Saturday, 18 May 2024

 

 

ਖ਼ਾਸ ਖਬਰਾਂ ਪੰਜਾਬ 'ਚ 13 ਹਜ਼ਾਰ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਸ਼ਨਾਖ਼ਤ, ਸੁਰੱਖਿਆ ਦੇ ਕੀਤੇ ਪੁੱਖਤਾ ਪ੍ਰਬੰਧ - ਅਰਪਿਤ ਸ਼ੁਕਲਾ ਚੋਣ ਕਮਿਸ਼ਨ ਵੱਲੋਂ ਤਾਇਨਾਤ ਜਨਰਲ ਅਬਜ਼ਰਵਰ, ਖਰਚਾ ਅਬਜ਼ਰਵਰ ਤੇ ਪੁਲਿਸ ਅਬਜ਼ਰਵਰ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਬਾਰੇ ਵਿਸਤ੍ਰਿਤ ਮੀਟਿੰਗ ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨਾਂ ਦੀ ਕੀਤੀ ਵੰਡ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਜੈਇੰਦਰ ਕੌਰ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ

 

ਚਿਤਕਾਰਾ ਸਕੂਲ ਆਫ਼ ਪਲੈਨਿੰਗ ਐਂਡ ਆਰਕੀਟੈਕਚਰ ਅਤੇ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਵੱਲੋਂ ਪੰਜਾਬ ਚੈਪਟਰ ਦੀਆਂ ਸਾਲਾਨਾ ਇੱਕ-ਰੋਜ਼ਾ ਇਨਡੋਰ ਖੇਡਾਂ ‘ਸਮੈਸ਼-2’ ਦਾ ਆਯੋਜਨ

Chitkara University, Banur, Rajpura, Dr. Ashok K Chitkara,Chitkara Business School, Dr. Madhu Chitkara

Web Admin

Web Admin

5 Dariya News

ਰਾਜਪੁਰਾ , 08 Nov 2023

ਚਿਤਕਾਰਾ ਯੂਨੀਵਰਸਿਟੀ ਦੇ ਚਿਤਕਾਰਾ ਸਕੂਲ ਆਫ਼ ਪਲੈਨਿੰਗ ਐਂਡ ਆਰਕੀਟੈਕਚਰ(ਸੀਐਸਪੀਏ), ਨੇ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟ (ਆਈਆਈਏ) ਦੇ ਸਹਿਯੋਗ ਨਾਲ ਅੱਜ ਇੱਥੇ ਆਈਆਈਏ ਦੇ ਮੈਂਬਰਾਂ ਅਤੇ ਪੰਜਾਬ ਦੇ ਆਰਕੀਟੈਕਚਰਾਂ ਲਈ ਦੀਆਂ ਸਾਲਾਨਾ ਇੱਕ ਰੋਜ਼ਾ ਇਨਡੋਰ ਖੇਡਾਂ ਸਮੈਸ਼-2 ਦਾ ਆਯੋਜਨ ਕੀਤਾ। ਚਿਤਕਾਰਾ ਯੂਨੀਵਰਸਿਟੀ ਸਪੋਰਟਸ ਬੋਰਡ ਨੇ ਟੂਰਨਾਮੈਂਟ ਦੇ ਆਯੋਜਨ ਵਿੱਚ ਮੁੱਖ ਭੂਮਿਕਾ ਨਿਭਾਈ ਅਤੇ ਸਾਰੀਆਂ ਜ਼ਰੂਰੀ ਲੋਡ਼ਾਂ ਤੇ ਬੁਨਿਆਦੀ ਢਾਂਚਾ ਮੁਹੱਈਆ ਕਰਾਇਆ। 

ਪੰਜਾਬ ਭਰ ਤੋਂ ਪਹੁੰਚੇ ਹੋਏ 75 ਆਰਕੀਟੈਕਚਰਾਂ ਨੇ ਸੀਐਸਪੀਏ ਦੇ ਫੈਕਲਟੀ ਮੈਂਬਰਾਂ ਦੇ ਨਾਲ ਦਿਨ ਭਰ ਚੱਲੇ ਬੈਡਮਿੰਟਨ, ਟੇਬਿਲ ਟੈਨਿਸ ਅਤੇ ਸਤਰੰਜ ਦੇ ਵੱਖ-ਵੱਖ ਇਨਡੋਰ ਮੁਕਾਬਲਿਆਂ ਵਿੱਚ ਭਾਗ ਲਿਆ। ਇਸ ਸਮਾਗਮ ਵਿੱਚ ਖਿਡਾਰੀਆਂ ਦੀ ਭਾਵਨਾ, ਉਤਸ਼ਾਹ ਅਤੇ ਖੇਡਾਂ ਪ੍ਰਤੀ ਜੋਸ਼ ਦਾ ਉੱਚ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਸਾਰੇ ਉਮਰ ਵਰਗਾਂ ਦੇ ਆਰਕੀਟੈਕਚਰ ਪੇਸ਼ੇਵਰਾਂ ਨੇ ਇਨ੍ਹਾਂ ਖੇਡਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ।

ਸਮਾਗਮ ਦੇ ਮੁੱਖ ਮਹਿਮਾਨ ਆਰਕੀਟੈਕਟ ਪ੍ਰਿਤਪਾਲ ਸਿੰਘ ਆਹਲੂਵਾਲੀਆ (ਚੇਅਰਮੈਨ- ਆਈ.ਆਈ.ਏ. ਪੰਜਾਬ ਚੈਪਟਰ) ਸਨ। ਇਸ ਮੌਕੇ ਦਿਨੇਸ਼ ਸੀ ਭਗਤ (ਵਾਈਸ ਚੇਅਰਮੈਨ-ਆਈ.ਆਈ.ਏ. ਪੰਜਾਬ ਚੈਪਟਰ), ਰਾਜਨ ਟਾਂਗਰੀ (ਸਯੁੰਕਤ ਸਕੱਤਰ), ਆਰਕੀਟੈਕਟ ਨਿਰੰਜਨ ਕੁਮਾਰ(ਕਨਵੀਨਰ ਸਪੋਰਟਸ ਕਮੇਟੀ), ਆਰ. ਰਜਨੀਸ਼ ਵਾਲੀਆ (ਆਰਕੀਟੈਕਟਸ ਵੈਲਫੇਅਰ ਕਮੇਟੀ), ਆਰਕੀਟੈਕਟ ਸੰਜੇ ਕੁਮਾਰ (ਈਵੈਂਟ ਕਨਵੀਨਰ ਆਈ.ਆਈ.ਏ.), ਆਰਕੀਟੈਕਟ ਰਜਿੰਦਰ ਸੰਧੂ (ਚੇਅਰਮੈਨ ਆਈਆਈਏ ਪਟਿਆਲਾ), ਆਰਕੀਟੈਕਟ ਨਗਿੰਦਰ ਨਰਾਇਣ (ਚੇਅਰਮੈਨ ਆਈਆਈਏ ਹੁਸ਼ਿਆਰਪੁਰ-ਕਪੂਰਥਲਾ), ਆਰਕੀਟੈਕਟ ਰਾਜਨ ਤਾਂਗਡ਼ੀ (ਜਨਰਲ ਸਕੱਤਰ) ਅਤੇ ਆਰਕੀਟੈਕਟ ਬਲਬੀਰ ਬੱਗਾ (ਚੇਅਰਮੈਨ ਆਈ.ਆਈ.ਏ. ਲੁਧਿਆਣਾ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।

ਇਹ ਟੂਰਨਾਮੈਂਟ ਇੱਕ ਸਾਲਾਨਾ ਈਵੈਂਟ ਹੈ ਅਤੇ ਇਸ ਵਿੱਚ ਪੰਜਾਬ ਭਰ ਦੇ ਆਰਕੀਟੈਕਟ ਮਿਲ ਕੇ ਇਸ ਇਨਡੋਰ ਟੂਰਨਾਮੈਂਟ ਵਿੱਚ ਭਾਗ ਲੈਂਦੇ ਹਨ। ਚੇਅਰਮੈਨ ਆਈ.ਆਈ.ਏ ਪੰਜਾਬ ਆਰਕੀਟੈਕਟ ਪ੍ਰਿਤਪਾਲ ਸਿੰਘ ਆਹਲੂਵਾਲੀਆ ਨੇ ਚਿਤਕਾਰਾ ਸਕੂਲ ਆਫ਼ ਪਲੈਨਿੰਗ ਐਂਡ ਆਰਕੀਟੈਕਚਰ ਦੇ ਡੀਨ ਸੁਮਿਤ ਵਢੇਰਾ ਦੇ ਇਸ ਸਮਾਗਮ ਦੀ ਮੇਜ਼ਬਾਨੀ ਲਈ ਕੀਤੇ ਉਪਰਾਲੇ ਅਤੇ ਸਫਲ ਸਮਾਰੋਹ ਲਈ ਕੀਤੇ ਪ੍ਰਬੰਧਾਂ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਚਿਤਕਾਰਾ ਯੂਨੀਵਰਸਿਟੀ ਵੱਲੋਂ ਮੁਹੱਈਆ ਕਰਾਈਆਂ ਗਈਆਂ ਸਹੂਲਤਾਂ, ਬੁਨਿਆਦੀ ਢਾਂਚੇ ਅਤੇ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ। 

ਉਨ੍ਹਾਂ ਚਿਤਕਾਰਾ ਯੂਨੀਵਰਸਿਟੀ ਦੀ ਪਰਾਹੁਣਚਾਰੀ ਅਤੇ ਚਿਤਕਾਰਾ ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ ਦੁਆਰਾ ਟੂਰਨਾਮੈਂਟ ਦਾ ਸਫਲ ਸੰਚਾਲਨ ਅਤੇ ਯੂਨੀਵਰਸਿਟੀ ਸਪੋਰਟਸ ਬੋਰਡ ਅਤੇ ਸਮੁੱਚੇ ਤੌਰ ’ਤੇ ਚਿਤਕਾਰਾ ਯੂਨੀਵਰਸਿਟੀ ਦੀ ਪ੍ਰਸੰਸਾ ਕੀਤੀ। ਉਨ੍ਹਾਂ ਚਿਤਕਾਰਾ ਯੂਨੀਵਰਸਿਟੀ ਦੇ ਨਾਲ ਆਈਆਈਏ ਪੰਜਾਬ ਦੀ ਸਾਂਝੇਦਾਰੀ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਣ ਅਤੇ ਅਜਿਹੇ ਸਮਾਗਮਾਂ ਦੀ ਇਕੱਠਿਆਂ ਮੇਜ਼ਬਾਨੀ ਕਰਨ ਦੀ ਇੱਛਾ ਪ੍ਰਗਟ ਕੀਤੀ। ਇਸ ਮੌਕੇ ਚਿਤਕਾਰਾ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾ: ਮਧੂ ਚਿਤਕਾਰਾ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸੀਐਸਪੀਏ ਵਿਭਾਗ ਦੇ ਵਲੰਟੀਅਰਾਂ, ਚਿਤਕਾਰਾ ਸਪੋਰਟਸ ਬੋਰਡ ਅਤੇ ਪ੍ਰਬੰਧਕੀ ਕਮੇਟੀ  ਦੇ ਯਤਨਾਂ ਦੀ ਸ਼ਲਾਘਾ ਕੀਤੀ।

ਟੂਰਨਾਮੈਂਟ ਵਿੱਚ ਹੋਏ ਵੱਖ-ਵੱਖ ਮੁਕਾਬਲਿਆਂ ਦੇ ਨਤੀਜੇ ਹੇਠ ਲਿਖੇ ਅਨੁਸਾਰ ਰਹੇ:-

ਟੇਬਲ ਟੈਨਿਸ ਪੁਰਸ਼ ਸਿੰਗਲ ਵਿੱਚ ਅਤੁਲ ਦੱਤਾ ਨੇ ਪਹਿਲਾ ਸਥਾਨ ਜਿੱਤਿਆ ਅਤੇ ਅਸ਼ਵਿਨ ਦੂਜੇ ਸਥਾਨ ’ਤੇ ਰਿਹਾ। ਮਹਿਲਾ ਸਿੰਗਲ ਵਰਗ ਵਿੱਚ ਰਮਿੰਦਰ ਨੇ ਪਹਿਲਾ ਅਤੇ ਜਸਮੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ।

ਬੈਡਮਿੰਟਨ ਦੇ (40 ਸਾਲ ਤੋਂ ਵੱਧ ਉਮਰ ਵਰਗ) ਦੇ ਪੁਰਸ਼ਾਂ ਦੇ ਡਬਲਜ਼ ਮੁਕਾਬਲੇ ਵਿੱਚ ਨਿਰੰਜਨ ਅਤੇ ਰਜਨੀਸ਼ ਨੇ ਮਿਲ ਕੇ ਪਹਿਲਾ ਸਥਾਨ ਜਿੱਤਿਆ ਅਤੇ ਸੰਜੇ ਤੇ ਅਸ਼ਵਿਨੀ ਦੂਜੇ ਸਥਾਨ ਤੇ ਰਹੇ।

ਇਸੇ ਤਰ੍ਹਾਂ ਬੈਡਮਿੰਟਨ (40 ਸਾਲ ਤੋਂ ਘੱਟ ਪੁਰਸ਼) ਡਬਲਜ਼ ਪ੍ਰਤੀਯੋਗਿਤਾ ਸ਼ਿਵ ਅਤੇ ਅਨੰਤ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਪ੍ਰੀਤਪਾਲ ਤੇ ਕੋਮਲ ਪ੍ਰੀਤ ਦੂਜੇ ਸਥਾਨ ’ਤੇ ਰਹੀ।

ਬੈਡਮਿੰਟਨ ਮਿਕਸਡ ਡਬਲਜ਼ ਮੁਕਾਬਲੇ ਵਿੱਚ ਪ੍ਰੀਤਪਾਲ ਅਤੇ ਨੀਲਮ ਨੇ ਪਹਿਲਾ ਸਥਾਨ ਜਿੱਤਿਆ ਅਤੇ ਦਵਿੰਦਰ ਪਾਲ ਸਿੰਘ ਅਤੇ ਰਮਿੰਦਰ ਕੌਰ ਦੂਜੇ ਸਥਾਨ ਤੇ ਰਹੇ।

ਬੈਡਮਿੰਟਨ ਸਿੰਗਲਜ਼ ਪੁਰਸ਼ 35 ਸਾਲ ਤੋਂ ਉੱਪਰ ਦੇ ਵਰਗ ਵਿੱਚ ਅਨੰਤ ਨੇ ਪਹਿਲਾ ਸਥਾਨ ਅਤੇ ਸ਼ਿਵ ਦੂਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ 40 ਸਾਲ ਤੋਂ ਵੱਧ ਉਮਰ ਦੇ ਪੁਰਸ਼ ਸਿੰਗਲਜ਼ ਵਿੱਚ ਪ੍ਰੀਤਪਾਲ ਨੇ ਪਹਿਲਾ ਸਥਾਨ ਅਤੇ ਪਰਦੀਪ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰਾਂ 45 ਸਾਲ ਤੋਂ ਵੱਧ ਉਮਰ ਵਰਗ ਵਿੱਚ ਰਜਨੀਸ਼ ਨੇ ਪਹਿਲਾ ਸਥਾਨ ਅਤੇ ਅਸ਼ਵਿਨ ਨੇ ਦੂਜਾ ਸਥਾਨ ਹਾਸਲ ਕੀਤਾ। ਸ਼ਤਰੰਜ ਮੁਕਾਬਲੇ ਵਿੱਚ ਮਾਨਵ ਜੇਤੂ ਰਿਹਾ ਅਤੇ ਨਗਿੰਦਰ ਨਾਰੀਅਨ ਦੂਜੇ ਸਥਾਨ ’ਤੇ ਰਿਹਾ। 

 

Tags: Chitkara University , Banur , Rajpura , Dr. Ashok K Chitkara , Chitkara Business School , Dr. Madhu Chitkara

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD