Thursday, 16 May 2024

 

 

ਖ਼ਾਸ ਖਬਰਾਂ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ ਡੇਂਗੂ ਤੋਂ ਬਚਾਅ ਲਈ ਸਮਾਜ ਚ ਜਾਗਰੂਕਤਾ ਅਤੇ ਸਹਿਯੋਗ ਜਰੂਰੀ: ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਬਲਾਕ ਖੂਈਖੇੜਾ ਦੇ ਕੇਂਦਰਾਂ ਵਿੱਚ ਰਾਸ਼ਟਰੀ ਡੇਂਗੂ ਦਿਵਸ ਤੇ ਸਕੂਲੀ ਬੱਚਿਆਂ ਅਤੇ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਕੀਤਾ ਗਿਆ ਜਾਗਰੂਕ ਨਿਰਪੱਖ ਤੇ ਸਾਂਤਮਈ ਚੌਣਾਂ ਲਈ ਜਿ਼ਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਮਨਾਇਆ ਗਿਆ ਨੈਸ਼ਨਲ ਡੇਂਗੂ ਦਿਵਸ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ ਜਨਰਲ ਅਬਜ਼ਰਵਰ ਦੀ ਮੌਜੂਦਗੀ ’ਚ ਹੋਈ ਪੋਲਿੰਗ ਸਟਾਫ ਦੀ ਦੂਸਰੀ ਰੈਂਡੇਮਾਈਜ਼ੇਸ਼ਨ ਸਿਹਤ ਵਿਭਾਗ ਨੇ"ਨੈਸ਼ਨਲ ਡੇਂਗੂ ਡੇ" ਮਨਾਇਆ ਗੁਰਜੀਤ ਸਿੰਘ ਔਜਲਾ ਨੇ ਲਿਤ੍ਤਾ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਅਸ਼ੀਰਵਾਦ ਲੋਕ ਸਭਾ ਚੋਣਾਂ 2024: ਪੰਜਾਬ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ 80 ਫ਼ੀਸਦੀ ਪੁਲਿਸ ਬਲ ਤੇ ਕੇਂਦਰੀ ਬਲਾਂ ਦੀਆਂ 250 ਕੰਪਨੀਆਂ ਕੀਤੀਆਂ ਜਾਣਗੀਆਂ ਤਾਇਨਾਤ ਚਰਨਜੀਤ ਚੰਨੀ 'ਤੇ ਆਮ ਆਦਮੀ ਪਾਰਟੀ ਦਾ ਜਵਾਬੀ ਹਮਲਾ, ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ- ਕਾਂਗਰਸ ਦੇ ਰਾਜ ਦੌਰਾਨ ਸ਼ਰਾਬ ਮਾਫ਼ੀਆ ਦਾ ਬੋਲਬਾਲਾ ਸੀ, ਅਸੀਂ ਮਾਲੀਆ ਵਧਾਇਆ ਸੰਜੇ ਟੰਡਨ ਨੇ ਬਾਬਾ ਬਾਗੇਸ਼ਵਰ ਧਾਮ ਤੋਂ ਆਸ਼ੀਰਵਾਦ ਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ

 

90 ਲੱਖ ਦੀ ਲਾਗਤ ਨਾਲ ਉਸਾਰੇ ਜਾਣਗੇ ਚਾਰ ਕਿਤਾਬ ਘਰ -ਐਮ.ਐਲ.ਏ ਗੁਰਦਿੱਤ ਸਿੰਘ ਸੇਖੋਂ

ਢਿਲਵਾਂ ਖੁਰਦ ਵਿਖੇ ਰੱਖਿਆ ਪਹਿਲੇ ਕਿਤਾਬ ਘਰ ਦਾ ਨੀਹ ਪੱਥਰ

Gurdit Singh Sekhon, Faridkot, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਫ਼ਰੀਦਕੋਟ , 23 Feb 2024

ਬਾਬਾ ਫਰੀਦ ਦੀ ਪਾਵਨ ਚਰਨ ਛੋਹ ਧਰਤੀ ਦੇ ਇਸ ਜਿਲ੍ਹੇ ਵਿੱਚ ਜਲਦ ਹੀ ਚਾਰ ਕਿਤਾਬ ਘਰਾਂ ਦੇ ਉਸਾਰੀ ਕੀਤੀ ਜਾਵੇਗੀ ਤਾਂ ਜੋ ਇੱਥੋਂ ਦੇ ਨੌਜਵਾਨ ਪੜ੍ਹਾਈ ਦੇ ਖੇਤਰ ਵਿੱਚ ਹੋਰ ਮੱਲਾਂ ਮਾਰਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਐਮ.ਐਲ.ਏ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਤਕਰੀਬਨ 90 ਲੱਖ ਦੀ ਲਾਗਤ ਨਾਲ ਚਾਰ ਕਿਤਾਬ ਘਰਾਂ ਦੀ ਉਸਾਰੀ ਦਾ ਕੰਮ ਪਿੰਡ ਮੁਮਾਰਾ, ਬੀਹਲੇ ਵਾਲਾ, ਮਚਾਕੀ ਖੁਰਦ ਵਿਖੇ ਹੋਵੇਗਾ। 

ਅੱਜ ਢਿਲਵਾਂ ਖੁਰਦ ਵਿਖੇ ਪਹਿਲੇ ਕਿਤਾਬ ਘਰ ਦਾ ਨੀਹ ਪੱਥਰ ਰੱਖਣ ਉਪਰੰਤ ਉਨ੍ਹਾਂ ਪਿੰਡ ਵਾਸੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੂਬਾ ਸਰਕਾਰ ਵੱਲੋਂ ਕੀਤਾ ਗਿਆ ਹਰ ਵਾਅਦਾ ਸਹਿਜ ਮਤੇ ਨਾਲ ਪੂਰਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇੱਕ ਕਿਤਾਬ ਘਰ ਤੇ ਆਉਣ ਵਾਲਾ ਅੰਦਾਜਨ ਖਰਚਾ 22.47 ਲੱਖ ਰੁਪਏ ਹੈ। ਇੱਕ ਕਿਤਾਬ ਘਰ ਨੂੰ  990 ਵਰਗ ਫੁੱਟ ਥਾਂ ਵਿੱਚ ਬਣਾਉਣ ਦੀ ਤਜਵੀਜ ਹੈ। 

ਜਿਸ ਵਿੱਚ ਰਿਸੈਪਸ਼ਨ ਤੋਂ ਇਲਾਵਾ ਹੋਰ ਲੋੜੀਂਦਾ ਸਾਜੋ ਸਮਾਨ ਮੁਹਈਆ ਹੋਵੇਗਾ। ਉਹਨਾਂ ਦੱਸਿਆ ਕਿ ਇਮਾਰਤ ਬਣਨ ਉਪਰੰਤ ਹਰ ਕਿਤਾਬ ਘਰ ਵਿੱਚ ਬੈਠਣ ਲਈ ਟੇਬਲ, ਕੁਰਸੀਆਂ, ਕੰਪਿਊਟਰ ਅਤੇ ਚੁਣਵੀਆਂ ਕਿਤਾਬਾਂ, ਰਸਾਲੇ, ਅਖਬਾਰਾਂ ਅਤੇ ਮੈਗਜ਼ੀਨਾਂ ਦਾ ਪ੍ਰਬੰਧ ਕੀਤਾ ਜਾਵੇਗਾ।ਉਹਨਾਂ ਆਖਿਆ ਕਿ ਇਹ ਤਜਵੀਜ ਪਿੰਡ ਵਿੱਚ ਰਹਿ ਰਹੇ ਨੌਜਵਾਨ ਮੁੰਡੇ ਕੁੜੀਆਂ ਵਾਸਤੇ ਲਾਹੇਵੰਦ ਸਾਬਿਤ ਹੋਵੇਗੀ ਕਿਉਂ ਜੋ ਉਹਨਾਂ ਨੂੰ ਘਰ ਦੇ ਨਜ਼ਦੀਕ ਹੀ ਪੜ੍ਹਾਈ ਦਾ ਢੁਕਵਾਂ ਮਾਹੌਲ ਮਿਲੇਗਾ। 

ਉਹਨਾਂ ਪਿੰਡ ਦੇ ਨੌਜਵਾਨਾਂ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰਾ ਆਮ ਲੋਕਾਂ ਦੀ ਹੀ ਸਰਕਾਰ ਹੈ, ਜਿਸ ਵਿੱਚ ਆਮ ਘਰਾਂ ਦੇ ਚੁਣੇ ਹੋਏ ਨੁਮਾਇੰਦੇ ਐਮ.ਐਲ.ਏ ਅਤੇ ਮੰਤਰੀ ਬਣੇ ਹਨ। ਉਹਨਾਂ ਕਿਹਾ ਕਿ ਨੌਜਵਾਨ ਵਰਗ ਵਾਸਤੇ ਇਸ ਸਰਕਾਰ ਵੱਲੋਂ ਜਿੱਥੇ ਖੇਡਾਂ ਵਾਸਤੇ ਪਿੰਡ ਪਿੰਡ ਵਿੱਚ ਜਿੰਮ ਅਤੇ ਖੇਡ ਮੈਦਾਨ ਬਣਾਏ ਜਾ ਰਹੇ ਹਨ ਉੱਥੇ ਨਾਲ ਹੀ ਹੁਣ ਪੁਸਤਕ ਘਰ ਵੀ ਜਲਦ ਹੀ ਤਿਆਰ ਹੋ ਜਾਣਗੇ। 

ਇਹਨਾਂ ਪੁਸਤਕ ਘਰਾਂ ਦੇ ਮੁਕੰਮਲ ਹੋਣ ਦੀ ਮਿਆਦ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਪੰਚਾਇਤੀ ਰਾਜ ਵਿਭਾਗ ਵੱਲੋਂ ਇਹਨਾਂ ਇਮਾਰਤਾਂ ਦੀ ਉਸਾਰੀ ਛੇ ਮਹੀਨੇ ਵਿੱਚ ਕਰ ਦਿੱਤੀ ਜਾਵੇਗੀ ਅਤੇ ਨੌ ਮਹੀਨੇ ਵਿੱਚ ਸਾਰੇ ਲੋੜੀਂਦੇ ਸਾਜੋ ਸਮਾਨ ਨਾਲ ਇਹ ਲਾਈਬ੍ਰੇਰੀ ਤਿਆਰ ਹੋ ਜਾਵੇਗੀ। ਇਸ ਮੌਕੇ ਬਲਜਿੰਦਰ ਸਿੰਘ ਜੇ.ਈ, ਨਿਖਿਲ ਗੋਇਲ ਐਸਡੀਓ, ਚੇਅਰਮੈਨ ਮਾਰਕਿਟ ਕਮੇਟੀ ਸਾਦਿਕ ਰਮਨਦੀਪ ਸਿੰਘ ਗਿੱਲ, ਉਤਮ ਸਿੰਘ ਡੋਡ ਬਲਾਕ ਪ੍ਰਧਾਨ, ਸੰਦੀਪ ਸਿੰਘ, ਸੁਖਰਾਜ ਸਿੰਘ, ਗੁਰਸੇਵਕ ਸਿੰਘ ਬੁੱਟਰ, ਪ੍ਰਗਟ ਸਿੰਘ, ਗੁਰਮੇਲ ਸਿੰਘ ਸੇਖੋਂ, ਜਗਦੇਵ ਸਿੰਘ, ਬੂਟਾ ਸਿੰਘ, ਰੇਸ਼ਮ ਸਿੰਘ ਹਾਜ਼ਰ ਸਨ।

 

Tags: Gurdit Singh Sekhon , Faridkot , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD