Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਚਿਤਕਾਰਾ ਯੂਨੀਵਰਸਿਟੀ ਵੱਲੋਂ ਇੰਟਰਨੈਸ਼ਨਲ ਸਟਾਰਟਅੱਪ ਫਾਊਂਡੇਸ਼ਨ ਦੇ ਚੇਅਰਮੈਨ ਜੇਏ ਚੌਧਰੀ ਦਾ ਆਨਰੇਰੀ ਡਾਕਟਰੇਟ ਦੀ ਉਪਾਧੀ ਨਾਲ ਸਨਮਾਨ

Chitkara University, Banur, Rajpura, Dr. Ashok K Chitkara,Chitkara Business School, Dr. Madhu Chitkara, J A Chowdary

Web Admin

Web Admin

5 Dariya News

ਬਨੂਡ਼/ਰਾਜਪੁਰਾ , 19 Sep 2023

Last updated on: Sep 19, 2023, 00:00 IST

ਚਿਤਕਾਰਾ ਯੂਨੀਵਰਸਿਟੀ ਨੇ ਇੰਟਰਨੈਸ਼ਨਲ ਸਟਾਰਟਅੱਪ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਸੰਸਥਾਪਕ ਅਤੇ ਜੇ ਏ ਚੌਧਰੀ ਨੂੰ ਡਾਕਟਰੇਟ ਦੀ ਆਨਰੇਰੀ ਉਪਾਧੀ ਨਾਲ ਸਨਮਾਨਿਆ ਹੈ। ਉੱਦਮਤਾ ਦੇ ਗਤੀਸ਼ੀਲ ਖੇਤਰ ਵਿੱਚ ਪਰਿਵਰਤਨਸ਼ੀਲ ਯੋਗਦਾਨ ਲਈ ਪਾਏ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਬੰਧੀ ਇਹ ਸਨਮਾਨ ਕੀਤਾ ਗਿਆ। ਜੇਏ ਚੌਧਰੀ ਦੁਆਰਾ ਸਥਾਪਿਤ ਇੰਟਰਨੈਸ਼ਨਲ ਸਟਾਰਟਅਪ ਫਾਊਂਡੇਸ਼ਨ, ਵਿਸ਼ਵ ਪੱਧਰ ਤੇ ਸਟਾਰਟਅੱਪ ਅਤੇ ਉਦਮੀ ਦੋਹਾਂ ਦੇ ਪ੍ਰਚਾਰ, ਉਤਸ਼ਾਹਿਤ ਕਰਨ ਅਤੇ ਸਮਰਥਨ ਕਰਨ ਲਈ ਵਚਨਬੱਧ ਹੈ। 

ਇਹ ਉਭਰਦੇ ਹੋਏ ਇਨੋਵੇਟਰਸ ਲਈ ਸਲਾਹ, ਸਰੋਤ ਅਤੇ ਇੱਕ ਸੰਪੰਨ ਪਲੇਟਫਾਰਮ ਪ੍ਰਦਾਨ ਕਰਦਾ ਹੈ। ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ: ਅਸ਼ੋਕ ਚਿਤਕਾਰਾ ਅਤੇ ਪ੍ਰੋ ਚਾਂਸਲਰ ਡਾ: ਮਧੂ ਚਿਤਕਾਰਾ ਨੇ ਚਿਤਕਾਰਾ ਯੂਨੀਵਰਸਿਟੀ ਪੰਜਾਬ ਦੇ ਕੈਂਪਸ ਵਿਖੇ ਉਨ੍ਹਾਂ ਨੂੰ ਡਿਗਰੀ ਪ੍ਰਦਾਨ ਕੀਤੀ।

ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਚਿਤਕਾਰਾ ਨੇ ਜੇ ਏ ਚੌਧਰੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ, ਕਿ ‘‘ਜੇ ਏ ਚੌਧਰੀ ਦੀ ਬੇਮਿਸਾਲ ਲੀਡਰਸ਼ਿਪ ਅਤੇ ਮਹੱਤਵਪੂਰਣ ਮੁੱਖ ਭੂਮਿਕਾ ਦੇ ਕਾਰਨ ਹੈਦਰਾਬਾਦ ਵਿੱਚ ਆਈਟੀ ਕ੍ਰਾਂਤੀ ਸੰਭਵ ਹੋਈ। ਉਨ੍ਹਾਂ ਕਿਹਾ ਕਿ ਕਈਂ ਪੁਰਸਕਾਰ ਹਾਸਿਲ ਕਰ ਚੁੱਕੇ ਸ੍ਰੀ ਚੌਧਰੀ ਸਮਾਜ ਵਿੱਚ ਬਦਲਾਅ ਲਿਆਉਣ ਵਿੱਚ ਕਾਮਯਾਬ ਹੋਏ ਹਨ। 

ਇੱਕ ਮਾਹਿਰ ਹੋਣ ਦੇ ਨਾਤੇ, ਉਸ ਦੇ ਵਿਚਾਰ ਅਤੇ ਸਲਾਹ ਦੁਨੀਆਂ ਭਰ ਦੇ ਆਈਟੀ ਸੈਕਟਰ ਉਦਯੋਗਾਂ ਨਾਲ ਸਬੰਧਤ ਵਿਆਪਕ ਅਤੇ ਮਹੱਤਵਪੂਰਨ ਮਾਮਲਿਆਂ ’ਤੇ ਅਕਸਰ ਮੰਗ ਕੀਤੀ ਜਾਂਦੀ ਹੈ। ਚਿਤਕਾਰਾ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾ. ਮਧੂ ਚਿਤਕਾਰਾ ਨੇ ਜੇ ਏ ਚੌਧਰੀ ਨੂੰ ਵਧਾਈ ਦਿੱਤੀ ਅਤੇ ਕਿਹਾ, ਕਿ ‘‘ਸ੍ਰੀ ਚੌਧਰੀ ਦਾ ਆਈਟੀ ਉਦਯੋਗ ਵਿੱਚ ਕੰਮ ਕਰਨ ਦਾ ਇੱਕ ਸ਼ਾਨਦਾਰ ਇਤਿਹਾਸ ਰਿਹਾ ਹੈ।  

ਆਪਣੇ 25 ਸਾਲਾਂ ਤੋਂ ਵੱਧ ਸਮੇਂ ਦੇ ਕੈਰੀਅਰ ਵਿੱਚ ਉਨ੍ਹਾਂ ਕਈਂ ਨਾਮਵਰਾਂ ਸੰਸਥਾਵਾਂ ਵਿੱਚ ਯੋਗਦਾਨ ਪਾਇਆ ਹੈ। ਉਹ ਹਮੇਸ਼ਾ ਨਵੇਂ ਦਿਸਹੱਦਿਆਂ ਦਾ ਪਿੱਛਾ ਕਰਦਾ ਹੈ ਅਤੇ ਆਪਣੀ ਸੋਚ ਨਾਲ ਭਵਿੱਖ ਦਾ ਨਿਰਮਾਣ ਕਰਦਾ ਹੈ।

ਇਸ ਮੌਕੇ ਸ੍ਰੀ ਜੇ ਏ ਚੌਧਰੀ ਨੇ ਉਨ੍ਹਾਂ ਨੂੰ ਦਿੱਤੇ ਆਨਰੇਰੀ ਡਾਕਟਰੇਟ ਦੇ ਦਿੱਤੇ ਸਨਮਾਨ ਲਈ ਚਿਤਕਾਰਾ ਯੂਨੀਵਰਸਿਟੀ ਦਾ ਧੰਨਵਾਦ ਕੀਤਾ ਅਤੇ ਕਿਹਾ, ਕਿ ‘‘ਉਨ੍ਹਾਂ ਲਈ ਇਹ ਸਨਮਾਨ ਹਾਸਿਲ ਕਰਨਾ ਬੇਹੱਦ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਲਈ ਮੈਂ ਵਿਸ਼ੇਸ਼ ਤੌਰ ’ਤੇ ਡਾ: ਅਸ਼ੋਕ ਚਿਤਕਾਰਾ ਅਤੇ ਡਾ. ਮਧੂ ਚਿਤਕਾਰਾ ਦਾ ਧੰਨਵਾਦ ਕਰਦਾ ਹਾਂ। 

ਉਨ੍ਹਾਂ ਕਿਹਾ ਕਿ ਚਿਤਕਾਰਾ ਨੇ ਜਿਸ ਤਰਾਂ ਨਾਲ ਉਦਯੋਗ ਜਗਤ ਨਾਲ ਸਬੰਧਿਤ ਕੋਰਸ ਆਰੰਭ ਕੀਤੇ ਹਨ, ਇਹ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਉਹ ਸਿੱਖਿਆ ਦੇ ਖੇਤਰ ਵਿੱਚ ਅਗਵਾਈ ਕਰਦੇ ਰਹਿਣਗੇ ਅਤੇ ਨਵੀਆਂ ਉਚਾਈਆਂ ’ਤੇ ਪਹੁੰਚਣਗੇ।” ਉਨ੍ਹਾਂ ਨੇ ਚਿਤਕਾਰਾ ਯੂਨੀਵਰਸਿਟੀ ਦੀਆਂ ਸਿੱਖਿਆ ਅਤੇ ਉੱਦਮਤਾ ਦੋਵਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਸ਼ਲਾਘਾ ਕੀਤੀ। 

ਜੇ ਏ ਚੌਧਰੀ ਨੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਮਦਰਾਸ ਤੋਂ ਸਾਲਿਡ ਸਟੇਟ ਇਲੈਕਟਰੋਨਿਕਸ ਵਿੱਚ ਐਮ.ਟੈਕ ਅਤੇ ਐਸਕੇ ਯੂਨੀਵਰਸਿਟੀ ਤੋਂ ਐਮ.ਐਸ.ਸੀ. ਦੀ ਡਿਗਰੀ ਹਾਸਿਲ ਕੀਤੀ ਹੋਈ ਹੈ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਭਾਰਤੀ ਪੁਲਾਡ਼ ਖੋਜ ਸੰਗਠਨ (ਇਸਰੋ) ਵਿੱਚ ਇੱਕ ਵਿਗਿਆਨੀ ਵਜੋਂ ਕੀਤੀ, ਜਿੱਥੇ ਉਹ ਭਾਸਕਰ, ਰੋਹਿਣੀ ਅਤੇ ਆਰੀਆਭੱਟ ਉਪਗ੍ਰਹਿਆਂ ਲਈ ਟੈਲੀਮੈਟਰੀ ਉਪ-ਸਿਸਟਮ ਡਿਜ਼ਾਈਨ ਕਰਨ ਵਿੱਚ ਸ਼ਾਮਲ ਸੀ। 

ਉਸ ਨੇ ਭਾਰਤ ਹੈਵੀ ਇਲੈਕਟਰੀਕਲਸ ਲਿਮਿਟੇਡ (ਭੇਲ) ਵਿੱਚ ਵੀ ਕੰਮ ਕੀਤਾ, ਜਿੱਥੇ ਉਸ ਨੇ ਤੰਤਰ ਵਿਕਾਸ ਵਿੱਚ ਯੋਗਦਾਨ ਪਾਇਆ, ਜੋ ਭੇਲ ਦੇ ਪਾਵਰ ਸਟੇਸ਼ਨਾਂ ਦੇ ਪ੍ਰਦੂਸ਼ਣ ਦੇ ਪੱਧਰਾਂ ਆਨਲਾਈਨ ਨਿਗਰਾਨੀ ਕਰ ਸਕਦਾ ਹੈ। ਸ੍ਰੀ ਚੌਧਰੀ ਨੇ ਐਨਆਰਡੀਸੀ, ਭਾਰਤ ਸਰਕਾਰ ਤੋਂ ਮੈਰੀਟੋਰੀਅਸ ਇਨਵੈਨਸ਼ਨ ਐਵਾਰਡ, ਭਾਰਤੀ ਆਈਟੀ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਐਚਐਮਏ ਐਵਾਰਡ ਆਫ਼ ਐਕਸੀਲੈਂਸ, ਆਧਰਾਂ ਪ੍ਰਦੇਸ਼ ਵਿੱਚ ਆਈਟੀ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਐਚਵਾਈਐਸਈਏ ਐਵਾਰਡ ਆਫ਼ ਐਕਸੀਲੈਂਸ ਅਤੇ 2020 ਵਿੱਚ ਐਚਵਾਈਐਸਈਏ ਨੇ ਉਨ੍ਹਾਂ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ। 

ਉਨ੍ਹਾਂ ਨੂੰ ਸਯੁੰਕਤ ਰਾਜ ਅਮਰੀਕਾ ਵਿੱਚ ਟੈਕਸਾਸ ਰਾਜ ਦੀ ਤੇਲਗੂ ਐਸੋਸੀਏਸ਼ਨ ਵੱਲੋਂ 1990 ਵਿੱਚ ਜੀਵਨ ਭਰ ਲਈ ਐਵਾਰਡ ਆਫ਼ ਐਕਸੀਲੈਂਸ ਨਾਲ ਵੀ ਸਨਮਾਨਿਆ ਗਿਆ। ਸ੍ਰੀ ਚੌਧਰੀ ਨੂੰ ਹੈਦਰਾਬਾਦ ਵਿੱਚ ਹਾਈਟੈੱਕ ਸਿਟੀ ਅਤੇ ਸਾਰੀਬਰਾਬਾਦ, ਤਿਰੂਪਤੀ ਵਿੱਚ ਆਈਆਈਡੀਟੀ ਦੀ ਸਥਾਪਨਾ ਅਤੇ ਹੈਦਰਾਬਾਦ ਵਿਖੇ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਇਨਫਰਮੇਸ਼ਨ ਟੈਕਨਾਲੋਜੀ ਬਣਾਉਣ ਵਿੱਚ ਮੁੱਖ ਆਰਕੀਟੈਕਟਾਂ ਵਿੱਚੋਂ ਇੱਕ ਦੇ ਖ਼ਿਤਾਬ  ਨਾਲ ਨਿਵਾਜਿਆ ਗਿਆ। 

ਉਹ ਪੋਰਟਲ ਪਲੇਅਰ ਦਾ ਸਹਿ-ਸੰਸਥਾਪਕ ਹੈ ਜਿਸ ਨੂੰ 2007 ਵਿੱਚ ਇਨਵੀਡੀਆ ਦੁਆਰਾ ਅਧਿਕ੍ਰਿਤ ਕੀਤਾ ਗਿਆ ਸੀ। ਉਹ ਹੈਦਰਾਬਾਦ ਏਂਜਲਸ ਦੇ ਸਹਿ-ਸੰਸਥਾਪਕ ਅਤੇ ਬੋਰਡ ਦੇ ਮੈਂਬਰ ਵੀ ਹਨ।

ਇਸ ਤੋਂ ਇਲਾਵਾ, ਉਨ੍ਹਾਂ ਉਸ ਚਿੱਪ ਦੇ ਵਿਕਾਸ ਦੀ ਵੀ ਅਗਵਾਈ ਕੀਤੀ ਜਿਸ ਨੇ ਆਈਪੋਡ ਦੀ ਪਹਿਲੀ ਜਨਰੇਸ਼ਨ ਦਾ ਨਿਰਮਾਣ ਕੀਤਾ। ਸ੍ਰੀ ਚੌਧਰੀ ਆਂਧਰਾ ਪ੍ਰਦੇਸ਼ ਲਈ ਉਦਯੋਗ ਵਿਕਾਸ ਫੋਰਮ ਦੇ ਚੇਅਰਮੈਨ ਤੋਂ ਇਲਾਵਾ ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਅਤੇ ਉਦਯੋਗ (ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼), ਦੇ ਪ੍ਰਧਾਨ ਤੋਂ ਇਲਾਵਾ ਅਨੰਤਪੁਰ ਡਿਵੈਲਪਮੈਂਟ ਇਨੀਸ਼ੀਏਟਿਵ ਫਾਊਂਡੇਸ਼ਨ ਅਤੇ ਫੂਡ 360 ਫਾਊਂਡੇਸ਼ਨ ਦੇ ਪ੍ਰਧਾਨ ਵੀ ਰਹੇ ਹਨ।

 

Tags: Chitkara University , Banur , Rajpura , Dr. Ashok K Chitkara , Chitkara Business School , Dr. Madhu Chitkara , J A Chowdary

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD