Friday, 03 May 2024

 

 

ਖ਼ਾਸ ਖਬਰਾਂ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਹੀ ਗ੍ਰੇਟਰ ਮੁਹਾਲੀ ਇਲਾਕੇ ਦਾ ਵਿਕਾਸ ਕਰਵਾਇਆ ਤੇ ਇਥੇ ਕੌਮਾਂਤਰੀ ਹਵਾਈ ਅੱਡਾ, ਸੰਸਥਾਵਾਂ ਤੇ ਆਈ ਟੀ ਸੈਕਟਰ ਲਿਆਂਦਾ: ਸੁਖਬੀਰ ਸਿੰਘ ਬਾਦਲ ਕਾਂਗਰਸ ਸਕੱਤਰ ਅਤੇ ਸੰਯੁਕਤ ਸਕੱਤਰ ਸਮੇਤ 300 ਦੇ ਕਰੀਬ ਭਾਜਪਾ ਚ ਸ਼ਾਮਲ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਨਿਰਵਿਘਨ ਨਾਮਜ਼ਦਗੀ ਪ੍ਰਕਿਰਿਆ ਲਈ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਕੀਤੀ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਨਾਮਜ਼ਦਗੀਆਂ ਭਰਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਨਾਮਜ਼ਦਗੀਆਂ ਭਰਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ ਲੁਧਿਆਣਾ ਪ੍ਰਸ਼ਾਸਨ ਕਣਕ ਦੀ ਨਿਰਵਿਘਨ ਖਰੀਦ ਸੀਜ਼ਨ ਨੂੰ ਯਕੀਨੀ ਬਣਾ ਰਿਹਾ ਹੈ - ਡਿਪਟੀ ਕਮਿਸਸ਼ਨਰ ਜੇਕਰ ਭਾਜਪਾ ਇੱਕ ਵਾਰ ਫਿਰ ਸੱਤਾ 'ਚ ਆਈ ਤਾਂ ਰਾਖਵਾਂਕਰਨ ਖ਼ਤਮ ਕਰ ਦੇਵੇਗੀ : ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਦਾ ਸ਼ਹਿਰ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ, ਹਜ਼ਾਰਾਂ ਕਾਂਗਰਸੀ ਵਰਕਰ ਪਹੁੰਚੇ ਸ਼ਹਿਰ ਦੀ ਸਾਫ਼-ਸਫਾਈ ’ਚ ਭਾਗ ਲੈਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਮਿਸ਼ਨਰ ਨੇ ਕੀਤਾ ਸਨਮਾਨਿਤ ਜਿਲ੍ਹੇ ਵਿੱਚ ਹੁਣ ਤੱਕ 440280 ਮੀਟਰਿਕ ਟਨ ਕਣਕ ਦੀ ਹੋਈ ਆਮਦ–ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੌਣ ਅਫ਼ਸਰ ਘਨਸ਼ਾਮ ਥੋਰੀ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਵਿਨੀਤ ਕੁਮਾਰ ਦੀ ਨਿਗਰਾਨੀ ਵਿਚ ਹੋਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਕੱਢਿਆ ਫਲੈਗ ਮਾਰਚ ਸਿਆਸੀ ਪਾਰਟੀਆਂ ਦੀ ਮੌਜੂਦਗੀ ’ਚ ਵੋਟਿੰਗ ਮਸ਼ੀਨਾਂ ਦੀ ਹੋਈ ਪਹਿਲੀ ਰੈਂਡੇਮਾਈਜ਼ੇਸ਼ਨ ਡੀ.ਸੀ. ਆਸ਼ਿਕਾ ਜੈਨ ਨੇ ਮੈਰਿਟ ਵਿੱਚ ਆਏ ਸਰਕਾਰੀ ਸਕੂਲਾਂ ਦੇ 10ਵੀਂ ਅਤੇ 10+2 ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਮੈਡਲਾਂ ਨਾਲ ਸਨਮਾਨ ਕਰ ਮਨੋਬਲ ਵਧਾਇਆ ਪਟਿਆਲਾ ਜ਼ਿਲ੍ਹੇ ਦੇ 52 ਵਿਦਿਆਰਥੀਆਂ ਬਾਰਵੀਂ ਦੀ ਮੈਰਿਟ ਸੂਚੀ ’ਚ, ਸਰਕਾਰੀ ਸਕੂਲਾਂ 33 ਵਿਦਿਆਰਥੀ ਚਮਕੇ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਗਰਮੀ ਦੇ ਚੱਲਦਿਆਂ ਪੋਲਿੰਗ ਬੂਥਾਂ ਤੇ ਕੀਤੇ ਜਾਣਗੇ ਖਾਸ ਪ੍ਰਬੰਧ ਸੀਜੀਸੀ ਲਾਂਡਰਾਂ ਵਿਖੇ ਵਿਗਆਨ ਅਤੇ ਤਕਨਾਲੋਜੀ ਵਿੱਚ ਕੰਪਿਊਟੇਸ਼ਨਲ ਵਿਧੀਆਂ ਸੰਬੰਧੀ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਜ਼ਿਲ੍ਹਾ ਚੋਣ ਅਫਸਰ ਡਾ ਸੇਨੂ ਦੁੱਗਲ ਵੱਲੋਂ ਅਬੋਹਰ ਅਤੇ ਬੱਲੂਆਣਾ ਦੇ ਗਿਣਤੀ ਕੇਂਦਰਾਂ ਦਾ ਦੌਰਾ ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ

 

76ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ 'ਤੇ

ਨਿਰਸਵਾਰਥ ਸੇਵਾ ਨੂੰ ਦਰਸਾਉਂਦੇ ਹੋਏ ਨਿਰੰਕਾਰੀ ਸ਼ਰਧਾਲੂਆਂ ਚ ਭਰਵਾਂ ਉਤਸ਼ਾਹ

Nirankari, Satguru Mata Sudiksha ji Maharaj, Sant Nirankari charitable Foundation, Sant Nirankari Mission

Web Admin

Web Admin

5 Dariya News

ਚੰਡੀਗੜ੍ਹ , 11 Oct 2023

ਸ਼੍ਰੀ ਓ.ਪੀ ਨਿਰੰਕਾਰੀ ਜ਼ੋਨਲ ਇੰਚਾਰਜ ਚੰਡੀਗੜ੍ਹ ਨੇ ਦੱਸਿਆ ਕਿ ਸੰਤ ਨਿਰੰਕਾਰੀ ਅਧਿਆਤਮਿਕ ਅਸਥਾਨ ਸਮਾਲਖਾ ਵਿਖੇ ਨਿਰੰਕਾਰੀ ਮਿਸ਼ਨ ਦਾ 76ਵਾਂ ਸਾਲਾਨਾ ਸੰਤ ਸਮਾਗਮ ਪਿਛਲੇ 75 ਸਾਲਾਂ ਦੀ ਤਰ੍ਹਾਂ ਇਸ ਸਾਲ ਵੀ 28, 29 ਅਤੇ 30 ਅਕਤੂਬਰ, 2023 ਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜ ਪਿਤਾ ਰਮਿਤ ਜੀ ਦੀ ਹਜ਼ੂਰੀ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਦਾ ਭਰਪੂਰ ਆਨੰਦ ਵਿਸ਼ਵ ਭਰ ਤੋਂ ਆਉਣ ਵਾਲੇ ਸਮੂਹ ਨਿਰੰਕਾਰੀ ਸ਼ਰਧਾਲੂ ਲੈਣਗੇ।ਇਸ ਖੁਸ਼ਖਬਰੀ ਨਾਲ ਸਮੁੱਚੇ ਨਿਰੰਕਾਰੀ ਜਗਤ ਵਿੱਚ ਪੂਰਾ ਉਤਸ਼ਾਹ ਹੈ ,ਜਿੱਥੇ ਹਰ ਪ੍ਰਾਂਤ ਦੇ ਸ਼ਰਧਾਲੂ ‘ਵਸੁਦੈਵ ਕੁਟੰਬਕੰਬ’ ਦੀ ਸੁੰਦਰ ਭਾਵਨਾ ਨਾਲ ਇੱਕ ਵਿਸਤ੍ਰਿਤ ਪਰਿਵਾਰ ਦੇ ਰੂਪ ਵਿੱਚ ਸਤਿਗੁਰੂ ਦੇ ਸ਼ਾਖਸ਼ਾਤ ਰੂਬਰੂ ਦਰਸ਼ਨ ਕਰਨਗੇ ਅਤੇ ਉਨ੍ਹਾਂ ਦੀ ਇਲਾਹੀ ਬਾਣੀ ਦਾ ਵੀ ਅਨੰਦ ਮਾਨਣਗੇ। 

ਇਹ ਸਮਾਗਮ ਆਪਣੇ ਆਪ ਵਿੱਚ ਇੱਕ ਅਲੌਕਿਕ ਨਜ਼ਾਰਾ ਹੋਵੇਗਾ ,ਜਿੱਥੇ ਸਾਰੇ ਲੋਕ ਆਪਣੀ ਬੋਲੀ, ਜਾਤ, ਧਰਮ, ਭੇਦ ਭਾਵ ਨੂੰ ਭੁੱਲ ਕੇ 'ਏਕਤਤਵ' ਦੇ ਇਲਾਹੀ ਸੰਦੇਸ਼ ਨੂੰ ਅਸਲ ਵਿੱਚ ਸਾਕਾਰ ਕਰਨਗੇ। ਇਹ ਜਾਣਕਾਰੀ ਚੰਡੀਗੜ੍ਹ ਦੇ ਜ਼ੋਨਲ ਇੰਚਾਰਜ ਸ੍ਰੀ ਓ.ਪੀ.ਨਿਰੰਕਾਰੀ ਨੇ ਦਿੱਤੀ। ਸਮਾਗਮ ਦਾ ਅਰਥ ਹੈ "ਸੰਤਾਂ ਦਾ ਇਕੱਠ," ਇਸ ਪਵਿੱਤਰ ਮੌਕੇ ਦੀਆਂ ਤਿਆਰੀਆਂ ਸੰਗਤਾਂ ਵੱਲੋਂ  ਬਹੁਤ ਹੀ ਸ਼ਰਧਾ, ਤਨਦੇਹੀ ਅਤੇ ਚੇਤੰਨਤਾ ਨਾਲ ਕੀਤੀਆਂ ਜਾ ਰਹੀਆਂ ਹਨ। ਜਿੱਧਰ  ਵੀ ਦੇਖੋ, ਸੂਰਜ ਦੀ ਪਹਿਲੀ ਕਿਰਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨਿਰਸਵਾਰਥ ਹੋ ਕੇ, ਨੱਚਦੇ -ਝੂਮਦੇ ਹੋਏ  ਸਤਿਗੁਰੂ ਦੇ ਸਾਕਾਰ  ਰੂਪ ਵਿਚ ਦਰਸ਼ਨ ਕਰਕੇ ਆਪਣੀਆਂ ਸੇਵਾਵਾਂ ਨੂੰ ਅਨੰਦਪੂਰਨ ਨਿਭਾ ਰਹੀਆਂ ਹਨ।

ਇਸ ਅਨੋਖੇ ਨਜ਼ਾਰੇ ਨੂੰ ਦੇਖ ਕੇ ਲੱਗਦਾ ਹੈ ਕਿ ਨਿਰੰਕਾਰੀ ਮਿਸ਼ਨ ਦੀਆਂ ਸਿੱਖਿਆਵਾਂ ਸਦਭਾਵਨਾ ਅਤੇ ਏਕਤਾ ਦੀ ਸੁੰਦਰ ਭਾਵਨਾ ਦਾ ਪ੍ਰਗਟਾਵਾ ਕਰ ਰਹੀਆਂ ਹਨ। ਬਜ਼ੁਰਗ ,ਬੱਚੇ, ਨੌਜਵਾਨ ਸਾਰੇ ਹੀ ਇਨ੍ਹਾਂ ਸੇਵਾਵਾਂ ਵਿੱਚ ਪੂਰੇ ਉਤਸ਼ਾਹ ਅਤੇ ਤਨ-ਮਨ ਨਾਲ ਯੋਗਦਾਨ ਪਾ ਰਹੇ ਹਨ।   ਮੈਦਾਨਾਂ ਨੂੰ ਪੱਧਰਾ ਕਰਨ ਲਈ ਮਿੱਟੀ ਨਾਲ ਭਰੇ ਤਸਲੇ  ਬਰਤਨ ਵਰਤੇ ਜਾਂਦੇ ਸਨ । ਛੋਟੇ ਬੱਚੇ ਵੀ ਆਪਣੇ ਨਿੱਕੇ-ਨਿੱਕੇ ਹੱਥਾਂ ਵਿੱਚ ਤਸਲੇ  ਬਰਤਨ ਫੜ ਕੇ ਸੇਵਾ ਦਾ ਆਨੰਦ ਲੈ ਰਹੇ ਹਨ। ਸੇਵਾ ਦਾ ਅਨੋਖਾ ਨਜ਼ਾਰਾ ਹਰ ਪਾਸੇ ਨਜ਼ਰ ਆਉਂਦਾ ਹੈ। ਇਹ ਸਭ ਕੁਝ ਆਉਣ ਵਾਲੇ ਸ਼ਰਧਾਲੂਆਂ ਅਤੇ ਦਰਸ਼ਕਾਂ ਦਾ ਸ਼ਾਨਦਾਰ ਸੁਆਗਤ ਕਰਨ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਸੰਗਤਾਂ ਇਸ ਦਾ ਭਰਪੂਰ ਅਨੰਦ ਪ੍ਰਾਪਤ ਕਰ ਸਕਣ।

ਸੰਗਤਾਂ ਲਈ ਟੈਂਟ ਲਗਾਉਣੇ, ਛਬੀਲਾਂ ਲਾਉਣ ਵਿੱਚ ਮਦਦ ਆਦਿ ਦੇ ਕੰਮ ਵੀ ਸੰਤਾਂ ਵੱਲੋਂ ਬੜੇ ਉਤਸ਼ਾਹ ਨਾਲ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਦਿਨ-ਰਾਤ ਦੀ ਅਣਥੱਕ ਮਿਹਨਤ ਦਾ ਸਾਕਾਰਾਤਮਕ ਨਤੀਜਾ ਹੈ ਕਿ ਥੋੜ੍ਹੇ ਸਮੇਂ ਵਿੱਚ ਹੀ ਟੈਂਟਾਂ ਨਾਲ ਸੱਜੀ ਸੁੰਦਰ ਨਗਰੀ  ਇੱਕ ਆਕਰਸ਼ਕ ਇਕੱਠ ਕਰਨ ਵਾਲੀ ਥਾਂ ਵਿੱਚ ਤਬਦੀਲ ਹੋ ਜਾਵੇਗੀ । ਮਨੁੱਖਤਾ ਦੀ ਸੇਵਾ ਵਿਚ ਲੱਗੇ ਇਨ੍ਹਾਂ ਸਾਰੇ ਸੇਵਾਦਾਰਾਂ ਅਤੇ ਸ਼ਰਧਾਲੂਆਂ ਦੇ ਚਿਹਰਿਆਂ 'ਤੇ ਕੋਈ ਥਕਾਵਟ ਨਹੀਂ, ਬਸ ਖੁਸ਼ੀ ਦੀ ਇਕ ਆਭਾਸ ਨਜ਼ਰ ਆਉਂਦੀ ਹੈ, ਜਿਸ ਨੂੰ ਦੇਖ ਕੇ ਮਨ ਬੇਹੱਦ ਪ੍ਰਸੰਨ ਹੋ ਜਾਂਦਾ ਹੈ। 

ਇਹ ਸੱਭ ਸਤਿਗੁਰੂ ਮਾਤਾ ਜੀ ਦੀ ਪਾਵਨ ਕਿਰਪਾ ਸਦਕਾ ਹੀ ਹੋ ਰਿਹਾ ਹੈ। ਸੇਵਾ ਲਈ ਸਤਿਗੁਰੂ ਮਾਤਾ ਜੀ ਵੀ ਅਕਸਰ ਆਪਣੇ ਵਿਚਾਰਾਂ ਵਿਚ ਇਹੋ ਸਮਝਾਉਂਦੇ ਹਨ ਕਿ 'ਤਨ ਪਵਿੱਤਰ ਸੇਵਾ ਕੀਤੇ ,ਧੰਨ ਪਵਿੱਤਰ ਦਾਨ ਕੀਤੇ ਮਨ ਪਵਿੱਤਰ ਹਰਿ ਭਜਨ ਕਰਨ  ਨਾਲ ਹੁੰਦਾ ਹੈ।’ ਭਾਵ ਤਨ, ਮਨ ਅਤੇ ਧਨ ਨਾਲ ਕੀਤੀ ਸੇਵਾ ਨੂੰ ਸਦਾ ਉੱਤਮ ਮੰਨਿਆ ਜਾਂਦਾ ਹੈ, ਜਿਸ ਨਾਲ  ਨਾਲ ਤੀਹਰਾ ਕਲਿਆਣ ਹੁੰਦੀ ਹੈ। ਇਸ ਪਵਿੱਤਰ ਸੰਤ ਸਮਾਗਮ ਵਿੱਚ ਭਾਰਤ ਭਰ ਤੋਂ ਇਲਾਵਾ ਦੂਰ-ਦੁਰਾਡੇ ਦੇਸ਼ਾਂ ਤੋਂ ਵੀ ਲੱਖਾਂ ਦੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਲਈ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ। ਨਿਰੰਕਾਰੀ ਸੇਵਾ ਦਲ ਦੇ ਭਰਾ-ਭੈਣ ਨੀਲੇ ਅਤੇ ਖਾਕੀ ਰੰਗ ਦੀ ਵਰਦੀ ਪਹਿਨ ਕੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਏਅਰਪੋਰਟ 'ਤੇ ਆਉਣ ਵਾਲੇ ਸਾਰੇ ਸ਼ਰਧਾਲੂਆਂ ਦਾ ਸਵਾਗਤ ਕਰਦੇ ਹੋਏ ਅਤੇ ਉਨ੍ਹਾਂ ਨੂੰ ਪਹਿਲਾਂ ਤੋਂ ਨਿਰਧਾਰਤ ਨਿਵਾਸ ਸਥਾਨ 'ਤੇ ਲੈ ਜਾਣ ਦੇ ਪ੍ਰਬੰਧ ਕਰਦੇ ਨਜ਼ਰ ਆਉਣਗੇ।

ਸੇਵਾ ਦਾ ਮਹੱਤਵ ‘ਸੰਪੂਰਨ ਹਰਦੇਵ ਬਾਣੀ’ ਵਿੱਚ ਵੀ ਦੱਸਿਆ ਗਿਆ ਹੈ ਕਿ-

"ਨਿਸ਼ਕਾਮ ਅਤੇ ਨਿਰਸਵਾਰਥ ਸੇਵਾ ਅੰਮ੍ਰਿਤ ਸਮਾਨ ਹੈ।

ਕਹੇ 'ਹਰਦੇਵ 'ਗੁਰੂ ਦਾ ਉਸ ਵਿੱਚ ਲੁੱਕਿਆ ਹੋਇਆ ਵਰਦਾਨ  ਹੈ।"

ਯਕੀਨਨ, ਇਸ ਬ੍ਰਹਮ ਨਿਰੰਕਾਰੀ ਸੰਤ ਸਮਾਗਮ ਵਿੱਚ, ਹਰ ਉਸ ਮਹਾਨ ਵਿਅਕਤੀ ਨੂੰ ਦਿਲੋਂ ਨਮਸਕਾਰ ਸੁਵਾਗਤਮ ਹੈ ਜੋ ਇੱਥੇ ਆ ਕੇ ਪਿਆਰ, ਏਕਤਾ ਅਤੇ ਸ਼ਾਂਤੀ ਦੇ ਇਸ ਪਵਿੱਤਰ ਤਿਉਹਾਰ ਵਿੱਚ ਸ਼ਾਮਲ ਹੋ ਕੇ ਪਰਮ ਅਨੰਦ ਦਾ ਅਨੁਭਵ ਕਰਨਾ ਚਾਹੁੰਦਾ ਹੈ।

 

Tags: Nirankari , Satguru Mata Sudiksha ji Maharaj , Sant Nirankari charitable Foundation , Sant Nirankari Mission

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD