Thursday, 23 May 2024

 

 

ਖ਼ਾਸ ਖਬਰਾਂ ਲੋਕ ਸਭਾ ਚੋਣਾਂ 2024 : ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਜਾਰੀ ਕੀਤੀਆਂ ਗਈਆਂ ਫ਼ਿਰੋਜ਼ਪੁਰ, ਤਰਨਤਾਰਨ ਦੀਆਂ ਆਬਕਾਰੀ, ਪੁਲਿਸ, ਜੰਗਲਾਤ ਟੀਮਾਂ ਵੱਲੋਂ ਸਾਂਝੇ ਤੌਰ 'ਤੇ ਛਾਪੇਮਾਰੀ ਦੌਰਾਨ 50,000 ਲੀਟਰ ਤੋਂ ਵੱਧ ਲਾਹਣ ਬਰਾਮਦ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਚੋਣ ਹਲਕੇ ਵਿੱਚ ਗਰੀਨ ਅਤੇ ਕਲੀਨ ਚੋਣਾਂ ਕਰਵਾਈਆਂ ਜਾਣਗੀਆਂ: ਜਨਰਲ ਅਬਜਰਵਰ ਡਾ. ਹੀਰਾ ਲਾਲ ਲੋਕ ਸਭਾ ਚੋਣਾਂ 2024: 3000 ਵਲੰਟੀਅਰ ਨਿਭਾਉਣਗੇ 1 ਜੂਨ ਨੂੰ ਜਿੰਮੇਵਾਰੀ, ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਖਰਚਾ ਅਬਜ਼ਰਵਰ ਵੱਲੋਂ ਪੁਲਿਸ, ਬੀ.ਐਸ.ਐਫ, ਜੀਐਸਟੀ, ਐਕਸਾਈਜ ਦੇ ਅਧਿਕਾਰੀਆ ਨਾਲ ਮੀਟਿੰਗ “ਇਸ ਵਾਰ 70% ਪਾਰ” -ਐਸ.ਡੀ.ਐਮ. ਮਲੋਟ ਡਾ. ਸੰਜੀਵ ਕੁਮਾਰ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ 54-ਬਸੀ ਪਠਾਣਾ ਹਲਕੇ ਦੇ ਸਟਰਾਂਗ ਰੂਮ ਦਾ ਲਿਆ ਜਾਇਜ਼ਾ ਰਾਖਵੀਆਂ ਈ.ਵੀ.ਐਮ. ਦੀ ਕੀਤੀ ਗਈ ਸਪਲੀਮੈਂਟਰੀ ਰੈਂਡਮਾਈਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਐਸ.ਐਸ.ਟੀਜ ਵੱਲੋਂ ਲਗਾਏ ਗਏ ਰਾਤ ਦੇ ਨਾਕਿਆਂ ਦੀ ਕੀਤੀ ਅਚਨਚੇਤ ਚੈਕਿੰਗ ਡਾ. ਸ਼ਰਮਾ ਦੀ ਜਿੱਤ ਤੋਂ ਦੋ ਮਹੀਨੇ ਬਾਅਦ ਸ਼ੁਰੂ ਹੋਣਗੀਆਂ ਮੋਹਾਲੀ ਅੰਤਰਰਾਸ਼ਟਰੀ ਉਡਾਣਾਂ : ਸੰਜੀਵ ਵਸ਼ਿਸ਼ਟ ਭਗਵੰਤ ਮਾਨ ਸਿਰਫ ਸਸਤੇ ਤਮਾਸ਼ਿਆਂ ਤੋਂ ਇਲਾਵਾ ਪੰਜਾਬ ਨੂੰ ਕੁਝ ਨਹੀਂ ਦੇ ਸਕਦਾ: ਸੁਖਬੀਰ ਸਿੰਘ ਬਾਦਲ ਚੋਣ ਕਮਿਸ਼ਨ ਵੱਲੋਂ ਨਾਮਜਦ ਜਨਰਲ ਅਤੇ ਪੁਲਿਸ ਅਬਜ਼ਰਵਰ ਵੱਲੋਂ ਫਾਜ਼ਿਲਕਾ ਜ਼ਿਲੇ ਦਾ ਦੌਰਾ ਵਿਜੀਲੈਂਸ ਬਿਓਰੋ ਵੱਲੋਂ ਜੰਗ-ਏ-ਅਜਾਦੀ ਯਾਦਗਾਰ ਕਰਤਾਰਪੁਰ ਦੀ ਉਸਾਰੀ ਸਬੰਧੀ ਫੰਡਾਂ ਵਿੱਚ ਘਪਲੇਬਾਜੀ ਦੇ ਦੋਸ਼ ਹੇਠ 26 ਵਿਅਕਤੀਆਂ ਵਿਰੁੱਧ ਕੇਸ ਦਰਜ, 15 ਗ੍ਰਿਫਤਾਰ ਕੇਂਦਰ ਵਿੱਚ ਵਿਕਾਸ ਪੱਖੀ ਸਰਕਾਰ ਬਣਾਉਣ ਲਈ ਭਾਜਪਾ ਨੂੰ ਮੁਡ਼ ਚੁਣੋ : ਨਿਤਿਨ ਗਡਕਰੀ 800 ਤੋਂ ਵੱਧ ਲੋਕਾਂ ਤੋਂ ਠੱਗੇ ਗਏ ਕਰੋੜਾਂ ਰੁਪਇਆ ਦਾ ਜਵਾਬ ਦੇਵੇ ਬੀਜੇਪੀ: ਆਪ ਸਚਿਨ ਪਾਇਲਟ ਨੇ ਲੁਧਿਆਣਾ ਵਿੱਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਦੇ ਸਮਰਥਨ ਵਿੱਚ ਚੋਣ ਰੈਲੀ ਕੀਤੀ ਇੰਡੀਆ ਗੱਠਜੋੜ ਦੀ ਸਰਕਾਰ ਬਣਨ 'ਤੇ ਅਗਨੀਵੀਰ ਯੋਜਨਾ ਨੂੰ ਕੂੜੇਦਾਨ 'ਚ ਸੁੱਟ ਦਿਆਂਗੇ, ਪਾੜ ਦੇਵਾਂਗੇ : ਰਾਹੁਲ ਗਾਂਧੀ ਅਲੋਕ ਸ਼ਰਮਾ ਦਾ ਮੋਦੀ ਸਰਕਾਰ 'ਤੇ ਹਮਲਾ ਬਠਿੰਡਾ ਮਿਸ਼ਨ 'ਤੇ ਮਾਨ - ਲੋਕਾਂ ਨਾਲ ਹਲਕੇ ਦੇ ਮੁੱਦਿਆਂ 'ਤੇ ਕੀਤੀ ਗੱਲ, ਆਪਣੇ ਦੋ ਸਾਲ ਦੇ ਕੰਮ ਗਿਣਾਏ, ਬਾਦਲਾਂ 'ਤੇ ਬੋਲਿਆ ਤਿੱਖਾ ਸਿਆਸੀ ਹਮਲਾ ਪੰਜਾਬ ਨੂੰ ਅਜਿਹਾ ਬਣਾਵਾਂਗੇ ਕਿ ਨੌਕਰੀ ਲਈ ਬਾਹਰ ਨਾ ਜਾਣਾ ਪਵੇ : ਵਿਜੇ ਇੰਦਰ ਸਿੰਗਲਾ ਮੋਤੀ ਮਹਿਲ ਵਾਲਿਆਂ ਨੇ ਬੁਲਾ ਲਿਆ ਮੋਦੀ ਪਰ ਨਹੀਂ ਲੱਗਣੀ ਮਹਾਰਾਣੀ ਦੀ ਬੇੜੀ ਪਾਰ: ਐਨ ਕੇ ਸ਼ਰਮਾ

 

ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰਨ ’ਤੇ ਹੋਵੇਗੀ ਸਖ਼ਤ ਕਾਰਵਾਈ : ਹਰਪ੍ਰੀਤ ਸਿੰਘ ਸੂਦਨ

ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦਾ ਨੰਬਰ ਜਾਰੀ, ਨਿਰਪੱਖ ਚੋਣਾਂ ਹੋਣਗੀਆਂ-ਐਸ.ਐਸ.ਪੀ.

DC Sri Mukatsar Sahib, Harpreet Singh Sudan, Sri Mukatsar Sahib, Deputy Commissioner Sri Mukatsar Sahib, Election Commision Punjab, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv

Web Admin

Web Admin

5 Dariya News

ਸ੍ਰੀ ਮੁਕਤਸਰ ਸਾਹਿਬ , 17 Mar 2024

ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਕਰਮੀਆਂ ਨਾਲ ਚੋਣ ਤਿਆਰੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੇ ਨਾਲ ਐਸ.ਐਸ.ਪੀ. ਸ਼੍ਰੀ ਭਾਗੀਰਥ ਮੀਨਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕ ਸਭਾ ਲਈ ਚੋਣਾਂ 1 ਜੂਨ 2024 ਨੂੰ ਹੋਣਗੀਆਂ ਅਤੇ ਨਾਮਜਦਗੀਆਂ 7 ਮਈ ਤੋਂ ਸ਼ੁਰੂ ਹੋਣਗੀਆਂ। 

ਨਾਮਜਦਗੀਆਂ ਭਰਨ ਦੀ ਆਖਰੀ ਮਿਤੀ 14 ਮਈ ਹੋਵੇਗੀ ਅਤੇ ਨਾਮਜਦਗੀਆਂ ਦੀ ਪੜਤਾਲ 15 ਮਈ ਨੂੰ ਹੋਵੇਗੀ। 17 ਮਈ ਤੱਕ ਨਾਮਜਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਸਬੰਧੀ ਇੱਕ ਸ਼ਿਕਾਇਤ ਸੈੱਲ ਜ਼ਿਲ੍ਹਾ ਪੱਧਰ ’ਤੇ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਟੋਲ ਫਰੀ ਨੰਬਰ 1950 ਹੈ। ਕੋਈ ਵੀ ਆਦਰਸ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਇਸ ਨੰਬਰ ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਾ ਸਕਦਾ ਹੈ।

ਇਸ ਤੋਂ ਬਿਨਾਂ ਚੋਣ ਕਮਿਸ਼ਨ ਵੱਲੋਂ ਸੀ ਵਿਜ਼ਲ ਨਾਂ ਦੀ ਐਪ ਵੀ ਸ਼ੁਰੂ ਕੀਤੀ ਗਈ ਹੈ। ਜਿਸ ਦੇ ਰਾਹੀਂ ਆਦਰਸ ਚੋਣ ਜਾਬਤੇ ਦੀਆਂ ਉਲੰਘਣਾ ਸਬੰਧੀ ਸ਼ਿਕਾਇਤਾਂ ਕੀਤੀਆਂ ਜਾ ਸਕਦੀਆਂ ਹਨ ਅਤੇ ਇਸ ਐਪ ’ਤੇ ਆਉਣ ਵਾਲੀ ਸ਼ਿਕਾਇਤ ’ਤੇ 100 ਮਿੰਟ ਦੇ ਅੰਦਰ ਅੰਦਰ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਤਿੰਨ ਲੋਕ ਸਭਾ ਹਲਕਿਆਂ ਵਿੱਚ ਪੈਂਦਾ ਹੈ। 

ਉਹਨਾਂ ਨੇ ਕਿਹਾ ਕਿ ਲੰਬੀ ਵਿਧਾਨ ਸਭਾ ਹਲਕਾ ਲੋਕ ਸਭਾ ਹਲਕਾ ਬਠਿੰਡਾ ਦਾ ਭਾਗ ਹੈ ਅਤੇ ਇਸ ਹਲਕੇ ਤੋਂ ਇਸ ਵਾਰ 163175 ਵੋਟਰ ਮਤਦਾਨ ਕਰਨਗੇ । ਇਸੇ ਤਰ੍ਹਾਂ ਗਿੱਦੜਬਾਹਾ ਵਿਧਾਨ ਸਭਾ ਹਲਕਾ ਲੋਕ ਸਭਾ ਹਲਕਾ ਫਰੀਦਕੋਟ ਦਾ ਭਾਗ ਹੈ ਅਤੇ ਇੱਥੋਂ 165968 ਵੋਟਰ ਮਤਦਾਨ ਕਰਨਗੇ। ਵਿਧਾਨ ਸਭਾ ਹਲਕਾ ਮਲੋਟ ਅਤੇ ਮੁਕਤਸਰ ਲੋਕ ਸਭਾ ਹਲਕਾ ਫਿਰੋਜ਼ਪੁਰ ਦਾ ਭਾਗ ਹਨ। ਮਲੋਟ ਵਿਧਾਨ ਸਭਾ ਹਲਕੇ ਵਿਚ 174634 ਅਤੇ ਮੁਕਤਸਰ ਵਿੱਚ 185646 ਵੋਟਰ ਹਨ।

ਚੋਣ ਤਿਆਰੀਆਂ ਦੀ ਗੱਲ ਕਰਦਿਆਂ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਹਰੇਕ ਵਿਧਾਨ ਸਭਾ ਹਲਕੇ ਦੇ ਹਿਸਾਬ ਨਾਲ ਤਿੰਨ-ਤਿੰਨ ਉੜਨ ਦਸਤੇ ਚੌਕਸੀ ਲਈ ਪਹਿਲਾਂ ਹੀ ਤਾਇਨਾਤ ਕਰ ਦਿੱਤੇ ਗਏ ਹਨ । ਉਹਨਾਂ ਨੇ ਕਿਹਾ ਕਿ ਚੋਣਾਂ ਵਿੱਚ ਧਨ-ਬਲ ਨੂੰ ਸਖਤੀ ਨਾਲ ਰੋਕਿਆ ਜਾਵੇਗਾ। 

ਇਸ ਤੋਂ ਬਿਨਾਂ 85 ਸਾਲ ਤੋਂ ਵੱਡੀ ਉਮਰ ਦੇ ਬਜ਼ੁਰਗਾਂ ਨੂੰ ਘਰ ਤੋਂ ਵੋਟ ਪਾਉਣ ਦਾ ਅਧਿਕਾਰ ਵੀ ਇਸ ਵਾਰ ਮਿਲੇਗਾ। ਉਹਨਾਂ ਨੇ  ਮੀਡੀਆ ਨੁਮਾਇੰਦਿਆਂ ਨੂੰ ਫੇਕ ਨਿਊਜ਼ ਫੈਲਣ ਤੋਂ ਰੋਕਣ ਵਿੱਚ ਸਹਿਯੋਗ ਕਰਨ ਲਈ ਵੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਉਮੀਦਵਾਰਾਂ ਦੇ ਚੋਣ ਖਰਚ ਤੇ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ ਰਹੇਗੀ ਅਤੇ ਮੁੱਲ ਦੀਆਂ ਖਬਰਾਂ ਅਤੇ ਉਮੀਦਵਾਰਾਂ ਵੱਲੋਂ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ਦੀ ਸਖਤੀ ਨਾਲ ਨਿਗਰਾਨੀ ਕੀਤੀ ਜਾਵੇਗੀ । ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬਣਨ ਵਾਲੇ 753 ਪੋਲਿੰਗ ਬੂਥਾਂ ’ਤੇ ਸਾਰੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਸ਼੍ਰੀ ਭਾਗੀਰਥ ਮੀਨਾ ਨੇ ਕਿਹਾ ਕਿ ਨਿਰਪੱਖ ਚੋਣਾਂ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰਾਂ ਮੁਸਤੈਦ ਹੈ । ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਰਾਜਸਥਾਨ ਅਤੇ ਹਰਿਆਣਾ ਨਾਲ ਲੱਗਦੀਆਂ ਹੱਦਾਂ ਤੇ 19 ਅੰਤਰਰਾਜੀ ਨਾਕੇ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇੱਕ ਪੈਰਾਮਿਲਟਰੀ ਫੋਰਸ ਦੀ ਕੰਪਨੀ ਪਹੁੰਚ ਚੁੱਕੀ ਹੈ ਅਤੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਸੁਰੱਖਿਆ ਬਲਾਂ ਵੱਲੋਂ ਫਲੈਗ ਮਾਰਚ ਕੀਤੇ ਜਾ ਰਹੇ ਹਨ । 

ਉਹਨਾਂ ਦੱਸਿਆ ਕਿ ਹੁਣ ਤੱਕ ਭਗੌੜੇ ਅਤੇ ਪੈਰੋਲ ਤੇ ਜਾ ਕੇ ਨਾ ਵਾਪਸ ਨਾ ਆਉਣ ਵਾਲੇ ਲੋਕਾਂ ਨੂੰ ਲਗਾਤਾਰ ਗਿਰਫਤਾਰ ਕੀਤਾ ਜਾ ਰਿਹਾ। ਇਸ ਮੌਕੇ ਐਸ.ਪੀ. ਸ੍ਰੀ ਕੰਵਲਜੀਤ ਸਿੰਘ, ਐਸ.ਡੀ.ਐਮ. ਬਲਜੀਤ ਕੌਰ, ਤਹਿਸੀਲਦਾਰ ਚੋਣਾਂ ਹਰਬੰਸ ਸਿੰਘ ਦੀ ਹਾਜਰ ਸਨ।

 

Tags: DC Sri Mukatsar Sahib , Harpreet Singh Sudan , Sri Mukatsar Sahib , Deputy Commissioner Sri Mukatsar Sahib , Election Commision Punjab , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD