"ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ 2" ਤਹਿਤ ਚੱਲ ਰਹੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਮੋਰਿੰਡਾ ਦੇ ਸਥਾਨਕ ਮਿਲਟਰੀ ਗਰਾਊਂਡ ਵਿਖੇ ਟੂਰਨਾਮੈਂਟ ਵਿੱਚ ਖਿਡਾਰੀਆਂ ਨੇ ਆਪਣੇ ਖੇਡ ਦੇ ਜੌਹਰ ਦਿਖਾਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੂਰਨਾਮੈਂਟ ਦੇ ਇੰਚਾਰਜ ਸੁਰਿੰਦਰ ਕੁਮਾਰ ਘਈ ਅਤੇ ਪ੍ਰਿੰਸੀਪਲ ਮਲਕੀਤ ਸਿੰਘ ਸਲੇਮਪੁਰ ਨੇ ਦੱਸਿਆ ਕਿ ਉਪ ਮੰਡਲ ਮੈਜਿਸਟਰੇਟ ਦੀਪਾਂਕਰ ਗਰਗ ਅਤੇ ਤਹਿਸੀਲਦਾਰ ਮੋਰਿੰਡਾ ਮਨਿੰਦਰ ਸਿੰਘ ਸਿੱਧੂ ਦੀ ਦੇਖ ਰੇਖ ਹੇਠ ਚੱਲ ਰਹੀਆਂ ਖੇਡਾਂ ਵਿੱਚ ਖਿਡਾਰੀਆਂ ਦਾ ਉਤਸ਼ਾਹ ਦੇਖਣ ਵਾਲਾ ਸੀ। ਅੱਜ ਹੋਏ ਮੁਕਾਬਲਿਆਂ ਵਿੱਚ ਨਤੀਜੇ ਇਸ ਪ੍ਰਕਾਰ ਰਹੇ।
ਖੋ ਖੋ: ਅੰਡਰ 14 ਲੜਕੀਆਂ ਗਾਰਡਨ ਵੈਲੀ ਸਕੂਲ ਨੇ ਪਹਿਲਾ ਅਤੇ ਇਰਵਿੰਗ ਪਬਲਿਕ ਸਕੂਲ ਰਤਨਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕੀਆਂ ਵਿੱਚ ਗਾਰਡਨ ਵੈਲੀ ਸਕੂਲ ਨੇ ਪਹਿਲਾ ਅਤੇ ਇਰਵਿੰਗ ਪਬਲਿਕ ਸਕੂਲ ਰਤਨਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਅੰਡਰ 21 ਵਿੱਚ ਵੀ ਗਾਰਡਨ ਵੈਲੀ ਸਕੂਲ ਜੇਤੂ ਰਿਹਾ। ਅੰਡਰ 14 ਲੜਕੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਤਨਗੜ੍ਹ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ 17 ਵਿੱਚ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਤਨਗੜ੍ਹ ਜੇਤੂ ਰਿਹਾ। ਅੰਡਰ 14 ਲੜਕੇ ਵਿੱਚ ਪਹਿਲਾ ਸਥਾਨ ਸਰਕਾਰੀ ਮਿਡਲ ਸਕੂਲ ਕਕਰਾਲੀ ਨੇ ਪਹਿਲਾ ਅਤੇ ਗਾਰਡਨ ਵੈਲੀ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਅੰਡਰ 17 ਵਿੱਚ ਹੀਰਾ ਪਬਲਿਕ ਸਕੂਲ ਕਾਈਨੌਰ ਨੇ ਪਹਿਲਾ ਅਤੇ ਜੀਸਸ ਸੇਵਿਰਸ ਸਕੂਲ ਮੜੌਲੀ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਅੰਡਰ 21 ਵਿੱਚ ਸ਼ਹੀਦ ਊਧਮ ਸਿੰਘ ਵਾਲੀਬਾਲ ਕਲੱਬ ਮੋਰਿੰਡਾ ਨੇ ਪਹਿਲਾ , ਸੰਤ ਬਾਬਾ ਅਜੀਤ ਸਿੰਘ ਕਲੱਬ ਗੋਪਾਲ ਪੁਰ ਨੇ ਦੂਜਾ, ਬਾਬਾ ਕੋਹਰ ਸਿੰਘ ਕਲੱਬ ਸ਼ਾਂਤਪੁਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਅੰਡਰ 14 ਲੜਕੀਆਂ ਵਿੱਚ ਗਾਰਡਨ ਵੈਲੀ ਸਕੂਲ ਨੇ ਪਹਿਲਾ ਅਤੇ ਅੰਡਰ 17 ਵਿੱਚ ਗਾਰਡਨ ਵੈਲੀ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। 17 ਸਾਲ ਲੜਕੀਆਂ 200 ਮੀਟਰ ਦੌੜ ਵਿੱਚ ਸਰਕਾਰੀ ਹਾਈ ਸਕੂਲ ਚਤਾਮਲੀ ਦੀ ਕ੍ਰਿਸ਼ਮਾ ਨੇ ਪਹਿਲਾ, ਸਰਕਾਰੀ ਹਾਈ ਸਕੂਲ ਦੁੱਮਣਾ ਦੀ ਸਿਮਰਨਜੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ।
100 ਮੀਟਰ ਲੜਕੇ ਵਿੱਚ ਗੌਰਵ ਚੱਢਾ ਓਪਨ ਨੇ ਪਹਿਲਾ ਅਤੇ ਰਾਜਵੀਰ ਸਿੰਘ ਓਪਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। 800 ਮੀਟਰ ਵਿੱਚ ਪਵਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਲੰਬੀ ਛਾਲ ਵਿੱਚ ਵਰਿੰਦਰ ਸਿੰਘ ਓਪਨ ਨੇ ਪਹਿਲਾ ਅਤੇ ਆਕਾਸ਼ ਬੇਦੀ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਖੇਡ ਵਿਭਾਗ ਦੇ ਕੋਚ ਹਰਵਿੰਦਰ ਸਿੰਘ, ਹਰਿੰਦਰ ਸਿੰਘ ਅਤੇ ਯਸ਼ਪਾਲ ਰਜੌਰੀਆ ਨੇ ਸਾਰੇ ਮੈਚਾਂ ਵਿੱਚ ਅਧਿਆਪਕ ਸਾਹਿਬਾਨ ਦੀ ਅਗਵਾਈ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਗਿਰਧਾਰੀ ਲਾਲ ਅਤੇ ਕੁਮੈਂਟਰੀ ਅਜੇ ਅਰੋੜਾ ਨੇ ਕੀਤੀ।
ਇਸ ਮੌਕੇ ਡੀ ਪੀ ਅਮਨਦੀਪ ਸਿੰਘ ਢੰਗਰਾਲੀ, ਪਰਮਜੀਤ ਸਿੰਘ ਰਤਨਗੜ੍ਹ, ਗੁਰਿੰਦਰਜੀਤ ਸਿੰਘ ਮਾਨ, ਪਰਮਜੀਤ ਸਿੰਘ ਰੰਗੀਆਂ, ਰਵਿੰਦਰ ਸਿੰਘ ਮੋਰਿੰਡਾ, ਸਰਬਜੀਤ ਕੌਰ ਬੂਰ ਮਾਜਰਾ, ਅੰਜੂ ਬਾਲਾ ਕਲਾਰਾਂ, ਸ਼ਮਿੰਦਰ ਸਿੰਘ ਸਿੰਘਪੁਰਾ,ਰਾਜਵੀਰ ਸਿੰਘ ਸਲੇਮਪੁਰ, ਮਹਿੰਦਰਪਾਲ ਸਿੰਘ , ਸੰਜੀਵ ਕੁਮਾਰ ਬਹਿਡਾਲੀ,ਕਰਮਜੀਤ ਸਿੰਘ ਲੱਕੀ,, ਸੁਰਮੁਖ ਸਿੰਘ ਲੁਠੇੜੀ, ਬਲਜਿੰਦਰ ਕੌਰ, ਨਰਿੰਦਰ ਕੌਰ ਕੰਗ, ਜਗਪਾਲ ਸਿੰਘ, ਪਰਗਟ ਸਿੰਘ ਬਡਵਾਲੀ, ਗੁਰਜੰਟ ਸਿੰਘ, ਮਨਪ੍ਰੀਤ ਸਿੰਘ,ਹਰਭਜਨ ਸਿੰਘ ਪਪਰਾਲੀ, ਕਿਰਨਜੀਤ ਕੌਰ ਭਾਈ ਨੰਦ ਲਾਲ ਸਕੂਲ, ਰਮਨਦੀਪ ਕੌਰ ਕਾਈਨੌਰ, ਜਗਪਾਲ ਸਿੰਘ ਢੰਗਰਾਲੀ ਅਤੇ ਜਸਬੀਰ ਸਿੰਘ ਸ਼ਾਂਤਪੁਰੀ ਆਦਿ ਹਾਜ਼ਰ ਸਨ।