Thursday, 04 June 2026

 

 

ਖ਼ਾਸ ਖਬਰਾਂ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ

 

ਚਿਤਕਾਰਾ ਸਕੂਲ ਆਫ਼ ਪਲੈਨਿੰਗ ਐਂਡ ਆਰਕੀਟੈਕਚਰ ਅਤੇ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਵੱਲੋਂ ਪੰਜਾਬ ਚੈਪਟਰ ਦੀਆਂ ਸਾਲਾਨਾ ਇੱਕ-ਰੋਜ਼ਾ ਇਨਡੋਰ ਖੇਡਾਂ ‘ਸਮੈਸ਼-2’ ਦਾ ਆਯੋਜਨ

Chitkara University, Banur, Rajpura, Dr. Ashok K Chitkara,Chitkara Business School, Dr. Madhu Chitkara

Web Admin

Web Admin

5 Dariya News

ਰਾਜਪੁਰਾ , 08 Nov 2023

Last updated on: Nov 08, 2023, 00:00 IST

ਚਿਤਕਾਰਾ ਯੂਨੀਵਰਸਿਟੀ ਦੇ ਚਿਤਕਾਰਾ ਸਕੂਲ ਆਫ਼ ਪਲੈਨਿੰਗ ਐਂਡ ਆਰਕੀਟੈਕਚਰ(ਸੀਐਸਪੀਏ), ਨੇ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟ (ਆਈਆਈਏ) ਦੇ ਸਹਿਯੋਗ ਨਾਲ ਅੱਜ ਇੱਥੇ ਆਈਆਈਏ ਦੇ ਮੈਂਬਰਾਂ ਅਤੇ ਪੰਜਾਬ ਦੇ ਆਰਕੀਟੈਕਚਰਾਂ ਲਈ ਦੀਆਂ ਸਾਲਾਨਾ ਇੱਕ ਰੋਜ਼ਾ ਇਨਡੋਰ ਖੇਡਾਂ ਸਮੈਸ਼-2 ਦਾ ਆਯੋਜਨ ਕੀਤਾ। ਚਿਤਕਾਰਾ ਯੂਨੀਵਰਸਿਟੀ ਸਪੋਰਟਸ ਬੋਰਡ ਨੇ ਟੂਰਨਾਮੈਂਟ ਦੇ ਆਯੋਜਨ ਵਿੱਚ ਮੁੱਖ ਭੂਮਿਕਾ ਨਿਭਾਈ ਅਤੇ ਸਾਰੀਆਂ ਜ਼ਰੂਰੀ ਲੋਡ਼ਾਂ ਤੇ ਬੁਨਿਆਦੀ ਢਾਂਚਾ ਮੁਹੱਈਆ ਕਰਾਇਆ। 

ਪੰਜਾਬ ਭਰ ਤੋਂ ਪਹੁੰਚੇ ਹੋਏ 75 ਆਰਕੀਟੈਕਚਰਾਂ ਨੇ ਸੀਐਸਪੀਏ ਦੇ ਫੈਕਲਟੀ ਮੈਂਬਰਾਂ ਦੇ ਨਾਲ ਦਿਨ ਭਰ ਚੱਲੇ ਬੈਡਮਿੰਟਨ, ਟੇਬਿਲ ਟੈਨਿਸ ਅਤੇ ਸਤਰੰਜ ਦੇ ਵੱਖ-ਵੱਖ ਇਨਡੋਰ ਮੁਕਾਬਲਿਆਂ ਵਿੱਚ ਭਾਗ ਲਿਆ। ਇਸ ਸਮਾਗਮ ਵਿੱਚ ਖਿਡਾਰੀਆਂ ਦੀ ਭਾਵਨਾ, ਉਤਸ਼ਾਹ ਅਤੇ ਖੇਡਾਂ ਪ੍ਰਤੀ ਜੋਸ਼ ਦਾ ਉੱਚ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਸਾਰੇ ਉਮਰ ਵਰਗਾਂ ਦੇ ਆਰਕੀਟੈਕਚਰ ਪੇਸ਼ੇਵਰਾਂ ਨੇ ਇਨ੍ਹਾਂ ਖੇਡਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ।

ਸਮਾਗਮ ਦੇ ਮੁੱਖ ਮਹਿਮਾਨ ਆਰਕੀਟੈਕਟ ਪ੍ਰਿਤਪਾਲ ਸਿੰਘ ਆਹਲੂਵਾਲੀਆ (ਚੇਅਰਮੈਨ- ਆਈ.ਆਈ.ਏ. ਪੰਜਾਬ ਚੈਪਟਰ) ਸਨ। ਇਸ ਮੌਕੇ ਦਿਨੇਸ਼ ਸੀ ਭਗਤ (ਵਾਈਸ ਚੇਅਰਮੈਨ-ਆਈ.ਆਈ.ਏ. ਪੰਜਾਬ ਚੈਪਟਰ), ਰਾਜਨ ਟਾਂਗਰੀ (ਸਯੁੰਕਤ ਸਕੱਤਰ), ਆਰਕੀਟੈਕਟ ਨਿਰੰਜਨ ਕੁਮਾਰ(ਕਨਵੀਨਰ ਸਪੋਰਟਸ ਕਮੇਟੀ), ਆਰ. ਰਜਨੀਸ਼ ਵਾਲੀਆ (ਆਰਕੀਟੈਕਟਸ ਵੈਲਫੇਅਰ ਕਮੇਟੀ), ਆਰਕੀਟੈਕਟ ਸੰਜੇ ਕੁਮਾਰ (ਈਵੈਂਟ ਕਨਵੀਨਰ ਆਈ.ਆਈ.ਏ.), ਆਰਕੀਟੈਕਟ ਰਜਿੰਦਰ ਸੰਧੂ (ਚੇਅਰਮੈਨ ਆਈਆਈਏ ਪਟਿਆਲਾ), ਆਰਕੀਟੈਕਟ ਨਗਿੰਦਰ ਨਰਾਇਣ (ਚੇਅਰਮੈਨ ਆਈਆਈਏ ਹੁਸ਼ਿਆਰਪੁਰ-ਕਪੂਰਥਲਾ), ਆਰਕੀਟੈਕਟ ਰਾਜਨ ਤਾਂਗਡ਼ੀ (ਜਨਰਲ ਸਕੱਤਰ) ਅਤੇ ਆਰਕੀਟੈਕਟ ਬਲਬੀਰ ਬੱਗਾ (ਚੇਅਰਮੈਨ ਆਈ.ਆਈ.ਏ. ਲੁਧਿਆਣਾ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।

ਇਹ ਟੂਰਨਾਮੈਂਟ ਇੱਕ ਸਾਲਾਨਾ ਈਵੈਂਟ ਹੈ ਅਤੇ ਇਸ ਵਿੱਚ ਪੰਜਾਬ ਭਰ ਦੇ ਆਰਕੀਟੈਕਟ ਮਿਲ ਕੇ ਇਸ ਇਨਡੋਰ ਟੂਰਨਾਮੈਂਟ ਵਿੱਚ ਭਾਗ ਲੈਂਦੇ ਹਨ। ਚੇਅਰਮੈਨ ਆਈ.ਆਈ.ਏ ਪੰਜਾਬ ਆਰਕੀਟੈਕਟ ਪ੍ਰਿਤਪਾਲ ਸਿੰਘ ਆਹਲੂਵਾਲੀਆ ਨੇ ਚਿਤਕਾਰਾ ਸਕੂਲ ਆਫ਼ ਪਲੈਨਿੰਗ ਐਂਡ ਆਰਕੀਟੈਕਚਰ ਦੇ ਡੀਨ ਸੁਮਿਤ ਵਢੇਰਾ ਦੇ ਇਸ ਸਮਾਗਮ ਦੀ ਮੇਜ਼ਬਾਨੀ ਲਈ ਕੀਤੇ ਉਪਰਾਲੇ ਅਤੇ ਸਫਲ ਸਮਾਰੋਹ ਲਈ ਕੀਤੇ ਪ੍ਰਬੰਧਾਂ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਚਿਤਕਾਰਾ ਯੂਨੀਵਰਸਿਟੀ ਵੱਲੋਂ ਮੁਹੱਈਆ ਕਰਾਈਆਂ ਗਈਆਂ ਸਹੂਲਤਾਂ, ਬੁਨਿਆਦੀ ਢਾਂਚੇ ਅਤੇ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ। 

ਉਨ੍ਹਾਂ ਚਿਤਕਾਰਾ ਯੂਨੀਵਰਸਿਟੀ ਦੀ ਪਰਾਹੁਣਚਾਰੀ ਅਤੇ ਚਿਤਕਾਰਾ ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ ਦੁਆਰਾ ਟੂਰਨਾਮੈਂਟ ਦਾ ਸਫਲ ਸੰਚਾਲਨ ਅਤੇ ਯੂਨੀਵਰਸਿਟੀ ਸਪੋਰਟਸ ਬੋਰਡ ਅਤੇ ਸਮੁੱਚੇ ਤੌਰ ’ਤੇ ਚਿਤਕਾਰਾ ਯੂਨੀਵਰਸਿਟੀ ਦੀ ਪ੍ਰਸੰਸਾ ਕੀਤੀ। ਉਨ੍ਹਾਂ ਚਿਤਕਾਰਾ ਯੂਨੀਵਰਸਿਟੀ ਦੇ ਨਾਲ ਆਈਆਈਏ ਪੰਜਾਬ ਦੀ ਸਾਂਝੇਦਾਰੀ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਣ ਅਤੇ ਅਜਿਹੇ ਸਮਾਗਮਾਂ ਦੀ ਇਕੱਠਿਆਂ ਮੇਜ਼ਬਾਨੀ ਕਰਨ ਦੀ ਇੱਛਾ ਪ੍ਰਗਟ ਕੀਤੀ। ਇਸ ਮੌਕੇ ਚਿਤਕਾਰਾ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾ: ਮਧੂ ਚਿਤਕਾਰਾ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸੀਐਸਪੀਏ ਵਿਭਾਗ ਦੇ ਵਲੰਟੀਅਰਾਂ, ਚਿਤਕਾਰਾ ਸਪੋਰਟਸ ਬੋਰਡ ਅਤੇ ਪ੍ਰਬੰਧਕੀ ਕਮੇਟੀ  ਦੇ ਯਤਨਾਂ ਦੀ ਸ਼ਲਾਘਾ ਕੀਤੀ।

ਟੂਰਨਾਮੈਂਟ ਵਿੱਚ ਹੋਏ ਵੱਖ-ਵੱਖ ਮੁਕਾਬਲਿਆਂ ਦੇ ਨਤੀਜੇ ਹੇਠ ਲਿਖੇ ਅਨੁਸਾਰ ਰਹੇ:-

ਟੇਬਲ ਟੈਨਿਸ ਪੁਰਸ਼ ਸਿੰਗਲ ਵਿੱਚ ਅਤੁਲ ਦੱਤਾ ਨੇ ਪਹਿਲਾ ਸਥਾਨ ਜਿੱਤਿਆ ਅਤੇ ਅਸ਼ਵਿਨ ਦੂਜੇ ਸਥਾਨ ’ਤੇ ਰਿਹਾ। ਮਹਿਲਾ ਸਿੰਗਲ ਵਰਗ ਵਿੱਚ ਰਮਿੰਦਰ ਨੇ ਪਹਿਲਾ ਅਤੇ ਜਸਮੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ।

ਬੈਡਮਿੰਟਨ ਦੇ (40 ਸਾਲ ਤੋਂ ਵੱਧ ਉਮਰ ਵਰਗ) ਦੇ ਪੁਰਸ਼ਾਂ ਦੇ ਡਬਲਜ਼ ਮੁਕਾਬਲੇ ਵਿੱਚ ਨਿਰੰਜਨ ਅਤੇ ਰਜਨੀਸ਼ ਨੇ ਮਿਲ ਕੇ ਪਹਿਲਾ ਸਥਾਨ ਜਿੱਤਿਆ ਅਤੇ ਸੰਜੇ ਤੇ ਅਸ਼ਵਿਨੀ ਦੂਜੇ ਸਥਾਨ ਤੇ ਰਹੇ।

ਇਸੇ ਤਰ੍ਹਾਂ ਬੈਡਮਿੰਟਨ (40 ਸਾਲ ਤੋਂ ਘੱਟ ਪੁਰਸ਼) ਡਬਲਜ਼ ਪ੍ਰਤੀਯੋਗਿਤਾ ਸ਼ਿਵ ਅਤੇ ਅਨੰਤ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਪ੍ਰੀਤਪਾਲ ਤੇ ਕੋਮਲ ਪ੍ਰੀਤ ਦੂਜੇ ਸਥਾਨ ’ਤੇ ਰਹੀ।

ਬੈਡਮਿੰਟਨ ਮਿਕਸਡ ਡਬਲਜ਼ ਮੁਕਾਬਲੇ ਵਿੱਚ ਪ੍ਰੀਤਪਾਲ ਅਤੇ ਨੀਲਮ ਨੇ ਪਹਿਲਾ ਸਥਾਨ ਜਿੱਤਿਆ ਅਤੇ ਦਵਿੰਦਰ ਪਾਲ ਸਿੰਘ ਅਤੇ ਰਮਿੰਦਰ ਕੌਰ ਦੂਜੇ ਸਥਾਨ ਤੇ ਰਹੇ।

ਬੈਡਮਿੰਟਨ ਸਿੰਗਲਜ਼ ਪੁਰਸ਼ 35 ਸਾਲ ਤੋਂ ਉੱਪਰ ਦੇ ਵਰਗ ਵਿੱਚ ਅਨੰਤ ਨੇ ਪਹਿਲਾ ਸਥਾਨ ਅਤੇ ਸ਼ਿਵ ਦੂਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ 40 ਸਾਲ ਤੋਂ ਵੱਧ ਉਮਰ ਦੇ ਪੁਰਸ਼ ਸਿੰਗਲਜ਼ ਵਿੱਚ ਪ੍ਰੀਤਪਾਲ ਨੇ ਪਹਿਲਾ ਸਥਾਨ ਅਤੇ ਪਰਦੀਪ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰਾਂ 45 ਸਾਲ ਤੋਂ ਵੱਧ ਉਮਰ ਵਰਗ ਵਿੱਚ ਰਜਨੀਸ਼ ਨੇ ਪਹਿਲਾ ਸਥਾਨ ਅਤੇ ਅਸ਼ਵਿਨ ਨੇ ਦੂਜਾ ਸਥਾਨ ਹਾਸਲ ਕੀਤਾ। ਸ਼ਤਰੰਜ ਮੁਕਾਬਲੇ ਵਿੱਚ ਮਾਨਵ ਜੇਤੂ ਰਿਹਾ ਅਤੇ ਨਗਿੰਦਰ ਨਾਰੀਅਨ ਦੂਜੇ ਸਥਾਨ ’ਤੇ ਰਿਹਾ। 

 

Tags: Chitkara University , Banur , Rajpura , Dr. Ashok K Chitkara , Chitkara Business School , Dr. Madhu Chitkara

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD