Wednesday, 15 May 2024

 

 

ਖ਼ਾਸ ਖਬਰਾਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ ਲੋਕ ਸਭਾ ਹਲਕੇ ਫਿਰੋਜ਼ਪੁਰ ਦੇ ਜਨਰਲ ਤੇ ਪੁਲਿਸ ਅਬਜ਼ਰਵਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ‘ਲੀਵਰੇਜਿੰਗ ਏਆਈ ਲਰਨਿੰਗ’ ’ਤੇ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਸਿਹਤ ਸਕੱਤਰ ਨੇ ਸੂਬੇ ਅੰਦਰ ਮਾਤਰੀ ਮੌਤਾਂ ਦੀ ਕੀਤੀ ਸਮੀਖਿਆ ਬਾਬਾ ਹਰਦੇਵ ਸਿੰਘ ਜੀ ਨੇ ਆਪਣਾ ਸਮੁੱਚਾ ਜੀਵਨ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ ਸਵੀਪ ਗਤੀਵਿਧੀਆਂ ਵੋਟਰਾਂ ਨੂੰ ਜਾਗਰੂਕ ਕਰਨ ਦਾ ਵਧੀਆ ਉਪਰਾਲਾ- ਡਾ. ਸੰਜੀਵ ਕੁਮਾਰ, ਐਸ.ਡੀ.ਐੱਮ. ਮਲੋਟ

 

ਪ੍ਰਜਾਪਤੀ ਸਮਾਜ ਦੇ 60 ਪਰਿਵਾਰ ਭਾਰਤੀ ਜਨਤਾ ਪਾਰਟੀ ਵਿੱਚ ਹੋਏ ਸ਼ਾਮਲ, ਪ੍ਰਨੀਤ ਕੌਰ ਨੇ ਸਾਰਿਆਂ ਦਾ ਕੀਤਾ ਸਵਾਗਤ

ਗੋਪਾਲ ਕਾਲੋਨੀ ਦੇ ਰਹਿਣ ਵਾਲੇ ਲੋਕਾਂ ਨੇ ਪ੍ਰਨੀਤ ਕੌਰ ਨੂੰ ਦੱਸਿਆ ਵਿਕਾਸ ਦੀ ਦੇਵੀ

Jai Inder Kaur, Bharatiya Janata Party, BJP, BJP Punjab, Patiala

Web Admin

Web Admin

5 Dariya News

ਪਟਿਆਲਾ , 31 Mar 2024

ਸ਼ਹਿਰ ਦੀ ਗੋਪਾਲ ਕਾਲੋਨੀ ਵਿੱਚ ਰਹਿਣ ਵਾਲੇ ਪ੍ਰਜਾਪਤੀ ਸਮਾਜ ਦੇ ਕਰੀਬ 60 ਪਰਿਵਾਰ ਐਤਵਾਰ ਸ਼ਾਮ ਨੂੰ ਹੋਰ ਸਿਆਸੀ ਪਾਰਟੀਆਂ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਇਨ੍ਹਾਂ ਸਾਰੇ ਪਰਿਵਾਰਾਂ ਦਾ ਭਾਜਪਾ ਵਿੱਚ ਆਉਂਣ ਤੇ ਸਵਾਗਤ ਕੀਤਾ। ਭਾਜਪਾ ਵਿੱਚ ਸ਼ਾਮਲ ਹੋਣ ’ਤੇ ਪ੍ਰਨੀਤ ਕੌਰ ਨੂੰ ਵਿਕਾਸ ਦੀ ਦੇਵੀ ਕਹਿ ਕੇ ਨਾਅਰੇਬਾਜ਼ੀ ਕਰਦਿਆਂ ਇਲਾਕੇ ਦੇ ਲੋਕਾਂ ਵਲੋਂ ਵਧਾਈ ਦਿੱਤੀ ਗਈ। 

ਨਾਲ ਹੀ ਗੋਪਾਲ ਕਲੋਨੀ ਵਾਸੀਆਂ ਨੇ ਪ੍ਰਨੀਤ ਕੌਰ ਦਾ ਇਲਾਕੇ ਵਿੱਚ ਕਰਵਾਏ ਵਿਕਾਸ ਕਾਰਜਾਂ ਦੇ ਨਾਲ-ਨਾਲ 50 ਸਾਲ ਪੁਰਾਣੇ ਕੂੜੇ ਦੇ ਡੰਪ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਧੰਨਵਾਦ ਕੀਤਾ। ਇਲਾਕਾ ਨਿਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੋਪਾਲ ਕਲੋਨੀ ਦਾ ਇੱਕ ਵੀ ਮੈਂਬਰ ਕਦੇ ਨਹੀਂ ਭੁੱਲ ਸਕਦਾ ਕਿ ਪਿਛਲੇ ਸਾਲ ਜਦੋਂ ਇਹ ਇਲਾਕਾ ਹੜ੍ਹ ਨਾਲ ਪ੍ਰਭਾਵਿਤ ਹੋਇਆ ਸੀ ਤਾਂ ਬੀਬਾ ਜੈਇੰਦਰ ਕੌਰ, ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਆਪਣੀ ਜਾਨ ਦੀ ਪਰਵਾ ਨਾ ਕਰਦਿਆਂ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਤੱਕ ਜ਼ਰੂਰੀ ਸਮਾਨ ਪਹੁੰਚਾਉਣ ਅਤੇ ਹੜ੍ਹਾਂ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣ ਵਿੱਚ ਵਿਸ਼ੇਸ ਭੂਮਿਕਾ ਨਿਭਾਈ ਸੀ। 

ਪ੍ਰਨੀਤ ਕੌਰ ਦੇ ਹੁਕਮਾਂ 'ਤੇ ਸਾਬਕਾ ਮੇਅਰ ਨੇ ਇਲਾਕੇ ਦੇ ਲੋਕਾਂ ਦੇ ਨਾਲ-ਨਾਲ ਇਲਾਕੇ ਦੇ ਪਸ਼ੂਆਂ ਨੂੰ ਵੀ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਟਿਆਲਾ ਜ਼ਿਲ੍ਹਾ ਉਹਨਾਂ ਦਾ ਇੱਕ ਵੱਡਾ ਪਰਿਵਾਰ ਹੈ ਅਤੇ ਜਦੋਂ ਵੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਹਰ ਸੰਭਵ ਮਦਦ ਕਰਨ ਵਿੱਚ ਕਦੇ ਵੀ ਦੇਰੀ ਨਹੀਂ ਕਰਦੇ। 

ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਪਟਿਆਲਾ ਦੇ ਪੂਰਬੀ ਹਿੱਸੇ ਦੀ ਸਥਿਤੀ ਬਹੁਤ ਗੰਭੀਰ ਸੀ, ਪਰ ਉਨ੍ਹਾਂ ਨੇ ਆਪਣੀ ਪੁਰਾਤਨ ਰਵਾਇਤ ਦੀ ਪਾਲਣਾ ਕਰਦੇ ਹੋਏ ਵੱਡੀ ਨਦੀ ਨੂੰ ਨਾਥ ਚੂੜੇ ਦੀ ਸਦੀਆਂ ਪੁਰਾਣੀ ਰਸਮ ਨੂੰ ਪੂਰਾ ਕੀਤਾ ਅਤੇ ਕੁਝ ਘੰਟਿਆਂ ਬਾਅਦ ਵੱਡੀ ਨਦੀ ਸ਼ਾਤ ਹੋਣਾ ਸ਼ੁਰੂ ਹੋ ਗਈ ਸੀ। ਉਹਨਾਂ ਕਿਹਾ ਬੇਸ਼ੱਕ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਆਪੋ-ਆਪਣੇ ਢੰਗ ਨਾਲ ਪਟਿਆਲੇ ਦੇ ਇਨ੍ਹਾਂ ਪੁਰਾਤਨ ਰੀਤੀ-ਰਿਵਾਜਾਂ ਬਾਰੇ ਕਈ ਟਿੱਪਣੀਆਂ ਕੀਤੀਆਂ ਪਰ ਪਟਿਆਲਾ ਵਾਸੀਆਂ ਨੇ ਅਸਲੀਅਤ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਸੀ।

ਲੋਕਸਭਾ ਮੈਂਬਰ ਪ੍ਰਨੀਤ ਕੌਰ ਨੇ ਕਿਸੇ ਵੀ ਸਿਆਸੀ ਪਾਰਟੀ ਦਾ ਨਾਂ ਲਏ ਬਿਨਾਂ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਨੇ ਸਿਰਫ਼ ਇਸ਼ਤਿਹਾਰ ਵਜੋਂ ਹੀ ਵਿਕਾਸ ਕੀਤਾ ਹੈ, ਪਰ 205 ਕਰੋੜ ਰੁਪਏ ਦੀ ਲਾਗਤ ਨਾਲ ਛੋਟੀ-ਵੱਡੀ ਨਦੀ ਦਾ ਸੁੰਦਰੀਕਰਨ, 6.80 ਕਰੋੜ ਰੁਪਏ ਦੀ ਲਾਗਤ ਨਾਲ ਡੰਪ ਵਾਲੀ ਥਾਂ 'ਤੇ ਰੈਮਿਡਿਏਸ਼ਨ ਪਲਾਂਟ।, ਸ਼ਹਿਰ ਦੇ ਅੰਦਰੇ ਹਿੱਸੇ ਲਈ ਸਿੰਗਲ ਵਾਇਰ ਸਿਸਟਮ, ਨਵਾਂ ਬੱਸ ਸਟੈਂਡ, ਦੋ ਨਵੀਆਂ ਯੂਨੀਵਰਸਿਟੀਆਂ, 502 ਕਰੋੜ ਰੁਪਏ ਦਾ ਨਹਿਰੀ ਪਾਣੀ ਦਾ ਪ੍ਰੋਜੈਕਟ, 19 ਕਰੋੜ ਰੁਪਏ ਦਾ ਸ਼੍ਰੀ ਗੁਰੂ ਨਾਨਕ ਦੇਵ ਡੇਅਰੀ ਪ੍ਰੋਜੈਕਟ, ਆਧੁਨਿਕ ਸਹੂਲਤਾਂ ਵਾਲੀ ਗਊਸ਼ਾਲਾ, ਕਰੋੜਾਂ ਰੁਪਏ ਦੇ ਪੱਛਮੀ ਬਾਈਪਾਸ ਦੇ ਨਿਰਮਾਣ ਲਈ ਟੈਂਡਰ ਜਾਰੀ ਕਰਵਾਉਣਾ, ਸੇਤੂ ਬੰਧਨ ਸਕੀਮ ਤਹਿਤ ਸ਼ਹਿਰ ਦੇ ਡੀਅਰ ਪਾਰਕ ਤੋਂ ਸਰਹਿੰਦ ਰੋਡ ਤੱਕ ਦੀ 10 ਕਿਲੋਮੀਟਰ ਲੰਬੀ ਸਿਟੀ ਰਿੰਗ ਰੋਡ ਨੂੰ ਮੰਜੂਰੀ ਦਵਾਉਂਣਾ, ਜੈਕਬ ਡਰੇਨ ਦਾ ਨਵੀਨੀਕਰਨ ਵਰਗੇ ਵੱਡੇ ਵਿਕਾਸ ਕਾਰਜ ਕੀਤੇ ਹਨ। 

ਹਰੇਕ ਸਾਲ ਘੱਗਰ ਤੋਂ ਹੋਣ ਵਾਲੇ ਨੁਕਸਾਨ ਨੂੰ ਪੂਰੀ ਤਰਾਂ ਰੋਕਣ ਲਈ ਬੀਤੇ ਦਿਨੀ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈ ਲਈ ਗਈ ਹੈ, ਜਿਸ ਉੱਤੇ ਲੋਕਸਭਾ ਚੌਣਾ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪਟਿਆਲਾ ਲਈ ਕਈ ਵੱਡੇ ਪ੍ਰਾਜੈਕਟ ਉਲੀਕੇ ਹਨ, ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਪੂਰਾ ਕਰਵਾਉਣਾ ਹੈ। 

ਇਸ ਮੌਕੇ ਸਾਬਕਾ ਮੇਅਰ ਤੇ ਮੌਜੂਦਾ ਬੀਜੇਪੀ ਦੇ ਜਿਲਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਜਿਸ ਤਰ੍ਹਾਂ ਪਟਿਆਲਾ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਵਿਧਾਇਕ ਚੁਣਿਆ ਅਤੇ ਉਹ ਮੁੱਖ ਮੰਤਰੀ ਬਣੇ, ਉਸੇ ਤਰ੍ਹਾਂ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਦੇ ਲੋਕਾਂ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਚੁਣ ਕੇ ਕੇਂਦਰ ਵਿੱਚ ਕੇਂਦਰੀ ਮੰਤਰੀ ਵਨਾਉਣਾ ਹੈ। ਉਹਨਾਂ ਕਿਆ ਕਿ ਇਸ ਦਾ ਸਿੱਧਾ ਲਾਭ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਨੂੰ ਮਿਲੇਗਾ। ਇਸ ਮੌਕੇ ਸਾਬਕਾ ਕੌਂਸਲਰ ਗਿੰਨੀ ਨਾਗਪਾਲ, ਹਰੀਸ਼ ਕਪੂਰ, ਗੁਰਮੀਤ ਸਿੰਘ ਪ੍ਰਜਾਪਤੀ, ਹਰਪ੍ਰੀਤ ਸਿੰਘ, ਸਚਿਨ ਢੰਡ, ਸਾਗਰ ਗੁਰੀ, ਹੈਪੀ ਸੋਫਤ, ਸਾਹਿਲ, ਪੂਨਮ, ਰਵੀ ਭਾਰਦਵਾਜ ਅਤੇ ਸ਼ੰਕਰ ਆਦਿ ਮੁੱਖ ਤੌਰ ’ਤੇ ਹਾਜ਼ਰ ਸਨ।

प्रजापति समुदाय के 60 परिवार भारतीय जनता पार्टी में शामिल, परनीत कौर ने किया सभी का स्वागत

गोपाल कालोनी के निवासियों ने परनीत कौर को बताया विकास की देवी

पटियाला

शहर की गोपाल कालोनी में रहने वाले प्रजापति समुदाय के करीब 60 परिवार अन्य राजनीतिक पार्टियों को छोड़कर रविवार सांय भारतीय जनता पार्टी में शामिल हो गए। पूर्व विदेश राज्य मंत्री परनीत कौर ने इन सभी परिवारों का बीजेपी में आने पर स्वागत किया। बीजेपी का हिस्सा बनने के बाद प्रजापति समुदाय के प्रमुख गुरमीत सिंह प्रजापति ने परनीत कौर को विकास की दोवी बताते हुए नारे लगाकर उनका अभिनंदन किया। 

साथ ही गोपाल कालोनी वासियों ने परनीत कौर का इलाके में करवाए गए विकास के साथ-साथ 50 साल पुराने कचरे के डंप को पूरी तरह से समाप्त करवाने को लेकर धन्यवाद किया। इलाका वासियों ने मीडिया कर्मचारियों से बातचीत दौरान कहा कि गोपाल कालोनी का एक भी सदस्य इस बात को कभी नहीं भूल सकता कि जब बीते साल इलाका बाढ़ की चपेट में आया तो उस समय बीबा जयइंद्र कौर, पूर्व मेयर संजीव शर्मा बिट्टू ने अपनी जान की परवाह न करते हुए बाढ़ में लोगों तक जरूरी सामान पहुंचाने के साथ-साथ बाढ़ में फंसे लोगों को सुरक्षित स्थानों पर पहुंचने मं अहम भूमिका निभाई थी। 

इलाके के लोगों के साथ-साथ पूर्व मेयर ने परनीत कौर के आदेशों पर इलाके के पशुओं तक को सुरक्षित स्थानों पर पहुंचाने में कोई कमी नहीं छोड़ी। पूर्व विदेश राज्य मंत्री एंव सांसद परनीत कौर ने अपने संबोधन में कहा कि पटियाला जिला उनका एक बड़ा परिवार है और परिवार के किसी सदस्य को जब कभी कोई परेशानी आई है उन्होंने उसी समय हर संभव सहायता करने में कभी देरी नहीं होने दी। 

उन्होंने कहा कि बाढ़ के समय पटियाला के पूर्वी हिस्से की स्थिति बेहद डरावनी थी, लेकिन उन्होंने अपनी प्राचीन रिवायत को निभाते हुए बड़ी नदी की सदियों से चली आ रही नत्थ चूड़े की मांग को पूरा किया और उसके कुछ घंटों बाद ही बड़ी नदी का उप्फान थमता चला गया। पटियाला की इन प्राचीन रीति रिवाज को लेकर बेशक विपक्षी दलों के नेताओं ने अनेकों प्रकार की टिप्पणियां अपने हिसाब से की, लेकिन सच्चाई पटियाला निवासियों ने खुद अपनी आंखों से देखी है।

सांसद परनीत कौर ने किसी राजनीतिक पार्टी का नाम लिए बिना कहा कि कुछ राजनीतिक पार्टियों ने महज विज्ञापनों के रूप में विकास किया है, लेकिन छोटी और बड़ी नदी का 205 करोड़ रुपये से सौंदर्यकरण, 6.80 करोड़ रुपये की लागत से डंप साइट पर रैमिडिएशन प्लांट, शहर में सिंगल वायर सिस्टम, नया बस अड्डा, दो नई यूनिवर्सिटी, 502 करोड़ रुपये का नहरी पानी प्रोजेक्ट, 19 करोड़ रुपये से श्री गुरू नानक देव डेयरी प्रोजेक्ट, अतिआधुनिक सुविधाओं वाली गौशाला, करोड़ों रुपये से बनने वाले पश्चिचमी बाईपास का टेंडर जारी करवाना, सेतु बंधन योजना अधीन शहर को डियर पार्क से सरहिंद रोड तक दस किलोमीटर लंबा सिटी रिंग रोड पास करवाकर देना, जैकव ड्रेन को नया रूप देना, कुमार सभा स्कूल से काले मुंह वाले की बगीची तक दो किलोमीटर लंबे नाले में पाइपें डालकर सड़क को चौड़ा करना, माडल टाउन ड्रेन में पाइप डालकर सड़क चौड़ी करना, पावर हाउस कालोनी और काला कालोनी के लोगों को दो नई सड़क देना, भूपिंदरा रोड को पार्किंग के साथ बड़े शहरों की भांति बनाना, पटियाला जिले को हरेक साल बारिश के दिनों में बड़ा जानी और माली नुकसान पहुंचाने वाले घग्गर को पक्का करवाने की केंद्र सरकार से मंजूरी लेना जैसे बड़े काम पटियाला वासियों के लिए किए हैं। 

इसके अलावा कई बड़े प्रोजेक्ट पटियाला के लिए उन्होंने सोच रखे है, जिन्हें वह लोकसभा चुनाव के बाद पूरा करवाने के लिए अपनी सूची पहले से तैयार किए हुए हैं। इस अवसर पर पूर्व एंव मौजूदा बीजेपी के जिला शहरी प्रधान मेयर संजीव शर्मा बिट्टू ने कहा कि जिस प्रकार पटियाला के लोगों ने अपना वोट देकर कैप्टन अमरिंदर सिंह को अपना विधायक चुना और वह मुख्यमंत्री बने, इसी प्रकार लोकसभा चुनाव में महारानी परनीत कौर को चुनकर पटियाला वासी उन्हें केंद्र में केंद्रीय मंत्री मंडल का हिस्सा बनाएंगे और इसका सीधा फायदा पटियाला जिले के लोगों को ही मिलेगी। इस अवसर पर पूर्व पार्षद गिन्नी नागपाल, हरीश कपूर, गुरमीत सिंह प्रजापति, हरप्रीत सिंह, सचिन ढंड, सागर गुरी, हैपी सोफत, साहिल, पूनम, रवि भारद्वाज और शंकर आदि मुख्य रूप से उपस्थित थे।

 

Tags: Jai Inder Kaur , Bharatiya Janata Party , BJP , BJP Punjab , Patiala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD