Thursday, 04 June 2026

 

 

ਖ਼ਾਸ ਖਬਰਾਂ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ

 

ਮਾਨ ਪੰਜਾਬੀ ਦਾ ਟੈਸਟ ਮਜੀਠੀਏ ਨੂੰ ਪਾਸ ਕਰਾਉਣ ਦੀ ਬਜਾਏ ਆਪਣਾ ਮੁੱਖ ਮੰਤਰੀ ਵਾਲਾ ਟੈਸਟ ਪਾਸ ਕਰਨ ਵੱਲ ਧਿਆਨ ਦੇਣ : ਸੰਜੀਵ ਵਸਿਸਟ

ਡੇੜ ਸਾਲ ਦੇ ਪਹਿਲੇ ਕਵਾਟਰ ‘ਚ 3 ਹਜ਼ਾਰ ਬੇਰੁਜ਼ਗਾਰੀ ਭੱਤਾ, 6 ਲੱਖ ਨੌਕਰੀਆਂ ਤੇ 1000 ਰੁਪਏ ਔਰਤਾਂ ਸਮੇਤ ਬਾਕੀ ਵਾਅਦੇ ਠੁੱਸ

Kewal Singh Dhillon, Sanjeev Vashisht, Bharatiya Janata Party, BJP, BJP Punjab, S.A.S.Nagar, Mohali, S.A.S. Nagar Mohali, Sahibzada Ajit Singh Nagar

Web Admin

Web Admin

5 Dariya News

ਐਸ. ਏ ਐਸ ਨਗਰ , 12 Sep 2023

Last updated on: Sep 12, 2023, 00:00 IST

ਬੀਜੇਪੀ ਦੇ ਜਿਲ੍ਹਾ ਮੋਹਾਲੀ ਦੇ ਪ੍ਰਧਾਨ ਸੰਜੀਵ ਵਸਿਸਟ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਭਾਸ਼ਾ ਤੇ ਭਾਸਣ ਪੰਜਾਬ ਦੇ ਕਲਚਰ ਦੇ ਅਨੁਕੂਲ ਨਹੀਂ ਹੈ। ਉਹ ਅਕਾਲੀ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਨੂੰ ਕਹਿ ਰਹੇ ਹਨ ਕਿ ਉਹ ਪੰਜਾਬੀ ਦਾ ਟੈਸਟ ਪਾਸ ਕਰਕੇ ਦਿਖਾਉਣ। 

ਪ੍ਰਧਾਨ ਵਸਿਸਟ ਨੇ ਕਿਹਾ ਕਿ ਕੀ ਮਜੀਠੀਏ ਵੱਲੋਂ ਪੰਜਾਬੀ ਦਾ ਟੈਸਟ ਪਾਸ ਕਰਨ ਤੁਹਾਡੇ ਚੋਣਾਂ ਮੌਕੇ ਕੀਤੇ ਵਾਅਦੇ,ਪੜ੍ਹੇ ਲਿਖੇ ਨੌਜੁਆਨਾਂ ਨੂੰ 3 ਹਜ਼ਾਰ ਬੇਰੁਜ਼ਗਾਰੀ ਭੱਤਾ, 6 ਲੱਖ ਨੌਕਰੀਆਂ ਤੇ ਹਰ ਮਹੀਨੇ ਹਜ਼ਾਰ ਰੁਪਿਆ ਸਭ ਔਰਤਾਂ ਨੂੰ ਮਿਲ ਜਾਵੇਗਾ ਤਾਂ ਅਸੀਂ ਮਜੀਠੀਆ ਸਹਿਬ ਦੀ ਪੰਜਾਬੀ ਟੈਸਟ ਪਾਸ ਕਰਨ ਲਈ ਮਿੰਨਤ ਕਰ ਲੈੰਦੇ ਹਾ। ਬੀਜੇਪੀ ਪ੍ਰਧਾਨ ਨੇ ਕਿਹਾ ਕਿ ਡੇੜ ਸਾਲ ਜਾਣੀ ਕੇ ਪਹਿਲਾ ਕਵਾਟਰ ਖਤਮ ਹੋ ਚੁੱਕਾ ਹੈ ‘ਆਪ’ ਵਲੋਂ ਚੋਣਾਂ ਮੌਕੇ ਦੇ ਵਾਅਦੇ ਤੇ ਪੰਜਾਬ ਦੇ ਵਿਕਾਸ ਵਾਲੇ ਟੈਸਟ ‘ਚ ਮਾਨ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। 

ਪ੍ਰਧਾਨ ਵਸਿਸਟ ਨੇ ਕਿਹਾ ਕਿ ਪੰਜਾਬ ਦੇ ਨੌਜੁਆਨਾਂ ਨੂੰ ਲੱਖਾਂ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਹੁਣ ਸਰਕਾਰ ਵੱਲੋਂ ਨੌਜੁਆਨਾਂ ਲਈ ਆਤਮ ਨਿਰਭਰ ਹੋਣ ਦੇ ਕੈਂਪ ਲਗਾਏ ਜਾ ਰਹੇ ਹਨ। ਜੋ ਸਰੇਆਮ ਪੰਜਾਬ ਦੇ ਨੌਜੁਆਨਾਂ ਨਾਲ ਧੋਖਾ ਹੈ। ਬੀਜੇਪੀ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਸਹਿਬ ਨੇ ਚੋਣਾਂ ਮੌਕੇ 18 ਸਾਲ ਤੋਂ ਉੱਪਰ ਹਰੇਕ ਔਰਤ ਨੂੰ 1000 ਰੁਪਿਆ ਪ੍ਰਤੀ ਮਹੀਨਾਂ ਦੇਣ ਦਾ ਵਾਅਦਾ ਕੀਤਾ ਸੀ ਇੱਥੇ ਵੀ ਯੂ-ਟਰਨ ਲੈ ਕੇ ਹੁਣ ਜੋ ਪਰਿਵਾਰ ਔਰਤਾਂ ਤੇ ਨਿਰਭਰ ਹਨ ਉਹਨਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। 

ਮਾਨ ਸਰਕਾਰ ਵੱਲੋਂ ਹੁਣ ਕਿਹਾ ਜਾ ਰਿਹਾ ਕਿ ਸਭ ਔਰਤਾਂ ਨੂੰ 1000 ਰੁਪਿਆ ਮਹੀਨਾ ਦੇਣਾ ਸੰਭਵ ਨਹੀਂ ਹੈ। ਇਸ ਨਾਲ ਹਰ ਮਹੀਨੇ 125 ਕਰੋੜ ਦਾ ਸਰਕਾਰ ਦੇ ਖਜਾਨੇ ਤੇ ਬੋਝ ਪਵੇਗਾ ਤੇ ਸਰਕਾਰ ਕੋਲ ਬਜਟ ਨਹੀਂ ਹੈ। ਆਪ ਸਰਕਾਰ ਨੇ ਸਭ ਬਿਨਾਂ ਯੋਜਨਾਂ ਦੇ ਵਾਅਦੇ ਕੀਤੇ ਹਨ ਜੋ ਹੁਣ ਲਾਗੂ ਕਰਨਾਂ ਇਹਨਾਂ ਦੇ ਵੱਸ ਦੀ ਗੱਲ ਨਹੀਂ ਹੈ। ਉਹਨਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਮੁੱਖ ਮੰਤਰੀ ਵੱਲੋਂ ਅਜਿਹੇ ਗੈਰ ਜ਼ਿੰਮੇਵਾਰ ਵਾਲੇ ਭਾਸ਼ਨ ਦਿੱਤੇ ਜਾ ਰਹੇ ਹਨ ਜਿਸ ਨਾਲ ਪੰਜਾਬ ਦੇ ਮਸਲੇ ਹੱਲ ਨਹੀਂ ਹੋਣੇ ਹਨ। 

ਮਜੀਠੀਏ ਦੇ ਪੰਜਾਬੀ ਟੈਸਟ ਪਾਸ ਕਰਨ ਨਾਲ ਨਸ਼ਾ ਨਹੀਂ ਰੁਕੇਗਾ, ਉਸ ਨਾਲ ਰੋਜ਼ਾਨਾ ਹੋ ਰਹੀਆਂ ਵਾਰਦਾਤਾਂ ਨਹੀਂ ਰੁਕਣਗੀਆਂ, ਉਸ ਨਾਲ ਲਾਅ ਐਂਡ ਆਰਡਰ ਤੇ ਕੋਈ ਅਸਰ ਨਹੀਂ ਹੋਣਾ, ਉਸ ਨਾਲ ਰੁਜ਼ਗਾਰ ਨਹੀਂ ਮਿਲੇਗਾ, ਤੇ ਉਸ ਨਾਲ ਪੰਜਾਬ ਦੀ ਆਰਥਿਕ ਖ਼ੁਸ਼ਹਾਲੀ ਤੇ ਵਿਕਾਸ ਵਿੱਚ ਕੋਈ ਉੱਨਤੀ ਨਹੀਂ ਹੋਣੀ। ਉਹਨਾਂ ਕਿਹਾ ਮੁੱਖ ਮੰਤਰੀ ਦੇ ਰੁਤਬੇ ਤੇ ਮਰਿਆਦਾ ਤੋਂ ਬਾਹਰ ਨਾ ਜਾ ਕੇ ਸਗੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਵੱਲ ਧਿਆਨ ਦੇਣ ਦੀ ਲੋੜ ਹੈ। 

ਉਹਨਾਂ ਕਿਹਾ ਕਿ  ਪਹਿਲੇ ਡੇੜ ਸਾਲ ਵਿੱਚ ਕੋਈ ਵਾਅਦਾ ਪੂਰਾ ਨਹੀਂ ਹੋਇਆ ਤੇ ਮਾਨ ਸਰਕਾਰ ਦਾ ਟੈਸਟ ਵੀ ਨੇੜੇ ਆ ਰਿਹਾ ਹੈ ਜਿਸ ਕਰਕੇ ਮਾਨ ਸਰਕਾਰ ਨੂੰ ਆਪਣੇ ਟੈਸਟ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਬਿਨ੍ਹਾਂ ਯੋਜਨਾਂ ਵਾਲੇ ਫੈਸਲੇ ਲੈ ਕਿ ਫਿਰ ਯੂ ਟਰਨ ਲੈਣ ਨਾਲ ਪੰਜਾਬ ਦਾ ਪੈਸਾ ਤੇ ਟਾਈਮ ਖਰਾਬ ਹੋ ਰਿਹਾ ਜਿਸ ਬਾਰੇ ਮਾਨ ਸਰਕਾਰ ਪੂਰੀ ਤਰ੍ਹਾਂ ਅਨਜਾਣ ਲੱਗਦੀ ਹੈ। 

ਉਹਨਾਂ ਕਿਹਾ ਕੇ  ਮਾਨ ਸਰਕਾਰ ਵੱਲੋਂ ਪਿਛਲੇ ਡੇੜ ਸਾਲ ‘ਚ ਬਿਨਾਂ ਯੋਜਨਾਂ ਵਾਲੀਆਂ ਨੀਤੀਆਂ ਲਾਗੂ ਕਰਨ ਨਾਲ ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਵਿੱਚ ਭਾਰੀ ਵਾਧਾ ਹੋਇਆ। ਉਹਨਾਂ ਕਿਹਾ ਕਿ ਫਿਰ ਵੀ ਇੱਕ ਮੁੱਖ ਮੰਤਰੀ ਦੀ ਸੋਚ ਮਜੀਠੀਏ ਦੇ ਪੰਜਾਬੀ ਟੈਸਟ ਪਾਸ ਕਰਾਉਣ ‘ਚ ਹੈ ਤਾਂ ਫਿਰ ਪੰਜਾਬ ਦਾ ਰੱਬ ਹੀ ਰਾਖਾ ਹੈ

 

Tags: Kewal Singh Dhillon , Sanjeev Vashisht , Bharatiya Janata Party , BJP , BJP Punjab , S.A.S.Nagar , Mohali , S.A.S. Nagar Mohali , Sahibzada Ajit Singh Nagar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD