Tuesday, 14 May 2024

 

 

ਖ਼ਾਸ ਖਬਰਾਂ ਡਾ: ਸਰੋਜ ਪਾਂਡੇ ਨੇ ਚੋਣ ਪ੍ਰਚਾਰ ਚ ਯੁਵਾ ਸ਼ਕਤੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇਗੀ, ਬਾਰੇ ਰੋਡਮੈਪ ਤਿਆਰ ਕੀਤਾ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ ਗੁਰਜੀਤ ਸਿੰਘ ਔਜਲਾ ਨੇ ਗੁਰੂ ਘਰ ਮੱਥਾ ਟੇਕ ਕੇ ਨਾਮਜ਼ਦਗੀ ਕੀਤੀ ਦਾਖ਼ਲ ਤਰਸੇਮ ਸਿੰਘ ਡੀ.ਸੀ. ਨੇ ਕੀਤੀ ਘਰ ਵਾਪਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਵਿੱਚ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ ਮਨੀਸ਼ ਤਿਵਾੜੀ ਦੀ ਰਾਮਦਰਬਾਰ ਪਦਯਾਤਰਾ ’ਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ ਸੂਬਾ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋਏ ਸ਼ਾਮਲ ਨਾਮਜ਼ਦਗੀ ਤੋਂ ਬਾਅਦ 'ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ' ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ ਮੇਰੇ ਵਿਰੋਧੀਆਂ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ: ਐਨ ਕੇ ਸ਼ਰਮਾ ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ ਲੁਧਿਆਣਾ ਵਿੱਚ ਕਾਂਗਰਸ ਹੋਈ ਮਜ਼ਬੂਤ, ਬੈਂਸ ਭਰਾ ਕਾਂਗਰਸ ਵਿੱਚ ਹੋਏ ਸ਼ਾਮਿਲ ਕਾਂਗਰਸ ਨੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸਰਬਪੱਖੀ ਵਿਕਾਸ ਦੀ ਵਚਨਬੱਧਤਾ ਨਾਲ ਅੱਗੇ ਵੱਧ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਚੋਣ ਪ੍ਰਚਾਰ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ, ਹਰ ਵਰਗ ਦੇ ਚਿਹਰੇ 'ਤੇ ਨਿਰਾਸ਼ਾ ਦੇ ਬੱਦਲ: ਵਿਜੇ ਇੰਦਰ ਸਿੰਗਲਾ ਮਨਮੋਹਨ ਸਿੰਘ ਦੀ ਸਰਕਾਰ ਦੌਰਾਨ ਦੇਸ਼ ਦੇ ਸਭ ਤੋਂ ਵਧੀਆ ਸਾਲ ਸਨ : ਹਰੀਸ਼ ਚੌਧਰੀ ਆਮ ਆਦਮੀ ਪਾਰਟੀ ਪੰਜਾਬ ਤੇ ਦਿੱਲੀ ਵਾਂਗ ਕੇਂਦਰ ਵਿੱਚ ਵੀ ਹੁਣ ਗਾਰੰਟੀਆਂ ਪੂਰੀਆਂ ਕਰੇਗੀ: ਮੀਤ ਹੇਅਰ

 

ਮਹਿਕਾਂ ਬਿਖੇਰ ਗਿਆ ਪੱਤੀ ਸ਼ਾਮ ਸਿੰਘ ਕਾਉਂਕੇ ਕਲਾਂ ਦੇ ਸਕੂਲ ਦਾ ਸਲਾਨਾਂ ਸਮਾਗਮ

ਕੁੜੀਆਂ ਨੇ ਗਿੱਧੇ 'ਚ ਮਚਾਈ ਧੁੰਮ ਤੇ ਭੰਗੜੇ 'ਚ ਪਾਈਆਂ ਧਮਾਲਾਂ

Education, Jagraon, Patti Sham Singh Kaunke Kalan, School

Web Admin

Web Admin

5 Dariya News

ਜਗਰਾਉਂ , 15 Dec 2023

ਪੰਜਾਬੀ ਸੱਭਿਆਚਾਰ ਦੀਆਂ ਲੋਕ ਵੰਨਗੀਆਂ ਪੇਸ਼ ਕਰਦਾ ਸਰਕਾਰੀ ਕੰਨਿਆਂ ਹਾਈ ਸਕੂਲ ਪੱਤੀ ਸ਼ਾਮ ਸਿੰਘ ਕਾੳਂਕੇ ਕਲਾਂ ਦਾ ਸਲਾਨਾਂ ਸਮਾਗਮ ਉਸ ਵੇਲੇ ਗੂੰਜ ਉਠਿਆ, ਜਦੋਂ ਗਿੱਧ 'ਚ ਧਮਾਲਾਂ ਪਾਉਂਦੀਆਂ ਬਾਲੜੀਆਂ ਨੇ 'ਬੱਲੇ ਨੀ ਬੰਬੀਹਾ ਬੋਲੇ, ਤੇਰੇ ਜਿਹੇ ਨੂੰ ਵੇ ਮੈਂ ਟਿੱਚ ਨਾ ਜਾਣਦੀ, ਊਰੀ-ਊਰੀ-ਊਰੀ, ਅੱਜ ਦਿਨ ਸ਼ਗਨਾਂ ਦੇ, ਨੱਚ ਲਓ ਨੀ ਕੁੜੀਓ, ਖੇਡ ਲਓ ਨੀ ਕੁੜੀਓ.......! ਆਦਿ ਲੋਕ ਬੋਲੀਆਂ ਦਾ ਪਿੜ ਬੰਨ ਦਿੱਤਾ। 

ਸਮਾਗਮ ਦੀ ਸ਼ੁਰੂਆਤ ਨਤਾਸ਼ਾ ਅਤੇ ਸਾਥਣਾ ਵੱਲੋਂ ਗਾਏ ਧਾਰਮਿਕ ਸ਼ਬਦ ਨਾਲ ਹੋਈ ਅਤੇ ਜਸਨਪ੍ਰੀਤ ਕੌਰ ਤੇ ਲਵਪ੍ਰੀਤ ਕੌਰ ਨੇ 'ਪੋਹ ਦਾ ਮਹੀਨਾ' ਕਵੀਸ਼ਰੀ ਦੇ ਰੂਪ ਵਿੱਚ ਗਾਇਆ। ਫਿਰ ਸਕੂਲ ਦੀਆਂ ਕੁੜੀਆਂ ਵੱਲੋਂ ਹਾਸ-ਰਸ ਸਕਿੱਟ 'ਵੈਣ ਪਾਉਣੇ' ਪੇਸ਼ ਕੀਤੀ ਗਈ ਅਤੇ 'ਹਾਏ ਮੇਰੀ ਸੱਸ ਮਰ ਗਈ' ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਗਈ। ਸਿਮਰਨ ਕੌਰ ਵੱਲੋਂ ਕਵਿਤਾ ਪੇਸ਼ ਕੀਤੀ ਗਈ ਅਤੇ ਛੇਵੀਂ ਜਮਾਤ ਦੀਆਂ ਵਿਦਿਆਰਥਣਾ ਵੱਲੋਂ 'ਚਾਦਰਾਂ ਦੇ ਫੁੱਲ' ਗੀਤ ਉਪਰ ਡਾਂਸ ਪੇਸ਼ ਕੀਤਾ ਗਿਆ। 

ਕੋਮਲਪ੍ਰੀਤ ਕੌਰ ਵੱਲੋਂ ਲੋਕ ਗੀਤ 'ਅੱਜ ਆਪ ਕਹਾਣੀ ਹੋਇਆ ਨੀ, ਅੰਮੀਆਂ ਦਾ ਵਿਹੜਾ' ਪੇਸ਼ ਕੀਤਾ ਗਿਆ ਅਤੇ ਜਸ਼ਨ ਤੇ ਲਵਪ੍ਰੀਤ ਨੇ 'ਪੇਕੇ ਸਹੁਰੇ' ਲੋਕ ਗੀਤ ਗਾ ਕੇ ਧੀਆਂ ਦੇ ਮਨ ਦੇ ਵਲ-ਵਲਿਆਂ ਨੂੰ ਬਿਆਨ ਕੀਤਾ। ਇਸ ਉਪਰੰਤ ਤਾਂ ਚੱਲ ਸੋ ਚੱਲ ! ਲਗਾਤਾਰ ਸਕੂਲ ਦੀਆਂ ਵਿਦਿਆਰਥਣਾ ਨੇ ਅਨੇਕਾਂ ਸੱਭਿਅਕ ਵੰਨਗੀਆਂ ਪੇਸ਼ ਕੀਤੀਆਂ ਅਤੇ ਵੱਖ ਵੱਖ ਗੀਤਾਂ ਉਪਰ ਡਾਂਸ ਵੀ ਕੀਤਾ। 

ਅਖੀਰ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬ ਦੇ ਲੋਕ ਨਾਚ ਗਿੱਧੇ ਵਿੱਚ ਧੁੰਮ ਮਚਾ ਦਿੱਤੀ ਅਤੇ ਭੰਗੜੇ 'ਚ ਧਮਾਲਾਂ ਪਾਉਂਦਿਆਂ ਸੱਭਿਆਰਚਾਰਕ ਸਮਾਗਮ ਨੂੰ ਪੂਰੇ ਜ਼ੋਬਨ 'ਤੇ ਪਹੁੰਚਾ ਦਿੱਤਾ ਅਤੇ ਸਕੂਲ ਦੇ ਵਿਹੜੇ ਵਿੱਚ ਮਹਿਕਾਂ ਬਿਖੇਰ ਦਿੱਤੀਆਂ। ਇਸ ਮੌਕੇ ਵੱਖ ਵੱਖ ਜਮਾਤਾਂ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਰਹਿਣ ਵਾਲੀਆਂ ਸਕੂਲ ਦੀਆਂ ਵਿਦਿਆਰਥਣਾ ਨੂੰ ਇਨਾਮ ਵੰਡੇ ਗਏ ਅਤੇ ਸਕੂਲ ਦਾ ਨਾਮ ਜ਼ੋਨਲ ਲੈਵਲ, ਜ਼ਿਲ੍ਹਾ ਪੱਧਰ ਤੇ ਪੰਜਾਬ ਲੈਵਲ ਤੱਕ ਰੌਸ਼ਨ ਕਰਨ ਵਾਲੀਆਂ ਕੁੜੀਆਂ ਨੂੰ ਵਿਸ਼ੇਸ਼ ਤੌਰਤੇ ਸਨਮਾਨਿਤ ਵੀ ਕੀਤਾ ਗਿਆ। 

ਬੋਲਦੇ ਹੋਏ ਸਕੂਲ ਦੇ ਮੁੱਖ ਅਧਿਆਪਕਾ ਮੈਡਮ ਪੂਜਾ ਵਰਮਾਂ ਨੇ ਵਿਦਿਅਰਥਣਾ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਸਕੂਲ ਦੇ ਸਮੁੱਚੇ ਸਟਾਫ਼ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਵੀ ਕੀਤੀ। ਉਹਨਾਂ ਆਖਿਆ ਕਿ ਅਜਿਹੇ ਸਮਾਗਮਾਂ ਵਿੱਚ ਜਿੱਥੇ ਧੀਆਂ-ਧਿਆਣੀਆਂ ਨੂੰ ਰਲ-ਮਿਲ ਬੈਠਣ ਅਤੇ ਲੋਕ ਰੰਗ ਪੇਸ਼ ਕਰਨ ਦਾ ਮੌਕਾ ਮਿਲਦਾ ਹੈ, ਉਥੇ ਹੀ ਜੇਤੂ ਬੱਚਿਆਂ ਦੀ ਹੁੰਦੀ ਹੌਸਲਾ ਅਫ਼ਜ਼ਾਈ ਵੇਖਕੇ ਬਾਕੀਆਂ ਨੂੰ ਵੀ ਅੱਗੇ ਵਧਣ ਲਈ ਪ੍ਰੇਰਣਾ ਮਿਲਦੀ ਹੈ। 

ਉਹਨਾਂ ਸਲਾਨਾਂ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਸਹਿਯੋਗ ਦੇਣ ਵਾਲਿਆਂ, ਗਰਾਮ ਪੰਚਾਇਤ ਤੇ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਨਿੱਘਾ ਸਵਾਗਤ ਵੀ ਕੀਤਾ। ਇਸ ਮੌਕੇ ਸਕੂਲ ਦੀ ਸਲਾਨਾਂ ਰਿਪੋਰਟ ਪੜ੍ਹੀ ਗਈ ਅਤੇ ਸਕੂਲ ਦੇ ਮੈਗਜ਼ੀਨ ਦੀ ਵੀ ਘੁੰਡ-ਚੁਕਾਈ ਕੀਤੀ ਗਈ। ਇਸ ਸਮਾਗਮ ਦੌਰਾਨ ਹਰਪ੍ਰੀਤ ਕੌਰ ਚੀਮਾਂ ਅਤੇ ਜਸਪ੍ਰੀਤ ਕੌਰ ਜੱਸਲ ਨੇ ਆਪਣੀ ਕਲਾਤਮਿਕ ਸ਼ੈਲੀ ਰਾਹੀਂ ਸਟੇਜ਼ ਦਾ ਸੰਚਾਲਨ ਬਾਖੂਬੀ ਨਿਭਾਇਆ। 

ਸਮਾਗਮ ਵਿੱਚ ਜਗਰਾਉਂ ਸਕੂਲ ਦੇ ਪ੍ਰਿੰਸੀਪਲ ਡਾ.ਗੁਰਬਿੰਦਰਜੀਤ ਸਿੰਘ, ਸਰਪੰਚ ਜਗਜੀਤ ਸਿੰਘ ਕਾਉਂਕੇ ਕਲਾਂ, ਸਮਾਜ ਸੇਵੀ ਜੈ ਰਾਮ ਸਿੰਘ, ਐਸ.ਐਮ.ਸੀ.ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ, ਸੂਬੇਦਾਰ ਹਰਨੇਕ ਸਿੰਘ, ਸਾਬਕਾ ਸਰਪੰਚ ਮਨਜਿੰਦਰ ਸਿੰਘ ਮਨੀ ਆਦਿ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ, ਚਰਨਪ੍ਰੀਤ ਸਿੰਘ ਬਰਿਆਰ, ਜਰਨੈਲ ਸਿੰਘ, ਹਰਭਿੰਦਰ ਕੌਰ, ਨਛੱਤਰ ਸਿੰਘ, ਕਰਮਜੀਤ ਸਿੰਘ ਸੀ.ਐਚ.ਡੀ., ਹਰਦਿਆਲ ਸਿੰਘ, ਵੀਨਾਂ ਰਾਣੀ, ਗੀਤਾ ਰਾਣੀ, ਅਮਨਦੀਪ ਕੌਰ, ਸੁਰਿੰਦਰ ਕੌਰ, ਕੋਮਲ ਅਰੋੜਾ, ਸ਼ਬਨਮ ਰਤਨ, ਰਾਧਾ ਰਾਣੀ, ਗੁਰਿੰਦਰ ਕੌਰ, ਚਰਨਜੀਤ ਕੌਰ, ਰਣਬੀਰ ਕੌਰ, ਏਕਮ ਸਿੰਘ, ਗੌਰਵ ਗੁਪਤਾ, ਕੁਲਦੀਪ ਸਿੰਘ, ਪ੍ਰਿਤਪਾਲ ਸਿੰਘ, ਕੁਲਦੀਪ ਸਿੰਘ ਢੋਲਣ, ਸਵਰਨ ਸਿੰਘ ਆਦਿ ਵੀ ਹਾਜ਼ਰ ਸਨ।

 

Tags: Education , Jagraon , Patti Sham Singh Kaunke Kalan , School

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD