Monday, 20 May 2024

 

 

ਖ਼ਾਸ ਖਬਰਾਂ ਸਮਾਣਾ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ: ਸੁਰਜੀਤ ਸਿੰਘ ਰੱਖੜਾ ਖੰਨਾ ਵੱਲੋਂ ਲੋਕਾਂ ਤੋਂ ਭਾਜਪਾ ਦੇ ਪੱਖ ਵਿਚ ਵੋਟਾਂ ਭੁੱਗਤਣ ਦੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ, ਅਨਮੋਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਪੰਜਾਬ 'ਚ ਲਗਾਤਾਰ ਵਧਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਕੁਨਬਾ, ਕਈ ਵੱਡੇ ਨੇਤਾ 'ਆਪ' 'ਚ ਸ਼ਾਮਲ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵਾਂਗੇ, ਸਿਖਰਾਂ 'ਤੇ ਪਹੁੰਚਾਵਾਂਗੇ: ਵਿਜੇ ਇੰਦਰ ਸਿੰਗਲਾ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਜਿੱਤ ਨੂੰ ਯਕੀਨੀ ਬਣਿਆ ਜਾਵੇਗਾ : ਗੁਰਪ੍ਰਤਾਪ ਪੰਡਿਆਲਾ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ

 

22 ਕਿਲੋਗ੍ਰਾਮ ਭੁੱਕੀ ਚੁੱਰਾ ਪੋਸਤ ਸਮੇਤ 2 ਵਿਅਕਤੀ ਗ੍ਰਿਫਤਾਰ

Crime News Punjab, Punjab Police, Police, Crime News, S.A.S. Nagar Police, Mohali Police

Web Admin

Web Admin

5 Dariya News

ਐਸ.ਏ.ਐਸ ਨਗਰ , 15 Nov 2023

ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਫੇਸ-7 ਮੋਹਾਲੀ ਦੀ ਟੀਮ ਵੱਲੋਂ ਨਸ਼ਾ ਤਸਕਰ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ 02 ਦੋਸ਼ੀਆ ਨੂੰ 22 ਕਿਲੋਗ੍ਰਾਮ ਭੁੱਕੀ ਚੁੱਰਾ ਪੋਸਤ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਟੀਮ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਜੀਤ ਰਾਮ ਸਮੇਤ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਸੋਹਾਣਾ ਟੋਭੇ ਵਾਲੀ ਸਾਈਡ ਤੋਂ ਇੱਕ ਮੋਟਰ ਸਾਈਕਲ ਮਾਰਕਾ ਡਿਸਕਵਰ ਰੰਗ ਕਾਲਾ ਤੇ ਸਵਾਰ 2 ਮੋਨੇ ਨੌਜਵਾਨ ਜਿਨ੍ਹਾ ਦੇ ਵਿੱਚਕਾਰ ਇਕ ਥੈਲਾ ਪਲਾਸਟਿਕ ਵਜਨਦਾਰ ਰੱਖਿਆ ਹੋਇਆ ਸੀ, ਆਉਦੇ ਦਿਖਾਈ ਦਿਤੇ।

ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਦਮ ਘਬਰਾ ਕੇ ਥੈਲਾ ਪਲਾਸਟਿਕ ਥੱਲੇ ਸੁੱਟ ਕੇ ਮੋਟਰਸਾਈਕਲ ਭੱਜਾਉਣ ਲਗੇ। ਜਿੰਨ੍ਹਾ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ, ਮੋਟਰ ਸਾਈਕਲ ਚਾਲਕ ਨੇ ਆਪਣਾ ਨਾਮ ਭੂਰਾ ਪੁੱਤਰ ਗਰੀਬਦਾਸ ਵਾਸੀ ਪਿੰਡ ਮਾਨਸੀ ਨਗਰਾ, ਥਾਣਾ ਕੰਪਨੀ ਬਾਗ, ਜਿਲ੍ਹਾ ਅਲੀਗੜ੍ਹ, ਯੂ.ਪੀ ਹਾਲ ਕਿਰਾਏਦਾਰ ਨੇੜੇ ਗੁਰੂ ਦੁਆਰਾ ਸਾਹਿਬ ਪਿੰਡ ਸੋਹਾਣਾ ਜਿਲ੍ਹਾ ਐਸ.ਏ.ਐਸ.ਨਗਰ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਸੂਰਜ ਭਾਰਤੀ ਪੁੱਤਰ ਮਹੇਸ਼ ਚੰਦਰਾ ਵਾਸੀ ਕਮਾਲਪੁਰ, ਥਾਣਾ ਕੁਆਰਸੀ, ਜਿਲ੍ਹਾ ਅਲੀਗੜ੍ਹ, ਯੂ.ਪੀ. ਹਾਲ ਕਿਰਾਏਦਾਰ ਨੇੜੇ  ਗੁਰੂ ਦੁਆਰਾ ਸਾਹਿਬ ਪਿੰਡ ਸੋਹਾਣਾ ਜਿਲ੍ਹਾ ਐਸ.ਏ.ਐਸ.ਨਗਰ ਦਸਿਆ।

ਜਿਨ੍ਹਾ ਵੱਲੋ ਥੱਲੇ ਸੁਟੇ ਥੈਲਾ ਪਲਾਸਟਿਕ ਦੀ ਤਲਾਸ਼ੀ ਕਰਨ ਤੇ ਥੈਲਾ ਵਿਚੋ 22 ਕਿਲੋਗ੍ਰਾਮ ਭੁੱਕੀ ਚੁੱਰਾ ਪੋਸਤ ਬ੍ਰਾਮਦ ਹੋਈ। ਜਿਨ੍ਹਾ ਖਿਲਾਫ ਮੁਕੱਦਮਾ ਨੰਬਰ 446 ਮਿਤੀ 14-11-2023 ਅ/ਧ 15,29/61/85 ਐਨ.ਡੀ.ਪੀ.ਐਸ.ਐਕਟ ਥਾਣਾ ਸੋਹਾਣਾ ਮੋਹਾਲੀ ਦਰਜ ਕਰਾਇਆ ਗਿਆ ਹੈ। ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜੋ ਪੁਲਿਸ ਰਿਮਾਡ ਅਧੀਨ ਹਨ ।ਦੋਸ਼ੀਆ ਪਾਸੋ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਸ ਨਸ਼ਾ ਤਸਕਰੀ ਵਿੱਚ ਇਨ੍ਹਾ ਨਾਲ ਹੋਰ ਕੌਣ-ਕੌਣ ਵਿਅਕਤੀ ਸ਼ਾਮਲ ਹਨ ।

ਤਫਤੀਸ਼ੀ ਅਫਸਰ :- ਏ.ਐਸ.ਆਈ ਜੀਤ ਰਾਮ 213/ਫਗਸ

ਮੋਬਾਇਲ ਨੰਬਰ   :- 8427690035

 

Tags: Crime News Punjab , Punjab Police , Police , Crime News , S.A.S. Nagar Police , Mohali Police

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD