Tuesday, 14 May 2024

 

 

ਖ਼ਾਸ ਖਬਰਾਂ ਡਾ: ਸਰੋਜ ਪਾਂਡੇ ਨੇ ਚੋਣ ਪ੍ਰਚਾਰ ਚ ਯੁਵਾ ਸ਼ਕਤੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇਗੀ, ਬਾਰੇ ਰੋਡਮੈਪ ਤਿਆਰ ਕੀਤਾ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ ਗੁਰਜੀਤ ਸਿੰਘ ਔਜਲਾ ਨੇ ਗੁਰੂ ਘਰ ਮੱਥਾ ਟੇਕ ਕੇ ਨਾਮਜ਼ਦਗੀ ਕੀਤੀ ਦਾਖ਼ਲ ਤਰਸੇਮ ਸਿੰਘ ਡੀ.ਸੀ. ਨੇ ਕੀਤੀ ਘਰ ਵਾਪਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਵਿੱਚ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ ਮਨੀਸ਼ ਤਿਵਾੜੀ ਦੀ ਰਾਮਦਰਬਾਰ ਪਦਯਾਤਰਾ ’ਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ ਸੂਬਾ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋਏ ਸ਼ਾਮਲ ਨਾਮਜ਼ਦਗੀ ਤੋਂ ਬਾਅਦ 'ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ' ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ ਮੇਰੇ ਵਿਰੋਧੀਆਂ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ: ਐਨ ਕੇ ਸ਼ਰਮਾ ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ ਲੁਧਿਆਣਾ ਵਿੱਚ ਕਾਂਗਰਸ ਹੋਈ ਮਜ਼ਬੂਤ, ਬੈਂਸ ਭਰਾ ਕਾਂਗਰਸ ਵਿੱਚ ਹੋਏ ਸ਼ਾਮਿਲ ਕਾਂਗਰਸ ਨੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸਰਬਪੱਖੀ ਵਿਕਾਸ ਦੀ ਵਚਨਬੱਧਤਾ ਨਾਲ ਅੱਗੇ ਵੱਧ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਚੋਣ ਪ੍ਰਚਾਰ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ, ਹਰ ਵਰਗ ਦੇ ਚਿਹਰੇ 'ਤੇ ਨਿਰਾਸ਼ਾ ਦੇ ਬੱਦਲ: ਵਿਜੇ ਇੰਦਰ ਸਿੰਗਲਾ ਮਨਮੋਹਨ ਸਿੰਘ ਦੀ ਸਰਕਾਰ ਦੌਰਾਨ ਦੇਸ਼ ਦੇ ਸਭ ਤੋਂ ਵਧੀਆ ਸਾਲ ਸਨ : ਹਰੀਸ਼ ਚੌਧਰੀ ਆਮ ਆਦਮੀ ਪਾਰਟੀ ਪੰਜਾਬ ਤੇ ਦਿੱਲੀ ਵਾਂਗ ਕੇਂਦਰ ਵਿੱਚ ਵੀ ਹੁਣ ਗਾਰੰਟੀਆਂ ਪੂਰੀਆਂ ਕਰੇਗੀ: ਮੀਤ ਹੇਅਰ

 

ਪਿੰਕ ਬੂਥ ਅਤੇ ਦਿਵਿਆਂਗ ਬੂਥਾਂ ਦੀ ਤਰਜ਼ ਤੇ ਪਹਿਲੀ ਵਾਰ ‘ਯੂਥ ਮੈਨੇਜਡ ਬੂਥ’ (ਨੌਜੁਆਨ ਸਟਾਫ਼ ਵੱਲੋਂ ਸੰਚਾਲਿਤ ਬੂਥ) ਬਣਾਏ ਜਾਣਗੇ: ਡੀ ਸੀ ਆਸ਼ਿਕਾ ਜੈਨ

ਐਸ.ਏ.ਐਸ.ਨਗਰ ਵਿੱਚ ਤਿੰਨ ‘ਯੂਥ ਮੈਨੇਜਡ ਬੂਥਾਂ’ ਤੋਂ ਇਲਾਵਾ ਤਿੰਨ ਪਿੰਕ ਅਤੇ ਤਿੰਨ ਪੀ ਡਬਲਿਊ ਡੀ ਪੋਲਿੰਗ ਬੂਥ ਹੋਣਗੇ

Aashika Jain, DC Mohali, Deputy Commissioner Mohali, S.A.S. Nagar, S.A.S. Nagar Mohali, Mohali, Sahibzada Ajit Singh Nagar, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv

Web Admin

Web Admin

5 Dariya News

ਐਸ.ਏ.ਐਸ.ਨਗਰ , 03 Apr 2024

ਆਉਣ ਵਾਲੀਆਂ ਲੋਕ ਸਭਾ ਚੋਣਾਂ-2024 ਵਿੱਚ ਨੌਜਵਾਨਾਂ ਖਾਸ ਕਰਕੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵੀਂ ਪਹਿਲਕਦਮੀ ਕਰਦੇ ਹੋਏ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਤਿੰਨ ਨੌਜਵਾਨ ਸਟਾਫ਼ ਦੁਆਰਾ ਸੰਚਾਲਿਤ ਪੋਲਿੰਗ ਬੂਥ ਬਣਾਏ ਜਾਣਗੇ, ਜੋ ਚੋਣਾਂ ਦੇ ਇਤਿਹਾਸ ਵਿੱਚ ਆਪਣੀ ਕਿਸਮ ਦੀ ਮਿਸਾਲ ਹੋਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਹਿਲੀ ਵਾਰ ਬਣੇ ਵੋਟਰਾਂ ਅਤੇ ਨੌਜਵਾਨ ਵੋਟਰਾਂ ਨੂੰ ਹੁਲਾਰਾ ਦੇਣ ਲਈ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਪੋਲਿੰਗ ਪ੍ਰਕਿਰਿਆ ਦਾ ਪ੍ਰਬੰਧਨ ਕਰਨ ਲਈ ਸਭ ਤੋਂ ਘੱਟ ਉਮਰ ਦੇ ਸਟਾਫ ਦੀ ਤਾਇਨਾਤੀ ਦੇ ਨਾਲ ਇੱਕ-ਇੱਕ ਪੋਲਿੰਗ ਬੂਥ ਸਥਾਪਿਤ ਕੀਤਾ ਜਾਵੇਗਾ। 

ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਬੂਥਾਂ ਦੀ ਪਛਾਣ 52-ਖਰੜ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਸ਼ਿੰਗਾਰੀਵਾਲਾ (ਬੂਥ ਨੰਬਰ 9), ਮਿਲੇਨੀਅਮ ਸਕੂਲ, ਫੇਜ਼-5, ਮੁਹਾਲੀ (ਬੂਥ ਨੰ. 158) 53-ਐਸ ਏ ਐਸ ਨਗਰ ਵਿੱਚ ਅਤੇ ਏ.ਟੀ.ਐਸ. ਵੈਲੀ ਸਕੂਲ ਡੇਰਾਬੱਸੀ (ਬੂਥ ਨੰ: 167) 112-ਡੇਰਾਬੱਸੀ ਵਜੋਂ ਕੀਤੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਸ਼ੈਮਰੌਕ ਵੰਡਰਜ਼ ਸਕੂਲ, ਜਮੁਨਾ ਅਪਾਰਟਮੈਂਟ ਖਾਨਪੁਰ, ਖਰੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼ 3ਬੀ1, ਮੁਹਾਲੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡੇਰਾਬੱਸੀ ਵਿਖੇ ਮਹਿਲਾ ਸਟਾਫ ਦੁਆਰਾ ਪ੍ਰਬੰਧਿਤ ਤਿੰਨ ਪਿੰਕ ਬੂਥ ਵੀ ਹੋਣਗੇ। 

ਉਨ੍ਹਾਂ ਕਿਹਾ ਕਿ ਅਜਿਹੇ ਪੋਲਿੰਗ ਬੂਥਾਂ ਵਿੱਚ ਪੋਲਿੰਗ ਸਟਾਫ਼, ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਸਮੇਤ ਸਮੁੱਚਾ ਸਟਾਫ਼ ਔਰਤਾਂ ਦਾ ਹੀ ਹੋਵੇਗਾ। ਇਨ੍ਹਾਂ ਪੋਲਿੰਗ ਬੂਥਾਂ ਨੂੰ ਉਨ੍ਹਾਂ ਦੇ ਗੁਲਾਬੀ ਡਿਜ਼ਾਈਨ ਦੁਆਰਾ ਵੱਖਰਾ ਕੀਤਾ ਜਾਵੇਗਾ, ਜਿਸ ਵਿੱਚ ਗੁਲਾਬੀ ਸਜਾਵਟੀ ਸਮੱਗਰੀ ਅਤੇ ਟੇਬਲ ਕਵਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਮਹਿਲਾ ਪੋਲਿੰਗ ਸਟਾਫ਼ ਦਾ ਆਤਮ ਵਿਸ਼ਵਾਸ ਵੀ ਵਧੇਗਾ ਜਿਸ ਨਾਲ ਉਨ੍ਹਾਂ ਨੂੰ ਆਪਣੀ ਡਿਊਟੀ ਹੋਰ ਤਨਦੇਹੀ ਅਤੇ ਕੁਸ਼ਲਤਾ ਨਾਲ ਨਿਭਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਮਹਿਲਾ ਵੋਟਰਾਂ ਨੂੰ ਵੱਡੀ ਗਿਣਤੀ ਵਿੱਚ ਵੋਟਿੰਗ ਪ੍ਰਕਿਰਿਆ ਵਿੱਚ ਭਾਗ ਲੈਣ ਦਾ ਸੁਨੇਹਾ ਵੀ ਮਿਲੇਗਾ। 

ਦਿਵਿਆਂਗ (ਪੀ ਡਬਲਿਊ ਡੀ) ਵੋਟਰਾਂ ਦੀ ਭਾਗੀਦਾਰੀ ਨੂੰ ਹੁਲਾਰਾ ਦੇਣ ਲਈ ਜ਼ਿਲ੍ਹੇ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਦੁਸਹਿਰਾ ਗਰਾਊਂਡ ਖਰੜ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ (ਮੁਹਾਲੀ) ਅਤੇ ਡੇਰਾਬੱਸੀ ਵਿੱਚ ਭਾਰਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਤਿੰਨ ਦਿਵਿਆਂਗ ਪੋਲਿੰਗ ਬੂਥ ਵੀ ਬਣਾਏ ਜਾਣਗੇ, ਜਿਨ੍ਹਾਂ ਦਾ ਪ੍ਰਬੰਧਨ ਦਿਵਿਆਂਗ ਸਟਾਫ਼ ਵੱਲੋਂ ਕੀਤਾ ਜਾਵੇਗਾ। ਸ਼੍ਰੀਮਤੀ ਜੈਨ ਨੇ ਇਹ ਵੀ ਖੁਲਾਸਾ ਕੀਤਾ ਕਿ ਉਪਰੋਕਤ ਵੱਖ-ਵੱਖ ਬੂਥਾਂ ਤੋਂ ਇਲਾਵਾ 01 ਜੂਨ, 2024 ਨੂੰ ਮਤਦਾਨ ਵਾਲੇ ਦਿਨ ਜ਼ਿਲ੍ਹੇ ਵਿੱਚ ਵੋਟਰਾਂ ਦਾ ਖਰੜ ਵਿੱਚ 09, ਐਸ.ਏ.ਐਸ. ਨਗਰ ਵਿੱਚ 07 ਅਤੇ ਡੇਰਾਬੱਸੀ ਵਿੱਚ 06 ਬੂਥਾਂ ਸਮੇਤ 22 ਹੋਰ ਮਾਡਲ ਪੋਲਿੰਗ ਬੂਥਾਂ ਦਾ ਰੈੱਡ ਕਾਰਪੇਟ ਵਿਛਾ ਕੇ ਸਵਾਗਤ ਕੀਤਾ ਜਾਵੇਗਾ। 

ਉਨ੍ਹਾਂ ਦੱਸਿਆ ਕਿ ਉਪਰੋਕਤ ਸਾਰੇ ਅਤੇ ਮਾਡਲ ਪੋਲਿੰਗ ਬੂਥਾਂ ਨੂੰ ਪੂਰੀ ਤਰਾਂ ਸਜਾਇਆ ਜਾਵੇਗਾ ਅਤੇ ਰੰਗੋਲੀ, ਕਤਾਰਾਂ ਦਾ ਪ੍ਰਬੰਧ, ਪੀਣ ਵਾਲੇ ਪਾਣੀ ਦੀਆਂ ਮੁੱਢਲੀਆਂ ਸਹੂਲਤਾਂ, ਮੈਡੀਕਲ ਸਹਾਇਤਾ, ਪਖਾਨੇ, ਸਹਾਇਤਾ ਲਈ ਵਾਲੰਟੀਅਰ ਅਤੇ ਕਰੈਚ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ। ਮਾਡਲ ਪੋਲਿੰਗ ਬੂਥਾਂ ਚ ਸੈਂਚੁਰੀ ਪਬਲਿਕ ਸਕੂਲ ਕਰੋੜਾਂ, ਹਿਮਾਲਿਆ ਪਬਲਿਕ ਸਕੂਲ ਕਰੋੜਾਂ, ਮੁੰਨਾ ਲਾਲ ਪੁਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਲਾਂਪੁਰ ਗਰੀਬਦਾਸ, ਸਰਕਾਰੀ ਹਾਈ ਸਕੂਲ ਦੇਸੂ ਮਾਜਰਾ, ਚਕਵਾਲ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ, ਹੈਂਡਰਸਨ ਜੁਬਲੀ ਸੀਨੀਅਰ ਸੈਕੰਡਰੀ ਸਕੂਲ ਖਰੜ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਅਤੇ ਟੈਗੋਰ ਨਿਕੇਤਨ ਹਾਈ ਸਕੂਲ ਖਰੜ ਦੀ ਮਾਡਲ ਪੋਲਿੰਗ ਬੂਥਾਂ ਦੀ ਪਛਾਣ ਕੀਤੀ ਗਈ ਹੈ। 

ਐਸਏਐਸ ਨਗਰ ਵਿੱਚ ਵਿੱਚ ਸਰਕਾਰੀ ਹਾਈ ਸਕੂਲ ਸਨੇਟਾ, ਸ਼ਾਸਤਰੀ ਮਾਡਲ ਸਕੂਲ ਫੇਜ਼-1, ਐਸ.ਏ.ਐਸ.ਨਗਰ, ਗਿਆਨ ਜੋਤੀ ਪਬਲਿਕ ਸਕੂਲ, ਫੇਜ਼-2, ਐਸ.ਏ.ਐਸ.ਨਗਰ, ਸ਼ੇਰਵੁੱਡ ਕਾਨਵੈਂਟ ਪਬਲਿਕ ਸਕੂਲ, ਫੇਜ਼-4, ਮੁਹਾਲੀ, ਮਾਨਵ ਮੰਗਲ ਸਮਾਰਟ ਸਕੂਲ, ਫੇਜ਼-10, ਮੁਹਾਲੀ, ਸਰ ਮੈਕਲੋਗ ਪਬਲਿਕ ਸਕੂਲ, ਫੇਜ਼-11, ਐਸ.ਏ.ਐਸ. ਨਗਰ, ਸ਼ਿਸ਼ੂ ਨਿਕੇਤਨ ਪਬਲਿਕ ਸਕੂਲ, ਸੈਕਟਰ-66, ਐਸ.ਏ.ਐਸ ਨਗਰ ਮਾਡਲ ਪੋਲਿੰਗ ਬੂਥ ਵਜੋਂ ਸ਼ਨਾਖ਼ਤ ਕੀਤੇ ਗਏ ਹਨ। 

ਡੇਰਾਬੱਸੀ ਵਿੱਚ ਦੀਕਸ਼ਾਂਤ ਗਲੋਬਲ ਸਕੂਲ, ਵੀਆਈਪੀ ਰੋਡ, ਜ਼ੀਰਕਪੁਰ, ਸਰਕਾਰੀ ਐਲੀਮੈਂਟਰੀ ਸਕੂਲ ਪੀਰ ਮੁਛੱਲਾ, ਸਰਵਹਿਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਸਕੂਲ ਡੇਰਾਬੱਸੀ, ਮਿਨਰਵਾ ਡਿਵਾਈਨ ਪਬਲਿਕ ਸਕੂਲ ਜ਼ੀਰਕਪੁਰ, ਸਰਕਾਰੀ ਹਾਈ ਸਕੂਲ ਬਲਟਾਣਾ ਅਤੇ ਐੱਸਐੱਸ ਜੈਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਸ਼ਾਮਲ ਹਨ।

Festival of Democracy; In-Line Pink and Pwd Booths, Voters To Witness Youth Managed Booths First Time, DC Aashika Jain 

Sahibzada Ajit Singh Nagar (Mohali)

SAS Nagar to have Three Youth Managed Booths besides Three Pink and Three Pwd Pollings Booths Another 22 Model Polling Booths for Facilitating the Voters Women Staff to Handle Pink Polling Booths while PwD Staff for PwD Booth SAS Nagar, April 3, 2024: Taking a new initiative to encourage the participation of the young, particularly first-time voters in the upcoming Lok Sabha Elections-2024, Sahibzada Ajit Singh Nagar to have three youth-managed polling booths in the district, the first of its kind in the history of elections. 

Divulging the details, the Deputy Commissioner-cum-District Electoral Officer, Mrs Aashika Jain said that as per the directions of the Election Commission of India, to boost the first-time and young voters, each assembly segment of District Sahibzada Ajit Singh Nagar to have a polling booth with the deployment of youngest staff to manage the polling process. 

The district administration has identified these booths as Government Elementary School Shingariwala (booth no. 9) in 52-Kharar, Millennium School, Phase-5, Mohali (booth no. 158) in 53-SAS Nagar and ATS Valley School, Derabassi (booth no. 167) in 112-Derabassi. Apart from that district will also have three Pink booths managed by female staff at Shemrock Wonders School, Jamuna Apartment Khanpur in Kharar, Governm, ent Senior Secondary School, Phase 3B1, Mohali and Government Senior Secondary School, Derabassi. 

She said that the entire staff in such polling booths, including the polling staff, police and security personnel, would be women. These polling booths would be distinguished by their pink design, including pink decorative material and table covers. She said that this would also boost the confidence of the women polling staff thereby encouraging them to perform their duty far more diligently and efficiently besides sending a message among the women voters to participate in the voting process in large numbers. 

To boost the participation of Diviyang (PwD) voters, the district would also have three Divyang polling booths at Government Elementry School, Dussehra Ground Kharar, Government Girls Senior Secondary School, Sohana in Mohali and Bhartiya Public Senior Secondary School in Derabassi which would be managed by Persons with Disability (PWD) staff. 

Mrs Jain also disclosed that apart from the above distinctive booths, another 22 Model Polling Booths including 09 in Kharar, 07 in SAS Nagar and 06 in Derabassi would also come up in the district on June 01, 2024, to accord a red carpet welcome to the electors on the polling day. She said that all the above and Model polling booths will be decorated with flowers, rangoli, queue management, provision of basic facilities of drinking water, medical aid, toilets, volunteers for assistance and Creches etc. 

The Model Polling booths have been identified at Century Public School Karoran, Himalya Public School Karoran, Munna Lal Puri Governement Senior Secondary School Mullanpur Garibdass, Government High School Desu Majra, Chakwal National Senior Secondary School Kurali, Henderson Jubilee Senior Secondary School Kharar, Government Girls Senior Secondary School Kurali, Khalsa Senior Seconday School Kharar and Tagore Niketan High School Kharar in Kharar Segment, Govt High School Saneta, Shastri Model School, Phase-1, SAS Nagar, Guyan Jyoti Public School, Phase -2, SAS Nagar, Sherwood Convent Public School, Phase-4, Mohali, Manav Mangal Smart School, Phase-10, Mohali, Sir McCullogh Public School, Phase-11, SAS Nagar, Shishu Niketan Public School, Sector-66, SAS Nagar in SAS Nagar Segment and Dikshant Global School, VIP Road, Zirakpur, Govt Elementary School, Peer Muchalla, Saravhitkari Senior Secondary Vidya Mandir School Derabassi, Minerva Divine Public School, Zirakpur, Government High School Baltana and S S Jain Girls Senior Secondary School, Derabassi.

 

Tags: Aashika Jain , DC Mohali , Deputy Commissioner Mohali , S.A.S. Nagar , S.A.S. Nagar Mohali , Mohali , Sahibzada Ajit Singh Nagar , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD