੇ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਗਰਮੀ ਦੇ ਚੱਲਦਿਆਂ ਪੋਲਿੰਗ ਬੂਥਾਂ ਤੇ ਕੀਤੇ ਜਾਣਗੇ ਖਾਸ ਪ੍ਰਬੰਧ

 

ਹੁਸ਼ਿਆਰਪੁਰ ਵਿਖੇ ਹੋਈ ਚੋਣ ਜਨਸਭਾ ਵਿਚ ਕੇਂਦਰ ਸਰਕਾਰ 'ਤੇ ਜਮਕੇ ਵਰ੍ਹੇ ਮੁੱਖ ਮੰਤਰੀ ਭਗਵੰਤ ਮਾਨ

ਦੇਸ਼ ਵਿਚ 10 ਸਾਲਾਂ ਤੋਂ ਭਾਜਪਾ ਦੀ ਸਰਕਾਰ, ਫਿਰ ਵੀ ਵਿਕਾਸ ਦੀ ਬਜਾਏ, ਧਰਮ ਅਤੇ ਜਾਤੀ ਦੇ ਨਾਮ 'ਤੇ ਵੋਟ ਮੰਗ ਰਹੀ ਹੈ ਭਾਜਪਾ

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Bram Shanker Jimpa, Raj Kumar Chabbewal, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

ਹੁਸ਼ਿਆਰਪੁਰ , 20 Apr 2024

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਚੱਬੇਵਾਲ, (ਹੁਸ਼ਿਆਰਪੁਰ) ਵਿੱਚ ਇੱਕ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਆਪ ਵਰਕਰਾਂ ਦੇ ਸਮਰਪਣ ਅਤੇ ਆਮ ਲੋਕਾਂ ਦੇ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਪ੍ਰਤੀ ਪਿਆਰ ਨੂੰ ਸਲਾਮ ਕੀਤਾ।  ਮਾਨ ਨੇ ਕਿਹਾ ਕਿ ‘ਆਪ’ ਵਲੰਟੀਅਰਾਂ ਦਾ ਜਜ਼ਬਾ ਤੇ ਜੋਸ਼ ਅਤੇ ਸਾਡੀ ਮਿਹਨਤ ਸਾਨੂੰ ਹੋਰਨਾਂ ਪਾਰਟੀਆਂ ਨਾਲੋਂ ਵੱਖਰਾ ਬਣਾਉਂਦੀ ਹੈ।  

ਉਨ੍ਹਾਂ ਕਿਹਾ ਕਿ ‘ਆਪ’ ਦੀਆਂ ਰੈਲੀਆਂ ਵਿੱਚ ਪਹੁੰਚਣ ਲਈ ਲੋਕਾਂ ਵੱਲੋਂ ਚੁੱਕਿਆ ਗਿਆ ਹਰ ਕਦਮ ਇਨਕਲਾਬ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਹੈ। ਮਾਨ ਨੇ ਕਿਹਾ ਕਿ ਉਹ ਲੋਕਾਂ ਦੇ ਪਿਆਰ, ਸਤਿਕਾਰ ਅਤੇ ਸਹਿਯੋਗ ਦੀ ਬਹੁਤ ਕਦਰ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ 4 ਜੂਨ ਤੋਂ ਬਾਅਦ 'ਆਪ' ਉਮੀਦਵਾਰ ਡਾ ਰਾਜ ਕੁਮਾਰ ਚੱਬੇਵਾਲ ਲੋਕ ਸਭਾ 'ਚ ਹੁਸ਼ਿਆਰਪੁਰ ਦੀ ਆਵਾਜ਼ ਬਣਨਗੇ।ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਆਗੂ ਆਮ ਪਰਿਵਾਰਾਂ ਵਿੱਚੋਂ ਹਨ, ਦੂਜੀਆਂ ਪਾਰਟੀਆਂ ਦੇ ਉਲਟ ਇੱਥੇ ਕੋਈ ਵੀ ਵੰਸ਼ਵਾਦੀ ਜਾਂ ਪੇਸ਼ੇਵਾਰ ਸਿਆਸਤਦਾਨ ਨਹੀਂ ਹੈ।  

ਮੈਂ ਇੱਕ ਕਲਾਕਾਰ ਸੀ, ਮੈਂ 17 ਸਾਲ ਦੀ ਛੋਟੀ ਉਮਰ ਵਿੱਚ ਸਫਲਤਾ ਹਾਸਲ ਕੀਤੀ, ਮੈਂ ਇੱਥੇ ਪੈਸੇ ਜਾਂ ਪ੍ਰਸਿੱਧੀ ਲਈ ਨਹੀਂ ਆਇਆਂ ਹਾਂ।  ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਜੀ ਅਤੇ ਉਨ੍ਹਾਂ ਦੀ ਪਤਨੀ, ਦੋਵੇਂ ਇਨਕਮ ਟੈਕਸ ਕਮਿਸ਼ਨਰ ਸਨ, ਜੇ ਉਨ੍ਹਾਂ ਨੂੰ ਪੈਸਾ ਚਾਹੀਦਾ ਹੁੰਦਾ ਤਾਂ ਉਹ ਇਸ ਤੋਂ ਕਈ ਜ਼ਿਆਦਾ ਕਮਾ ਸਕਦੇ ਸਨ।  ਪਰ ਅਸੀਂ ਆਮ ਲੋਕਾਂ ਲਈ ਕੰਮ ਕਰਨ, ਉਨ੍ਹਾਂ ਦੀ ਨੁਮਾਇੰਦਗੀ ਕਰਨ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ, ਵਿਕਾਸ ਕਰਨ ਅਤੇ ਆਪਣੇ ਸੂਬੇ ਅਤੇ ਦੇਸ਼ ਨੂੰ ਸਹੀ ਦਿਸ਼ਾ ਵਿੱਚ ਅੱਗੇ ਲਿਜਾਣਾ ਲਈ  ਰਾਜਨੀਤੀ ਵਿੱਚ ਆਏ ਹਾਂ।

ਉਨ੍ਹਾਂ (ਭਾਜਪਾ) ਨੇ ਅਰਵਿੰਦ ਕੇਜਰੀਵਾਲ ਨੂੰ ਇਸ ਲਈ ਜੇਲ੍ਹ ਵਿੱਚ ਡੱਕ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾ ਕੇ ਉਹ ਆਮ ਆਦਮੀ ਪਾਰਟੀ ਦੀ ਆਵਾਜ਼ ਨੂੰ ਦਬਾ ਸਕਦੇ ਹਨ।  ਪਰ ਉਹ ਗ਼ਲਤ ਹਨ, ਉਹ ਸਾਨੂੰ ਡਰਾ ਨਹੀਂ ਸਕਦੇ ਜਾਂ ਸਾਨੂੰ ਰੋਕ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ‘ਆਪ’ ਇੱਕ ਦਰਿਆ  ਵਾਂਗ ਹੈ ਅਤੇ ਦਰਿਆ ਨੂੰ ਰੋਕਿਆ ਜਾਂ ਕਾਬੂ ਨਹੀਂ ਕੀਤਾ ਜਾ ਸਕਦਾ, ਇਹ ਆਪਣਾ ਰਸਤਾ ਆਪ ਹੀ ਬਣਾ ਲੈਂਦੀ ਹੈ। ਅਰਵਿੰਦ ਕੇਜਰੀਵਾਲ ਸਿਰਫ਼਼ ਇੱਕ ਵਿਅਕਤੀ ਨਹੀਂ, ਇੱਕ ਵਿਚਾਰ ਹਨ, ਤੁਸੀਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੇ ਹੋ ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਰੋਕੋਗੇ।

ਅਸੀਂ ਕੰਮ ਕੀਤਾ ਹੈ, ਅਸੀਂ ਆਪਣੇ ਕੰਮ ਦੇ ਅਧਾਰ 'ਤੇ ਵੋਟਾਂ ਮੰਗ ਰਹੇ ਹਾਂ, ਅਤੇ ਉਹ ਕੇਂਦਰ ਵਿੱਚ ਆਪਣੀ ਸਰਕਾਰ ਦੇ 10 ਸਾਲ ਬਾਅਦ ਵੀ ਧਰਮ ਅਤੇ ਜਾਤ ਦੇ ਅਧਾਰ 'ਤੇ ਵੋਟਾਂ ਮੰਗ ਰਹੇ ਹਨ।  ਕੇਂਦਰ ਦੀ ਮੋਦੀ ਸਰਕਾਰ ਨੇ ਦਸ ਸਾਲਾਂ ਵਿੱਚ ਕੁਝ ਨਹੀਂ ਕੀਤਾ, ਸਿਰਫ਼ ਰੇਲ, ਭੇਲ, ਐਲਆਈਸੀ ਅਤੇ ਹਵਾਈ ਅੱਡਿਆਂ ਵਰਗੇ ਜਨਤਕ ਵਿਭਾਗਾਂ ਨੂੰ ਵੇਚ ਦਿੱਤਾ।  ਭਾਜਪਾ ਨੇ ਆਮ ਲੋਕਾਂ ਨੂੰ ਸਿਰਫ਼ ਮਹਿੰਗਾਈ ਅਤੇ ਬੇਰੁਜ਼ਗਾਰੀ ਦਿੱਤੀ ਹੈ, ਜਿਸ ਦਾ ਅਸਲ ਲਾਭ ਮੋਦੀ ਸਰਕਾਰ ਦੇ ਸਰਮਾਏਦਾਰ ਦੋਸਤਾਂ ਨੂੰ ਦਿੱਤਾ ਗਿਆ ਹੈ।

ਮਾਨ ਨੇ ਪੰਜਾਬ ਵਿੱਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਮੈਂ ਆਪਣੇ ਨੌਜਵਾਨਾਂ ਨੂੰ 43,000 ਸਰਕਾਰੀ ਨੌਕਰੀਆਂ ਦੇਣ ਤੋਂ ਬਾਅਦ ਇੱਥੇ ਖੜ੍ਹਾ ਹਾਂ, ਉਹ ਵੀ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਿਸ਼ ਦੇ। ਸਾਡੇ ਬੱਚੇ ਪੁਲਿਸ ਵਿਭਾਗ, ਪੀਐਸਪੀਸੀਐਲ ਵਿੱਚ ਚੁਣੇ ਜਾ ਰਹੇ ਹਨ ਅਤੇ  ਮੈਰਿਟ ਦੇ ਅਧਾਰ 'ਤੇ ਜੱਜ ਬਣ ਰਹੇ ਹਨ। 

ਇਕ ਬਜ਼ੁਰਗ ਮੇਰੇ ਕੋਲ ਆਇਆ ਅਤੇ ਕਿਹਾ ਕਿ ਉਹ ਆਪਣੀ ਧੀ ਨੂੰ ਕੈਨੇਡਾ ਭੇਜਣ ਲਈ 35 ਲੱਖ ਰੁਪਏ ਇਕੱਠੇ ਕਰ ਰਿਹਾ ਹੈ, ਉਹ ਉਸ ਦੀ ਮਾਂ ਦੇ ਗਹਿਣੇ ਵੇਚਣ ਵਾਲੇ ਸਨ ਪਰ ਫਿਰ ਲੜਕੀ ਨੂੰ ਪੀ.ਐਸ.ਪੀ.ਸੀ.ਐਲ. ਵਿਚ ਐਸ.ਡੀ.ਓ. ਦੀ ਨੌਕਰੀ ਮਿਲ ਗਈ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ।  ਹੁਣ ਉਸ ਨੂੰ ਰੋਜ਼ੀ-ਰੋਟੀ ਲਈ ਕੈਨੇਡਾ ਜਾਣ ਦੀ ਲੋੜ ਨਹੀਂ ਹੈ।  ਇਮਾਨਦਾਰ ਸਰਕਾਰ ਚੁਣਨ ਦਾ ਇਹੀ ਫ਼ਾਇਦਾ ਹੈ।  

ਹੁਣ ਮੈਂ ਤੁਹਾਡੇ ਵਿਚਕਾਰ ਹਾਂ, ਇਸ ਵਾਰ ਲੋਕ ਸਭਾ ਚੋਣਾਂ ਲਈ ਇੱਕ ਵਾਰ ਫਿਰ ਤੁਹਾਡੇ ਸਮਰਥਨ ਦੀ ਮੰਗ ਕਰ ਰਿਹਾ ਹਾਂ।  'ਆਪ' ਉਮੀਦਵਾਰਾਂ ਨੂੰ ਵੋਟ ਪਾਓ, ਪੰਜਾਬ ਪੱਖੀ ਅਤੇ ਲੋਕ-ਪੱਖੀ ਆਅਵਾਜਾਂ ਨੂੰ ਪਾਰਲੀਮੈਂਟ ਵਿੱਚ ਭੇਜੋ।  ਉਹ ਉੱਥੇ ਤੁਹਾਡੇ ਮੁੱਦੇ ਉਠਾਉਣਗੇ ਅਤੇ ਉੱਥੇ ਤੁਹਾਡਾ ਕੰਮ ਕਰਵਾਉਣਗੇ। ਇਸ ਸਮੇਂ ਮੈਂ ਭਾਜਪਾ ਸਰਕਾਰ ਦੇ ਖ਼ਿਲਾਫ਼, ਰਾਜਪਾਲ ਦੇ ਖ਼ਿਲਾਫ਼ ਇਕੱਲਾ ਲੜ ਰਿਹਾ ਹਾਂ ਅਤੇ ਤੁਹਾਡੇ ਹੱਕਾਂ ਲਈ ਸੁਪਰੀਮ ਕੋਰਟ ਵਿੱਚ ਲੜ ਰਿਹਾ ਹਾਂ, ਉਹ ਸਾਡੇ ਬਕਾਇਆ 8,000 ਕਰੋੜ ਫ਼ੰਡ ਜਾਰੀ ਕਰਨ ਤੋਂ ਇਨਕਾਰ ਕਰ ਰਹੇ ਹਨ, ਮੈਨੂੰ ਹੋਰ ਮਜ਼ਬੂਤ ​​ਕਰੋ, ਮੈਨੂੰ ਸਾਡੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਤੁਹਾਡੇ ਹੱਕਾਂ ਦੀ ਗੱਲ ਕਰਨ ਲਈ 13 ਹੋਰ ਵਾਜ਼ਾਂ ਦਿਓ।

ਮਾਨ ਨੇ ਕਿਹਾ ਕਿ ਉਹ ਨਾ ਸਿਰਫ਼ ਸਰਕਾਰੀ ਨੌਕਰੀਆਂ ਦੇ ਰਹੇ ਹਨ, ਸਗੋਂ ਨੌਜਵਾਨਾਂ ਲਈ ਰੁਜ਼ਗਾਰ ਪ੍ਰਾਪਤ ਕਰਨ ਅਤੇ ਰੁਜ਼ਗਾਰ ਪੈਦਾ ਕਰਨ ਵਾਲੇ ਵਿਅਕਤੀ ਬਣਨ ਦੇ ਹਜ਼ਾਰਾਂ ਮੌਕੇ ਵੀ ਪੈਦਾ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਜਮਸ਼ੇਦਪੁਰ ਤੋਂ ਬਾਅਦ ਪੰਜਾਬ ਦੇ ਲੁਧਿਆਣਾ ਵਿੱਚ ਟਾਟਾ ਸਟੀਲ ਦੀ ਸਭ ਤੋਂ ਵੱਡੀ ਫ਼ੈਕਟਰੀ ਲੱਗ ਰਹੀ ਹੈ।  'ਆਪ' ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ 'ਚ 70,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ।  

ਪਹਿਲਾਂ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਸਰਕਾਰਾਂ ਵੱਲੋਂ ਤੰਗ ਕੀਤਾ ਜਾਂਦਾ ਸੀ, ਸਿਆਸਤਦਾਨ ਆਪਣੇ ਕਾਰੋਬਾਰਾਂ ਵਿੱਚ ਹਿੱਸੇਦਾਰੀ ਅਤੇ ਰਿਸ਼ਵਤ ਮੰਗਦੇ ਸਨ, ਪਰ ਹੁਣ ਜੋ ਵੀ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਿਹਾ ਹੈ ਅਤੇ ਪੰਜਾਬ ਦੀ ਜੀਡੀਪੀ ਵਿੱਚ ਯੋਗਦਾਨ ਪਾ ਰਿਹਾ ਹੈ, ਉਸ ਨੂੰ ਸਾਡੀ ਸਰਕਾਰ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ।  ਬਾਦਲ 'ਤੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ ਕਿ ਉਹ ਪਰਿਵਾਰ ਪੱਖੀ ਹਨ, ਅਸੀਂ ਪੰਜਾਬ ਪੱਖੀ ਹਾਂ (ਉਹ ਪਰਿਵਾਰ ਵਾਲੇ ਸੀ, ਅਸੀਂ ਪੰਜਾਬ ਵਾਲੇ ਹਾਂ), ਪੂਰਾ ਪੰਜਾਬ ਮੇਰਾ ਪਰਿਵਾਰ ਹੈ, ਮੈਂ ਸਿਰਫ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਫ਼ੈਸਲੇ ਲੈਂਦਾ ਹਾਂ।

ਮਾਨ ਨੇ ਕਿਹਾ ਕਿ ਇਹ ਲੋਕਾਂ ਦੀ ਸਰਕਾਰ ਹੈ ਅਤੇ ਇਹ ਲੋਕਾਂ ਲਈ ਹੀ ਕੰਮ ਕਰਦੀ ਹੈ।  'ਆਪ' ਸਰਕਾਰ 'ਚ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੈ।  ਭ੍ਰਿਸ਼ਟ ਨੇਤਾਵਾਂ ਨੂੰ ਲੈ ਕੇ ਮਾਨ ਨੇ ਕਿਹਾ, 'ਜਿਤਨੇ ਚਾਹੇ ਇਕੱਠੇ ਕਰਲੋ ਪੈਸੇ ਹੀਰੇ ਮੋਤੀ...ਮਗਰ ਖ਼ਿਆਲ ਇਤਨਾ ਰੱਖਣਾ ਕੀ ਕਫ਼ਨ ਕੀ ਜੇਬ ਨਹੀਂ ਹੋਤੀ'।  ਉਨ੍ਹਾਂ ਕਿਹਾ ਕਿ ਗ਼ਰੀਬ ਨੂੰ ਕਦੇ ਨਾ ਲੁੱਟੋ, ਪ੍ਰਮਾਤਮਾ ਗ਼ਰੀਬਾਂ ਦੀ ਅਰਦਾਸ ਤੁਰੰਤ ਸੁਣਦਾ ਹੈ।  

ਰਵਾਇਤੀ ਪਾਰਟੀਆਂ ਅਤੇ ਸਿਆਸਤਦਾਨਾਂ ਨੇ ਗ਼ਰੀਬਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਅਤੇ ਇਸੇ ਕਰਕੇ ਅੱਜ ਉਹ ਕਿਤੇ ਵੀ ਨਜ਼ਰ ਨਹੀਂ ਆ ਰਹੇ, ਲੋਕਾਂ ਵੱਲੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੇ ਸੁਧਾਰ ਲਈ ਸਖ਼ਤ ਮਿਹਨਤ ਕੀਤੀ, ਰੁਜ਼ਗਾਰ ਦਿੱਤੇ, ਸਾਡੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਮਾਫ਼ੀਆ ਨੂੰ ਖ਼ਤਮ ਕੀਤਾ, ਜਲਦੀ ਹੀ ਪੰਜਾਬ ਮੁੜ ਰੰਗਲਾ ਹੋਵੇਗਾ, ਸਾਡੀ ਨੌਜਵਾਨੀ ਮੁੜ ਤੋਂ ਸਿਹਤਮੰਦ ਅਤੇ ਖ਼ੁਸ਼ਹਾਲ ਹੋਵੇਗੀ। ਸਾਨੂੰ ਕੁਝ ਹੋਰ ਸਮਾਂ ਅਤੇ ਹੋਰ ਤਾਕਤ/ਸਹਿਯੋਗ ਦਿਓ ਤਾਂ ਜੋ ਅਸੀਂ ਬਾਕੀ ਰਹਿੰਦੇ ਸਾਰੇ ਕੰਮ ਵੀ ਕਰ ਸਕੀਏ।

ਮਾਨ ਨੇ ਅੱਗੇ ਕਿਹਾ, ਮੈਨੂੰ ਪੰਜਾਬ ਦੀਆਂ 13 ਸੀਟਾਂ ਦਿਓ, ਅਸੀਂ ਦਿੱਲੀ, ਗੁਜਰਾਤ, ਅਸਾਮ ਅਤੇ ਕੁਰੂਕਸ਼ੇਤਰ ਵਿੱਚ ਜਿੱਤ ਰਹੇ ਹਾਂ, ਸਾਡੇ ਲੋਕ ਸਭਾ ਵਿੱਚ 20-25 ਸੰਸਦ ਮੈਂਬਰ ਹੋਣਗੇ, ਸਾਡੇ ਰਾਜ ਸਭਾ ਵਿੱਚ ਪਹਿਲਾਂ ਹੀ 10 ਸੰਸਦ ਮੈਂਬਰ ਹਨ।  ਜਦੋਂ ਸੰਸਦ ਵਿੱਚ ਤੁਹਾਡੇ ਹੱਕਾਂ ਦੀ ਵਕਾਲਤ ਕਰਨ ਵਾਲੇ 30-40 ਲੋਕ ਹੋਣਗੇ ਤਾਂ ਸਾਨੂੰ ਕੋਈ ਨਹੀਂ ਰੋਕ ਸਕੇਗਾ।  

ਉਨ੍ਹਾਂ ਕਿਹਾ ਕਿ ਉਹ ਹੋਰ ਸਿਆਸਤਦਾਨਾਂ ਵਾਂਗ ਨਹੀਂ ਹਨ, ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਉਹ ਪਹਿਲਾਂ ਵਾਂਗ ਹੀ ਪਹੁੰਚ ਵਾਲੇ ਹਨ।  ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਵਾਰ ਸੰਸਦ ਮੈਂਬਰ ਬਣਨ ਤੋਂ ਬਾਅਦ ਯਾਦ ਹੈ, ਜਦੋਂ ਉਹ ਲੋਕਾਂ ਦੇ ਵਿਚਕਾਰ ਗਏ ਤਾਂ ਇਕ ਬਜ਼ੁਰਗ ਨੇ ਉਨ੍ਹਾਂ ਨੂੰ ਮਿਲ ਕੇ ਰੋਂਦੇ ਹੋਏ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਉਹ ਚੁਣੇ ਗਏ ਸੰਸਦ ਮੈਂਬਰ ਨੂੰ ਆਹਮੋ-ਸਾਹਮਣੇ ਮਿਲੇ ਸਨ।  

ਮਾਨ ਨੇ ਕਿਹਾ ਕਿ ਅਸੀਂ ਤੁਹਾਡੇ ਵਰਗੇ ਹਾਂ, ਮੇਰੇ ਲਈ ਤੁਸੀਂ ਸਿਰਫ਼ ਵੋਟਰ ਨਹੀਂ, ਤੁਸੀਂ ਮੇਰਾ ਪਰਿਵਾਰ ਹੋ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਲ ਸੁਰੱਖਿਆ ਲਈ ਉੱਚ ਪ੍ਰੋਟੋਕੋਲ ਵੀ ਹੈ, ਪਰ ਫਿਰ ਵੀ ਜਦੋਂ ਉਹ ਲੋਕਾਂ ਨੂੰ ਇਕੱਠੇ ਹੁੰਦੇ ਦੇਖਦੇ ਹਨ, ਉਨ੍ਹਾਂ ਨੂੰ ਕਾਰ ਰੋਕਣ ਲਈ ਕਹਿੰਦੇ ਹਨ, ਉਹ ਲੋਕਾਂ ਨੂੰ ਮਿਲਦੇ ਹਨ ਅਤੇ ਉਨ੍ਹਾਂ ਦੀ ਗੱਲ ਸੁਣਦੇ ਹਨ, ਉਹ ਹਮੇਸ਼ਾ ਉਨ੍ਹਾਂ ਦੇ ਪਿਆਰ ਅਤੇ ਆਸ਼ੀਰਵਾਦ ਤੋਂ ਪ੍ਰਭਾਵਿਤ ਹੁੰਦੇ ਹਨ।  

ਪਹਿਲਾਂ ਸਿਆਸਤਦਾਨ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਬੰਗਲਿਆਂ ਅਤੇ ਮਹਿਲਾਂ ਤੋਂ ਬਾਹਰ ਨਹੀਂ ਨਿਕਲਦੇ ਸਨ ਅਤੇ ਲੋਕਾਂ ਤੋਂ ਮਿਲਦੇ ਵੀ ਨਹੀਂ ਸਨ ਪਰ ਹੁਣ ਲੋਕਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਥਾਂ ਦਿਖਾ ਦਿੱਤੀ ਹੈ ਅਤੇ ਉਹ ਸ਼ਰਮ ਕਾਰਨ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਲਈ ਗੋਇੰਦਵਾਲ ਸਾਹਿਬ ਵਿਖੇ ਬਿਜਲੀ ਘਰ ਵੀ ਖ਼ਰੀਦਿਆ ਹੈ ਅਤੇ ਇਸ ਦਾ ਨਾਂ ਗੁਰੂ ਅਮਰਦਾਸ ਜੀ ਦੇ ਨਾਂ 'ਤੇ ਰੱਖਿਆ ਹੈ।  

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਝਾਰਖੰਡ ਵਿੱਚ ਪੰਜਾਬ ਦੀ ਕੋਲਾ ਖਾਣ ਤੋਂ ਮੁੜ ਮਾਈਨਿੰਗ ਸ਼ੁਰੂ ਕੀਤੀ ਹੈ ਅਤੇ ਹੁਣ ਪੰਜਾਬ ਵਿੱਚ 3 ਸਰਕਾਰੀ ਪਾਵਰ ਪਲਾਂਟ ਸਸਤਾ ਕੋਲਾ ਪ੍ਰਾਪਤ ਕਰ ਰਹੇ ਹਨ ਅਤੇ 90% ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ, ਕਿਸਾਨਾਂ ਨੂੰ ਨਿਰਵਿਘਨ ਬਿਜਲੀ ਮਿਲ ਰਹੀ ਹੈ ਅਤੇ ਉਦਯੋਗਾਂ ਲਈ ਵੀ ਸਸਤੀ ਬਿਜਲੀ ਹੈ।  ਉਨ੍ਹਾਂ ਲੋਕਾਂ ਨੂੰ ਕਿਹਾ ਕਿ ਪੰਜਾਬ 'ਚ ਮੈਨੂੰ 13-0 ਨਾਲ ਜਿੱਤ ਦਿਵਾ ਕੇ ਮੇਰਾ ਆਤਮ ਵਿਸ਼ਵਾਸ ਵਧਾਓ, ਸਾਡੇ ਸੂਬੇ 'ਚ ਵਿਕਾਸ ਦਾ ਤੂਫ਼ਾਨ ਆਵੇਗਾ, ਕੋਈ ਸਾਨੂੰ ਜਾਂ ਸਾਡੇ ਫੰਡਾਂ ਨੂੰ ਰੋਕ ਨਹੀਂ ਸਕੇਗਾ।  

ਉਨ੍ਹਾਂ ਕਿਹਾ ਕਿ 2014 'ਚ ਪੰਜਾਬ ਨੇ ਹੀ 'ਆਪ' ਨੂੰ 4 ਸੀਟਾਂ ਦਿੱਤੀਆਂ ਸਨ, ਹੁਣ ਤਾਨਾਸ਼ਾਹੀ ਵਿਰੁੱਧ ਲੜਾਈ 'ਚ ਪੰਜਾਬ ਵਾਸੀ ਇਕ ਵਾਰ ਫਿਰ ਸਾਡੇ ਸਭ ਤੋਂ ਵੱਡੇ ਸਮਰਥਕ ਹੋਣਗੇ | ਅਖੀਰ'ਚ ਮਾਨ ਨੇ ਹੁਸ਼ਿਆਰਪੁਰ ਦੇ ਲੋਕਾਂ ਨਾਲ 'ਪੰਜਾਬ ਬਣੇਗਾ ਹੀਰੋ, ਇਸ ਵਾਰ 13-0' ਦੇ ਨਾਅਰੇ ਲਗਾਏ।

ਜੇਕਰ ਕਿਸੇ ਨੂੰ ਲੱਗਦਾ ਹੈ ਕਿ ਹੁਸ਼ਿਆਰਪੁਰ ਅਕਾਲੀ-ਭਾਜਪਾ ਦਾ ਗੜ੍ਹ ਹੈ, ਤਾਂ ਉਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ - 'ਆਪ' ਗੜ੍ਹਾਂ ਨੂੰ ਤੋੜਨਾ ਚੰਗੀ ਤਰ੍ਹਾਂ ਜਾਣਦੀ ਹੈ: ਡਾ ਚੱਬੇਵਾਲ

 ਇਸ ਮੌਕੇ 'ਆਪ' ਉਮੀਦਵਾਰ ਡਾ ਰਾਜ ਕੁਮਾਰ ਚੱਬੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ 'ਆਪ' ਪਰਿਵਾਰ ਦੇ ਧੰਨਵਾਦੀ ਹਨ ਕਿ  ਉਨ੍ਹਾਂ 'ਤੇ ਭਰੋਸਾ ਕਰਕੇ ਹੁਸ਼ਿਆਰਪੁਰ ਲੋਕ ਸਭਾ ਸੀਟ ਲਈ ਉਮੀਦਵਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਪਾਰਟੀ ਵਰਕਰਾਂ ਵੱਲੋਂ ਮਿਲੇ ਹਾਂ-ਪੱਖੀ ਹੁੰਗਾਰੇ ਤੋਂ ਉਹ ਬਹੁਤ ਖ਼ੁਸ਼ ਹਨ।  

ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਹਨ ਕਿ ਇਹ ਉਨ੍ਹਾਂ ਦੀ ਆਪਣੀ ਸਰਕਾਰ ਹੈ ਅਤੇ ਇਹ ਉਨ੍ਹਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਦੱਸਣ ਦੀ ਵੀ ਲੋੜ ਨਹੀਂ ਹੈ, ਲੋਕ ਪਹਿਲਾਂ ਹੀ ਮਾਨ ਸਰਕਾਰ ਦੇ ਕੰਮਾਂ ਤੋਂ ਜਾਣੂ ਹਨ ਅਤੇ ਬਹੁਤ ਖ਼ੁਸ਼ ਹਨ।  ਉਨ੍ਹਾਂ ਅੱਗੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਬਿਜਲੀ ਦਾ ਬਿੱਲ ਜ਼ੀਰੋ ਹੋਣ ਨਾਲ ਹਰ ਮਹੀਨੇ ਹਜ਼ਾਰਾਂ ਰੁਪਏ ਦੀ ਬੱਚਤ ਹੁੰਦੀ ਹੈ, ਮੁਹੱਲਾ ਕਲੀਨਿਕ ਵਿੱਚ ਮੁਫ਼ਤ ਦਵਾਈਆਂ ਮਿਲਦੀਆਂ ਹਨ, ਸਾਡੇ ਬੱਚੇ ਸਰਕਾਰੀ ਨੌਕਰੀ ਕਰ ਰਹੇ ਹਨ।  

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਹਰ ਕਦਮ ਤੋਂ ਭਗਵੰਤ ਮਾਨ ਦੀ ਲੋਕ ਪੱਖੀ ਸੋਚ ਜੱਗ ਜ਼ਾਹਿਰ ਹੈ।  ਉਨ੍ਹਾਂ ਕਿਹਾ ਕਿ ਜੋ ਵੀ ਇਹ ਸਮਝਦਾ ਹੈ ਕਿ ਹੁਸ਼ਿਆਰਪੁਰ ਅਕਾਲੀ-ਭਾਜਪਾ ਦਾ ਗੜ੍ਹ ਹੈ, ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ 'ਆਪ' ਗੜ੍ਹਾਂ ਨੂੰ ਤੋੜਨਾ ਚੰਗੀ ਤਰ੍ਹਾਂ ਜਾਣਦੀ ਹੈ।

*ਕੈਬਨਿਟ ਮੰਤਰੀ ਜਿੰਪਾ ਨੇ ਹੁਸ਼ਿਆਰਪੁਰ ਵਿੱਚ ਮਾਨ ਸਰਕਾਰ ਦੇ ਗਿਣਾਏ ਕੰਮ *

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਪ ਦੇ ਕੈਬਨਿਟ ਮੰਤਰੀ ਅਤੇ ਹੁਸ਼ਿਆਰਪੁਰ ਦੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਵਿੱਚ 'ਆਪ' ਸਰਕਾਰ ਦੇ ਕੰਮਾਂ ਦਾ ਜ਼ਿਕਰ ਕੀਤਾ।  ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਨੂੰ ਮੈਡੀਕਲ ਕਾਲਜ ਦਾ ਪ੍ਰੋਜੈਕਟ ਮਿਲ ਗਿਆ ਹੈ ਅਤੇ 2026 ਤੋਂ ਦੁਆਬੇ ਦੇ ਕਿਸੇ ਵੀ ਵਿਅਕਤੀ ਨੂੰ ਐਮਬੀਬੀਐਸ ਦੀ ਡਿਗਰੀ ਲੈਣ ਲਈ ਪੰਜਾਬ ਜਾਂ ਭਾਰਤ ਨਹੀਂ ਛੱਡਣਾ ਪਵੇਗਾ।  

ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੁਸ਼ਿਆਰਪੁਰ ਦੇ ਹਸਪਤਾਲਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਕਾਫ਼ੀ ਫ਼ੰਡ ਮਿਲ ਰਹੇ ਹਨ। ਮਾਨ ਸਰਕਾਰ ਨੇ ਆਦਮਪੁਰ ਹਵਾਈ ਅੱਡੇ ਨੂੰ ਸਿੱਧੀ ਸੜਕ ਬਣਾ ਕੇ ਇਸ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।  ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਪਹਿਲ ਦੇ ਆਧਾਰ 'ਤੇ ਆਦਮਪੁਰ-ਚਿੰਤਪੁਰਨੀ ਸੜਕ ਵੀ ਬਣਾਈ ਗਈ ਹੈ।

ਮਾਲ ਵਿਭਾਗ ਵੱਲੋਂ ਲਗਾਏ ਗਏ ਦੋ ਕੈਂਪਾਂ ਵਿੱਚ ਕ੍ਰਮਵਾਰ 35,000 ਅਤੇ 55,000 ਇੰਤਕਾਲ ਕਿਤੇ ਗਏ।  ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਲਈ ਲੋਕ ਅਤੇ ਉਨ੍ਹਾਂ ਦੇ ਕੰਮ ਸਭ ਤੋਂ ਵੱਡੀ ਤਰਜੀਹ ਹਨ, ਸਾਡੀ ਲੋਕ ਪੱਖੀ ਪਹੁੰਚ ਕਾਰਨ ਸਾਨੂੰ ਲੋਕਾਂ ਦਾ ਪੂਰਾ ਸਮਰਥਨ ਹੈ। ਉਨ੍ਹਾਂ ਮੁੱਖ ਮੰਤਰੀ ਮਾਨ ਨੂੰ ਕਿਹਾ ਕਿ ਹੁਸ਼ਿਆਰਪੁਰ ਦੇ ਲੋਕ 'ਆਪ' ਨੂੰ ਵੋਟ ਦੇਣ ਲਈ ਤਿਆਰ ਹਨ, ਚੱਬੇਵਾਲ ਨੂੰ ਵੱਡੇ ਫ਼ਰਕ ਨਾਲ ਜਿਤਾਓ ਅਤੇ 13-0 ਨਾਲ ਆਪਣਾ ਯੋਗਦਾਨ ਪਾਓ।

होशियारपुर में चुनावी जनसभा के दौरान केंद्र सरकार पर जमकर बरसे भगवंत मान

कहा - देश में 10 साल से बीजेपी की सरकार, फिर भी विकास के बजाय जाति-धर्म के नाम पर वोट मांग रही है भाजपा

होशियारपुर

मुख्यमंत्री भगवंत मान ने शनिवार को होशियारपुर के चब्बेवाल में एक विशाल जनसभा को संबोधित किया और आप कार्यकर्ताओं के समर्पण और उनके पार्टी के प्रति प्यार को सलाम किया। मान ने कहा कि आप वालंटियरों का जोश और उत्साह और हमारी मेहनत हमें अन्य पार्टियों से अलग करती है। उन्होंने कहा कि आम आदमी पार्टी की रैलियों में पहुंचने के लिए लोगों का हर कदम क्रांति की दिशा में उठाया गया कदम है। 

मान ने कहा कि वह लोगों के प्यार, सम्मान और समर्थन का बहुत सम्मान करते हैं। हमें यकीन है कि 4 जून के बाद आप प्रत्याशी डॉ. राज कुमार चब्बेवाल संसद में होशियारपुर की आवाज बनेंगे। लोगों को संबोधित करते हुए मान ने कहा कि आप नेता आम परिवारों से हैं। अन्य पार्टियों की तरह यहां कोई भी वंशवादी राजनेता नहीं है। 

मैं एक कलाकार था। मैंने 17 साल की छोटी उम्र में सफलता हासिल की। मैं यहां पैसे या प्रसिद्धि के लिए नहीं हूं। इसी तरह अरविन्द केजरीवाल और उनकी पत्नी दोनों इनकम टैक्स कमिश्नर थे। अगर उन्हें पैसा चाहिए होता तो वे खूब कमा सकते थे। लेकिन हम राजनीति में आम लोगों के लिए काम करने के लिए और उनकी समस्याओं को हल करने के लिए और अपने राज्य और देश का विकास करने के लिए आए हैं।

मान ने कहा कि उन्होंने (भाजपा) अरविंद केजरीवाल को जेल में डाल दिया है क्योंकि उन्हें लगता है कि अरविंद केजरीवाल को जेल में डालकर वे आम आदमी पार्टी की आवाज को दबा सकते हैं। लेकिन वे ग़लत हैं। वे हमें डरा नहीं सकते या रोक नहीं सकते। आम आदमी पार्टी एक नदी की तरह है और नदी को रोका या नियंत्रित नहीं किया जा सकता। वह अपना रास्ता खुद बनाती है। अरविंद केजरीवाल सिर्फ एक व्यक्ति नहीं एक विचार हैं। आप उन्हें गिरफ्तार तो कर सकते हैं लेकिन उनकी सोच को कैसे रोक सकते हैं?

हमने काम किया है। हम अपने काम के आधार पर वोट मांग रहे हैं और वे केंद्र में अपनी सरकार के 10 साल बाद भी धर्म और जाति के आधार पर वोट मांग रहे हैं। केंद्र की मोदी सरकार ने दस साल में कुछ नहीं किया। उन्होंने सिर्फ रेल, बीएचईएल, एलआईसी और एयरपोर्ट जैसे सार्वजनिक संपत्ति बेचे। भाजपा ने आम लोगों को केवल महंगाई और बेरोजगारी दी। वास्तविक लाभ मोदी सरकार के पूंजीपति मित्रों को दिया गया।

मान ने पंजाब में अपनी सरकार की उपलब्धियां गिनाते हुए कहा कि मैं युवाओं को 43,000 सरकारी नौकरियां देकर आज यहां खड़ा हूं। हमारे बच्चे पुलिस विभाग, पीएसपीसीएल में चयनित हो रहे हैं और योग्यता के आधार पर चयनित हो रहे हैं। एक बुजुर्ग व्यक्ति मेरे पास आए और कहा कि वह अपनी बेटी को कनाडा भेजने के लिए 35 लाख इकट्ठा कर रहे थे। 

वे अपनी मां के गहने बेचने वाले थे लेकिन तभी लड़की को पीएसपीसीएल में एसडीओ की नौकरी मिल गई। इससे उनका जीवन बदल गया है। उन्हें आजीविका के लिए कनाडा नहीं जाना पड़ा। ईमानदार सरकार चुनने का यही फायदा है। अब मैं एक बार फिर आपके बीच आया हूं और इस बार लोकसभा चुनाव के लिए आपका समर्थन मांग रहा हूं। आप उम्मीदवारों को वोट दें। 

पंजाब समर्थक और लोगों की आवाज को संसद में भेजें। वे वहां आपके मुद्दे उठाएंगे और आपका काम कराएंगे। अभी मैं भाजपा सरकार के खिलाफ, राज्यपाल के खिलाफ अकेले लड़ रहा हूं और आपके अधिकारों के लिए सुप्रीम कोर्ट में लड़ रहा हूं। वे हमारे लंबित 8,000 करोड़ फंड जारी करने से इनकार कर रहे हैं। मुझे और मजबूत करें। मुझे आपके लिए बात करने के लिए 13 और आवाजें दें।

मान ने कहा कि वह न केवल सरकारी नौकरियां दे रहे हैं बल्कि युवाओं के लिए रोजगार पाने और रोजगार पैदा करने वाले बनने के हजारों अवसर भी पैदा कर रहे हैं। जमशेदपुर के बाद पंजाब के लुधियाना को टाटा की सबसे बड़ी स्टील फैक्ट्री मिल रही है। आप सरकार बनने के बाद से पंजाब को 70,000 करोड़ रुपये का निवेश मिला है। पहले उद्योगपतियों और व्यापारियों को सरकारों द्वारा परेशान किया जाता था। 

राजनेता उनके व्यवसायों में हिस्सेदारी और रिश्वत मांगते थे। लेकिन अब जो कोई भी हमारे युवाओं को रोजगार दे रहा है और पंजाब की जीडीपी में योगदान दे रहा है, उसे हमारी सरकार से पूरा समर्थन मिल रहा है। बादल पर कटाक्ष करते हुए मान ने कहा, वे परिवार समर्थक थे, हम पंजाब समर्थक हैं। पूरा पंजाब मेरा परिवार है। मैं केवल पंजाब और उसके लोगों के कल्याण के लिए निर्णय लेता हूं।

मान ने कहा कि यह जनता की सरकार है और जनता के लिए ही काम करती है। आप सरकार में भ्रष्टाचार के लिए कोई जगह नहीं है। उन्होंने कहा कि गरीबों को कभी मत लूटो। गरीबों की प्रार्थना भगवान तुरंत सुनते हैं। पारंपरिक पार्टियों और राजनेताओं ने गरीबों के अधिकारों पर डाका डाला। यही कारण है कि आज वे कहीं दिखाई नहीं देते। 

जनता ने उन्हें पूरी तरह से खारिज कर दिया है। उन्होंने कहा कि उनकी सरकार ने पंजाब को बेहतर बनाने के लिए कड़ी मेहनत की है। हमने अपने बच्चों के भविष्य को बचाने के लिए माफियाओं को खत्म किया। जल्द ही पंजाब फिर से रंगला हो जाएगा। हमारे युवा फिर से स्वस्थ और खुशहाल होंगे। बस हमें कुछ और समय और चाहिए ताकि हम बाकी सभी काम भी कर सकें।

मान ने आगे कहा कि मुझे पंजाब की 13 सीटें दीजिए। हम दिल्ली, गुजरात, असम और कुरूक्षेत्र में भी जीत रहे हैं। फिर लोकसभा में हमारे 20-25 सांसद होंगे। राज्यसभा में हमारे पहले से ही 10 सांसद हैं। जब संसद में आपके अधिकारों की वकालत करने वाले 30-40 लोग होंगे तो हमें कोई नहीं रोक पाएगा। उन्होंने कहा कि वह अन्य राजनेताओं की तरह नहीं हैं, मुख्यमंत्री बनने के बाद भी वह पहले की तरह ही सुलभ हैं। 

उन्होंने कहा कि उन्हें याद है कि पहली बार सांसद बनने के बाद जब वह लोगों के बीच गये थे तो एक बुजुर्ग व्यक्ति उनसे मिलकर रो पड़े थे और कहा था कि उन्होंने जिस सांसद को चुना है, वह पहली बार उनसे आमने-सामने मिले हैं। मान ने कहा कि हम आपके जैसे हैं। मेरे लिए आप सिर्फ वोटर नहीं, मेरे परिवार हैं। 

उन्होंने कहा कि सीएम के पास सुरक्षा के लिए भी उच्च प्रोटोकॉल है, लेकिन फिर भी जब वह लोगों को इकट्ठा होते देखते हैं, तो वह कार रोकने के लिए कहते हैं और लोगों से मिलते हैं और उनकी बातें सुनते हैं। वह हमेशा लोगों के प्यार और आशीर्वाद से अभिभूत होते हैं। पहले नेता चुनाव जीतने के बाद अपने बंगलों और महलों में ही रहते थे और लोगों को उनसे मिलने नहीं देते थे लेकिन अब जनता ने उन्हें उनकी जगह दिखा दी है। अब वे शर्म के मारे अपने घरों से बाहर नहीं निकल पाते हैं।

मान ने कहा कि वह सम्मानित महसूस कर रहे हैं कि लोगों ने उन्हें यह जिम्मेदारी दी। उन्होंने कहा कि मैंने यह जिम्मेदारी मांगी थी और अब मैं पंजाब और पंजाबियों की सेवा करने की पूरी कोशिश कर रहा हूं। इतनी बड़ी जिम्मेदारी और अपने राज्य की सेवा करने का अवसर पाना हर किसी के लिए सौभाग्य की बात है। मैं जानता हूं कि मेरे उपर कितनी बड़ी जिम्मेदारी है। मैं हर कदम बहुत सावधानी से उठाता हूं। मैं वही फैसले लेता हूं जिससे पंजाब और आम लोगों को फायदा हो।

उन्होंने कहा कि वह होशियारपुर क्षेत्र के मुद्दों से अच्छी तरह वाकिफ हैं। आप सरकार 206 मेगावाट का प्लांट बना रही है और सिंचाई का पानी उपलब्ध कराने के लिए एक नई नहर बनाई जाएगी। उन्होंने कहा कि पहले किसानों को 8 घंटे बिजली मिलती थी, लेकिन सरकार बनने के बाद हमने अधिकारियों की बैठक बुलाई और उन्हें निर्देश दिया कि किसानों को 11 घंटे निर्बाध बिजली दी जाए और वह भी दिन में ताकि वे बिना किसी परेशानी के अपनी फसलों को पानी दे सकें।

उन्होंने कहा कि उन्होंने पंजाब के लिए गोइंदवाल साहिब में एक थर्मल पावर प्लांट भी खरीदा और इसका नाम गुरु अमरदास जी के नाम पर रखा। हमने झारखंड में पंजाब की कोयला खदान से खनन फिर से शुरू किया और अब पंजाब में 3 सरकारी बिजली संयंत्रों को सस्ता कोयला मिल रहा है। अब 90% घरों को शून्य बिजली बिल मिल रहा है और किसानों को निर्बाध बिजली मिल रही है। उद्योगों को भी सस्ती बिजली मिल रही है। 

उन्होंने लोगों से कहा कि बस पंजाब में मुझे 13-0 से जीताकर मेरा आत्मविश्वास बढ़ाएं। राज्य में विकास की आंधी चलेगी। फिर हमारे फंड को कोई नहीं रोक पाएगा। उन्होंने कहा कि 2014 में पंजाब ने ही आम आदमी पार्टी को 4 सीटें दी थीं। अब तानाशाही से बचाने की हमारी लड़ाई में पंजाबी एक बार फिर हमारे सबसे बड़े समर्थक होंगे।

अगर किसी को लगता है कि होशियारपुर अकाली-भाजपा का गढ़ है, तो उन्हें यह भी जान लेना चाहिए कि गढ़ों को तोड़ना आम आदमी पार्टी अच्छे से जानती है : चब्बेवाल

सभा को संबोधित करते हुए आप उम्मीदवार डॉ. राज कुमार चब्बेवाल ने कहा कि वह अरविंद केजरीवाल, भगवंत मान और आप परिवार के प्रति आभारी हैं कि होशियारपुर लोकसभा सीट के लिए उन पर भरोसा किया गया है। उन्होंने कहा कि वह लोगों और पार्टी कार्यकर्ताओं की सकारात्मक प्रतिक्रिया से अभिभूत हैं। 

उन्होंने कहा कि पहली बार पंजाब के लोगों को लग रहा है कि यह उनकी अपनी सरकार है और उनके कल्याण के लिए काम कर रही है। आप सरकार की उपलब्धियों के बारे में लोगों को बताने की जरूरत नहीं है। लोग पहले से ही जागरूक हैं और मान सरकार के काम से बहुत खुश हैं। लोग कहते हैं कि बिजली बिल जीरो होने से हर महीने उन्हें हजारों रुपये की बचत हो रही है। 

दवाइयां मुफ्त मिल रही हैं। हमारे बच्चों को सरकारी नौकरियां मिल रही हैं। उन्होंने कहा कि पंजाब सरकार द्वारा उठाए गए हर कदम में भगवंत मान की जनहितैषी सोच स्पष्ट है। उन्होंने कहा कि जो कोई भी यह सोचता है कि होशियारपुर अकाली-भाजपा का गढ़ है तो उसे पता होना चाहिए कि आम आदमी पार्टी गढ़ों को तोड़ना अच्छे तरह से जानती है।

कैबिनेट मंत्री जिम्पा ने मान सरकार के होशियारपुर में किए कार्यों को गिनाए

सभा को संबोधित करते हुए आप सरकार के कैबिनेट मंत्री और होशियारपुर से विधायक ब्रह्म शंकर जिम्पा ने होशियारपुर में आप सरकार के कार्यों को गिनाया। उन्होंने कहा कि होशियारपुर को मेडिकल कॉलेज प्रोजेक्ट मिला है। 2026 से दोआबा के किसी भी व्यक्ति को एमबीबीएस की डिग्री लेने के लिए पंजाब या भारत नहीं छोड़ना पड़ेगा। 

उन्होंने कहा कि पहली बार होशियारपुर के अस्पतालों को ठीक से काम करने के लिए भरपूर फंड मिल रहा है। इसके अलावा मान सरकार ने आदमपुर हवाई अड्डे के लिए सीधी सड़क बनवाई और इस हवाई अड्डे से उड़ानें शुरू करवाने में अहम भूमिका निभाई। उन्होंने कहा कि मान सरकार द्वारा माता के भक्तों की सुविधा के लिए आदमपुर-चिंतपूर्णी सड़क का निर्माण भी प्राथमिकता के आधार पर करवाया गया है। 

उन्होंने बताया कि राजस्व विभाग द्वारा आयोजित दो शिविरों में क्रमश: 35,000 एवं 55,000 इंतकाल किये गये। उन्होंने कहा कि हमारी सरकार के लिए लोग और उनके काम सर्वोच्च प्राथमिकता हैं। हमारे जन समर्थक नीतियों के कारण हमें जनता का पूरा समर्थन प्राप्त है। उन्होंने सीएम मान से कहा कि होशियारपुर की जनता आम आदमी पार्टी को वोट देकर डॉ. चब्बेवाल को भारी मतों से जिताएगी और पंजाब भी 'आप' को 13-0 से जीत दिलाने के लिए तैयार है।

Chief Minister Bhagwant Maan strongly rebuked the central government in an election rally at Hoshiarpur

BJP has government in the country for 10 years, yet instead of development, BJP is seeking votes in the name of religion and caste

Hoshiarpur

Chief Minister Bhagwant Mann, on Saturday, addressed a huge public rally in Chabbewal, Hoshiarpur and saluted the dedication of the AAP workers and love of the common people towards him and his party. Mann said that the passion and enthusiasm of the AAP volunteers and our hard work differentiate us from other parties. 

He said that every step people take to reach rallies of the AAP is a step taken in the direction of revolution. Mann said that he has great regard for the love, respect and support of the people. He said that he is sure that after June 4th, AAP candidate Dr Raj Kumar Chabbewal will be the voice of Hoshiarpur in the parliament.

Addressing the people, Mann said that the AAP leaders are from common families, unlike other parties no one is dynast or professional politician here. I was an artist, I achieved success at the young age of 17, I'm not here for money or fame. 

Similarly, Arvind Kejriwal ji and his wife, both were income tax commissioners, if they wanted money they could have earned loads of it. But we are in politics, to do work for the common people, to represent them, to solve their problems, to do development and to take our state and country forward in the right direction. 

They (BJP) have put Arvind Kejriwal in jail because they think that by putting Arvind Kejriwal in jail they can suppress the voice of the Aam Aadmi Party. But they are mistaken, they cannot scare us or stop us. He said that the AAP is like a river and the river cannot be stopped or controlled, it makes its own path. Arvind Kejriwal is not just a person, he is an idea, you can arrest him but how can you stop his thinking.

We have done work we are asking for votes based on our work, and they, even after 10 years of their government in the centre, are still asking for votes based on religion and caste. The Modi government at centre did nothing in the ten years, they only sold the public departments like Rail, Bhel, LIC and airports. 

The only things the BJP gave the common people is inflation and unemployment, all actual benefits were given to capitalist friends of the Modi government. Mann, recounting the achievements of his government in Punjab, said, I'm standing here today after giving 43,000 government jobs to our youth, that too without any bribe or recommendation. 

Our children are getting selected in the police department, PSPCL and are becoming judges purely on the merit basis. An elderly man came to me and said that he was collecting 35 lakhs to send her daughter to Canada, they were about to sell her mother's jewellery but then the girl got the job of SDO in PSPCL. 

It has changed their lives. She didn't have to move to Canada for livelihood. This is the benefit of electing an honest government. Now I'm here among you, once again asking for your support, this time for the Lok Sabha elections. Vote for the AAP candidates, send pro-Punjab and pro-people voices to the parliament. 

They will raise your issues there and get your work done there. Right now I'm fighting alone against the BJP government, against the governor and fighting in the Supreme court for your rights, they are refusing to release our pending 8,000 crore funds, strengthen me more, give me 13 more voices to talk for you in the biggest panchayat of our country. 

Mann said that he's not only giving government jobs but also creating thousands of opportunities for the youth to get employment and to become someone who generates employment. He said that after Jamshedpur, Punjab's Ludhiana is getting the biggest Tata steel factory. 

Punjab has gotten 70,000 crores worth investment since the formation of the AAP government. Earlier, industrialists and businessmen used to get  harassed by the governments, politicians asked for shares in their businesses and bribes, but now anyone who is giving employment to our youth and contributing to the GDP of Punjab is getting full support from our government. 

Taking a dig at Badal, Mann said, they were pro-family, we are pro-Punjab (o parivar wale c, asi Punjab wale han), whole of Punjab is my family, I only take decisions for the welfare of Punjab and its people.Mann said that this is the government of the people and it works for the people only. 

There is no place for corruption in the AAP government. To corrupt leaders, Mann said, 'jitne chahe ikathe krlo paise heere moti...magar khayal itna rakhna ki kaffan ke jeb nahi hoti'. He said that never loot the poor, God hears the prayers of the poor immediately. The traditional parties and politicians robbed the rights of the poor and that's why today they are nowhere to be found, they are completely rejected by the people. 

He said that his government worked hard to improve the Punjab, system in the government, employment rate etc, they ended mafias to save the future of our children, soon Punjab will be Rangla again, our youth will be healthy and happy again, just give us some more time and more strength/support so that we can do all the remaining work too. 

Mann continued, give me 13 seats of Punjab, we are winning in Delhi, Gujarat, Assam and Kurukshetra, we'll have 20-25 MPs in the Lok Sabha, we already have 10 MPs in the Rajya Sabha. When you have 30-40 people advocating for your rights in the parliament, no one will be able to stop us. 

He said that he is not like other politicians, even after becoming the chief minister, he is just as accessible as before. He said that he remembers after becoming MP for the first time, when he went among the people, an elderly man cried after meeting him and said that it was the first time he met an MP face to face that he elected. 

Mann said that we are like you, for me you are not just voters, you're my family. He said that the CM also has high protocol for security, but still whenever he sees people gathered, he asks them to stop the car, he meets people and listens to them, he is always overwhelmed by the love and blessings they shower him with.

Earlier, the politicians used to stay in their bungalows and mahals after winning the elections, not allowing people to meet them but now the people have shown them their place and they are now unable to get out of their houses because of the shame. 

Mann said that he is honoured that people gave him this responsibility. He said I asked for this responsibility and now I'll do his best to serve Punjab and Punjabis. Not everyone is lucky to get such a big responsibility and opportunity to serve their state.

I know how big responsibility I have on my soldiers, I take every step with utmost caution, I only take decisions that will benefit Punjab and the common people.  He said that he is well aware of the issues of the Hoshiarpur region, the AAP government is making 206 MW dam and a new canal will be built from it to give irrigation water. 

He said that before the farmers used to get 8 hours of electricity,  that too heavily interpreted. But after forming the government, Mann called a meeting of officers and instructed them to give 11 hours of uninterrupted electricity to the farmers and that too in daytime so they can water their crops without any trouble.

He said that he even bought a thermal power plant in Goindwal Sahib for Punjab and named it after Guru Amardas ji. He said that they restarted mining from Punjab's coal mine in Jharkhand and now 3 government power plants in Punjab are getting cheaper coal and 90% of Households are getting zero electricity bills, farmers are getting uninterrupted electricity and there is cheaper electricity for industry too. He asked people, just boost my confidence by giving me 13-0 in Punjab, there will be a storm of development in our state, no one will be able to stop us or our funds. 

He said that in 2014, it was Punjab who gave 4 seats to the AAP, now in our fight to save against the dictatorship, Punjabis will be our biggest supporters once again. Concluding, Mann raised slogans of 'Punjab Banega Hero, es baar 13-0' with the people of Hoshiarpur.

If anyone thinks that Hoshiarpur is stronghold of Akali-BJP, then they should know this too - AAP knows very well how to break strongholds: Dr Chabbewal

Addressing the gathering, AAP candidate Dr Raj Kumar Chabbewal said that he is honoured and thankful to Arvind Kejriwal, Bhagwant Mann and the AAP family that he is trusted with the candidacy for the Hoshiarpur Lok Sabha seat. 

He said that he's overwhelmed with the positive response from the people and party workers. He said that for the first time, the people of Punjab are feeling that it is their own government and it is working for their welfare. 

He said that there isn't even any need to tell the people about the achievements of the AAP government, people are already aware and so happy from the work of the Mann government. He added, people say that zero electricity bills are saving thousands of rupees every month, there are free medicines, our children are getting government jobs. 

He said that in every step taken by the Punjab government, Bhagwant Mann's pro people thinking is obvious. He said that anyone, who thinks that Hoshiarpur is the stronghold of Akali-BJP, should know that the AAP knows very well how to break strongholds. 

Cabinet Minister Jimpa recounts feats of the Mann government in Hoshiarpur

Addressing the gathering, AAP cabinet minister and Hoshiarpur MLA Brahm Shanker Jimpa, recounted the works of the AAP government in Hoshiarpur. He said that Hoshiarpur got a Medical College project and from 2026 no one from Doaba will have to leave Punjab or India to get a degree in MBBS. 

He said that for the first time the hospitals in Hoshiarpur are getting ample funds to function properly. He said that the Mann government got a direct road to Adampur Airport and played an important role in getting flights started from this airport. 

He said that the Adampur-Chintpurni road was also built by the Mann government on the priority basis for the convenience of the devotees pf Mata. He said that in the two camps organised by the revenue department 35,000 and 55,000 Intkals were done respectively. 

He said that for our government people and their works are top priority, because of our pro people approach we have full support of the people. He said to CM Mann that the people of Hoshiarpur are ready to vote for the AAP, make Dr Chabbewal win by a huge margin and contribute in 13-0.

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Bram Shanker Jimpa , Raj Kumar Chabbewal , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD