Tuesday, 14 May 2024

 

 

ਖ਼ਾਸ ਖਬਰਾਂ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ ਮੋਹਕਮਪੁਰਾ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਕਾਂਗਰਸ ਵਿੱਚ ਸ਼ਾਮਲ ਜਨਰਲ ਅਬਜਰਵਰ ਦੀ ਨਿਗਰਾਨੀ ਹੇਠ ਚੋਣ ਅਮਲੇ ਦੀ ਹੋਈ ਰੈਂਡੇਮਾਈਜੇਸ਼ਨ ਕੇਸ ਵਿੱਚੋਂ ਨਾਮ ਕੱਢਣ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਦਾ ਕਰਿੰਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ 5ਵੇਂ ਦਿਨ ਅੱਜ 19 ਨਾਮਜ਼ਦਗੀ ਪੱਤਰ ਹੋਏ ਦਾਖਲ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਖਡੂਰ ਸਾਹਿਬ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਲੰਬੀ ਹਲਕੇ ’ਚ ਅਕਾਲੀ ਦਲ ਨੂੰ ਵੱਡਾ ਝਟਕਾ, ਦਰਜ਼ਨਾਂ ਅਕਾਲੀ ਕਾਂਗਰਸ ਵਿਚ ਹੋਏ ਸ਼ਾਮਲ ਕਾਂਗਰਸੀ ਉਮੀਦਵਾਰ ਦੇ ਪੁੱਤਰ ਗੁਰਬਾਜ਼ ਸਿੰਘ ਸਿੱਧੂ ਵੱਲੋਂ ਸੰਗਤ ਮੰਡੀ ’ਚ ਚੋਣ ਦਫ਼ਤਰ ਦਾ ਉਦਘਾਟਨ ਡਾ: ਸਰੋਜ ਪਾਂਡੇ ਨੇ ਚੋਣ ਪ੍ਰਚਾਰ ਚ ਯੁਵਾ ਸ਼ਕਤੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇਗੀ, ਬਾਰੇ ਰੋਡਮੈਪ ਤਿਆਰ ਕੀਤਾ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ ਗੁਰਜੀਤ ਸਿੰਘ ਔਜਲਾ ਨੇ ਗੁਰੂ ਘਰ ਮੱਥਾ ਟੇਕ ਕੇ ਨਾਮਜ਼ਦਗੀ ਕੀਤੀ ਦਾਖ਼ਲ ਤਰਸੇਮ ਸਿੰਘ ਡੀ.ਸੀ. ਨੇ ਕੀਤੀ ਘਰ ਵਾਪਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਵਿੱਚ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ ਮਨੀਸ਼ ਤਿਵਾੜੀ ਦੀ ਰਾਮਦਰਬਾਰ ਪਦਯਾਤਰਾ ’ਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ ਸੂਬਾ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋਏ ਸ਼ਾਮਲ ਨਾਮਜ਼ਦਗੀ ਤੋਂ ਬਾਅਦ 'ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ' ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ

 

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਬਲਾਕ ਜ਼ੀਰਾ ਦੇ ਟੂਰਨਾਮੈਂਟ ਜਵਾਹਰ ਨਵੋਦਿਆ ਵਿਦਿਆਲਯ ਮਹੀਆਂ ਵਾਲਾ ਕਲਾਂ ਵਿਖੇ ਹੋਏ ਸ਼ੁਰੂ

ਖੇਡਾਂ ਸਰੀਰਕ ਅਤੇ ਮਾਨਸਿਕ ਪੱਖੋਂ ਖਿਡਾਰੀਆਂ ਨੂੰ ਤੰਦਰੁਸਤ ਰੱਖਣ ਵਿੱਚ ਮੱਦਦਗਾਰ: ਵਿਧਾਇਕ ਕਟਾਰੀਆ

Sports News, Khedan Watan Punjab Dia 2023, Khedan Watan Punjab Dia, Khedan Watan Punjab Diyan-2023, Khedan Watan Punjab Diyan, Naresh Kataria, Zira, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਜ਼ੀਰਾ , 04 Sep 2023

ਪੰਜਾਬ ਸਰਕਾਰ ,ਖੇਡ ਵਿਭਾਗ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਬਲਾਕ ਜ਼ੀਰਾ ਦੇ ਟੂਰਨਾਮੈਂਟ ਜਵਾਹਰ ਨਵੋਦਿਆ ਵਿਦਿਆਲਿਆ ਮਹੀਆਂ ਵਾਲਾ ਕਲਾਂ ਵਿਖੇ ਸ਼ੁਰੂ ਹੋਏ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਵਿਧਾਇਕ ਜ਼ੀਰਾ ਸ੍ਰੀ ਨਰੇਸ਼ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਐਸ.ਡੀ.ਐਮ. ਜ਼ੀਰਾ ਸ੍ਰੀ ਗਗਨਦੀਪ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਵਿਧਾਇਕ ਜ਼ੀਰਾ ਸ੍ਰੀ ਨਰੇਸ਼ ਕਟਾਰੀਆ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਹੀ ਸਰਵਪੱਖੀ ਵਿਕਾਸ ਕਰਦੀਆਂ ਹਨ ਅਤੇ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਰੱਖਦੀਆਂ ਹਨ ਇਸ ਲਈ  ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਾ ਚਾਹੀਦਾ ਹੈ।  ਉਨ੍ਹਾਂ ਦੱਸਿਆ ਕਿ ਖੇਡਾਂ ਸਾਡੇ ਜੀਵਨ ਦਾ ਇੱਕ ਜਰੂਰੀ ਅੰਗ ਹਨ, ਖੇਡਾਂ ਸਰੀਰਕ ਅਤੇ ਮਾਨਸਿਕ ਪੱਖੋਂ ਖਿਡਾਰੀਆਂ ਨੂੰ ਤੰਦਰੁਸਤ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦੀ ਸ਼ੁਰੂਆਤ ਕਰਨਾ ਇੱਕ ਸਲਾਘਾਯੋਗ ਉੱਦਮ ਹੈ। 

ਇਸ ਨਾਲ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਅਤੇ ਰਾਜ ਵਾਸੀਆਂ ਨੂੰ ਸਿਹਤਮੰਦ ਰੱਖਣ ਵਿੱਚ ਵੱਡੀ ਮਦਦ ਮਿਲੇਗੀ। ਇਸ ਬਲਾਕ ਪੱਧਰੀ ਟੂਰਨਾਮੈਂਟ ਵਿਚ ਜੇਤੂਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਅਥਲੈਟਿਕਸ ਇਵੈਂਟ ਅੰਡਰ 14 ਲੜਕੀਆਂ ਨੇ 60 ਮੀਟਰ ਵਿੱਚ ਸਿਮਰਨਪ੍ਰੀਤ ਕੌਰ ਕੱਸੋਆਣਾ ਨੇ ਪਹਿਲਾ ਸਥਾਨ, ਪ੍ਰਭਜੋਤ ਕੌਰ ਸਸਸਸ ਚੂਚਕ ਵਿੰਡ ਨੇ ਦੂਜਾ ਅਤੇ ਕਿਰਨਦੀਪ ਕੌਰ ਸਸਸਸ ਚੂਚਕ ਵਿੰਡ ਨੇ ਤੀਜਾ ਸਥਾਨ ਹਾਸਲ ਕੀਤਾ। 

ਇਸੇ ਤਰ੍ਹਾਂ ਅੰਡਰ 14 ਲੜਕੀਆਂ ਨੇ 600 ਮੀਟਰ ਵਿੱਚ ਪ੍ਰਭਵੀਰ ਕੌਰ ਸਹਸ ਸੇਖਵਾਂ ਨੇ ਪਹਿਲਾ, ਸਿਮਰਨਪ੍ਰੀਤ ਕੌਰ ਐਸ. ਐਸ. ਐਮ ਕੱਸੋਆਣਾ ਨੇ ਦੂਜਾ ਅਤੇ ਏਕਨੂਰ ਕੌਰ ਗੁਰੂ ਰਾਮਦਾਸ ਪਬਲਿਕ ਸਕੂਲ ਬਹਾਵਲਪੁਰ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਲੜਕਿਆਂ ਵਿੱਚ ਮਨਿੰਦਰਪਾਲ ਸਿੰਘ ਜਵਾਹਰ ਨਵੋਦਿਆ ਵਿੱਦਿਆਲਯ ਮਹੀਆਂ ਵਾਲਾ ਨੇ ਪਹਿਲਾ, ਮਨਦੀਪ ਸਿੰਘ ਜੇ. ਐਨ. ਵੀ ਨੇ ਦੂਜਾ ਅਤੇ ਗੁਰਸੇਵਕ ਸਿੰਘ ਸਸਸਸ ਚੂਚਕ ਵਿੰਡ ਨੇ ਤੀਜਾ ਸਥਾਨ ਹਾਸਲ ਕੀਤਾ। 

ਇਸੇ ਤਰ੍ਹਾਂ ਅੰਡਰ 17 3000ਮੀਟਰ ਵਿੱਚ ਲੜਕੀਆਂ ਵਿੱਚੋਂ ਆਰਤੀ ਕੌਰ ਸਹਸ ਸੇਖਵਾਂ ਨੇ ਪਹਿਲਾ ਅਤੇ ਮੁਸਕਾਨ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਲੜਕਿਆਂ ਵਿੱਚ ਜੋਸ਼ਵੀਰ ਸਿੰਘ ਜੀਵਨ ਮੱਲ ਸਸਸ ਜੀਰਾ ਨੇ ਪਹਿਲਾ ਅਤੇ ਯੁਵਰਾਜ ਸਿੰਘ ਸਹਸ ਸੇਖਵਾਂ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 17 ਵਿੱਚ 400 ਮੀਟਰ ਲੜਕੀਆਂ ਵਿੱਚ ਅਵਸਥਾ ਕੌਰ ਸਹਸ ਸੇਖਵਾਂ ਨੇ ਪਹਿਲਾ, ਸਿਮਰਨਪ੍ਰੀਤ ਕੌਰ ਅਕਾਲ ਅਕੈਡਮੀ ਭੜਾਣਾ ਨੇ ਦੂਜਾ ਅਤੇ ਪ੍ਰਿਆ ਐਸ.ਐਸ. ਐਮ ਕੱਸੋਆਣਾ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਲੜਕਿਆਂ ਵਿੱਚ ਰਾਹੁਲ ਭੱਟੀ ਆਦਰਸ਼ ਸੀ.ਸੈ. ਸਕੂਲ ਹਰਦਾਸਾ ਨੇ ਪਹਿਲਾ, ਕ੍ਰਿਸ਼ ਧਾਲੀਵਾਲ ਜੀਵਨ ਮੱਲ ਸੀ.ਸੈ. ਸਕੂਲ(ਲੜਕੇ) ਜੀਰਾ ਨੇ ਦੂਜਾ ਅਤੇ ਅਸ਼ੀਸ਼ ਜੀਵਨ ਮੱਲ ਸੀ.ਸੈ. ਸਕੂਲ(ਲੜਕੇ) ਜੀਰਾ ਨੇ ਤੀਜਾ ਸਥਾਨ ਹਾਸਲ ਕੀਤਾ।

ਉਨ੍ਹਾਂ ਦੱਸਿਆ ਕਿ ਵਾਲੀਬਾਲ ਸਮੈਸ਼ਿੰਗ ਖੇਡ ਅੰਡਰ 14 ਲੜਕੀਆਂ ਵਿੱਚ ਸ਼੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਬਹਾਵਲਪੁਰ ਨੇ ਪਹਿਲੀ ਅਤੇ ਸ਼੍ਰੀ ਗੁਰਦਾਸ ਰਾਮ ਕੰਨਿਆਂ ਸੀ਼.ਸਕੈ. ਸਕੂਲ ਜੀਰਾ ਨੇ ਦੂਜੀ ਪੁਜੀਸ਼ਨ ਹਾਸਲ ਕੀਤੀ। ਅੰਡਰ 17 ਲੜਕੀਆਂ ਵਿੱਚ ਸ਼੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਬਹਾਵਲਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 21 ਲੜਕੀਆਂ ਸ਼੍ਰੀ ਗੁਰਦਾਸ ਰਾਮ ਕੰਨਿਆਂ ਸੀ.ਸਕੈ. ਸਕੂਲ ਜੀਰਾ ਨੇ ਪਹਿਲਾ ਸਥਾਨ ਹਾਸਲ ਕੀਤਾ। 

ਵਾਲੀਬਾਲ ਅੰਡਰ14 ਲੜਕਿਆਂ ਵਿੱਚ ਸ਼੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਬਹਾਵਲਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 21 ਵਿੱਚ ਬਾਬਾ ਜੱਸਾ ਸਿੰਘ ਕਲੱਬ ਬੂਟੇ ਵਾਲਾ ਨੇ ਪਹਿਲਾ ਅਤੇ ਜੀਵਨ ਮੱਲ ਸਸਸ ਜੀਰਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਬੱਡੀ(ਨਸ) ਵਿਚ ਅੰਡਰ 14 ਲੜਕੀਆਂ ਸਹਸ ਸ਼ੇਖਵਾਂ ਨੇ ਪਹਿਲਾ ਅਤੇ ਸਸਸਸ ਚੂਚਕ ਵਿੰਡ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਵਿੱਚ ਸਸਸਸ ਚੂਚਕ ਵਿੰਡ ਨੇ ਪਹਿਲਾ ਅਤੇ ਸਸਸਸ ਜੀਰਾ ਨੇ ਦੂਜਾ ਅਤੇ ਸਥਾਨ ਹਾਸਲ ਕੀਤਾ। 

ਇਸ ਤਰ੍ਹਾਂ ਅੰਡਰ 21 ਲੜਕੀਆਂ ਵਿਚ ਸਸਸਸ ਜੀਰਾ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 14 ਲੜਕਿਆਂ ਵਿੱਚ ਸਹਸ ਸ਼ੇਖਵਾਂ ਨੇ ਪਹਿਲਾ ਅਤੇ ਜਵਾਹਰ ਨਵੋਦਿਆ ਵਿੱਦਿਆਲਯ ਮਹੀਆਂ ਵਾਲਾ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 17 ਵਿੱਚ ਸਸਸਸ ਬਹਿਕ ਗੁੱਜਰਾਂ ਨੇ ਪਹਿਲਾ ਅਤੇ ਜੇ. ਐਨ. ਵੀ ਮਹੀਆਂ ਵਾਲਾ ਨੇ ਦੂਜਾ ਸਥਾਨ ਹਾਸਲ ਕੀਤਾ। ਖੋ-ਖੋ ਅੰਡਰ 14 ਲੜਕਿਆਂ ਵਿੱਚ ਤਲਵੰਡੀ ਜੱਲੇ ਖਾਂ ਨੇ ਪਹਿਲਾ ਅਤੇ ਲਹਿਰਾ ਰੋਹੀ ਨੇ ਦੂਜਾ ਸਥਾਨ ਹਾਸਲ ਕੀਤਾ। 

ਇਸੇ ਤਰ੍ਹਾਂ ਅੰਡਰ 17 ਅਤੇ 21 ਲੜਕਿਆਂ ਅਤੇ ਲੜਕੀਆਂ ਵਿਚ ਵੀ ਤਲਵੰਡੀ ਜੱਲੇ ਖਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਫ਼ੁਟਬਾਲ ਵਿੱਚ ਅੰਡਰ 14 ਲੜਕਿਆਂ ਵਿੱਚ ਕੱਸੋਆਣਾ ਨੇ ਪਹਿਲਾ ਅਤੇ ਅਕਾਲ ਅਕੈਡਮੀ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਵਿੱਚ ਕੱਸੋਆਣਾ ਨੇ ਪਹਿਲਾ ਅਤੇ ਐਮਰੋਜੀਅਲ ਪਬਲਿਕ ਸਕੂਲ ਜੀਰਾ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 21 ਵਿੱਚ ਐਮਰੋਜੀਅਲ ਪਬਲਿਕ ਸਕੂਲ ਨੇ ਪਹਿਲਾ ਅਤੇ ਕੱਸੋਆਣਾ ਨੇ ਦੂਜਾ ਸਥਾਨ ਹਾਸਲ ਕੀਤਾ। 

ਰੱਸਾ ਕੱਸੀ ਗੇਮ ਵਿਚ ਅੰਡਰ 14 ਅਤੇ 17 ਲੜਕੀਆਂ ਵਿੱਚ ਸ਼ਹੀਦ ਗੁਰਦਾਸ ਰਾਮ ਸਕੰਸਸ ਜੀਰਾ ਨੇ ਪਹਿਲਾ ਸਥਾਨ ਹਾਸਲ ਕੀਤਾ।  ਇਸ ਮੌਕੇ ਸ਼੍ਰੀਮਤੀ ਸਵਰਨਜੀਤ ਕੌਰ ਨਿੱਝਰ ਪ੍ਰਿੰਸੀਪਲ ਜੇ. ਐਨ. ਵੀ. ਮਹੀਆਂ ਵਾਲਾ ਕਲਾਂ, ਸ੍ਰ: ਚਰਨਬੀਰ ਸਿੰਘ ਡੀ.ਪੀ.ਈ, ਸ਼੍ਰੀ ਅਕਸ਼ ਕੁਮਾਰ ਡੀ.ਐਮ ਜ਼ਿਲ੍ਹਾ ਸਿੱਖਿਆ ਦਫਤਰ ਫਿਰੋਜ਼ਪੁਰ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਟੀਚਰ ਅਤੇ ਖੇਡ ਵਿਭਾਗ ਦੇ ਕੋਚ ਅਤੇ ਸਟਾਫ਼ ਆਦਿ ਹਾਜ਼ਰ ਸਨ।ਤ

 

Tags: Sports News , Khedan Watan Punjab Dia 2023 , Khedan Watan Punjab Dia , Khedan Watan Punjab Diyan-2023 , Khedan Watan Punjab Diyan , Naresh Kataria , Zira , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD