Sunday, 19 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼ ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਅਬਜ਼ਰਵਰ ਰਾਕੇਸ਼ ਸ਼ੰਕਰ ਦੀ ਅਗਵਾਈ ਵਿੱਚ ਹੋਈ ਰੈਂਡਮਾਈਜ਼ੇਸ਼ਨ ਸਫ਼ਰ ਦੌਰਾਨ 50,000 ਰੁਪਏ ਜਾਂ ਇਸ ਤੋਂ ਵੱਧ ਦੀ ਨਕਦ ਰਾਸ਼ੀ ਲਈ ਢੁੱਕਵੇਂ ਦਸਤਾਵੇਜ ਰੱਖਣਾ ਜ਼ਰੂਰੀ- ਰਿਟਰਨਿੰਗ ਅਫ਼ਸਰ ਵਿਨੀਤ ਕੁਮਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ ਪਾਲਣਾ : ਜਨਰਲ ਅਬਜ਼ਰਵਰ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ

 

ਮੋਹਾਲੀ ਪੁਲਿਸ ਵੱਲੋਂ ਅਹਿਮ ਸਖ਼ਸ਼ੀਅਤਾਂ ਤੇ ਆਈ ਪੀ ਐਸ ਅਫਸਰਾਂ ਦੇ ਜਾਅਲੀ ਫੇਸਬੁੱਕ ਅਕਾਊਂਟ ਤਿਆਰ ਕਰਕੇ ਸਾਈਬਰ ਠੱਗੀ ਮਾਰਨ ਵਾਲਾ ਗ੍ਰਿਫਤਾਰ

Crime News Punjab, Punjab Police, Police, Crime News, S.A.S. Nagar Police, Mohali Police

Web Admin

Web Admin

5 Dariya News

ਸਾਹਿਬਜ਼ਾਦਾ ਅਜੀਤ ਸਿੰਘ ਨਗਰ , 23 Feb 2024

ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੋਹਾਲੀ ਵੱਲੋ ਸਾਈਬਰ ਠੱਗੀਆਂ ਮਾਰਨ ਵਾਲੇ ਮਾੜੇ ਅਨਸਰਾ ਖਿਲਾਫ਼ ਚਲਾਈ ਮੁਹਿੰਮ ਦੌਰਾਨ ਸ਼੍ਰੀਮਤੀ ਜੋਤੀ ਯਾਦਵ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ. ਨਗਰ ਅਤੇ ਸ. ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਸ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ, ਇੰਚਾਰਜ (ਸਪੈਸ਼ਲ ਸੈੱਲ), ਮੋਹਾਲੀ ਦੀ ਟੀਮ ਵੱਲੋ ਵੀ.ਆਈ.ਪੀਜ ਅਤੇ ਆਈ.ਪੀ.ਐਸ ਅਫਸਰਾ ਦੀ ਜਾਅਲੀ ਫੇਸਬੁੱਕ ਅਕਾਊਂਟ ਤਿਆਰ ਕਰਕੇ ਠੱਗੀ ਮਾਰਨ ਵਾਲਾ ਇੱਕ ਦੋਸ਼ੀ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ।

ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਦੋਸ਼ੀ ਮੁਹੰਮਦ ਕੈਫ ਉੱਰਫ ਕੈਫ ਪੁੱਤਰ ਲਿਆਕਤ ਵਾਸੀ ਪਿੰਡ ਚਿਨਾਵੜਾ ਥਾਣਾ ਗੋਪਾਲਗੜ੍ਹ ਜ਼ਿਲ੍ਹਾ ਡੀਂਗ, (ਰਾਜਸਥਾਨ) ਜੋ ਕਿ ਸੀਨੀਅਰ ਅਫਸਰਾਨ ਅਤੇ ਵੀ.ਆਈ.ਪੀ ਅਧਿਕਾਰੀਆ ਦੀਆ ਫੇਸਬੁੱਕ ਆਈ.ਡੀ./ਪੇਜ਼ ਤੋਂ ਫੋਟੋ ਅਤੇ ਹੋਰ ਜਾਣਕਾਰੀ ਕਾਪੀ ਕਰਕੇ ਉਸ ਨਾਲ ਮਿਲਦਾ ਜੁਲਦਾ ਜਾਅਲੀ ਜਾਅਲੀ ਫੇਸਬੁੱਕ ਅਕਾਊਂਟ ਬਣਾਕੇ ਉਨ੍ਹਾਂ ਆਈ.ਡੀਜ਼ ਤੋਂ ਭੋਲੇ-ਭਾਲੇ ਲੋਕਾਂ ਨੂੰ ਇਹ ਕਹਿਕੇ ਠੱਗੀ ਮਾਰਦਾ ਸੀ, ਕਿ ਉਨ੍ਹਾਂ ਦੀ ਜਾਂ ਉਨ੍ਹਾਂ  ਦੇ ਦੋਸਤਾਂ ਦੀ ਬਦਲੀ ਇੱਕ ਜਿਲ੍ਹਾ ਤੋ ਦੂਸਰੀ ਜਗ੍ਹਾ ਦੀ ਹੋ ਗਈ ਹੈ, ਜਿਸ ਤੇ ਉਹ ਘਰ ਦਾ ਫਰਨੀਚਰ ਅਤੇ ਹੋਰ ਕੀਮਤੀ ਸਾਮਾਨ ਸਸਤੇ ਭਾਅ ਤੇ ਵੇਚ ਰਹੇ ਹਨ, ਜਿਸ ਤੇ ਇਹ ਭੋਲੇ ਭਾਲੇ ਲੋਕਾ ਨੂੰ ਝਾਂਸੇ ਵਿੱਚ ਲੈ ਕੇ ਉਨ੍ਹਾਂ ਪਾਸੋਂ ਕੋਰੀਅਰ (ਡਿਲਵਰੀ ਚਾਰਜ਼) ਕਰਵਾਉਣ ਦੇ ਨਾਮ ਤੇ ਪੈਸੇ ਅਡਵਾਂਸ ਵਿੱਚ ਫਰਜੀ ਅਕਾਊਂਟਾ ਵਿੱਚ ਪੁਆ ਕੇ ਠੱਗੀ ਮਾਰਦਾ ਸੀ। 

ਮੁੱਢਲੀ ਪੁੱਛਗਿੱਛ ਤੋ ਇੱਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਸ਼ੀ ਬੀ.ਸੀ.ਏ (ਫਾਈਨਲ) ਦਾ ਵਿਦਿਆਰਥੀ ਹੈ ਅਤੇ ਅੰਗਰੇਜੀ ਵਿੱਚ ਮਹਾਰਤ ਰੱਖਦਾ ਹੈ, ਜੋ ਭੋਲੇ ਭਾਲੇ ਲੋਕਾਂ ਨਾਲ ਅੰਗਰੇਜੀ ਵਿੱਚ ਗੱਲ ਕਰਕੇ ਆਪਣੇ ਪ੍ਰਭਾਵ ਹੇਠ ਲਿਖੇ ਵੱਖ ਵੱਖ ਤਰੀਕਿਆ ਨਾਲ ਠੱਗੀ ਮਾਰਨ ਦੀ ਗੱਲ ਸਾਹਮਣੇ ਆਈ ਹੈ :

ਤਰੀਕਾ ਵਾਰਦਾਤ :

1. ਫੈਸਬੁੱਕ ਫੇਕ ਐਡਵਰਟਾਇਜ਼ਮੈਂਟ:

ਦੋਸ਼ੀ ਉਕਤ ਵੱਲ ਆਪਣੇ ਪਿੰਡ ਦੇ ਜੰਗਲਾਂ ਵਿੱਚ ਬੈਠ ਕੇ ਆਪਣੇ ਮੋਬਾਇਲ ਫੋਨ ਦੇ ਜਰੀਏ ਫੈਸਬੁੱਕ ਆਈਡੀ ਬਣਾਉਂਦੇ ਸੀ, ਫਿਰ ਫੇਸਬੁੱਕ (ਮਾਰਕਿਟਪੇਲਸ) ਪਰ ਵੇਚਣ ਵਾਲੇ ਸਾਮਾਨ (ਮੋਟਰਸਾਇਕਲ, ਫਰਨੀਚਰ ਆਦਿ) ਦੀ ਐਡਵਰਟਾਇਜ਼ਮੈਂਟ ਪਾ ਦਿੰਦੇ ਸੀ, ਫਿਰ ਜੋ ਵੀ ਕੋਈ ਵਿਅਕਤੀ ਸਾਮਾਨ ਖਰੀਦਣ ਸਬੰਧੀ ਮੈਸਿਜ ਕਰਦਾ ਸੀ ਤਾਂ ਉਹਨਾ ਲੋਕਾ ਨੂੰ ਆਪਣਾ ਨੰਬਰ ਭੇਜ ਦਿੰਦਾ ਸੀ ਤੇ ਇੰਟਰਨੈੱਟ ਤੋ ਕੋਈ ਵੀ ਡੀਵਾਇਸ ,ਵੀਆਈਪੀ, ਅਤੇ ਆਈਪੀਐਸ ਅਫਸਰਾ ਦੇ ਆਈਡੀ ਕਾਰਡ ਡਾਊਨਲੋਡ ਕਰਕੇ ਭੋਲੇ ਭਾਲੇ ਲੋਕਾ ਨੂੰ ਭੇਜ ਕੇ ਉਹਨਾ ਨਾਲ ਇੱਕ ਅਫਸਰ ਬਣ ਕੇ ਗੱਲਬਾਤ ਕਰਦਾ ਸੀ ਕਿ ਤੇ ਲੋਕਾ ਨੂੰ ਝਾਂਸੇ ਵਿੱਚ ਲੈ ਕੇ ਸਾਮਾਨ ਡਿਲੀਵਰ ਕਰਨ ਲਈ ਜੋ ਪੇਮੈਂਟ ਬਣਦੀ ਸੀ ਉਹ ਭੋਲੇ ਭਾਲੇ ਲੋਕਾ ਪਾਸੋ ਫੇਕ ਬੈਂਕ ਅਕਾਊਂਟ ਵਿੱਚ ਟ੍ਰਾਸਫਰ ਕਰਵਾ ਲੈਂਦੇ ਸੀ, ਜੋ ਇਸ ਤਰ੍ਹਾਂ ਲੋਕਾ ਨਾਲ ਠੱਗੀ ਮਾਰਦਾ ਸੀ।

2. ਓਐਲਐਕਸ ਫੇਕ ਐਡਵਰਟਾਇਜ਼ਮੈਂਟ:

ਦੋਸ਼ੀ ਉਕਤ ਵੱਲ ਆਪਣੇ ਪਿੰਡ ਦੇ ਜੰਗਲਾ ਵਿੱਚ ਬੈਠ ਕੇ ਆਪਣੇ ਮੋਬਾਇਲ ਫੋਨ ਦੇ ਜਰੀਏ ਓਐਲਐਕਸ ਆਈਡੀ ਬਣਾਉਂਦੇ ਸੀ, ਫਿਰ ਓਐਲਐਕਸ ਪਰ ਵੇਚਣ ਵਾਲੇ ਸਾਮਾਨ (ਮੋਟਰਸਾਇਕਲ, ਫਰਨੀਚਰ ਆਦਿ) ਦੀ ਐਡਵਰਟਾਇਜ਼ਮੈਂਟ ਪਾ ਦਿੰਦੇ ਸੀ, ਫਿਰ ਜੋ ਵੀ ਕੋਈ ਵਿਅਕਤੀ ਸਾਮਾਨ ਖਰੀਦਣ ਸਬੰਧੀ ਮੈਸਿਜ ਕਰਦਾ ਸੀ ਤਾਂ ਉਹਨਾ ਲੋਕਾ ਨੂੰ ਆਪਣਾ ਨੰਬਰ ਭੇਜ ਦਿੰਦਾ ਸੀ ਤੇ ਇੰਟਰਨੈੱਟ ਤੋ ਕੋਈ ਵੀ ਡੀਵੈਸ,ਵੀਆਈਪੀ, ਅਤੇ ਆਈਪੀਐਸ ਅਫਸਰਾ ਦੇ ਆਈਡੀ ਕਾਰਡ ਡਾਊਨਲੋਡ ਕਰਕੇ ਭੋਲੇ ਭਾਲੇ ਲੋਕਾ ਨੂੰ ਭੇਜ ਕੇ ਉਹਨਾ ਨਾਲ ਇੱਕ ਅਫਸਰ ਬਣ ਕੇ ਗੱਲਬਾਤ ਕਰਦਾ ਸੀ ਕਿ ਤੇ ਲੋਕਾ ਨੂੰ ਝਾਂਸੇ ਵਿੱਚ ਲੈ ਕੇ ਸਾਮਾਨ ਡਿਲੀਵਰ ਕਰਨ ਲਈ ਜੋ ਪੇਮੈਂਟ ਬਣਦੀ ਸੀ ਉਹ ਭੋਲੇ ਭਾਲੇ ਲੋਕਾ ਪਾਸੋ ਫੇਕ ਬੈਂਕ ਅਕਾਊਂਟ ਵਿੱਚ ਟ੍ਰਾਸਫਰ ਕਰਵਾ ਲੈਂਦੇ ਸੀ, ਜੋ ਇਸ ਤਰ੍ਹਾਂ ਅਸੀ ਲੋਕਾ ਨਾਲ ਠੱਗੀ ਮਾਰਦਾ ਸੀ।

3.ਵੇਚ/ਖਰੀਦ ਪੁਰਾਣੇ ਸਿੱਕੇ ਯੂਟਿਊਬ ਉੱਤੇ :

ਦੋਸ਼ੀ ਵੱਲੋ ਮੋਬਾਇਲ ਫੋਨਾ ਰਾਹੀ ਇੰਟਰਨੈੱਟ ਦੇ ਜਰੀਏ ਪੁਰਾਣੇ ਸਿੱਕੇ ਦੀ ਵੀਡੀਓ ਡਾਊਨਲੋਡ ਕਰਕੇ ਆਪਣੇ ਬਣਾਏ ਹੋਏ ਯੂਟਿਊਬ ਚੈਨਲਾਂ ਤੇ ਅਪਲੋਡ ਕਰ ਦਿੰਦਾ ਸੀ ਤੇ ਆਪਣਾ ਨੰਬਰ ਅਪਲੋਡ ਕਰ ਦਿੰਦਾ ਸੀ, ਵੀਡੀਓ ਨੂੰ ਐਡਵਰਟਾਇਜ਼ਮੈਂਟ ਬੂਸਟ ਕਰ ਦਿੰਦਾ ਸੀ, ਜਿਸ ਤੋ ਬਾਅਦ ਜੋ ਕੋਈ ਵੀ ਵਿਅਕਤੀ ਪੁਰਾਣੇ ਸਿੱਕੇ ਖਰੀਦਣ ਲਈ ਦਿੱਤੇ ਹੋਏ ਮੋਬਾਇਲ ਨੰਬਰਾ ਤੇ ਤਾਲਮੇਲ ਕਰਦਾ ਸੀ ਤਾਂ ਉਹਨਾ ਪਾਸੋ ਪੁਰਾਣੇ ਸਿੱਕੇ ਦੀ ਅਮਾਉਂਟ ਦੇ ਹਿਸਾਬ ਨਾਲ 10% ਐਡਵਾਂਸ ਟੋਕਨ ਮਨੀ ਦਿੱਤੇ ਹੋਏ ਫੇਕ ਬੈਂਕ ਅਕਾਊਂਟ ਵਿੱਚ ਟ੍ਰਾਸਫਰ ਕਰਵਾ ਲੈਂਦੇ ਸੀ।ਜੋ ਇਸ ਤਰ੍ਹਾਂ ਅਸੀ ਲੋਕਾ ਨਾਲ ਠੱਗੀ ਮਾਰਦਾ ਸੀ।

4. ਮੋਬਾਇਲ ਨੰਬਰ ਰਾਹੀ ਕਾਲ ਕਰਕੇ ਘੱਟ ਵਿਆਜ ਤੇ ਲੋਨ ਦੇਣ ਦੇ ਝਾਂਸੇ ਵਿੱਚ ਲੈ ਕੇ ਲੋਨ ਪ੍ਰੋਸੈਸਿੰਗ ਫੀਸ ਦੇ ਨਾਮ ਤੇ ਠੱਗੀ ਮਾਰਦਾ ਸੀ :

ਦੋਸ਼ੀ ਉਕਤ ਵੱਲੋ ਵੱਖ ਵੱਖ ਮੋਬਾਇਲ ਫੋਨਾ ਰਾਹੀ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰ ਸਟੇਟਾ ਵਿੱਚ ਵੱਖ ਵੱਖ ਮੋਬਾਇਲ ਨੰਬਰਾ ਤੇ ਕਾਲ ਕਰਕੇ ਉਹਨਾ ਨਾਲ ਗੱਲਬਾਤ ਕਰਕੇ ਉਹਨਾ ਨੂੰ ਘੱਟ ਵਿਆਜ ਤੇ ਲੋਨ ਦੇਣ ਬਾਰੇ ਦੱਸਣਾ ਤੇ ਉਹਨਾ ਨੂੰ ਪੂਰਾ ਆਪਣੀਆ ਗੱਲਾ ਦੇ ਝਾਂਸੇ ਵਿੱਚ ਲੈ ਕੇ ਲੋਕਾ ਪਾਸੋ ਲੋਨ ਨੂੰ ਪ੍ਰੋਸੈਸ ਜਾਂ ਪਾਸ ਕਰਨ ਲਈ 5000/ ਤੋ 10,000/- ਤੱਕ ਦੀ ਰਕਮ ਫੇਕ ਬੈਂਕ ਅਕਾਊਂਟ ਵਿੱਚ ਟ੍ਰਾਸਫਰ ਕਰਵਾ ਲੈਂਦਾ ਸੀ।

ਮੁਕੱਦਮਾ ਨੰਬਰ 35 ਮਿਤੀ 16-02-2024 ਅ/ਧ 420,120ਬੀ, ਆਈ.ਪੀ.ਸੀ, 66 ਆਈ.ਟੀ ਐਕਟ ਥਾਣਾ ਮਟੌਰ, ਐਸ.ਏ.ਐਸ ਨਗਰ।

ਗ੍ਰਿਫਤਾਰ ਦੋਸ਼ੀ ਦਾ ਵੇਰਵਾ :-

ਮੁਹੰਮਦ ਕੈਫ ਉੱਰਫ ਕੈਫ ਪੁੱਤਰ ਲਿਆਕਤ ਵਾਸੀ ਪਿੰਡ ਚਿਨਾਵੜਾ ਥਾਣਾ ਗੋਪਾਲਗੜ੍ਹ ਜਿਲ੍ਹਾ ਡੀਂਗ, ਰਾਜਸਥਾਨ ਉਮਰ ਕਰੀਬ 23 ਸਾਲ

ਬ੍ਰਾਮਦਗੀ :

ਵੀਵੋ ਮੋਬਾਇਲ ਫੋਨ ਸਮੇਤ ਜੀਓ ਸਿਮ

 

Tags: Crime News Punjab , Punjab Police , Police , Crime News , S.A.S. Nagar Police , Mohali Police

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD