Thursday, 16 May 2024

 

 

ਖ਼ਾਸ ਖਬਰਾਂ ਆਪ ਦੇ ਪਰਿਵਾਰ ’ਚ ਹੋਇਆ ਵਾਧਾ ਡੇਂਗੂ ਤੋਂ ਬਚਾਅ ਲਈ ਸਮਾਜ ਚ ਜਾਗਰੂਕਤਾ ਅਤੇ ਸਹਿਯੋਗ ਜਰੂਰੀ: ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਬਲਾਕ ਖੂਈਖੇੜਾ ਦੇ ਕੇਂਦਰਾਂ ਵਿੱਚ ਰਾਸ਼ਟਰੀ ਡੇਂਗੂ ਦਿਵਸ ਤੇ ਸਕੂਲੀ ਬੱਚਿਆਂ ਅਤੇ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਕੀਤਾ ਗਿਆ ਜਾਗਰੂਕ ਨਿਰਪੱਖ ਤੇ ਸਾਂਤਮਈ ਚੌਣਾਂ ਲਈ ਜਿ਼ਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਮਨਾਇਆ ਗਿਆ ਨੈਸ਼ਨਲ ਡੇਂਗੂ ਦਿਵਸ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ ਜਨਰਲ ਅਬਜ਼ਰਵਰ ਦੀ ਮੌਜੂਦਗੀ ’ਚ ਹੋਈ ਪੋਲਿੰਗ ਸਟਾਫ ਦੀ ਦੂਸਰੀ ਰੈਂਡੇਮਾਈਜ਼ੇਸ਼ਨ ਸਿਹਤ ਵਿਭਾਗ ਨੇ"ਨੈਸ਼ਨਲ ਡੇਂਗੂ ਡੇ" ਮਨਾਇਆ ਗੁਰਜੀਤ ਸਿੰਘ ਔਜਲਾ ਨੇ ਲਿਤ੍ਤਾ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਅਸ਼ੀਰਵਾਦ ਲੋਕ ਸਭਾ ਚੋਣਾਂ 2024: ਪੰਜਾਬ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ 80 ਫ਼ੀਸਦੀ ਪੁਲਿਸ ਬਲ ਤੇ ਕੇਂਦਰੀ ਬਲਾਂ ਦੀਆਂ 250 ਕੰਪਨੀਆਂ ਕੀਤੀਆਂ ਜਾਣਗੀਆਂ ਤਾਇਨਾਤ ਚਰਨਜੀਤ ਚੰਨੀ 'ਤੇ ਆਮ ਆਦਮੀ ਪਾਰਟੀ ਦਾ ਜਵਾਬੀ ਹਮਲਾ, ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ- ਕਾਂਗਰਸ ਦੇ ਰਾਜ ਦੌਰਾਨ ਸ਼ਰਾਬ ਮਾਫ਼ੀਆ ਦਾ ਬੋਲਬਾਲਾ ਸੀ, ਅਸੀਂ ਮਾਲੀਆ ਵਧਾਇਆ ਸੰਜੇ ਟੰਡਨ ਨੇ ਬਾਬਾ ਬਾਗੇਸ਼ਵਰ ਧਾਮ ਤੋਂ ਆਸ਼ੀਰਵਾਦ ਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ

 

ਜਿੱਥੇ ਵੀ ਹੁਣ ਲਾਲਾ ਲਾਜਪਤ ਰਾਏ ਜੀ ਦੀ ਗੱਲ ਹੋਵੇਗੀ, ਰੂਪਨਗਰ ਦਾ ਨਾਮ ਵੀ ਜੁੜੇਗਾ ਨਾਲ - ਵਿਧਾਇਕ ਦਿਨੇਸ਼ ਚੱਢਾ

ਲਾਲਾ ਲਾਜਪਤ ਰਾਏ ਜੀ ਦੇ ਜਨਮ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਰੂਪਨਗਰ ਦਾ ਕੀਤਾ ਨਾਮਕਰਨ, ਹੁਣ ਸੁਤੰਤਰਤਾ ਸੰਗਰਾਮੀ ਲਾਲਾ ਲਾਜਪਤ ਰਾਏ ਪ੍ਰਾਇਮਰੀ ਸਕੂਲ ਹੋਵੇਂਗਾ ਨਾਮ

Dinesh Chadha, AAP, Aam Aadmi Party, Aam Aadmi Party Punjab, AAP Punjab, Ropar, Rupnagar

Web Admin

Web Admin

5 Dariya News

ਰੂਪਨਗਰ , 28 Jan 2024

ਇਤਿਹਾਸ ਦੇ ਜਿਸ ਵੀ ਪੰਨੇ 'ਤੇ ਹੁਣ ਲਾਲਾ ਲਾਜਪਤ ਰਾਏ ਜੀ ਦੀ ਗੱਲ ਹੋਵੇਗੀ, ਉੱਥੇ ਰੂਪਨਗਰ ਸ਼ਹਿਰ ਦਾ ਜ਼ਿਕਰ ਵੀ ਜ਼ਰੂਰ ਆਵੇਗਾ। ਇਸ ਦੇ ਨਾਲ ਰੂਪਨਗਰ ਵਾਸੀਆਂ ਲਈ ਵੀ ਵੱਡੇ ਮਾਣ ਵਾਲੀ ਗੱਲ ਹੈ ਜਿਨ੍ਹਾਂ ਨੂੰ ਕਿ ਗੁਆਚਿਆਂ ਇਤਿਹਾਸ ਵਾਪਿਸ ਮਿਲਿਆ ਹੈ ਕਿ ਲਾਲਾ ਲਾਜਪਤ ਰਾਏ ਜੀ ਨੇ ਰੂਪਨਗਰ ਦੇ ਰਾਜ ਕੀਆ ਮਿਡਲ ਸਕੂਲ ਜਿਸਦਾ ਨਾਮ ਕਿ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਰੂਪਨਗਰ ਸੀ, ਵਿਖੇ ਸਿੱਖਿਆ ਹਾਸਲ ਕੀਤੀ।

ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਨੇ ਲਾਲਾ ਲਾਜਪਤ ਰਾਏ ਦੇ ਜਨਮ ਦਿਵਸ ਮੌਕੇ ਤੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਦਾ ਨਾਮਕਰਨ ਪ੍ਰੋਗਰਾਮ ਕਰਦਿਆਂ ਕੀਤਾ। ਇਸ ਸਕੂਲ ਦਾ ਨਾਮ ਹੁਣ ਪੰਜਾਬ ਸਰਕਾਰ ਵੱਲੋਂ ਸੁਤੰਤਰਤਾ ਸੰਗਰਾਮੀ ਲਾਲਾ ਲਾਜਪਤ ਰਾਏ ਸਰਕਾਰੀ ਪ੍ਰਾਇਮਰੀ ਸਕੂਲ ਕਰ ਦਿੱਤਾ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ 28 ਜਨਵਰੀ,1865 ਨੂੰ ਲਾਲਾ ਲਾਜਪਤ ਰਾਏ ਜੀ ਦਾ ਜਨਮ ਦਿਨ ਪਿੰਡ ਢੁੱਡੀਕੇ, ਜ਼ਿਲ੍ਹਾ ਮੋਗਾ ਵਿਖੇ ਹੋਇਆ। ਉਨ੍ਹਾਂ ਦੱਸਿਆ ਕਿ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਲਾਲਾ ਲਾਜਪਤ ਰਾਏ ਜੀ ਦਾ ਵੱਡਾ ਯੋਗਦਾਨ ਹੈ, ਜਿਸ ਕਰਕੇ ਹੀ ਉਨ੍ਹਾਂ ਨੂੰ ਪੰਜਾਬ ਕੇਸਰੀ ਦੇ ਨਾਮ ਨਾਲ ਅਤੇ ਮਸ਼ਹੂਰ ਤਿੱਕੜੀ ਲਾਲ-ਬਾਲ-ਪਾਲ ਵੀ ਉਨ੍ਹਾਂ ਦਾ ਵਿਸ਼ੇਸ਼ ਜ਼ਿਕਰ ਹੈ।

ਵਿਧਾਇਕ ਚੱਢਾ ਨੇ ਦੱਸਿਆ ਕਿ ਰੂਪਨਗਰ ਵਾਸੀਆਂ ਲਈ ਅੱਜ ਵੱਡਾ ਦਿਨ ਹੈ, ਕਿਉਂਕਿ ਇਸ ਗੁਆਚੇ ਇਤਿਹਾਸ ਬਾਰੇ ਪਹਿਲਾ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ, ਜਿਸ ਕਰਕੇ ਸਾਡੇ ਵੱਲੋਂ ਇਸ ਮਾਮਲੇ ਦੀ ਇਤਹਾਸਕ ਢੰਗ ਨਾਲ ਤਕਨੀਕੀ ਖੋਜ ਕੀਤੀ ਗਈ ਅਤੇ ਸਰਕਾਰੀ ਰਿਕਾਰਡਾਂ ਦੀ ਪੜਤਾਲ ਕਰਨ ਉਪਰੰਤ ਲਾਲਾ ਲਾਜਪਤ ਰਾਏ ਜੀ ਦਾ ਰੋਪੜ੍ਹ ਨਾਲ ਗਹਿਰਾ ਸਬੰਧ ਹੈ ਹੋਰ ਵੀ ਕਈ ਪਾਸਿਆਂ ਤੋਂ ਇਸ ਵਿਸ਼ਿਆਂ ਤੇ ਤੱਥਾਂ ਅਧਿਕਾਰਿਤ ਕੰਮ ਕੀਤਾ ਗਿਆ ਹੈ ਜਿਸ ਦੌਰਾਨ ਡਾ.ਬੀ.ਆਰ ਅੰਬੇਡਕਰ ਚੌਂਕ ਵਿੱਚ ਖੋਜ ਕਰਨ ਉਪਰੰਤ ਇੱਕ ਪੁਸਤਕ ਸਾਹਮਣੇ ਆਈ ‘ਭਾਰਤ ਕੇ ਅਮਰ ਕ੍ਰਾਂਤੀਕਾਰੀ ਲਾਲਾ ਲਾਜਪਤ ਰਾਏ’ ਜੋ ਕਿ ਡਾ. ਭਵਾਨ ਸਿੰਘ ਰਾਣਾ ਦੀ ਲਿਖੀ ਹੋਈ ਹੈ।

ਵਿਧਾਇਕ ਨੇ ਦੱਸਿਆ ਕਿ ਇਸ ਕਿਤਾਬ ਦੇ ਮੁਤਾਬਕ ਲਾਲਾ ਲਾਜਪਤ ਰਾਏ ਦੇ ਪਿਤਾ ਮੁਨਸ਼ੀ ਸ਼੍ਰੀ ਰਾਧਾ ਕ੍ਰਿਸ਼ਨ ਜੀ ਪੇਸ਼ੇ ਵਜੋਂ ਇੱਕ ਅਧਿਆਪਕ ਸਨ ਜੋ ਕਿ ਰਾਜ ਕੀਆ ਮਿਡਲ ਸਕੂਲ ਰੋਪੜ ਵਿੱਚ 8 ਸਾਲ ਦੇ ਕਰੀਬ ਬਤੌਰ ਅਧਿਆਪਕ ਸੇਵਾ ਨਿਭਾਈ। ਜਿਸ ਮੁਤਾਬਿਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੋਪੜ ਦਾ ਪੁਰਾਣਾ ਨਾਮ ਹੀ ਰਾਜ ਕੀਆ ਮਿਡਲ ਸਕੂਲ ਸੀ। ਇਸੇ ਸਕੂਲ ਚ 13 ਸਾਲ ਦੀ ਉਮਰ 6ਵੀ ਕਲਾਸ ਤੱਕ ਲਾਲਾ ਲਾਜਪਤ ਰਾਏ ਜੀ ਨੇ ਪੜਾਈ ਹਾਸਿਲ ਕੀਤੀ। ਇਸ ਉਪਰੰਤ ਲਾਲਾ ਜੀ ਦੇ ਪਿਤਾ ਜੀ ਦੀ ਬਦਲੀ ਸ਼ਿਮਲਾ ਵਿਖੇ ਹੋ ਗਈ ਸੀ। ਇਸ ਮੌਕੇ ਵਿਧਾਇਕ ਚੱਢਾ ਨੇ ਇਸ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਰੂਪਨਗਰ ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਲਾਲਾ ਲਾਜਪਤ ਰਾਏ ਸਰਕਾਰੀ ਪ੍ਰਾਇਮਰੀ ਸਕੂਲ ਰੱਖਣ ਦੀ ਪ੍ਰਵਾਨਗੀ ਦੇਣ ਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਹਲਕਾ ਵਿਧਾਇਕ ਸ਼੍ਰੀ ਦਿਨੇਸ਼ ਚੱਢਾ ਵੱਲੋਂ ਸਿੱਖਿਆ ਵਿਭਾਗ ਨੂੰ ਇਸ ਸਕੂਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਵੀ ਹਦਾਇਤ ਕੀਤੀ।

ਇਸ ਮੌਕੇ ਸ਼ਾਲੂ ਮਹਿਰਾ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ, ਵਰਿੰਦਰ ਸ਼ਰਮਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂੜ, ਲੋਕੇਸ਼ ਮੋਹਨ ਸ਼ਰਮਾ ਸਾਬਕਾ ਪ੍ਰਿੰਸੀਪਲ, ਰੰਜਨਾ ਕਟਿਆਲ ਉਪ ਜ਼ਿਲ੍ਹਾ ਸਿੱਖਿਆ ਅਫਸਰ, ਕਮਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਭਾਗ ਸਿੰਘ ਮਦਾਨ, ਸ਼ਿਵ ਕੁਮਾਰ ਲਾਲਪੁਰ, ਇੰਦਰਪਾਲ ਸਿੰਘ ਰਾਜੂ ਸਤਿਆਲ, ਸੁਰਜਨ ਸਿੰਘ, ਸੁਦੀਪ ਵਿੱਜ, ਚੇਤਨ ਕਾਲੀਆ, ਵਿਕਰਾਂਤ ਚੌਧਰੀ, ਗੌਰਵ ਕਪੂਰ, ਨਵਪ੍ਰੀਤ ਸ਼ਰਮਾ,ਸੰਦੀਪ ਜੋਸ਼ੀ, ਸ਼ਿਵ ਕੁਮਾਰ ਸੈਣੀ, ਸਤਨਾਮ ਸਿੰਘ ਗਿੱਲ,  ਸਵਤੰਤਰ ਕੌਸ਼ਲ, ਸੂਰਜ ਕੌਸ਼ਲ, ਵਿਕਰਮ ਗਰਗ, ਨਵੀਨ ਦਰਦੀ, ਸੰਤੋਖ਼ ਸਿੰਘ ਵਾਲੀਆ, ਵਰਿੰਦਰ ਨੰਨੂ ਅਤੇ ਯੋਗੇਸ਼ ਕੱਕੜ ਵੀ ਹਾਜ਼ਰ ਸਨ।

 

Tags: Dinesh Chadha , AAP , Aam Aadmi Party , Aam Aadmi Party Punjab , AAP Punjab , Ropar , Rupnagar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD