Monday, 20 May 2024

 

 

ਖ਼ਾਸ ਖਬਰਾਂ ਕਿਸਾਨਾਂ ਨੂੰ ਐਤਕੀਂ ਵੀ ਝੋਨਾ ਪਾਲਣ ਲਈ ਡੀਜ਼ਲ ਨਹੀਂ ਫੂਕਣਾ ਪਵੇਗਾ: ਮੀਤ ਹੇਅਰ ਕਾਂਗਰਸ ਦੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ : ਗੁਰਜੀਤ ਸਿੰਘ ਔਜਲਾ ਰਾਜਾ ਵੜਿੰਗ ਨੂੰ ਗਿੱਲ ਅਤੇ ਆਤਮਾ ਨਗਰ ਵਿੱਚ ਜ਼ੋਰਦਾਰ ਸਮਰਥਨ ਮਿਲਿਆ; ਕਾਂਗਰਸ ਦੀਆਂ ਪ੍ਰਾਪਤੀਆਂ ਗਿਣਾਈਆਂ ਪੱਤਰਕਾਰਾਂ, ਨੌਜਵਾਨਾਂ ਅਤੇ ਮਹਿਲਾਵਾਂ ਲਈ ਕਾਂਗਰਸ ਦਾ ਵੱਡਾ ਵਾਅਦਾ: ਸੱਪਲ ਦੀ ਭਾਰਤ ਲਈ ਸਾਹਸੀ ਯੋਜਨਾ ਮੈਂ ਭਗਵਾਨ ਸ਼੍ਰੀ ਰਾਮ ਦੀ ਜਨਮ ਭੂਮੀ ਤੋਂ ਆਇਆ ਹਾਂ, ਚੰਡੀਗੜ੍ਹ ਨੂੰ ਜੈ ਸ਼੍ਰੀ ਰਾਮ ਮਜੀਠਾ ਵਿਖੇ ਕਾੰਗਰਸ ਨੂੰ ਮਿਲਿਆ ਭਰਵਾਂ ਹੁੰਗਾਰਾ ਪੰਜਾਬ 'ਚ ਕਾਨੂੰਨ ਵਿਵਸਥਾ ਜ਼ੀਰੋ, ਯੋਗੀ ਤੋਂ ਟ੍ਰੇਨਿੰਗ ਲੈਣ ਭਗਵੰਤ ਮਾਨ : ਡਾ: ਸੁਭਾਸ਼ ਸ਼ਰਮਾ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਬਣ ਸਕਦਾ ਹੈ ਵਿਕਸਿਤ ਭਾਰਤ - ਅਰਵਿੰਦ ਖੰਨਾ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਮੱਧ ਪ੍ਰਦੇਸ਼ ਵਿਖੇ ਨਵੀਂ ਬਣਾਈ ਸਰਾਂ ਦਾ ਉਦਘਾਟਨ ਅੰਮ੍ਰਿਤਸਰ ਤੋੰ ਖਏ ਏਮਜ਼ ਨੂੰ ਫਿਰ ਲਿਆਉੰਣਗੇ ਗੁਰਜੀਤ ਸਿੰਘ ਔਜਲਾ ਐਲਪੀਯੂ ਫੈਸ਼ਨ ਵਿਦਿਆਰਥੀ ਨੇ ਗੁੜਗਾਓਂ ਵਿੱਚ ਲਾਈਫਸਟਾਈਲ ਵੀਕ ਵਿੱਚ ਆਪਣੇ ਸੰਗ੍ਰਹਿ ਦਾ ਪ੍ਰਦਰਸ਼ਨ ਕੀਤਾ ਜ਼ਿਲ੍ਹਾ ਚੋਣ ਅਫ਼ਸਰ ਤੇ ਖ਼ਰਚਾ ਅਬਜਰਵਰ ਵੱਲੋਂ ਵੋਟਰ ਜਾਗਰੂਕਤਾ ਗੀਤ ”ਤੂੰ ਵੋਟ ਕਰ” ਰਲੀਜ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਪੈਣ ਵਾਲੇ ਦਿਨ ਹਰ ਇੱਕ ਪੋਲਿੰਗ ਬੂਥ ‘ਤੇ ਸ਼ੈੱਡ, ਛਬੀਲ, ਪੱਖੇ ਤੇ ਕੂਲਰ ਆਦਿ ਦੇ ਹੋਣਗੇ ਇੰਤਜ਼ਾਮ- ਸੰਦੀਪ ਕੁਮਾਰ ਚੰਡੀਗੜ੍ਹ ਨਗਰ ਨਿਗਮ ਚੋਣ ਲੜੇ ਰਵੀ ਸਿੰਘ ਆਪਣੀ ਟੀਮ ਸਮੇਤ ਹੋਏ ਆਪ ਵਿੱਚ ਸ਼ਾਮਿਲ ਬਿਜਲੀ ਦੇ ਲੱਗ ਰਹੇ ਕੱਟਾਂ ਕਾਰਨ ਮੋਹਾਲੀ ਵਿੱਚ ਹਾਹਾਕਾਰ ਖਰਚਾ ਅਬਜ਼ਰਬਰ ਵਲੋਂ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਪ੍ਰਚਾਰ ਦੌਰਾਨ ਕੀਤੇ ਜਾਣ ਵਾਲੇ ਖ਼ਰਚੇ ਦਾ ਮੁਕੰਮਲ ਰਿਕਾਰਡ ਰੱਖਣ ਦੀ ਹਦਾਇਤ ਮੌੜ ਮੰਡੀ 'ਚ ਜਨਤਕ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਬੀਬਾ ਜੈਇੰਦਰ ਕੌਰ ਕਾਰਬਨ ਉਤਸਰਜਨ ਅਤੇ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਗਰੀਨ ਇਲੈਕਸ਼ਨ ਨੂੰ ਬਣਾਇਆ ਗਿਆ ਹੈ ਚੋਣ ਪ੍ਰਕਿਰਿਆ ਦਾ ਹਿੱਸਾ- ਜਨਰਲ ਚੋਣ ਅਬਰਜ਼ਰਵਰ ਡਾ. ਹੀਰਾ ਲਾਲ ਗੜ੍ਹਸ਼ੰਕਰ ਵਿਧਾਨ ਸਭਾ ਹਲਕਾ ਗ੍ਰੀਨ ਚੋਣਾਂ ਦੇ ਮਾਡਲ ਦੇ ਰੂਪ ’ਚ ਕਰੇਗਾ ਕੰਮ : ਡਾ. ਹੀਰਾ ਲਾਲ ਮੋਨਿਕਾ ਗਰੋਵਰ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ, ਬੀਬਾ ਜੈ ਇੰਦਰਾ ਕੌਰ ਨੇ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਕੀਤਾ ਸਵਾਗਤ

 

ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਬਲਤੇਜ ਪੰਨੂ ਨੇ ਆਰ.ਬੀ.ਐਲ ਬੈਂਕ ਵੱਲੋਂ 'ਉਮੀਦ 1000' ਤਹਿਤ ਵਿਦਿਆਰਥਣਾਂ ਨੂੰ ਸਾਈਕਲ ਤੇ ਸਕੂਲ-ਕਿੱਟਾਂ ਵੰਡੀਆਂ

ਸਿੱਖਿਆ, ਸਿਹਤ ਤੇ ਰੋਜ਼ਗਾਰ ਪੰਜਾਬ ਸਰਕਾਰ ਦੀਆਂ ਮੁੱਢਲੀਆਂ ਤਰਜੀਹਾਂ-ਡਾ. ਬਲਬੀਰ ਸਿੰਘ

Dr. Balbir Singh, Patiala, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Baltej Singh Pannu

Web Admin

Web Admin

5 Dariya News

ਪਟਿਆਲਾ , 21 Feb 2024

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਆਰਬੀਐਲ ਬੈਂਕ ਵੱਲੋਂ ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਤ ਕਰਨ ਵਾਲੀ ਸੀਐਸਆਰ ਪਹਿਲ ਉਮੀਦ 1000 ਤਹਿਤ 700 ਵਿਦਿਆਰਥਣਾਂ ਨੂੰ ਇੱਥੇ ਪੋਲੋ ਗਰਾਊਂਡ ਵਿਖੇ ਸਾਈਕਲ ਅਤੇ ਸਕੂਲ ਕਿੱਟਾਂ ਤਕਸੀਮ ਕੀਤੀਆਂ। ਉਨ੍ਹਾਂ ਦੇ ਨਾਲ ਮੁੱਖ ਮੰਤਰੀ ਦੇ ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਬਲਤੇਜ ਪੰਨੂ ਤੇ ਆਰਬੀਐਲ ਬੈਂਕ ਦੇ ਐਮਡੀ ਤੇ ਸੀਈਓ ਆਰ ਸੁਬਰਾਮਣਿਆਕੁਮਾਰ ਵੀ ਮੌਜੂਦ ਸਨ।

ਇਸ ਮੌਕੇ ਵਿਦਿਆਰਥਣਾਂ ਨੂੰ ਅੱਗੇ ਵੱਧਣ ਲਈ ਪ੍ਰੇਰਤ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਆਪਣੇ ਨੌਜਵਾਨਾਂ ਨੂੰ ਖੰਭ ਲਗਾਏ ਹਨ, ਇਸ ਲਈ ਸਾਡੇ ਵਿਦਿਆਰਥੀ ਖੁੱਲ੍ਹੇ ਅਸਮਾਨ ਵਿੱਚ ਆਜ਼ਾਦੀ ਨਾਲ ਉਡਾਰੀਆਂ ਮਾਰਨ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਿੱਖਿਆ, ਸਿਹਤ ਤੇ ਰੋਜ਼ਗਾਰ ਪੰਜਾਬ ਸਰਕਾਰ ਦੀਆਂ ਮੁੱਢਲੀਆਂ ਤਰਜੀਹਾਂ ਹਨ ਅਤੇ ਸਰਕਾਰ ਨੇ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਨੂੰ ਨਿਜੀ ਖੇਤਰ ਤੋਂ ਵੀ ਵਧੀਆ ਬਣਾਉਣ ਦਾ ਟੀਚਾ ਮਿੱਥਿਆ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਇਲਾਜ ਲਈ ਨਿਜੀ ਹਸਪਤਾਲਾਂ ਵੱਲ ਤੇ ਸਰਕਾਰ ਵੱਲੋਂ ਸਕਿੱਲ ਅਧਾਰਤ ਸਿੱਖਿਆ ਦੇਣ ਦੀ ਸ਼ੁਰੂਆਤ ਤਹਿਤ ਨੌਜਵਾਨਾਂ ਨੂੰ ਸਿੱਖਿਆ ਤੇ ਰੋਜ਼ਗਾਰ ਲਈ ਵਿਦੇਸ਼ਾਂ ਵੱਲ ਭੱਜਣ ਦੀ ਲੋੜ ਨਹੀਂ ਪਵੇਗੀ। ਮੁੱਖ ਮੰਤਰੀ ਦੇ ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਬਲਤੇਜ ਪੰਨੂ ਨੇ ਆਰਬੀਐਲ ਬੈਂਕ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਪੜ੍ਹ-ਲਿਖਕੇ ਜਿੰਦਗੀ ਵਿੱਚ ਹੋਰ ਅੱਗੇ ਵੱਧਣ ਲਈ ਪ੍ਰੇਰਤ ਕੀਤਾ।

ਆਰਬੀਐਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਤੇ ਸੀਈਓ, ਆਰ ਸੁਬਰਾਮਣਿਆਕੁਮਾਰ ਨੇ ਕਿਹਾ, "'ਕਮਿਊਨਿਟੀ ਐਜ਼ ਦ ਕਾਜ਼' ਦੇ ਮਿਸ਼ਨ ਤੇ ਉਮੀਦ 1000' ਦੇ ਤਹਿਤ ਉਨ੍ਹਾਂ ਦੀ ਬੈਂਕ ਨਿਰੰਤਰ ਸਹਾਇਤਾ ਰਾਹੀਂ ਲੜਕੀਆਂ ਦੇ ਜੀਵਨ ਵਿੱਚ ਇੱਕ ਸਾਰਥਕ ਬਦਲਾਅ ਲਿਆਉਣ ਤੇ ਇੱਕ  ਬਰਾਬਰੀ ਵਾਲੇ ਸਮਾਜ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।” ਸਮਾਗਮ ਮੌਕੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਆਪ ਦੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਜੱਗਾ, ਕਰਨਲ ਜੇਵੀ ਸਿੰਘ, ਜਸਬੀਰ ਸਿੰਘ ਗਾਂਧੀ, ਲਾਲ ਸਿੰਘ ਤੇ ਮਨਦੀਪ ਸਿੰਘ ਵਿਰਦੀ ਸਮੇਤ ਹੋਰ ਪਤਵੰਤੇ, ਸਕੂਲੀ ਵਿਦਿਆਰਥਣਾਂ ਤੇ ਅਧਿਆਪਕ ਮੌਜੂਦ ਸਨ।

 

Tags: Dr. Balbir Singh , Patiala , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Baltej Singh Pannu

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD