Monday, 20 May 2024

 

 

ਖ਼ਾਸ ਖਬਰਾਂ ਮਜੀਠਾ ਵਿਖੇ ਕਾੰਗਰਸ ਨੂੰ ਮਿਲਿਆ ਭਰਵਾਂ ਹੁੰਗਾਰਾ ਪੰਜਾਬ 'ਚ ਕਾਨੂੰਨ ਵਿਵਸਥਾ ਜ਼ੀਰੋ, ਯੋਗੀ ਤੋਂ ਟ੍ਰੇਨਿੰਗ ਲੈਣ ਭਗਵੰਤ ਮਾਨ : ਡਾ: ਸੁਭਾਸ਼ ਸ਼ਰਮਾ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਬਣ ਸਕਦਾ ਹੈ ਵਿਕਸਿਤ ਭਾਰਤ - ਅਰਵਿੰਦ ਖੰਨਾ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਮੱਧ ਪ੍ਰਦੇਸ਼ ਵਿਖੇ ਨਵੀਂ ਬਣਾਈ ਸਰਾਂ ਦਾ ਉਦਘਾਟਨ ਅੰਮ੍ਰਿਤਸਰ ਤੋੰ ਖਏ ਏਮਜ਼ ਨੂੰ ਫਿਰ ਲਿਆਉੰਣਗੇ ਗੁਰਜੀਤ ਸਿੰਘ ਔਜਲਾ ਐਲਪੀਯੂ ਫੈਸ਼ਨ ਵਿਦਿਆਰਥੀ ਨੇ ਗੁੜਗਾਓਂ ਵਿੱਚ ਲਾਈਫਸਟਾਈਲ ਵੀਕ ਵਿੱਚ ਆਪਣੇ ਸੰਗ੍ਰਹਿ ਦਾ ਪ੍ਰਦਰਸ਼ਨ ਕੀਤਾ ਜ਼ਿਲ੍ਹਾ ਚੋਣ ਅਫ਼ਸਰ ਤੇ ਖ਼ਰਚਾ ਅਬਜਰਵਰ ਵੱਲੋਂ ਵੋਟਰ ਜਾਗਰੂਕਤਾ ਗੀਤ ”ਤੂੰ ਵੋਟ ਕਰ” ਰਲੀਜ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਪੈਣ ਵਾਲੇ ਦਿਨ ਹਰ ਇੱਕ ਪੋਲਿੰਗ ਬੂਥ ‘ਤੇ ਸ਼ੈੱਡ, ਛਬੀਲ, ਪੱਖੇ ਤੇ ਕੂਲਰ ਆਦਿ ਦੇ ਹੋਣਗੇ ਇੰਤਜ਼ਾਮ- ਸੰਦੀਪ ਕੁਮਾਰ ਚੰਡੀਗੜ੍ਹ ਨਗਰ ਨਿਗਮ ਚੋਣ ਲੜੇ ਰਵੀ ਸਿੰਘ ਆਪਣੀ ਟੀਮ ਸਮੇਤ ਹੋਏ ਆਪ ਵਿੱਚ ਸ਼ਾਮਿਲ ਬਿਜਲੀ ਦੇ ਲੱਗ ਰਹੇ ਕੱਟਾਂ ਕਾਰਨ ਮੋਹਾਲੀ ਵਿੱਚ ਹਾਹਾਕਾਰ ਖਰਚਾ ਅਬਜ਼ਰਬਰ ਵਲੋਂ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਪ੍ਰਚਾਰ ਦੌਰਾਨ ਕੀਤੇ ਜਾਣ ਵਾਲੇ ਖ਼ਰਚੇ ਦਾ ਮੁਕੰਮਲ ਰਿਕਾਰਡ ਰੱਖਣ ਦੀ ਹਦਾਇਤ ਮੌੜ ਮੰਡੀ 'ਚ ਜਨਤਕ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਬੀਬਾ ਜੈਇੰਦਰ ਕੌਰ ਕਾਰਬਨ ਉਤਸਰਜਨ ਅਤੇ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਗਰੀਨ ਇਲੈਕਸ਼ਨ ਨੂੰ ਬਣਾਇਆ ਗਿਆ ਹੈ ਚੋਣ ਪ੍ਰਕਿਰਿਆ ਦਾ ਹਿੱਸਾ- ਜਨਰਲ ਚੋਣ ਅਬਰਜ਼ਰਵਰ ਡਾ. ਹੀਰਾ ਲਾਲ ਗੜ੍ਹਸ਼ੰਕਰ ਵਿਧਾਨ ਸਭਾ ਹਲਕਾ ਗ੍ਰੀਨ ਚੋਣਾਂ ਦੇ ਮਾਡਲ ਦੇ ਰੂਪ ’ਚ ਕਰੇਗਾ ਕੰਮ : ਡਾ. ਹੀਰਾ ਲਾਲ ਮੋਨਿਕਾ ਗਰੋਵਰ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ, ਬੀਬਾ ਜੈ ਇੰਦਰਾ ਕੌਰ ਨੇ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਕੀਤਾ ਸਵਾਗਤ ਵੋਟਿੰਗ ਮਸ਼ੀਨਾਂ ਦੀ ਦੂਜੀ ਰੈਂਡੇਮਾਇਜੇਸ਼ਨ ਹੋਈ ਲੋਕਾਂ ਨੂੰ ਵੰਡਣ ’ਤੇ ਉਤਾਰੂ ਦਿੱਲੀ ਦੀਆਂ ਪਾਰਟੀਆਂ ਨੂੰ ਰੱਦ ਕਰੋ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਰਾਜਾ ਵੜਿੰਗ ਨੇ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਲਈ ਐਨਓਸੀ 'ਤੇ ਮੁੱਖ ਮੰਤਰੀ ਮਾਨ ਦੇ ਝੂਠੇ ਵਾਅਦੇ ਦਾ ਪਰਦਾਫਾਸ਼ ਕੀਤਾ ਕਾਂਗਰਸ ਨੇਤਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕਿਸਾਨਾਂ ਲਈ MSP ਦੀ ਕਾਨੂੰਨੀ ਗਾਰੰਟੀ ਦਾ ਸਮਰਥਨ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਦੱਖਣੀ ਹਲਕੇ ਵਿੱਚ ਚੋਣ ਰੈਲੀਆਂ

 

ਕਿਸੇ ਵੀ ਤਰ੍ਹਾਂ ਦੀ ਆਪਦਾ ਜਾਂ ਘਟਨਾ ਦੇ ਦੋਰਾਨ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾਂ ਬਾਰੇ ਵਰਕਸਾਪ ਦੋਰਾਨ ਕਰਵਾਇਆ ਜਾਣੂ

ਸਾਨੂੰ ਨਿਰੋਗ ਰਹਿਣ ਲਈ ਰੋਜਾਨਾ ਜਿੰਦਗੀ ਵਿੱਚ ਕਸਰਤ ਅਤੇ ਚੰਗੀ ਖੁਰਾਕ ਕਰਨੀ ਚਾਹੀਦੀ ਹੈ ਸਾਮਲ-ਡਾ. ਪੁਨੀਤ ਗਿੱਲ

Health, Pathankot

5 Dariya News

5 Dariya News

5 Dariya News

ਪਠਾਨਕੋਟ , 09 Sep 2023

ਕਿਸੇ ਵੀ ਤਰ੍ਹਾਂ ਦੀ ਆਪਦਾ ਜਾਂ ਕਿਸੇ ਦੁਰਘਟਨਾਂ ਜਾਂ ਘਟਨਾਂ ਦੇ ਸਮੇਂ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਦੇਣ ਲਈ ਇੱਕ ਵਿਸੇਸ ਵਰਕਸਾਪ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਸ੍ਰੀਮਤੀ ਮੇਜਰ ਡਾ. ਸੁਮਿਤ ਮੁਧ ਚੀਫ ਮਨਿਸਟਰ ਫੀਲਡ ਅਫਸਰ-ਕਮ-ਸਹਾਇਕ ਕਮਿਸਨਰ ਜਰਨਲ, ਜਿਓਤਸਨਾ ਸਿੰਘ (ਪੀ.ਸੀ.ਐਸ.) , ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਡਿਪਟੀ ਕਮਿਸਨਰ ਦਫਤਰ ਦਾ ਸਾਰਾ ਸਟਾਫ ਹਾਜਰ ਸੀ।

ਇਸ ਮੋਕੇ ਤੇ ਸਿਵਲ ਹਸਪਤਾਲ ਤੋਂ ਪਹੁੰਚੀ ਵਿਸੇਸ ਤੋਰ ਤੇ ਟੀਮ ਜਿਸ ਵਿੱਚ ਡਾ. ਪੁਨੀਤ ਗਿੱਲ ਮੈਡੀਕਲ ਅਫਸਰ, ਡਾ. ਅਮਨਦੀਪ ਸਿੰਘ, ਫਾਰਮਾਸਿਸਟ ਰਮਨ ਕੁਮਾਰ, ਦਵਿੰਦਰ, ਗੁਰਦੀਪ ਆਦਿ ਦੀ ਟੀਮ ਵਿਸੇਸ ਤੋਰ ਤੇ ਹਾਜਰ ਹੋਏ। ਵਰਕਸਾਪ ਦੋਰਾਨ ਸੰਬੋਧਤ ਕਰਦਿਆਂ ਡਾ. ਪੁਨੀਤ ਗਿੱਲ ਮੈਡੀਕਲ ਅਫਸਰ ਨੇ ਦੱਸਿਆ ਕਿ ਕਿਸੇ ਨਾ ਕਿਸੇ ਰੁਪ ਵਿੱਚ ਸਾਨੂੰ ਕਿਸੇ ਨਾ ਕਿਸੇ ਆਪਦਾ, ਅਣਸੁਖਾਵੀ ਘਟਨਾ ਜਾਂ ਕਿਸੇ ਦੁਰਘਟਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਸਮੇਂ ਸਾਨੂੰ ਪੂਰੀ ਤਰ੍ਹਾਂ ਨਾਲ ਸੂਚੇਤ ਰਹਿਣਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਅਗਰ ਸਾਨੂੰ ਮੁੱਢਲੀ ਸਹਾਇਤਾ ਦੇਣ ਦੀ ਥੋੜੀ ਵੀ ਜਾਣਕਾਰੀ ਹੋਵੇ ਤਾਂ ਅਸੀ ਦੁਰਘਟਨਾ ਦਾ ਸਿਕਾਰ ਹੋਣ ਵਾਲੇ ਪਰਸਨ ਦੀ ਜਾਨ ਬਚਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਅਕਸਰ ਦੇਖਿਆ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਸੜਕ ਦੁਰਘਟਨਾ ਦੋਰਾਨ ਅਸੀਂ ਸਿਕਾਰ ਹੋਏ ਲੋਕਾਂ ਨੂੰ ਬਿਨ੍ਹਾ ਕਿਸੇ ਸਾਵਧਾਨੀ ਦੇ ਚੁੱਕਣਾ ਸੁਰੂ ਕਰ ਦਿੰਦੇ ਹਾਂ । 

ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਸਭ ਤੋਂ ਪਹਿਲਾ ਅਪਣੇ ਆਪ ਨੂੰ ਸੁਰੱਖਿਅਤ ਕਰੋਂ, ਦੁਰਘਟਨਾ ਦਾ ਸਿਕਾਰ ਵਿਅਕਤੀ ਦੇ ਆਲੇ ਦੁਆਲੇ ਭੀੜ ਇਕੱਠੀ ਨਾ ਹੋਣ ਦਿਓ, ਅਗਰ ਦੁਰਘਟਨਾ ਦਾ ਸਿਕਾਰ ਵਿਅਕਤੀ ਦੇ ਕਿਸੇ ਅੰਗ ਤੇ ਲਹੂ ਜਿਆਦਾ ਨਿਕਲ ਰਿਹਾ ਹੈ ਅਤੇ ਆਪ ਨੂੰ ਲਗਦਾ ਹੈ ਕਿ ਹੱਡੀ ਟੁੱਟ ਗਈ ਹੈ ਤਾਂ ਕਿਸੇ ਵੀ ਸਿੱਧੇ ਫੱਟੇ ਜਾਂ ਕਿਸੇ ਹੋਰ ਸਿੱਧੀ ਚੀਜ ਨਾਲ ਉਸ ਅੰਗ ਨੂੰ ਬੰਨਿਆ ਜਾ ਸਕਦਾ ਹੈ। ਅਗਰ ਕਿਸੇ ਨੂੰ ਸਾਹ ਲੈਣ ਚੋ ਸਮੱਸਿਆ ਆ ਰਹੀ ਹੈ ਤਾਂ ਵਿਅਕਤੀ ਦੇ ਕਪੜੇ ਉਤਾਰ ਦੇ ਚੈਕ ਕਰੋ ਕਿ ਛਾਤੀ ਜਾਂ ਪਿੱਠ ਤੇ ਕਿਸੇ ਤਰ੍ਹਾਂ ਦਾ ਕੋਈ ਸੁਰਾਖ ਤਾਂ ਨਹੀਂ ਹੋਇਆ ਅਗਰ ਅਜਿਹਾ ਹੋਇਆ ਹੈ ਤਾਂ ਅਪਣੇ ਵਾਹਨ ਵਿੱਚੋਂ ਬੈਂਡਏਜ ਨੰ ਨਿਕਾਲੋ ਅਤੇ ਉਸ ਜਖਮੀ ਸਥਾਨ ਨੂੰ ਕਵਰ ਕਰਦਿਆਂ ਕੱਸ ਤੇ ਲਗਾ ਦਿਓ ਇਸ ਨਾਲ ਵਿਅਕਤੀ ਦਾ ਸਾਹ ਸੋਖਾ ਹੋ ਜਾਵੈਗਾ ਅਤੇ ਉਸ ਦੇ ਬਚਾਓ ਦੀ ਸਮਰੱਥਾ ਵੱਧ ਜਾਂਦੀ ਹੈ। 

ਉਨ੍ਹਾਂ ਦੱਸਿਆ ਕਿ ਮੁੱਢਲੀ ਸਹਾਇਤਾਂ ਅਗਰ ਆਪ ਦੇ ਸਕਦੇ ਹੋ ਤਾਂ ਤੱਦ ਤੱਕ ਮੁੱਢਲੀ ਸਹਾਇਤਾ ਦਿੰਦੇ ਰਹੋ ਜਦੋਂ ਤੱਕ ਐਂਬੂਲੈਂਸ ਨਹੀਂ ਆ ਜਾਂਦੀ। ਇਸ ਮੋਕੇ ਤੇ ਡਾ. ਪੁਨੀਤ ਗਿੱਲ ਵੱਲੋਂ ਸੱਪ ਦੇ ਕੱਟਣ, ਕਿਸੇ ਵੀ ਜੰਗਲੀ ਜਾਨਵਰ ਦੇ ਕੱਟਣ, ਅੱਗ ਲੱਗਣ, ਡੈਂਗੂ, ਆਦਿ ਦੇ ਸਮੇਂ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਬਾਰੇ ਵੀ ਰੋਸਨੀ ਪਾਈ। 

ਉਨ੍ਹਾਂ ਕਿਹਾ ਕਿ ਸਾਨੂੰ ਪ੍ਰਤੀਬੰਧਿਤ ਦਵਾਈਆਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਅਤੇ ਅਪਣੀ ਜਿੰਦਗੀ ਵਿੱਚ ਰੋਜਾਨਾ ਸਵੇਰ ਦੀ ਸੈਰ ਅਤੇ ਚੰਗੀ ਖੁਰਾਕ ਨੂੰ ਸਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਆਦਾ ਬਿਨ੍ਹਾਂ ਕਿਸੇ ਜਰੂਰਤ ਦੇ ਦਵਾਈਆਂ ਦਾ ਪ੍ਰਯੋਗ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਜਨਮ ਦਿੰਦਾ ਹੈ। 

ਅਗਰ ਕਿਸੇ ਤਰ੍ਹਾਂ ਦੀ ਸਰੀਰਿਕ ਸਮੱਸਿਆ ਹੈ ਤਾਂ ਬਿਨ੍ਹਾਂ ਸਮਾਂ ਗਵਾਇਆ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਚੰਗੀ ਸਿਹਤ ਸਰੀਰਿਕ ਤੋਰ ਤੇ ਵਿਅਕਤੀ ਨੂੰ ਤੱਦ ਹੀ ਮਿਲਦੀ ਹੈ ਅਗਰ ਰੋਜਾਨਾ ਦੀ ਜਿੰਦਗੀ ਵਿੱਚ ਕਸਰਤ ਨੂੰ ਸਾਮਲ ਕੀਤਾ ਜਾਵੈ ਅਤੇ ਰੋਜਾਨਾਂ ਦੀ ਖੁਰਾਕ ਦਾ ਧਿਆਨ ਰੱਖਿਆ ਜਾਵੈ।

 

Tags: Health , Pathankot

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD