Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਟੈਲੀਗ੍ਰਾਮ ਰਾਹੀ ਪੰਜਾਬ, ਹਰਿਆਣਾ, ਯੂ.ਪੀ. ਵਿਖੇ ਆਨ ਲਾਇਨ ਫਰਾਡ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

Crime News Punjab, Punjab Police, Police, Crime News, S.A.S. Nagar Police, Mohali Police

Web Admin

Web Admin

5 Dariya News

ਸਾਹਿਬਜ਼ਾਦਾ ਅਜੀਤ ਸਿੰਘ ਨਗਰ , 30 Aug 2023

Last updated on: Aug 30, 2023, 00:00 IST

ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਕਸ਼ੈ ਕੁਮਾਰ ਪੁੱਤਰ ਰਵਿੰਦਰ ਸ਼ਰਮਾ ਵਾਸੀ ਬਲਟਾਣਾ, ਜੀਰਕਪੁਰ, ਐਸ.ਏ.ਐਸ ਨਗਰ ਨਾਲ ਕੁੱਝ ਵਿਅਕਤੀ ਵੱਲੋ ਆਨਲਾਇਨ ਇੰਨਵੈਸਟ ਕਰਨ ਦੇ ਨਾਮ 46,049/- ਰੁਪਏ ਦੀ ਧੋਖਾਧੜੀ ਕੀਤੀ ਗਈ ਹੈ ਅਤੇ ਇਨ੍ਹਾ ਵਿਅਕਤੀਆ ਵੱਲੋ ਹੋਰ ਵੀ ਭੋਲੇ ਭਾਲੇ ਲੋਕਾ ਨਾਲ ਆਨਲਾਈਨ ਧੋਖਾਧੜੀ ਕੀਤੀ ਗਈ ਹੈ। 

ਜਿਸ ਸਬੰਧੀ ਮੁਕੱਦਮਾ ਨੰ: 243 ਮਿਤੀ23.08.2023 ਅ/ਧ 406,420,120ਬੀ ਭ:ਦ:, 66(ਡੀ) ਆਈ.ਟੀ.ਐਕਟ 2000, ਥਾਣਾ ਜੀਕਰਪੁਰ, ਐਸ.ਏ.ਐਸ ਨਗਰ ਦਰਜ ਰਜਿਸਟਰ ਕੀਤਾ ਗਿਆ। ਮੁਕੱਦਮਾ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਧਿਆਨ ਵਿੱਚ ਰੱਖ ਦੇ ਹੋਏ ਸ਼੍ਰੀ ਹਰਿੰਦਰ ਸਿੰਘ ਮਾਨ, ਕਪਤਾਨ ਪੁਲਿਸ (ਟ੍ਰੈਫਿਕ), ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਇੰਸ. ਅਮਨਜੋਤ ਕੋਰ ਸੰਧੂ, ਇੰਚਾਰਜ, ਸਾਈਬਰ ਸੈਲ੍ਹ, ਮੋਹਾਲੀ ਦੀ ਟੀਮ ਵੱਲੋ ਮੁਕੱਦਮਾ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। 

ਮੁਕੱਦਮਾ ਦੀ ਤਫਤੀਸ਼ ਟੈਕਨੀਕਲ ਅਤੇ ਹਿਊਮਨ ਸੋਰਸ ਦੀ ਸਹਾਇਤਾ ਨਾਲ ਕਰਦੇ ਹੋਏ ਮੁਕੱਦਮਾ ਉਕਤ ਵਿੱਚ ਨਿਮਨ ਲਿਖਤ ਅਨੁਸਾਰ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ।ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੋਸ਼ੀ ਭੋਲੇ ਭਾਲੇ ਲੋਕਾ ਨੂੰ ਫੌਨ ਰਾਹੀ ਵੱਡੇ ਵੱਡੇ ਸੁਪਨੇ ਦਿਖਾ ਕਰ ਉਨ੍ਹਾ ਪਾਸੋ ਆਨਲਾਈਨ ਪੈਸੇ ਹਾਸਲ ਕਰਕੇ ਠੱਗੀ ਮਾਰਦੇ ਸਨ। 

ਇਨ੍ਹਾ ਦੇ ਬੈਕ ਖਾਤਿਆ ਦੀ ਪੜਚੋਲ ਕਰਨ ਤੋ ਪਤਾ ਲੱਗਾ ਹੈ ਕਿ ਇਨ੍ਹਾ ਨੇ ਪਿਛਲੇ ਇੱਕ ਸਾਲ ਵਿੱਚ ਆਪਣੇ ਬੈਕ ਖਾਤਿਆ ਰਾਹੀ 01,20,49,133/- ਦੀ ਟਰਾਸਜੈਕਸ਼ਨ ਕੀਤੀ ਗਈ ਹੈ। ਇਨ੍ਹਾ ਵੱਲੋ ਆਪਣੇ ਟੈਲੀਗ੍ਰਾਮ ਐਪ ਤੇ ਕਰੀਬ 20 ਖਾਤੇ ਚਲਾਏ ਜਾ ਰਹੇ ਸਨ, ਜਿਨ੍ਹਾ ਦੇ ਨਾਮ “POOR PEOPLE’S MONEY, MONEY TREADING HELPING, BLOCK CHAIN EXCHANGE, CRYPTO MINING, GLOBAL-BITCOIN-INVESTMENT, REDDY ANNA SCREENSHOT CHANNEL, ETC.” ਰੱਖੇ ਹੋਏ ਸਨ। 

ਜਿਨ੍ਹਾ ਵਿੱਚ ਕੁੱਲ 80 ਹਜਾਰ ਮੈਂਬਰ ਸਨ, ਹੁਣ ਤੱਕ ਦੀ ਤਫਤੀਸ਼ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾ ਦੋਸ਼ੀਆ ਵੱਲੋ 500 ਤੋ ਵੱਧ ਵਿਅਕਤੀਆ ਨਾਲ ਠੱਗੀ ਕੀਤੀ ਗਈ ਹੈ। ਮੁਕੱਦਮਾ ਦੀ ਤਫਤੀਸ਼ ਦੋਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

*ਗ੍ਰਿਫਤਾਰ ਦੋਸ਼ੀ* :

1. ਮਨੀਸ਼ਾ ਚੋਹਾਨ ਪੁੱਤਰੀ ਜਸਪਾਲ ਸਿੰਘ,

2. ਰੀਸ਼ਵ ਚੋਹਾਨ ਪੁਤਰ ਜਸਪਾਲ ਸਿੰਘ, ਵਾਸੀਆਨ ਪਿੰਡ ਕੁਤਬਪੁਰ, ਥਾਣਾ ਸਰਸਾਬਾਦ, ਜਿਲ੍ਹਾ ਸਹਾਰਨਪੁਰ, ਯੂ.ਪੀ.।

3. ਮਿਲਨ ਪੁਤਰ ਜੋਹਰ, ਵਾਸੀ ਪਿੰਡ ਬੇਜੋਵਾਲ, ਥਾਣਾ ਬੇਹਟ, ਜਿਲ੍ਹਾ ਸਹਾਰਨਪੁਰ (ਯੂ.ਪੀ.)।

4. ਵਿਸ਼ਾਲ ਕੁਮਾਰ ਪੁੱਤਰ ਸੁਨੀਲ ਕੁਮਾਰ, ਵਾਸੀ ਕਲਸਿਆ, ਥਾਂਣਾ ਬੇਹਟ, ਜਿਲ੍ਹਾ ਸਹਾਰਨਪੁਰ (ਯੂ.ਪੀ.)।

*ਬ੍ਰਾਮਦਗੀ* :

1. ਇੱਕ ਕਾਰ ਟਾਟਾ ਪੰਚ ਨੰਬਰ:   T-723-HR-9489AB

2. ਇੱਕ ਕਾਰ ਮਾਰੂਤੀ ਅਲਟੋ ਨੰਬਰ: UP81BP9989

3. ਲੈਪਟੋਪ (ਡੈਲ) 03

4. ਮੋਬਾਇਲ ਫੋਨ 11

5. ਏ.ਟੀ.ਐਮ ਕਾਰਡ 45

6. ਮੋਬਾਇਲ ਸਿਮ (Airtel & Idea) 50

7. ਚੈੱਕ ਬੁੱਕ 13

8. FINO Payment Bank card swipe machine 01

9. SIM activation thumb impression machine 02

10. ਭਾਰਤੀ ਕਰੰਸੀ 05 ਲੱਖ ਰੁਪਏ

11. ਵੱਖ ਵੱਖ ਬੈਂਕਾ ਵਿੱਚ ਬਲਾਕ ਕਰਵਾਏ ਖਾਤੇ 15

12. ਦੋਸ਼ੀਆ ਦੇ ਬੈਂਕ ਖਾਤੇ ਵਿੱਚ ਬਲਾਕ ਕਰਵਾਈ ਰਕਮ 04,29,121/-

ਡਾ: ਗਰਗ ਨੇ ਪ੍ਰੈਸ ਨੋਟ ਰਾਹੀ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਆਨ ਫਰਾਡ ਤੋ ਬਚਣ ਲਈ ਸ਼ੋਸ਼ਲ ਮੀਡੀਆ ਤੇ ਕਿਸੇ ਵੀ ਅਣਜਾਨ ਵਿਅਕਤੀ ਦੀਆਂ ਗੱਲਾ ਵਿੱਚ ਆ ਕੇ ਪੈਸੇ ਟਰਾਸਫਰ ਨਾ ਕੀਤੇ ਜਾਣ, ਮੋਬਾਇਲ ਤੇ ਸੰਦੇਸ਼ ਰਾਹੀ ਆ ਰਹੇ ਬੇਲੋੜੇ ਲਿੰਕਾਂ ਨੂੰ ਨਾ ਖੋਲਿਆ ਜਾਵੇ ਅਤੇ ਓ.ਟੀ.ਪੀ ਜਾਂ ਪਾਸਵਰਡ ਕਿਸੇ ਵੀ ਅਣਜਾਨ ਵਿਅਕਤੀ ਨਾਲ ਸ਼ੇਅਰ ਨਾ ਕੀਤਾ ਜਾਵੇ। ਏ.ਟੀ.ਐਮ ਮਸ਼ੀਨ ਵਿੱਚੋ ਪੈਸੇ ਕਢਵਾਉਣ ਸਮੇਂ ਕਿਸੇ ਅਣਜਾਨ ਵਿਅਕਤੀ ਨੂੰ ਏ.ਟੀ.ਐਮ ਕਾਰਡ ਨਾ ਦਿੱਤਾ ਜਾਵੇ ਅਤੇ ਨਾ ਹੀ ਕਾਰਡ ਨਾਲ ਸਬੰਧਤ ਕੋਈ ਜਾਣਕਾਰੀ ਸ਼ੇਅਰ ਨਾ ਕੀਤੀ ਜਾਵੇ। 

ਜਿਲ੍ਹਾ ਪੁਲਿਸ ਵੱਲੋ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਆਪ ਦੇ ਇਲਾਕਾ ਵਿੱਚ ਨਸ਼ਾ ਤਸਕਰੀ ਸਬੰਧੀ ਕੋਈ ਵੀ ਸੂਚਨਾ/ਇਤਲਾਹ/ਸ਼ਿਕਾਇਤ ਹੈ ਤਾਂ ਮੇਰੇ ਨਿੱਜੀ ਵਟਸ ਐਪ ਨੰਬਰ 80541-00112 ਜਾਂ ਈਮੇਲ [email protected] ਤੇ ਮੈਸੇਜ ਰਾਹੀ ਦਿੱਤੀ ਜਾ ਸਕਦੀ ਹੈ। ਇਤਲਾਹ ਦੇਣ ਵਾਲੇ ਵਿਅਕਤੀ ਦਾ ਨਾਮ/ਪਤਾ ਗੁਪਤ ਰੱਖਿਆ ਜਾਵੇਗਾ।

 

Tags: Crime News Punjab , Punjab Police , Police , Crime News , S.A.S. Nagar Police , Mohali Police

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD