Thursday, 16 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ

 

ਖਮਾਣੋਂ ਪੁਲੀਸ ਵੱਲੋਂ 06 ਲੱਖ ਕੈਸ਼ ਅਤੇ ਮਾਰੂ ਹਥਿਆਰਾਂ ਸਮੇਤ 03 ਆਰੋਪੀ ਕਾਬੂ

Crime News Punjab, Punjab Police, Police, Crime News, Fatehgarh Sahib Police, Fatehgarh Sahib

Web Admin

Web Admin

5 Dariya News

ਫਤਹਿਗੜ੍ਹ ਸਾਹਿਬ , 01 Mar 2024

ਉਪ ਕਪਤਾਨ ਪੁਲਿਸ ਸਰਕਲ ਸਾਹਿਬ, ਖਮਾਣੋਂ ਸ੍ਰੀ ਦੇਵਿੰਦਰ ਕੁਮਾਰ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇੰਸ: ਹਰਵਿੰਦਰ ਮੁੱਖ ਅਫਸਰ ਥਾਣਾ ਖੇੜੀ ਨੌਧ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ 07 ਮਿਤੀ 14-02-2024 ਅ/ਧ 379-ਬੀ ਹਿੰ:ਦੰ: ਥਾਣਾ ਖੇੜੀ ਨੌਧ ਸਿੰਘ ਬਰਬਿਆਨ ਗੋਤਮ ਕੁਮਾਰ ਉਰਫ ਚਿੱਟੂ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਨੰਗਲਾਂ ਤਹਿ: ਖਮਾਣੋਂ ਬਰਖਿਲਾਵ ਨਾ-ਮਾਲੂਮ ਦੋਸ਼ੀਆਨ ਦੇ ਦਰਜ ਹੋਇਆ ਸੀ, ਕਿ ਮੁਦੱਈ ਗੋਤਮ ਕੁਮਾਰ ਸਵੇਰੇ 09 ਵਜੇ ਤੋਂ ਲੈ ਕੇ ਸ਼ਾਮ 05 ਵਜੇ ਤੱਕ ਮਾਰਕਫੈਡ ਦਾਣਾ ਮੰਡੀ ਖਮਾਣੋਂ ਵਿਖੇ ਡਾਟਾ ਐਂਟਰੀ ਉਪਰੇਟਰ ਦਾ ਕੰਮ ਕਰਦਾ ਹੈ ਅਤੇ 05:00 ਵਜੇ ਤੋਂ ਬਾਅਦ ਐਲ & ਟੀ ਫਾਇਨਾਂਸ ਕੰਪਨੀ ਵਿੱਚ ਬਤੋਰ ਬੈਂਡਰ ਦਾ ਕੰਮ ਕਰਦਾ ਹੈ। 

ਮਿਤੀ 10-02-2024 ਨੂੰ ਮੁਦੱਈ ਹਰ ਰੋਜ਼ ਦੀ ਤਰ੍ਹਾਂ 08 ਫੀਲਡ ਅਫਸਰਾਂ ਪਾਸੋਂ ਵਾਰੀ-ਵਾਰੀ ਕੇਸ਼ ਲੈ ਕੇ ਉਨ੍ਹਾਂ ਦੀ ਐਂਟਰੀ ਮੋਬਾਇਲ ਫੋਨ ਪਰ ਪਾਉਂਦਾ ਰਿਹਾ ਅਤੇ ਮੁਦੱਈ ਨੇ ਕੈਸ਼ 8,51,000/-ਰੁਪਏ ਆਪਣੇ ਬੈਗ ਵਿੱਚ ਪਾ ਲਿਆ ਸੀ, ਜਦੋ ਮੁਦੱਈ ਵਕਤ ਕਰੀਬ ਰਾਤ 09:30 ਵਜੇ ਦਫਤਰ ਬਿਲਾਸਪੁਰ ਰੋਡ ਖਮਾਣੋਂ ਤੋਂ ਆਪਣੇ ਪਿੰਡ ਲਈ ਆਪਣੇ ਮੋਟਰ ਸਾਈਕਲ ਪਰ ਸਵਾਰ ਹੋ ਕੇ ਚੱਲ ਪਿਆ, ਤਾਂ ਬਾ-ਹੱਦ ਪਿੰਡ ਬਿਲਾਸਪੁਰ ਕਰਾਸ ਕਰਕੇ ਅਗਲੇ ਮੋੜ ਪਰ ਪੁੱਜਾ, ਤਾਂ ਨਾ-ਮਾਲੂਮ ਦੋਸ਼ੀ ਇੱਕ ਮੋਟਰ ਸਾਈਕਲ ਪਰ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਮੁਦੱਈ ਦੇ ਦਾਹ ਲੋਹਾ ਅਤੇ ਬੇਸਵਾਲ ਲੱਕੜ ਦੇ ਵਾਰ ਕਰਕੇ ਮੁਦੱਈ ਗੋਤਮ ਕੁਮਾਰ ਪਾਸੋਂ 8,51,000/-ਰੁਪਏ ਪੈਸੇ ਖੋਹ ਕੇ ਲੈ ਗਏ ਸਨ।

ਦੌਰਾਨੇ ਤਫਤੀਸ਼ ਮਿਤੀ 24-02-2024 ਨੂੰ ਮੁਕੱਦਮਾ ਉਕਤ ਦੋਸ਼ੀਆਨ (1) ਸਤਨਾਮ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਤੇ ਥਾਣਾ ਮੱਲਾਵਾਲਾ, (2) ਦਵਿੰਦਰ ਸਿੰਘ ਉਰਫ ਗੋਲੂ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਕੁਤਬੇਵਾਲਾ, ਥਾਣਾ ਸਦਰ ਫਿਰੋਜਪੁਰ ਅਤੇ (3) ਮਲਕੀਤ ਸਿੰਘ ਉਰਫ ਕਿਤੂ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਖੂਹ ਮੋਹਰ ਸਿੰਘ ਵਾਲਾ (ਸੈਦੋਕੇ), ਥਾਣਾ ਸਦਰ ਫਿਰੋਜਪੁਰ ਨੂੰ ਟਰੇਸ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਪਾਸੋਂ ਮੌਕਾ ਵਾਰਦਾਤ ਪਰ ਵਰਤੇ ਹਥਿਆਰ ਦਾਹ ਲੋਹਾ ਤੇ ਬੇਸਵਾਲ (ਲੱਕੜ) ਅਤੇ ਮੁਦੱਈ ਮੁਕੱਦਮਾ ਗੋਤਮ ਕੁਮਾਰ ਉਰਫ ਚਿੰਟੂ ਪਾਸੋਂ ਕੁੱਟ-ਮਾਰ ਕਰਕੇ ਖੋਹੀ ਕੁੱਲ ਰਕਮ ਦੋਸ਼ੀ ਸਤਨਾਮ ਸਿੰਘ ਪਾਸੋਂ 50,000/- ਰੁਪਏ, ਦੋਸ਼ੀ ਦਵਿੰਦਰ ਸਿੰਘ ਉਰਫ ਗੋਲੂ ਪਾਸੋਂ 2,50,000/- ਰੁਪਏ ਅਤੇ ਇੱਕ ਆਈ ਫੋਟ ਐਕਸਆਰ  ਜ਼ੋ ਖੋਹੇ ਹੋਏ ਪੈਸਿਆ ਵਿੱਚੋਂ 17,000/- ਰੁਪਏ ਦਾ ਖਰੀਦ ਕੀਤਾ ਸੀ, ਦੋਸ਼ੀ ਮਲਕੀਤੀ ਸਿੰਘ ਉਰਫ ਕੀਤੂ ਪਾਸੋਂ 3,00,000/- ਰੁਪਏ ਬ੍ਰਾਮਦ ਕਰਵਾਈ ਗਈ ਹੈ। 

ਦੋਸ਼ੀਆਨ ਦਾ 04 ਦਿਨ੍ਹਾਂ ਦਾ ਪੁਲਿਸ ਰਿਮਾਂਡ ਮਾਨਯੋਗ ਅਦਾਲਤ ਵਿੱਚੋਂ ਹਾਸਲ ਕੀਤਾ ਗਿਆ ਹੈ, ਜਿਸ ਸਬੰਧੀ ਦੋਸ਼ੀਆਨ ਪਾਸੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਬਕਾਇਆ ਖੋਹੀ ਰਕਮ ਦੀ ਬ੍ਰਾਮਦਗੀ ਵੀ ਕੀਤੀ ਜਾ ਰਹੀ ਹੈ। ਦੋਸ਼ੀਆਨ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਤਫਤੀਸ਼ ਜਾਰੀ ਹੈ।

 

Tags: Crime News Punjab , Punjab Police , Police , Crime News , Fatehgarh Sahib Police , Fatehgarh Sahib

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD