Monday, 13 May 2024

 

 

ਖ਼ਾਸ ਖਬਰਾਂ ਮੈਂ ਦੁਬਾਰਾ ਜੇਲ੍ਹ ਚੱਲਿਆ ਗਿਆ ਤਾਂ ਭਾਜਪਾ ਵਾਲੇ ਮੁਫ਼ਤ ਬਿਜਲੀ, ਪਾਣੀ ਅਤੇ ਇਲਾਜ ਰੋਕ ਦੇਣਗੇ - ਕੇਜਰੀਵਾਲ ਗਜੇਂਦਰ ਸਿੰਘ ਸ਼ੇਖਾਵਤ ਨੇ ਮੁਹਾਲੀ ਵਿੱਚ ਵੋਟਰਾਂ ਨੂੰ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ ਯਾਦ ਰੱਖਿਓ 1 ਜੂਨ 1984, ਇਸ ਦਿਨ ਹੀ ਐਤਕੀਂ ਤੁਸੀਂ ਵੋਟਾਂ ਪਾਉਣੀਆਂ ਨੇ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੀ ਗੱਲ ਕਰੇ ਕਾਂਗਰਸ, ਭਾਜਪਾ ਤੇ ਆਪ : ਐਨ. ਕੇ. ਸ਼ਰਮਾ ਆਈਸਾਈਟ ਚੈਰੀਟੇਬਲ ਆਈ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਭਗਵਾਨ ਪਰਸ਼ੂਰਾਮ ਦੀ ਗਣਨਾ ਸਪਤ ਚਿਰੰਨਜੀਵੀ ਮਹਾਪੁਰਸ਼ਾ ਵਿੱਚ ਕੀਤੀ ਜਾਂਦੀ ਹੈ : ਰਾਜਿੰਦਰ ਸਿੰਘ ਨੰਬਰਦਾਰ ਚੰਡੀਗੜ੍ਹ 'ਚ ਲੋਕਾਂ ਦਾ ਭਾਰੀ ਸਮਰਥਨ, ਇਸ ਵਾਰ ਭਾਜਪਾ 400 ਦਾ ਅੰਕੜਾ ਜ਼ਰੂਰ ਪਾਰ ਕਰੇਗੀ : ਜਤਿੰਦਰ ਪਾਲ ਮਲਹੋਤਰਾ ਆਪ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ : ਜੀਤਮਹਿੰਦਰ ਸਿੰਘ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ

 

ਮਾਨਸੂਨ ‘ਚ ਹੜਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਅਧਿਕਾਰੀ ਪਹਿਲਾਂ ਹੀ ਪੁੱਖਤਾ ਪ੍ਰਬੰਧ ਕਰਨ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ

ਬਰਸਾਤੀ ਨਦੀਆਂ ਚੋਏ ਅਤੇ ਹੋਰ ਵਰਖਾ ਦੇ ਪਾਣੀ ਦੀ ਨਿਕਾਸੀ ਦੇ ਰਸਤਿਆਂ ਨੂੰ ਸਾਫ ਕਰਨ ਦੀ ਹਦਾਇਤ ਜਾਰੀ

Preeti Yadav, DC Ropar, Dr. Preeti Yadav, Deputy Commissioner Ropar, Rupnagar, Ropar

Web Admin

Web Admin

5 Dariya News

ਰੂਪਨਗਰ , 10 Apr 2024

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਆਉਣ ਵਾਲੇ ਮਾਨਸੂਨ ਦੌਰਾਨ ਹੜਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਅਤੇ ਹੋਣ ਵਾਲੇ ਨੁਕਸਾਨ ਸਬੰਧੀ ਪਹਿਲਾ ਹੀ ਪੁੱਖਤਾ ਪ੍ਰਬੰਧ ਕਰਨ ਦੇ ਮੰਤਵ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕਿਹਾ ਕਿ ਸਬੰਧਿਤ ਵਿਭਾਗ ਆਪਣੇ ਅਧੀਨ ਆਉਂਦੇ ਕਾਰਜਾਂ ਨੂੰ ਮੁਕੰਮਲ ਕਰਨ। ਉਨ੍ਹਾਂ ਕਿਹਾ ਕਿ ਇਹ ਜਰੂਰੀ ਹੈ ਕਿ 2 ਮਹੀਨੇ ਬਾਅਦ ਆਉਣ ਵਾਲੇ ਮਾਨਸੂਨ ਤੋਂ ਪਹਿਲਾਂ ਹੀ ਜ਼ਿਲ੍ਹਾ ਰੂਪਨਗਰ ਵਿੱਚ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ।

ਇਸ ਮੌਕੇ ਉੱਤੇ ਉਨ੍ਹਾਂ ਵਿਸ਼ੇਸ਼ ਤੌਰ ‘ਤੇ ਨਹਿਰੀ ਵਿਭਾਗ ਨੂੰ ਬਰਸਾਤੀ ਨਦੀਆਂ, ਚੋਏ ਅਤੇ ਹੋਰ ਵਰਖਾ ਦੇ ਪਾਣੀ ਦੇ ਨਿਕਾਸੀ ਦੇ ਰਸਤਿਆਂ ਨੂੰ ਸਾਫ ਕਰਨ ਦਾ ਕਾਰਜ ਆਰੰਭ ਕਰਨ ਦੀ ਹਦਾਇਤ ਕੀਤੀ। ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਐਕਸ.ਈ.ਐਨ. ਹੈੱਡ ਵਰਕਸ ਨੂੰ ਹਦਾਇਤ ਕੀਤੀ ਕਿ ਭਾਖੜਾ ਵਿੱਚ ਜਮ੍ਹਾ ਪਾਣੀ ਸਬੰਧੀ ਸੂਚਨਾ ਅਤੇ ਪਹਾੜਾਂ ਵਿੱਚ ਹੋਈ ਭਾਰੀ ਬਰਸਾਤ ਨਾਲ ਜੇਕਰ ਪਾਣੀ ਛੱਡਿਆ ਜਾਂਦਾ ਹੈ ਤਾਂ ਉਸ ਸਬੰਧੀ ਅਗੇਤੀ ਜਾਣਕਾਰੀ ਸਮੇਂ-ਸਮੇਂ ‘ਤੇ ਲਈ ਜਾਵੇ ਜਿਸ ਲਈ ਇਸ ਸਬੰਧੀ ਭਾਖੜਾ ਬਿਆਸ ਮਨੈਜਮੈਂਟ ਬੋਰਡ ਨਾਲ ਮੁਕੰਮਲ ਤਾਲਮੇਲ ਦੀ ਪ੍ਰਕੀਰਿਆ ਸ਼ੁਰੂ ਕਰ ਦਿੱਤੀ ਜਾਵੇ।

ਉਨ੍ਹਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਪੀਣ ਯੋਗ ਪਾਣੀ ਅਤੇ ਸਿਹਤ ਵਿਭਾਗ ਨੂੰ ਦਵਾਈਆਂ ਦੇ ਪੁੱਖਤਾ ਪ੍ਰਬੰਧ ਕਰਨ ਲਈ ਵੀ ਹਦਾਇਤ ਕੀਤੀ ਇਸੇ ਤਰ੍ਹਾਂ ਸੜਕਾਂ ਦੀ ਆਵਾਜਾਈ ਨੂੰ ਜਾਰੀ ਰੱਖਣ ਲਈ ਲੋਕ ਨਿਰਮਾਣ ਵਿਭਾਗ ਦੇ ਐਕਸ.ਈ.ਐਨ ਨੂੰ ਵੀ ਆਦੇਸ਼ ਦਿੱਤੇ। ਇਸ ਮੌਕੇ ‘ਤੇ ਸਿਹਤ ਵਿਭਾਗ ਵਲੋਂ ਜਾਣਕਾਰੀ ਦਿੱਤੀ ਗਈ ਕਿ ਹੜ੍ਹਾਂ ਦੌਰਾਨ ਉਨ੍ਹਾਂ ਵਲੋਂ ਵਿਸ਼ੇਸ਼ ਰੈਪਿੰਡ ਰਿਸਪੌਂਸ ਟੀਮਾਂ ਬਣਾਈਆਂ ਜਾਂਦੀਆਂ ਹਨ ਤਾਂ ਜੋ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਪਹੁੰਚਾਈਆਂ ਜਾ ਸਕਣ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਲੱਡ ਕੰਟਰੋਲ ਰੂਮ, ਮਾਨਸੂਨ ਦੌਰਾਨ ਦਿਨ-ਰਾਤ ਕੰਮ ਕਰਨਗੇ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਹੜ੍ਹਾਂ ਸਬੰਧੀ ਸੂਚਨਾ, ਸਿਹਤ ਦਾ ਸਮਾਨ, ਕਿਸ਼ਤੀਆਂ ਚਲਾਉਣ ਦੀ ਟ੍ਰੈਨਿੰਗ, ਮਰੇ ਹੋਏ ਪਸ਼ੂਆਂ ਦੀ ਡਿਸਪੋਜ਼ਲ ਸਬੰਧੀ, ਨਹਿਰਾਂ ਦੀ ਸਾਂਭ-ਸੰਭਾਲ ਬਾਰੇ, ਪੁਲਿਸ/ਮਿਲਟਰੀ ਸਹਾਇਤਾ, ਸ਼ਹਿਰਾਂ ਵਿੱਚ ਸਾਫ-ਸਫਾਈ ਅਤੇ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਆਦਿ ਬਾਰੇ ਚਰਚਾ ਕੀਤੀ ਗਈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਸੰਜੀਵ ਕੁਮਾਰ ਸ਼ਰਮਾ, ਆਰ.ਟੀ.ਓ ਗੁਰਵਿੰਦਰ ਸਿੰਘ ਜੌਹਲ, ਐਸ.ਡੀ.ਐਮ. ਸ਼੍ਰੀ ਅਨੰਦੁਪਰ ਸਾਹਿਬ ਰਾਜਪਾਲ ਸਿੰਘ ਸੇਖੋ, ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ, ਐਸ.ਡੀ.ਐਮ ਰੂਪਨਗਰ ਨਵਦੀਪ ਕੁਮਾਰ, ਐਸ.ਡੀ.ਐਮ ਨੰਗਲ ਅਨਮਜੋਤ ਕੌਰ, ਐਸ.ਡੀ.ਐਮ. ਮੋਰਿੰਡਾ ਸੁਖਪਾਲ ਸਿੰਘ, ਕਾਰਜਕਾਰੀ ਇੰਜੀਨੀਅਰ ਹਰਸ਼ਾਂਤ ਵਰਮਾ, ਸਹਾਇਕ ਸਿਵਲ ਸਰਜਨ ਡਾ. ਅੰਜੂ ਭਾਟੀਆ, ਐਨ.ਡੀ.ਆਰ.ਐਫ. ਐੱਫ.ਆਈ. ਅਮਨ ਅਨੰਦ, ਜ਼ਿਲ੍ਹਾ ਸਿੱਖਿਆ ਅਫਸਰ ਪਰਮਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਰੰਜਨਾ ਕਟਿਆਲ ਅਤੇ ਹੋਰ ਵੱਖ-ਵੱਖ ਵਿਭਾਗਾਂ ਤੋਂ ਸੀਨੀਅਰ ਅਧਿਕਾਰੀ ਹਾਜ਼ਰ ਸਨ।

 

Tags: Preeti Yadav , DC Ropar , Dr. Preeti Yadav , Deputy Commissioner Ropar , Rupnagar , Ropar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD