Friday, 05 June 2026

 

 

ਖ਼ਾਸ ਖਬਰਾਂ ਭੋਜਨ-ਸੁਰੱਖਿਅਤ ਭਵਿੱਖ ਦਾ ਨਿਰਮਾਣ : ਨੀਤੀ ਅਤੇ ਭੋਜਨ ਦਾ ਸੁਮੇਲ 54 ਐਲਪੀਯੂ ਵਿਦਿਆਰਥੀਆਂ ਨੂੰ ਭਾਰਤੀ ਏਅਰਟੈੱਲ ਸਕਾਲਰਸ਼ਿਪ ਵਿੱਚ ₹5 ਕਰੋੜ ਤੋਂ ਵੱਧ ਪ੍ਰਾਪਤ ਹੋਏ ਅਤੇ ਵਿਸ਼ਵ ਵਾਤਾਵਰਣ ਦਿਵਸ 'ਤੇ 180 ਰੁੱਖ ਲਗਾਏ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਅਮਰਪ੍ਰੀਤ ਕੌਰ ਸੰਧੂ ਵੱਲੋਂ ਸੈਂਸਜ-2027 ਸਬੰਧੀ ਸੈਂਸਜ ਅਫਸਰਾਂ ਤੇ ਚਾਰਜ ਅਫਸਰਾਂ ਨਾਲ ਬੈਠਕ ਰਾਹੁਲ ਚਾਬਾ ਨੇ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ - ਗੁਰਦਿੱਤ ਸਿੰਘ ਸੇਖੋਂ ਰਣਬੀਰ ਭੁੱਲਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਸ਼ੁਭ ਆਰੰਭ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ : ਕੁਲਤਾਰ ਸਿੰਘ ਸੰਧਵਾਂ ਆਰਬੀਯੂ ਨੇ 'ਏਕ ਪੇੜ ਮਾਂ ਕੇ ਨਾਮ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼

 

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਸਰਕਾਰੀ ਨੌਕਰੀਆਂ ਦੇ ਪੇਪਰਾਂ ਲਈ ਮੁਫਤ ਕੋਚਿੰਗ ਕਲਾਸਾਂ ਦੀ ਕੀਤੀ ਸ਼ੁਰੂਆਤ

DC Amritsar, Amritsar, Ghanshyam Thori, Deputy Commissioner Amritsar

Web Admin

Web Admin

5 Dariya News

ਅੰਮ੍ਰਿਤਸਰ , 01 Dec 2023

Last updated on: Dec 01, 2023, 00:00 IST

ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਸ਼੍ਰੀ ਘਨਸ਼ਾਮ ਥੋਰੀ ਦੇ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਮੁੱਖ ਕਾਰਜਕਾਰੀ ਅਫਸਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਸ਼੍ਰੀ ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਰਕਾਰੀ ਨੌਕਰੀਆਂ ਦੇ ਪੇਪਰਾਂ ਲਈ ਮੁਫਤ ਕੋਚਿੰਗ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਕਲਾਸਾਂ ਦਾ ਰਸਮੀ ਉਦਘਾਟਨ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵੱਲੋਂ ਮਿਤੀ 01-12-2023 ਨੂੰ ਕੀਤਾ ਗਿਆ। ਇਹ ਕੋਚਿੰਗ ਕਲਾਸਾਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵਿਖੇ ਲਗਾਈਆਂ ਜਾਣਗੀਆਂ। ਇਨ੍ਹਾਂ ਕੋਚਿੰਗ ਕਲਾਸਾਂ ਲਈ ਸਕਰੀਨਿੰਗ ਰਾਊਂਡ ਲਈ ਟੈਸਟ ਰੱਖਿਆ ਗਿਆ।  ਜਿਸ ਵਿੱਚ 110 ਪ੍ਰਾਰਥੀਆਂ ਨੇ ਭਾਗ ਲਿਆ ਅਤੇ 60 ਪ੍ਰਾਰਥੀ ਯੋਗ ਪਾਏ ਗਏ। ਪਹਿਲੇ 40 ਪ੍ਰਾਰਥੀਆਂ ਦਾ ਬੈੱਚ ਬਣਾਉਣ ਉਪਰੰਤ ਇਨ੍ਹਾਂ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ। ਇਹ ਕੋਚਿੰਗ ਕਲਾਸਾਂ ਗਿਆਨਮ ਇੰਸਟੀਚਿਊਟ ਅਤੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਦੇ ਸਹਿਯੋਗ ਨਾਲ ਸ਼ੁਰੂ ਕਰਵਾਈਆ ਜਾ ਰਹੀਆਂ ਹਨ। ਇਸ ਮੌਕੇ ਡਿਪਟੀ ਡਾਇਰੈਕਟਰ, ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਸ਼੍ਰੀਮਤੀ ਨੀਲਮ ਮਹੇ, ਗਿਆਨਮ ਇੰਸਟੀਚਿਊਟ ਤੋਂ ਸ਼੍ਰੀ ਸਿਥਾਰਥ ਖੰਨਾ ਤੇ ਮਿਸ ਦੀਪਿਕਾ ਧੀਰ, ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀ ਨਰੇਸ਼ ਕੁਮਾਰ, ਡਿਪਟੀ ਸੀ.ਈ.ਓ ਸ਼੍ਰੀ ਤੀਰਥਪਾਲ ਸਿੰਘ ਅਤੇ ਹੋਰ ਸਟਾਫ ਹਾਜਰ ਸਨ ਅਤੇ ਹੋਰ ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਅੰਮ੍ਰਿਤਸਰ ਅਤੇ ਮੋਬਾਇਲ ਨੰ. 9915789068 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

 

Tags: DC Amritsar , Amritsar , Ghanshyam Thori , Deputy Commissioner Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD