Wednesday, 15 May 2024

 

 

ਖ਼ਾਸ ਖਬਰਾਂ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ ਲੋਕ ਸਭਾ ਹਲਕੇ ਫਿਰੋਜ਼ਪੁਰ ਦੇ ਜਨਰਲ ਤੇ ਪੁਲਿਸ ਅਬਜ਼ਰਵਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ‘ਲੀਵਰੇਜਿੰਗ ਏਆਈ ਲਰਨਿੰਗ’ ’ਤੇ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਸਿਹਤ ਸਕੱਤਰ ਨੇ ਸੂਬੇ ਅੰਦਰ ਮਾਤਰੀ ਮੌਤਾਂ ਦੀ ਕੀਤੀ ਸਮੀਖਿਆ ਬਾਬਾ ਹਰਦੇਵ ਸਿੰਘ ਜੀ ਨੇ ਆਪਣਾ ਸਮੁੱਚਾ ਜੀਵਨ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ ਸਵੀਪ ਗਤੀਵਿਧੀਆਂ ਵੋਟਰਾਂ ਨੂੰ ਜਾਗਰੂਕ ਕਰਨ ਦਾ ਵਧੀਆ ਉਪਰਾਲਾ- ਡਾ. ਸੰਜੀਵ ਕੁਮਾਰ, ਐਸ.ਡੀ.ਐੱਮ. ਮਲੋਟ ਖ਼ਰਚਾ ਆਬਜ਼ਰਵਰ ਨੇ ਜ਼ਿਲ੍ਹਾ ਖ਼ਰਚਾ ਨਿਗਰਾਨ ਸੈੱਲ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ

 

ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਅੰਤਰਰਾਜੀ ਮੈਡੀਕਲ ਨਸ਼ਾ ਸਪਲਾਈ ਦਾ ਪਰਦਾਫਾਸ਼

Crime News Punjab, Punjab Police, Police, Crime News, Fatehgarh Sahib Police, Fatehgarh Sahib

Web Admin

Web Admin

5 Dariya News

ਫਤਹਿਗੜ੍ਹ ਸਾਹਿਬ , 03 Oct 2023

ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨਸ਼ਿਆ ਦੇ ਖ਼ਿਲਾਫ ਵਿੱਢੀ ਮੁਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਸ੍ਰੀ ਰਾਕੇਸ਼ ਯਾਦਵ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ,ਦੀਆਂ ਹਦਾਇਤਾ ਅਨੁਸਾਰ ਸ੍ਰੀ ਗੁਰਬੰਸ ਬੈਂਸ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸ਼੍ਰੀ ਰਾਜ ਕੁਮਾਰ, ਉਪ ਕਪਤਾਨ ਪੁਲਿਸ ਸਬ ਡਵੀਜ਼ਨ ਫਤਹਿਗੜ ਸਾਹਿਬ ਦੀ ਨਿਗਰਾਨੀ ਹੇਠ ਇੰਸਪੈਕਟਰ ਅਮਰਬੀਰ ਸਿੰਘ ਇੰਚਾਰਜ ਸੀ.ਆਈ.ਏ.ਸਰਹਿੰਦ ਦੀ ਪੁਲਿਸ ਟੀਮ ਨੇ ਸਹਾਰਨਪੁਰ ਅਤੇ ਆਗਰਾ (ਉੱਤਰ ਪ੍ਰਦੇਸ਼) ਨਾਲ ਸਬੰਧਤ 14 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 2,30,400 ਨਸ਼ੀਲੀਆਂ ਗੋਲੀਆਂ,68144 ਨਸ਼ੀਲੇ ਟੀਕੇ, 9669 ਸ਼ੀਸ਼ੀਆਂ, 5760 ਨਸ਼ੀਲੇ ਕੈਪਸੂਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। 

ਜਿਸ ਦੇ ਨਾਲ ਉਤਰ ਪ੍ਰਦੇਸ਼ ਤੋਂ ਦਿੱਲੀ ਹਰਿਆਣਾ ਅਤੇ ਪੰਜਾਬ ਨੂੰ ਚੱਲ ਰਹੀ ਅੰਤਰਰਾਜੀ ਨਸ਼ਾ ਸਪਲਾਈ ਚੈਨ ਨੂੰ ਤੋੜਿਆ ਗਿਆ ਹੈ। ਡਾ.ਰਵਜੋਤ ਗਰੇਵਾਲ ਨੇ ਹੋਰ ਦੱਸਿਆ ਕਿ 12 ਅਗਸਤ 2023 ਨੂੰ ਸੀ.ਆਈ.ਏ. ਸਰਹਿੰਦ ਦੀ ਟੀਮ ਨੇ ਦੌਰਾਨੇ ਨਾਕਾਬੰਦੀ ਕਥਿਤ ਦੋਸ਼ੀ ਗੌਰਵ ਸਿੰਘ ਉਰਫ ਕਾਲਾ ਪੁੱਤਰ ਕਿਤਾਬ ਸਿੰਘ ਵਾਸੀ ਪਰਸ਼ੂਰਾਮ ਕਲੋਨੀ ਅੰਬਾਲਾ (ਹਰਿਆਣਾ) ਨੂੰ 44 ਨਸ਼ੀਲੇ ਟੀਕੇ ਅਤੇ 44 ਸੀਸੀਆਂ ਸਮੇਤ ਕਾਬੂ ਕੀਤਾ। ਕਥਿਤ ਦੋਸ਼ੀ ਖਿਲਾਫ ਮੁਕੱਦਮਾ ਨੰਬਰ 60 ਮਿਤੀ 12-08-2023 ਅ/ਧ 22/ਸੀ/61/85 ਐਨ ਡੀ ਪੀ ਐਸ ਐਕਟ ਥਾਣਾ ਮੂਲੇਪੁਰ ਦਰਜ ਕਰਵਾਇਆ ਗਿਆ। 

ਤਫਤੀਸ਼ ਦੌਰਾਨ ਬੈਕਵਰਡ ਲਿੰਕ ਤੇ ਕੰਮ ਕਰਦੇ ਹੋਏ ਸਾਹਮਣੇ ਆਇਆ ਕਿ ਦੋਸ਼ੀ ਗੌਰਵ ਸਿੰਘ ਉਰਫ ਕਾਲਾ ਸਹਾਰਨਪੁਰ (ਉੱਤਰ ਪ੍ਰਦੇਸ਼) ਦੇ ਨਸ਼ਾ ਤਸਕਰਾਂ ਤੋਂ ਮੈਡੀਕਲ ਨਸ਼ਾ ਲਿਆ ਕੇ ਪੰਜਾਬ ਦੇ ਜਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਸਪਲਾਈ ਕਰਦਾ ਸੀ।ਜਿਹਨਾ ਵਿੱਚ ਇਕ ਦਾ ਨਾਮ ਮੁਹੰਮਦ ਅਰਬਾਜ ਸੀ।ਇਸ ਤਫਤੀਸ ਵਿੱਚ ਟੈਕਨੀਕਲ ਤਰੀਕੇ ਨਾਲ ਕੰਮ ਕਰਦੇ ਹੋਏ ਸੀ.ਆਈ.ਏ.ਦੀਆਂ ਟੀਮਾਂ ਗਠਿਤ ਕਰਕੇ ਸਹਾਰਨਪੁਰ (ਉਤਰ ਪ੍ਰਦੇਸ) ਏਰੀਆ ਵਿਚ ਮਿਤੀ 25 ਸਤੰਬਰ 2023 ਨੂੰ ਰੇਡ ਕੀਤੀ ਗਈ, ਜਿੱਥੇ ਕਥਿਤ ਦੋਸ਼ੀ ਮੁਹੰਮਦ ਅਰਬਾਜ ਨੂੰ ਕਾਬੂ ਕੀਤਾ ਗਿਆ ਜੋ ਕਿ ਸਹਾਰਨਪੁਰ ਦੇ ਖਾਤਾਖੇੜੀ ਏਰੀਆ ਵਿੱਚ ਜਨਤਾ ਮੈਡੀਕਲ ਸਟੋਰ ਦੇ ਨਾਮ ਤੇ ਮੈਡੀਕਲ ਸਟੋਰ ਚਲਾ ਰਿਹਾ ਸੀ। 

ਅਗਲੀ ਤਫਤੀਸ ਦੌਰਾਨ ਇਸ ਦੇ ਸਾਥੀ ਮੁਹੰਮਦ ਸਲਮਾਨ ਨੂੰ ਕਾਬੂ ਕੀਤਾ ਗਿਆ ਜੋ ਇਹਨਾ ਦੋਵਾ ਦਾ ਸਹਾਰਨਪੁਰ ਤੋਂ ਹਟ ਕੇ ਚਿਲਕਾਣਾ ਰੋਡ ਸਾਈਫਨ ਕਸਬੇ ਦੇ ਨੇੜੇ ਇਕ ਗੋਦਾਮ ਮੈਡੀਕਲ ਨਸ਼ਾ ਰੱਖਣ ਲਈ ਕਿਰਾਏ ਪਰ ਲਿਆ ਹੋਇਆ ਸੀ। ਇਸ ਗੋਦਾਮ ਵਿੱਚੋਂ ਭਾਰੀ ਮਾਤਾਰਾ ਵਿਚ ਨਸ਼ੇ ਵਾਲੀਆਂ ਗੋਲੀਆਂ ਅਤੇ ਟੀਕੇ ਸ਼ੀਸ਼ੀਆ ਬਰਾਮਦ ਕੀਤੀਆ ਗਈਆ। ਇਸ ਤੋਂ ਅੱਗੇ ਤਫਤੀਸ਼ ਚਲਾਉਂਦੇ ਹੋਏ ਇਹਨਾ ਦੋਵੇ ਕਥਿਤ ਦੋਸ਼ੀਆ ਦੇ ਤੀਜੇ ਪਾਰਟਨਰ ਮੁਹੰਮਦ ਸਾਹਬੇਜ ਵਾਸੀ ਬੀਜੋਪੁਰਾ ਥਾਣਾ ਕੋਤਵਾਲੀ ਦਿਹਾਤੀ ਸਹਾਰਨਪੁਰ, ਜੋ ਕਿ ਇਹਨਾਂ ਨੂੰ ਮੈਡੀਕਲ ਨਸ਼ੇ ਦੀ ਸਪਲਾਈ ਦਿੰਦਾ ਸੀ ਦੇ ਪਿੰਡ ਰੇਡ ਕੀਤੀ ਗਈ। 

ਜਿਥੇ ਨਸ਼ੇ ਦੀ ਬਰਾਮਦਗੀ ਕੀਤੀ ਗਈ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਹੰਮਦ ਸਾਹਬੇਜ ਦਾ ਸਹਾਰਨਪੁਰ ਦੇ ਨੇੜੇ ਮੈਡੀਕਲ ਸਟੋਰ ਦੇ ਨਾਮ ਤੇ ਬੇਟ ਰੋਡ ਮਹੇਸ਼ਵਰੀ ਵਿਚ ਮੈਡੀਕਲ ਸਟੋਰ ਹੈ, ਜਿਸ ਦੀ ਆੜ ਵਿੱਚ ਇਹ ਮੈਡੀਕਲ ਨਸ਼ੇ ਦਾ ਗੋਰਖ ਧੰਦਾ ਕਰਦਾ ਆ ਰਿਹਾ ਸੀ। ਕਥਿਤ ਦੋਸ਼ੀ ਮੁਹੰਮਦ ਸ਼ਾਹਬੇਜ ਦੇ ਮੈਡੀਕਲ ਲਾਈਸੈਸ ਨੂੰ ਵੈਰੀਫਾਈ ਕਰਵਾਇਆ ਜਾ ਰਿਹਾ ਹੈ। ਕਥਿਤ ਦੋਸ਼ੀ ਮੁਹੰਮਦ ਸ਼ਾਹਬੇਜ ਪੁੱਛ ਗਿੱਛ ਤੋਂ ਬਾਅਦ ਅੱਗੇ ਦੀ ਤਫਤੀਸ਼ ਵਿੱਚ ਦੋਸ਼ੀ ਨੰਬਰ 5 ਰਕੇਸ਼ ਕੁਮਾਰ ਉਰਫ ਮਨੋਜ ਕੁਮਾਰ ਵਾਸੀ ਆਗਰਾ ਜੋ ਕਿ ਇਸ ਨਸ਼ੇ ਦੀ ਸਾਰੀ ਸਪਲਾਈ ਇਹਨਾਂ ਨੂੰ ਦਿੰਦਾ ਸੀ ਉਸ ਨੂੰ ਨਾਮਜਦ ਕਰਕੇ ਮਿਤੀ 29 ਸਤੰਬਰ 2023 ਨੂੰ ਆਗਰਾ ਤੋਂ ਗ੍ਰਿਫਤਾਰ ਕਰਕੇ ਉਸ ਪਾਸੋਂ ਭਾਰੀ ਮਾਤਰਾ ਵਿਚ ਨਸ਼ੀਲੇ ਟੀਕੇ ਅਤੇ ਗੋਲੀਆਂ ਬਰਾਮਦ ਕੀਤੀਆ ਗਈਆਂ। 

ਸੀ.ਆਈ.ਏ. ਦੀ ਟੀਮ ਨੇ ਇਹਨਾਂ ਚਾਰਾਂ ਦੋਸ਼ੀਆਂ ਦੇ ਮੈਡੀਕਲ ਨਸ਼ਾ ਸਪਲਾਈ ਕਰਨ ਲਈ ਬਣਾਏ 03 ਗੈਰ ਕਾਨੂੰਨੀ ਗੌਦਾਨ ਅਤੇ ਮੈਡੀਕਲ ਸਟੋਰਾਂ ਦਾ ਪਰਦਾਫਾਸ਼ ਕੀਤਾ ਅਤੇ ਇਹਨਾਂ ਤੋਂ 2,30,400 ਨਸ਼ੀਲੀਆਂ ਗੋਲੀਆਂ,68144 ਨਸ਼ੀਲੇ ਟੀਕੇ, 9669 ਸ਼ੀਸ਼ੀਆਂ, 5760 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਜਾ ਚੁੱਕੇ ਹਨ।ਇਹ ਸਾਰਾ ਡਰੱਗ ਰੈਕਟ ਸਹਾਰਨਪੁਰ (ਉੱਤਰਪ੍ਰਦੇਸ) ਵਿੱਚ ਚੱਲ ਰਿਹਾ ਸੀ। ਜਿਸਦੀ ਸਪਲਾਈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੋ ਰਹੀ ਸੀ, ਚਾਰੇ ਕਥਿਤ ਦੋਸ਼ੀ ਪੁਲਿਸ ਰਿਮਾਂਡ ਤੇ ਹਨ ਅਤੇ ਮੁਕਦਮੇ ਦੀ ਤਫਤੀਸ ਜਾਰੀ ਹੈ, ਜਿਹਨਾਂ ਪਾਸ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

 

Tags: Crime News Punjab , Punjab Police , Police , Crime News , Fatehgarh Sahib Police , Fatehgarh Sahib

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD